Monday, 24th of August 2026

ਸਿੱਖ ਸੰਗਤਾਂ ‘ਚ ਖੁਸ਼ੀ ਦੀ ਲਹਿਰ, ਵਿਸਾਖੀ ਮੌਕੇ ਪਾਕਿਸਤਾਨ ਜਾਣ ਵਾਲੇ ਜੱਥੇ ਲਈ 1763 ਸ਼ਰਧਾਲੂਆਂ ਨੂੰ ਮਿਲੇ ਵੀਜ਼ੇ; ਇਸ ਤਰੀਕ ਨੂੰ ਹੋਵੇਗੀ ਰਵਾਨਗੀ

Edited By: Lajwinder Kaur | Updated at: April 08th 2026 04:53 PM
Trending News
ਸਿੱਖ ਸੰਗਤਾਂ ‘ਚ ਖੁਸ਼ੀ ਦੀ ਲਹਿਰ, ਵਿਸਾਖੀ ਮੌਕੇ ਪਾਕਿਸਤਾਨ ਜਾਣ ਵਾਲੇ ਜੱਥੇ ਲਈ 1763 ਸ਼ਰਧਾਲੂਆਂ ਨੂੰ ਮਿਲੇ ਵੀਜ਼ੇ; ਇਸ ਤਰੀਕ ਨੂੰ ਹੋਵੇਗੀ ਰਵਾਨਗੀ

ਸਿੱਖ ਸੰਗਤਾਂ ‘ਚ ਖੁਸ਼ੀ ਦੀ ਲਹਿਰ, ਵਿਸਾਖੀ ਮੌਕੇ ਪਾਕਿਸਤਾਨ ਜਾਣ ਵਾਲੇ ਜੱਥੇ ਲਈ 1763 ਸ਼ਰਧਾਲੂਆਂ ਨੂੰ ਮਿਲੇ ਵੀਜ਼ੇ; ਇਸ ਤਰੀਕ ਨੂੰ ਹੋਵੇਗੀ ਰਵਾਨਗੀ

ਐਸਜੀਪੀਸੀ (SGPC) ਵਲੋਂ ਵਿਸਾਖੀ ਮੌਕੇ ਪਾਕਿਸਤਾਨ ਸਥਿਤ ਗੁਰਧਾਮਾਂ ਜਾਣ ਲਈ 1763 ਸ਼ਰਧਾਲੂਆਂ ਨੂੰ ਵੀਜ਼ੇ ਮਿਲੇ ਗਏ ਹਨ। ਵੀਜ਼ੇ ਮਿਲੇ ਸ਼ਰਧਾਲੂ 10 ਅਪ੍ਰੈਲ ਨੂੰ ਸਵੇਰੇ 8 ਵਜੇ ਵਿਸ਼ੇਸ਼ ਬੱਸਾਂ ਰਾਹੀਂ ਅਟਾਰੀ ਵਾਹਗਾ ਰਾਸਤੇ ਰਵਾਨਾ ਹੋਵੇਗਾ। ਉਨਾਂ ਸ਼ਰਧਾਲੂਆਂ ਨੂੰ ਸਖ਼ਤ ਪੰਥਕ ਅਨੁਸ਼ਾਸ਼ਨ ਬਣਾਈ ਰੱਖਣ ਦੀ ਅਪੀਲ ਕੀਤੀ।

ਵਿਸਾਖੀ ਦੇ ਮੌਕੇ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਲਈ ਜਾਣ ਵਾਲੇ ਜਥੇ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਬਲਵਿੰਦਰ ਸਿੰਘ ਕਾਲਾ ਨੇ ਅਹਿਮ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਪਾਕਿਸਤਾਨ ਹਾਈ ਕਮਿਸ਼ਨ ਨੂੰ ਭੇਜੇ ਗਏ 1,795 ਪਾਸਪੋਰਟਾਂ ਵਿੱਚੋਂ 1,763 ਸ਼ਰਧਾਲੂਆਂ ਨੂੰ ਵੀਜ਼ੇ ਪ੍ਰਾਪਤ ਹੋਏ ਹਨ, ਜਦਕਿ 32 ਵੀਜ਼ੇ ਰੱਦ ਕਰ ਦਿੱਤੇ ਗਏ। ਵੀਜ਼ਾ ਲੱਗੇ ਪਾਸਪੋਰਟ ਦਫ਼ਤਰ ਪਹੁੰਚ ਚੁੱਕੇ ਹਨ ਅਤੇ ਸ਼ਰਧਾਲੂ ਇਨ੍ਹਾਂ ਨੂੰ ਪ੍ਰਾਪਤ ਕਰ ਸਕਦੇ ਹਨ। 

ਇਸ ਤਰੀਕ ਨੂੰ ਹੋਏਗਾ ਰਵਾਨਾ

ਇਹ ਜਥਾ 10 ਅਪ੍ਰੈਲ ਸਵੇਰੇ 8:00 ਵਜੇ  ਤੇਜਾ ਸਿੰਘ ਸਮੁੰਦਰੀ ਹਾਲ ਤੋਂ ਰਵਾਨਾ ਕੀਤਾ ਜਾਵੇਗਾ ਜੋ ਕਿ ਵਿਸ਼ੇਸ਼ ਬੱਸਾਂ ਰਾਹੀਂ ਅਟਾਰੀ-ਵਾਹਗਾ ਸਰਹੱਦ ਰਸਤੇ ਰਵਾਨਾ ਹੋਵੇਗਾ। 14 ਅਪ੍ਰੈਲ ਨੂੰ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਮੁੱਖ ਸਮਾਗਮ ਵਿੱਚ ਸ਼ਾਮਲ ਹੋਣ ਅਤੇ ਹੋਰ ਗੁਰਧਾਮਾਂ ਦੇ ਦਰਸ਼ਨ ਕਰਨ ਤੋਂ ਬਾਅਦ 19 ਅਪ੍ਰੈਲ ਨੂੰ ਵਾਪਸ ਪਰਤੇਗਾ। ਯਾਤਰਾ ਦੀ ਮਰਿਆਦਾ 'ਤੇ ਜ਼ੋਰ ਦਿੰਦਿਆਂ ਕਮੇਟੀ ਨੇ ਸ਼ਰਧਾਲੂਆਂ ਨੂੰ ਇਸ ਨੂੰ ਪਿਕਨਿਕ ਦੀ ਬਜਾਏ ਸ਼ਰਧਾ ਭਰਪੂਰ ਧਾਰਮਿਕ ਯਾਤਰਾ ਵਜੋਂ ਦੇਖਣ ਅਤੇ ਸਖ਼ਤ ਪੰਥਕ ਅਨੁਸ਼ਾਸਨ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਉਨ੍ਹਾਂ ਸਲਾਹ ਦਿੱਤੀ ਕਿ ਕਿਸੇ ਵੀ ਅਜਿਹੀ ਗਤੀਵਿਧੀ ਤੋਂ ਬਚਿਆ ਜਾਵੇ ਜੋ ਕੌਮ ਦੇ ਅਕਸ ਨੂੰ ਪ੍ਰਭਾਵਿਤ ਕਰੇ। ਵੀਜ਼ਾ ਰੱਦ ਹੋਣ ਦੇ ਮੁੱਦੇ 'ਤੇ ਸਕੱਤਰ ਨੇ ਸੁਝਾਅ ਦਿੱਤਾ ਕਿ ਦੂਤਾਵਾਸ ਨੂੰ ਦਸਤਾਵੇਜ਼ੀ ਕਮੀਆਂ ਬਾਰੇ ਪਹਿਲਾਂ ਸੂਚਿਤ ਕਰਨਾ ਚਾਹੀਦਾ ਹੈ ਤਾਂ ਜੋ ਸ਼ਰਧਾਲੂ ਆਪਣੀਆਂ ਗਲਤੀਆਂ ਸੁਧਾਰ ਕੇ ਗੁਰਧਾਮਾਂ ਦੇ ਦਰਸ਼ਨ ਕਰਨ ਦੀ ਡੂੰਘੀ ਇੱਛਾ ਪੂਰੀ ਕਰ ਸਕਣ।

Punjabi Shorts

Latest News