Monday, 7th of September 2026

ਅੰਮ੍ਰਿਤਸਰ ਏਅਰਪੋਰਟ 'ਤੇ ਡਰੋਨ ਦਿਖਣ ਨਾਲ ਹੜਕੰਪ: 7 ਉਡਾਣਾਂ ਡਾਇਵਰਟ, 90 ਮਿੰਟ ਬੰਦ ਰਿਹਾ ਕੰਮਕਾਜ, ਜਾਣੋ ਡਰੋਨ ਦਿਖਣ ਦੀ ਸੱਚਾਈ ਬਾਰੇ…

ਅੰਮ੍ਰਿਤਸਰ ਏਅਰਪੋਰਟ ਉਸ ਸਮੇਂ ਹਾਹਾਕਾਰ ਮੱਚ ਗਈ ਜਦੋਂ ਡਰੋਨ ਨਜ਼ਰ ਆ ਗਏ। ਜਿਸ ਕਰਕੇ ਅੰਮ੍ਰਿਤਸਰ ਆਉਣ ਵਾਲੀਆਂ 7 ਉਡਾਣਾਂ (ਫਲਾਈਟਾਂ) ਨੂੰ ਲੈਂਡ ਨਹੀਂ ਕਰਨ ਦਿੱਤਾ ਗਿਆ ਅਤੇ ਉਨ੍ਹਾਂ ਦੇ ਰੂਟ ਵੀ ਬਦਲਣੇ ਪਏ। ਪੁਲਿਸ ਦਾ ਕਹਿਣਾ ਹੈ ਕਿ ਪਾਬੰਦੀ ਦੇ ਬਾਵਜੂਦ ਡਰੋਨ ਉਡਾਉਣ ਦੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।

Edited By: Lajwinder Kaur | Updated at: September 07th 2026 12:53 PM
Trending News
ਅੰਮ੍ਰਿਤਸਰ ਏਅਰਪੋਰਟ 'ਤੇ ਡਰੋਨ ਦਿਖਣ ਨਾਲ ਹੜਕੰਪ: 7 ਉਡਾਣਾਂ ਡਾਇਵਰਟ, 90 ਮਿੰਟ ਬੰਦ ਰਿਹਾ ਕੰਮਕਾਜ, ਜਾਣੋ ਡਰੋਨ ਦਿਖਣ ਦੀ ਸੱਚਾਈ ਬਾਰੇ…

ਅੰਮ੍ਰਿਤਸਰ ਏਅਰਪੋਰਟ 'ਤੇ ਡਰੋਨ ਦਿਖਣ ਨਾਲ ਹੜਕੰਪ: 7 ਉਡਾਣਾਂ ਡਾਇਵਰਟ, 90 ਮਿੰਟ ਬੰਦ ਰਿਹਾ ਕੰਮਕਾਜ, ਜਾਣੋ ਡਰੋਨ ਦਿਖਣ ਦੀ ਸੱਚਾਈ ਬਾਰੇ…

ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਐਤਵਾਰ ਰਾਤ ਨੂੰ ਡਰੋਨ ਉੱਡਣ ਦੀ ਅਸਲ ਸੱਚਾਈ ਸਾਹਮਣੇ ਆ ਗਈ ਹੈ। ਅੰਮ੍ਰਿਤਸਰ ਪੁਲਿਸ ਅਨੁਸਾਰ ਡਰੋਨ ਕੋਈ ਸ਼ੱਕੀ ਨਹੀਂ ਸਨ, ਸਗੋਂ ਇੱਕ ਖੇਡ ਟੂਰਨਾਮੈਂਟ ਦੌਰਾਨ ਉਡਾਏ ਗਏ ਸਨ। ਹਾਲਾਂਕਿ, ਹਵਾਈ ਅੱਡੇ ਦੇ 8 ਕਿਲੋਮੀਟਰ ਦੇ ਘੇਰੇ ਵਿੱਚ ਡਰੋਨ ਉਡਾਉਣ 'ਤੇ ਮੁਕੰਮਲ ਪਾਬੰਦੀ ਹੈ, ਪਰ ਇਸ ਦੇ ਬਾਵਜੂਦ ਰਨਵੇਅ ਦੇ ਨੇੜੇ ਡਰੋਨ ਆਉਣ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਹੋ ਰਹੇ ਹਨ।

ਪਾਬੰਦੀ ਦੇ ਬਾਵਜੂਦ ਡਰੋਨ ਉਡਾਉਣ ਨੂੰ ਲੈ ਕੇ ਕੀਤਾ ਜਾਏਗੀ ਜਾਂਚ

ਬੀਤੀ ਰਾਤ ਡਰੋਨ ਦਿਖਾਈ ਦੇਣ ਤੋਂ ਬਾਅਦ ਅੰਮ੍ਰਿਤਸਰ ਆਉਣ ਵਾਲੀਆਂ 7 ਉਡਾਣਾਂ (ਫਲਾਈਟਾਂ) ਨੂੰ ਲੈਂਡ ਨਹੀਂ ਕਰਨ ਦਿੱਤਾ ਗਿਆ ਅਤੇ ਉਨ੍ਹਾਂ ਦੇ ਰੂਟ ਵੀ ਬਦਲਣੇ ਪਏ। ਪੁਲਿਸ ਦਾ ਕਹਿਣਾ ਹੈ ਕਿ ਪਾਬੰਦੀ ਦੇ ਬਾਵਜੂਦ ਡਰੋਨ ਉਡਾਉਣ ਦੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।

ਪਹਿਲਾਂ ਜਾਣੋ, ਕੀ ਸੀ ਪੂਰਾ ਮਾਮਲਾ

ਐਤਵਾਰ ਰਾਤ ਲਗਭਗ 10 ਵਜੇ ਅੰਮ੍ਰਿਤਸਰ ਏਅਰਪੋਰਟ ਦੇ ਆਪ੍ਰੇਸ਼ਨਲ ਏਰੀਏ ਵਿੱਚ ਡਰੋਨ ਵਰਗੀਆਂ ਸ਼ੱਕੀ ਉੱਡਦੀਆਂ ਚੀਜ਼ਾਂ (ਆਬਜੈਕਟਸ) ਦਿਖਾਈ ਦਿੱਤੀਆਂ। ਕੁਝ ਦੇਰ ਤੱਕ ਇਹ ਚੀਜ਼ਾਂ ਰਨਵੇਅ ਅਤੇ ਆਸ-ਪਾਸ ਦੇ ਸੰਵੇਦਨਸ਼ੀਲ ਇਲਾਕੇ ਵਿੱਚ ਮੰਡਰਾਉਂਦੀਆਂ ਰਹੀਆਂ। ਰਨਵੇਅ ਦੇ ਨੇੜੇ ਸ਼ੱਕੀ ਗਤੀਵਿਧੀ ਨਜ਼ਰ ਆਉਂਦੇ ਹੀ ਏਅਰ ਟ੍ਰੈਫਿਕ ਕੰਟਰੋਲ ਨੇ ਤੁਰੰਤ ਅਲਰਟ ਜਾਰੀ ਕਰ ਦਿੱਤਾ। ਸੁਰੱਖਿਆ ਦੇ ਮੱਦੇਨਜ਼ਰ ਅੰਮ੍ਰਿਤਸਰ ਆਉਣ ਵਾਲੀਆਂ ਸੱਤ ਉਡਾਣਾਂ ਦੀ ਲੈਂਡਿੰਗ ਰੋਕ ਦਿੱਤੀ ਗਈ।

CISF, ਪੰਜਾਬ ਪੁਲਿਸ ਸਣੇ ਦੇਸ਼ ਦੀਆਂ ਸੁਰੱਖਿਆ ਏਜੰਸੀਆਂ ਹੋਈਆਂ ਐਕਟਿਵ

ਅੰਮ੍ਰਿਤਸਰ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਦੇ ਬਹੁਤ ਨੇੜੇ ਹੋਣ ਕਰਕੇ ਇਸ ਘਟਨਾ ਨੂੰ ਸੁਰੱਖਿਆ ਦੇ ਲਿਹਾਜ਼ ਨਾਲ ਬਹੁੱਤ ਗੰਭੀਰ ਮੰਨਿਆ ਗਿਆ। ਅਲਰਟ ਮਿਲਦੇ ਹੀ ਸੀ.ਆਈ.ਐੱਸ.ਐੱਫ਼. (CISF), ਪੰਜਾਬ ਪੁਲਿਸ ਅਤੇ ਹੋਰ ਸੁਰੱਖਿਆ ਏਜੰਸੀਆਂ ਸਰਗਰਮ ਹੋ ਗਈਆਂ। ਏਅਰਪੋਰਟ ਪਰਿਸਰ ਅਤੇ ਇਸ ਦੇ ਆਸ-ਪਾਸ ਸੁਰੱਖਿਆ ਵਿਵਸਥਾ ਨੂੰ ਹੋਰ ਸਖ਼ਤ ਕਰ ਦਿੱਤਾ ਗਿਆ। ਉੱਥੇ ਹੀ, ਯਾਤਰੀਆਂ ਅਤੇ ਜਹਾਜ਼ਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਏ.ਟੀ.ਸੀ. (ATC) ਨੇ ਤੁਰੰਤ ਕਈ ਉਡਾਣਾਂ ਦੇ ਰੂਟ ਬਦਲ ਦਿੱਤੇ।

ਹੁਣ ਜਾਣੋ, ਪੁਲਿਸ ਜਾਂਚ ਵਿੱਚ ਕੀ ਸਾਹਮਣੇ ਆਇਆ

ਅੰਮ੍ਰਿਤਸਰ ਦੇ ਥਾਣਾ ਰਾਜਾਸਾਂਸੀ ਦੀ ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਏਅਰਪੋਰਟ ਦੇ ਨੇੜੇ ਦਿਖਾਈ ਦਿੱਤੇ ਡਰੋਨ ਕਿਸੇ ਸ਼ੱਕੀ ਗਤੀਵਿਧੀ ਦਾ ਹਿੱਸਾ ਨਹੀਂ ਸਨ। ਏਅਰਪੋਰਟ ਤੋਂ ਕੁਝ ਦੂਰੀ 'ਤੇ ਸਥਿਤ ਇੱਕ ਪਿੰਡ ਵਿੱਚ ਖੇਡ ਟੂਰਨਾਮੈਂਟ ਕਰਵਾਇਆ ਜਾ ਰਿਹਾ ਸੀ, ਜਿੱਥੇ ਟੂਰਨਾਮੈਂਟ ਦੀ ਵੀਡੀਓਗ੍ਰਾਫ਼ੀ ਕਰਨ ਲਈ ਇੱਕ ਵਿਅਕਤੀ ਵੱਲੋਂ ਡਰੋਨ ਉਡਾਇਆ ਗਿਆ ਸੀ।

ਐੱਸ.ਐੱਚ.ਓ. ਬੋਲੇ-ਪਾਬੰਦੀ ਦੇ ਬਾਵਜੂਦ ਕਿਵੇਂ ਉਡਾਏ, ਜਾਂਚ ਕਰ ਰਹੇ ਹਾਂ

ਇਸ ਬਾਰੇ ਥਾਣਾ ਰਾਜਾਸਾਂਸੀ ਦੇ ਐੱਸ.ਐੱਚ.ਓ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਡਿਊਟੀ ਅਫ਼ਸਰ ਏ.ਐੱਸ.ਆਈ. ਨਿਰੰਜਨ ਸਿੰਘ ਨੇ ਏਅਰਪੋਰਟ ਦੇ ਬਾਹਰੀ ਖੇਤਰ ਵਿੱਚ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ। ਜਾਂਚ ਦੌਰਾਨ ਇਸ ਗੱਲ ਦੀ ਪੁਸ਼ਟੀ ਹੋਈ। ਉਨ੍ਹਾਂ ਕਿਹਾ ਕਿ ਏਅਰਪੋਰਟ ਦੀ ਸੁਰੱਖਿਆ ਨੂੰ ਦੇਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਵਾਈ ਅੱਡੇ ਦੇ ਲਗਭਗ 8 ਕਿਲੋਮੀਟਰ ਦੇ ਘੇਰੇ ਵਿੱਚ ਡਰੋਨ ਉਡਾਉਣ 'ਤੇ ਪਾਬੰਦੀ ਲਗਾਈ ਗਈ ਹੈ। ਇਸ ਦੇ ਬਾਵਜੂਦ ਡਰੋਨ ਉਡਾਏ ਜਾਣ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਲੋੜੀਂਦੀ ਕਾਰਵਾਈ ਕੀਤੀ ਜਾ ਰਹੀ ਹੈ।

Punjabi Shorts

Latest News