Tuesday, 21st of April 2026

ਖ਼ੁਸ਼ਖ਼ਬਰੀ! ਲਗਾਤਾਰ ਡਿੱਗ ਰਹੇ ਸੋਨੇ-ਚਾਂਦੀ ਦੇ ਭਾਅ, ਖ਼ਰੀਦਦਾਰਾਂ ਲਈ ਸੁਨਹਿਰੀ ਮੌਕਾ, ਜਾਣੋ ਅੱਜ ਕੀ ਰੇਟ

By: GTC News Desk | Edited By: Lajwinder Kaur | Updated at: April 21st 2026 12:21 PM
ਖ਼ੁਸ਼ਖ਼ਬਰੀ! ਲਗਾਤਾਰ ਡਿੱਗ ਰਹੇ ਸੋਨੇ-ਚਾਂਦੀ ਦੇ ਭਾਅ, ਖ਼ਰੀਦਦਾਰਾਂ ਲਈ ਸੁਨਹਿਰੀ ਮੌਕਾ, ਜਾਣੋ ਅੱਜ ਕੀ ਰੇਟ

ਖ਼ੁਸ਼ਖ਼ਬਰੀ! ਲਗਾਤਾਰ ਡਿੱਗ ਰਹੇ ਸੋਨੇ-ਚਾਂਦੀ ਦੇ ਭਾਅ, ਖ਼ਰੀਦਦਾਰਾਂ ਲਈ ਸੁਨਹਿਰੀ ਮੌਕਾ, ਜਾਣੋ ਅੱਜ ਕੀ ਰੇਟ

ਅਪ੍ਰੈਲ -ਮਈ 'ਚ ਵਿਆਹ ਕਰਵਾਉਣ ਵਾਲਿਆਂ ਲਈ ਅੱਜ ਸੋਨੇ ਦੀ ਸ਼ੋਪਿੰਗ ਕਰਨ ਦਾ ਸੁਨਹਿਰੀ ਮੌਕਾ ਹੈ। ਜੀ ਹਾਂ ਪਿਛਲੇ ਕੁੱਝ ਦਿਨਾਂ ਤੋਂ ਸੋਨੇ-ਚਾਂਦੀ ਦੀਆਂ ਕੀਮਤਾਂ ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਇਸ ਸਾਲ ਪਿਛਲੇ ਕੁੱਝ ਮਹੀਨਿਆਂ ਦੇ ਅੰਦਰ ਹੀ ਇਨ੍ਹਾਂ ਦੋਵਾਂ ਧਾਤੂਆਂ ਦੀਆਂ ਕੀਮਤ 'ਚ ਕਾਫੀ ਉਥਲ-ਪੁਥਲ ਦੇਖਣ ਨੂੰ ਮਿਲਿਆ। ਘਰੇਲੂ ਫਿਊਚਰ ਮਾਰਕੀਟ 'ਚ ਮੰਗਲਵਾਰ, 21 ਅਪ੍ਰੈਲ ਨੂੰ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਕਾਰੋਬਾਰ ਦੀ ਸ਼ੁਰੂਆਤ ਵਿੱਚ ਹੀ ਸੋਨਾ-ਚਾਂਦੀ ਹੇਠਾਂ ਵੱਲ ਨੂੰ ਸਰਕ ਗਏ ਸਨ। ਤਾਜ਼ਾ ਜਾਣਕਾਰੀ ਅਨੁਸਾਰ, ਮਲਟੀ ਕਮੋਡਿਟੀ ਐਕਸਚੇਂਜ (MCX) 'ਤੇ 5 ਜੂਨ, 2026 ਦੀ ਐਕਸਪਾਇਰੀ ਵਾਲਾ ਗੋਲਡ ਫਿਊਚਰ ਲਗਭਗ 190 ਰੁਪਏ ਦੀ ਗਿਰਾਵਟ ਨਾਲ ਟ੍ਰੇਡ ਕਰ ਰਿਹਾ ਸੀ।

MCX 'ਤੇ ਸੋਨਾ ਵਾਇਦਾ 1,53,800 ਰੁਪਏ (ਪ੍ਰਤੀ 10 ਗ੍ਰਾਮ) 'ਤੇ ਖੁੱਲ੍ਹਿਆ। ਦੱਸਣਯੋਗ ਹੈ ਕਿ ਪਿਛਲੇ ਕਾਰੋਬਾਰੀ ਦਿਨ MCX 'ਤੇ ਸੋਨਾ 1,53,992 ਰੁਪਏ 'ਤੇ ਬੰਦ ਹੋਇਆ ਸੀ। ਨਿਵੇਸ਼ਕਾਂ ਲਈ ਕੀਮਤਾਂ ਵਿੱਚ ਆਈ ਇਹ ਕਮੀ ਖਰੀਦਦਾਰੀ ਕਰਨ ਦਾ ਇੱਕ ਚੰਗਾ ਮੌਕਾ ਮੰਨੀ ਜਾ ਰਹੀ ਹੈ।

ਸਵੇਰੇ ਲਗਭਗ 9:55 ਵਜੇ, ਸੋਨਾ ਵਾਇਦਾ 0.12 ਫੀਸਦੀ ਦੀ ਗਿਰਾਵਟ ਨਾਲ 1,53,752 ਰੁਪਏ 'ਤੇ ਕਾਰੋਬਾਰ ਕਰ ਰਿਹਾ ਸੀ। ਕਾਰੋਬਾਰ ਦੀ ਸ਼ੁਰੂਆਤ ਵਿੱਚ ਸੋਨਾ ਫਿਊਚਰ ਵਾਇਦਾ 1,53,992 ਰੁਪਏ ਦੇ ਉੱਚ ਪੱਧਰ 'ਤੇ ਪਹੁੰਚ ਗਿਆ ਸੀ। ਆਓ ਜਾਣਦੇ ਹਾਂ ਕਿ ਅੱਜ ਤੁਹਾਡੇ ਸ਼ਹਿਰ ਵਿੱਚ ਇਨ੍ਹਾਂ ਕੀਮਤੀ ਧਾਤਾਂ ਦੇ ਭਾਅ ਕੀ ਚੱਲ ਰਹੇ ਹਨ।

ਚਾਂਦੀ ਦੀਆਂ ਕੀਮਤਾਂ

MCX 'ਤੇ 5 ਮਈ 2026 ਦੀ ਐਕਸਪਾਇਰੀ ਵਾਲੀ ਚਾਂਦੀ 0.71 ਫੀਸਦੀ ਯਾਨੀ 1,793 ਰੁਪਏ ਦੀ ਗਿਰਾਵਟ ਨਾਲ ਕਾਰੋਬਾਰ ਕਰ ਰਹੀ ਹੈ। ਕਾਰੋਬਾਰੀ ਦਿਨ ਦੀ ਸ਼ੁਰੂਆਤ ਵਿੱਚ ਚਾਂਦੀ ਦਾ ਭਾਅ 2,50,428 ਰੁਪਏ ਸੀ, ਜਦਕਿ ਦਿਨ ਭਰ ਦੇ ਕਾਰੋਬਾਰ ਦੌਰਾਨ ਇਹ 2,51,222 ਰੁਪਏ ਦੇ ਉੱਚ ਪੱਧਰ ਤੱਕ ਪਹੁੰਚੀ।

ਜੇਕਰ ਪ੍ਰਚੂਨ ਭਾਅ ਦੀ ਗੱਲ ਕਰੀਏ ਤਾਂ ਦਿੱਲੀ, ਮੁੰਬਈ ਅਤੇ ਕੋਲਕਾਤਾ ਵਿੱਚ ਅੱਜ 10 ਗ੍ਰਾਮ ਚਾਂਦੀ 2,650 ਰੁਪਏ ਦੀ ਦਰ 'ਤੇ ਵਿਕ ਰਹੀ ਹੈ। ਇਸੇ ਤਰ੍ਹਾਂ 100 ਗ੍ਰਾਮ ਚਾਂਦੀ ਖਰੀਦਣ ਲਈ ਗਾਹਕਾਂ ਨੂੰ 26,500 ਰੁਪਏ ਖਰਚਣੇ ਪੈਣਗੇ। ਚੇਨਈ ਵਿੱਚ ਚਾਂਦੀ ਦੀ ਕੀਮਤ ਕੁਝ ਜ਼ਿਆਦਾ ਹੈ, ਉੱਥੇ 10 ਗ੍ਰਾਮ ਚਾਂਦੀ ਦਾ ਭਾਅ 2,750 ਰੁਪਏ ਚੱਲ ਰਿਹਾ ਹੈ।

ਤੁਹਾਡੇ ਸ਼ਹਿਰ ਵਿੱਚ ਸੋਨੇ ਦਾ ਭਾਅ (ਗੁੱਡ ਰਿਟਰਨਜ਼ ਅਨੁਸਾਰ)

ਵੱਖ-ਵੱਖ ਸ਼ਹਿਰਾਂ ਵਿੱਚ ਸੋਨੇ ਦੀਆਂ ਕੀਮਤਾਂ ਵਿੱਚ ਮਾਮੂਲੀ ਫਰਕ ਦੇਖਣ ਨੂੰ ਮਿਲ ਰਿਹਾ ਹੈ। ਦਿੱਲੀ ਅਤੇ ਮੁੰਬਈ ਦੇ ਤਾਜ਼ਾ ਰੇਟ ਹੇਠ ਲਿਖੇ ਅਨੁਸਾਰ ਹਨ:

ਦਿੱਲੀ ਵਿੱਚ ਸੋਨੇ ਦੇ ਭਾਅ (ਪ੍ਰਤੀ 10 ਗ੍ਰਾਮ):

24 ਕੈਰੇਟ: 1,55,440 ਰੁਪਏ

22 ਕੈਰੇਟ: 1,42,500 ਰੁਪਏ

18 ਕੈਰੇਟ: 1,16,620 ਰੁਪਏ

ਮੁੰਬਈ ਵਿੱਚ ਸੋਨੇ ਦੇ ਭਾਅ (ਪ੍ਰਤੀ 10 ਗ੍ਰਾਮ):

24 ਕੈਰੇਟ: 1,55,290 ਰੁਪਏ

22 ਕੈਰੇਟ: 1,42,350 ਰੁਪਏ

18 ਕੈਰੇਟ: 1,16,470 ਰੁਪਏ

ਰਾਜਧਾਨੀ ਦਿੱਲੀ ਵਿੱਚ ਸੋਨੇ ਦੀਆਂ ਕੀਮਤਾਂ ਮੁੰਬਈ ਦੇ ਮੁਕਾਬਲੇ ਥੋੜ੍ਹੀਆਂ ਜ਼ਿਆਦਾ ਦਰਜ ਕੀਤੀਆਂ ਗਈਆਂ ਹਨ।

ਚੇਨਈ ਅਤੇ ਕੋਲਕਾਤਾ ਵਿੱਚ ਸੋਨੇ ਦੇ ਭਾਅ (ਪ੍ਰਤੀ 10 ਗ੍ਰਾਮ)

ਚੇਨਈ ਵਿੱਚ ਸੋਨੇ ਦੇ ਭਾਅ:

24 ਕੈਰੇਟ: 1,56,000 ਰੁਪਏ

22 ਕੈਰੇਟ: 1,43,000 ਰੁਪਏ

18 ਕੈਰੇਟ: 1,18,500 ਰੁਪਏ

ਕੋਲਕਾਤਾ ਵਿੱਚ ਸੋਨੇ ਦੇ ਭਾਅ:

24 ਕੈਰੇਟ: 1,55,290 ਰੁਪਏ

22 ਕੈਰੇਟ: 1,42,350 ਰੁਪਏ

18 ਕੈਰੇਟ: 1,16,470 ਰੁਪਏ

ਚੇਨਈ ਵਿੱਚ ਸੋਨੇ ਦੀਆਂ ਕੀਮਤਾਂ ਦੂਜੇ ਮਹਾਨਗਰਾਂ ਦੇ ਮੁਕਾਬਲੇ ਥੋੜ੍ਹੀਆਂ ਵੱਧ ਦੇਖਣ ਨੂੰ ਮਿਲ ਰਹੀਆਂ ਹਨ, ਜਦਕਿ ਕੋਲਕਾਤਾ ਵਿੱਚ ਭਾਅ ਮੁੰਬਈ ਦੇ ਬਰਾਬਰ ਸਥਿਰ ਹਨ।

ਪੰਜਾਬ ਵਿੱਚ ਸੋਨੇ-ਚਾਂਦੀ ਦੇ ਤਾਜ਼ਾ ਭਾਅ

ਪੰਜਾਬ ਵਿੱਚ ਵੀ ਅੱਜ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲ ਰਿਹਾ ਹੈ। ਅੱਜ 21 ਅਪ੍ਰੈਲ, 2026 ਨੂੰ ਪੰਜਾਬ ਦੇ ਮੁੱਖ ਸ਼ਹਿਰਾਂ (ਜਿਵੇਂ ਲੁਧਿਆਣਾ, ਅੰਮ੍ਰਿਤਸਰ ਅਤੇ ਜਲੰਧਰ) ਵਿੱਚ ਸੋਨੇ ਅਤੇ ਚਾਂਦੀ ਦੇ ਅੰਦਾਜ਼ਨ ਭਾਅ ਹੇਠ ਲਿਖੇ ਅਨੁਸਾਰ ਹਨ:

24 ਕੈਰੇਟ ਸੋਨਾ: ਲਗਭਗ 1,50,780 ਰੁਪਏ ਪ੍ਰਤੀ 10 ਗ੍ਰਾਮ।

22 ਕੈਰੇਟ ਸੋਨਾ: ਲਗਭਗ 1,43,600 ਰੁਪਏ ਪ੍ਰਤੀ 10 ਗ੍ਰਾਮ।

ਚਾਂਦੀ: ਪੰਜਾਬ ਵਿੱਚ ਚਾਂਦੀ ਦਾ ਭਾਅ ਲਗਭਗ 2,750 ਰੁਪਏ ਪ੍ਰਤੀ 10 ਗ੍ਰਾਮ (ਯਾਨੀ 2,75,000 ਰੁਪਏ ਪ੍ਰਤੀ ਕਿਲੋ) ਦੇ ਕਰੀਬ ਚੱਲ ਰਿਹਾ ਹੈ।

ਸਥਾਨਕ ਬਾਜ਼ਾਰਾਂ ਵਿੱਚ ਗਹਿਣੇ ਖਰੀਦਣ ਵੇਲੇ ਇਹਨਾਂ ਕੀਮਤਾਂ 'ਤੇ 3% GST ਅਤੇ ਮੇਕਿੰਗ ਚਾਰਜਿਸ ਵੱਖਰੇ ਤੌਰ 'ਤੇ ਲਗਾਏ ਜਾਂਦੇ ਹਨ, ਜਿਸ ਕਾਰਨ ਅੰਤਿਮ ਕੀਮਤ ਵਿੱਚ ਥੋੜ੍ਹਾ ਫਰਕ ਹੋ ਸਕਦਾ ਹੈ।

Latest News