ਸ਼ੇਰ-ਏ-ਪੰਜਾਬ ਟੀ-20: ਮੋਹਾਲੀ ਤੇ ਲੁਧਿਆਣਾ ਵਿਚਾਲੇ ਹੋਇਆ ਫਸਵਾਂ ਮੁਕਾਬਲਾ, ਅਖੀਰਲੀ ਗੇਂਦ ਤੱਕ ਦਰਸ਼ਕਾਂ ਦੇ ਅਟਕੇ ਰਹੇ ਸਾਹ, Mohali Kings ਨੇ 214 ਦੌੜਾਂ ਬਣਾ ਦਰਜ ਕੀਤੀ ਜਿੱਤ

ਸ਼ੇਰ-ਏ-ਪੰਜਾਬ ਟੀ-20 ਕੱਪ ਦੇ 16ਵੇਂ ਮੈਚ ਵਿੱਚ ਮੋਹਾਲੀ ਕਿੰਗਜ਼ ਨੇ ਲੁਧਿਆਣਾ ਲਾਇਨਜ਼ ਨੂੰ ਆਖਰੀ ਗੇਂਦ ’ਤੇ 4 ਵਿਕਟਾਂ ਨਾਲ ਹਰਾਇਆ। ਲੁਧਿਆਣਾ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿੱਚ 213/6 ਦੌੜਾਂ ਬਣਾਈਆਂ, ਜਿਸ ਵਿੱਚ ਅਰਜੁਨ ਰਾਜਪੂਤ ਨੇ 78 ਅਤੇ ਅਭਿਜੀਤ ਗਰਗ ਨੇ 77 ਦੌੜਾਂ ਬਣਾਈਆਂ। ਟੀਚੇ ਦਾ ਪਿੱਛਾ ਕਰਦਿਆਂ ਮੋਹਾਲੀ ਕਿੰਗਜ਼ ਨੇ 20 ਓਵਰਾਂ ਵਿੱਚ 214/6 ਦੌੜਾਂ ਬਣਾ ਕੇ ਮੈਚ ਜਿੱਤ ਲਿਆ।

By:  Lajwinder Kaur September 7th 2026 06:24 PM -- Updated: September 7th 2026 06:28 PM

ਸ਼ੇਰ-ਏ-ਪੰਜਾਬ ਟੀ-20 ਕੱਪ ਦੇ 16ਵੇਂ ਮੈਚ ਵਿੱਚ ਮੋਹਾਲੀ ਕਿੰਗਜ਼ ਨੇ ਲੁਧਿਆਣਾ ਲਾਇਨਜ਼ ਨੂੰ ਰੋਮਾਂਚਕ ਮੁਕਾਬਲੇ ਵਿੱਚ 4 ਵਿਕਟਾਂ ਨਾਲ ਹਰਾ ਦਿੱਤਾ। ਮੋਹਾਲੀ ਕਿੰਗਜ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। 

ਜਾਣੋ ਮੈਚ ਦਾ ਪੂਰਾ ਹਾਲ

ਪਹਿਲਾਂ ਬੱਲੇਬਾਜ਼ੀ ਕਰਦਿਆਂ ਲੁਧਿਆਣਾ ਲਾਇਨਜ਼ ਨੇ ਨਿਰਧਾਰਤ 20 ਓਵਰਾਂ ਵਿੱਚ 6 ਵਿਕਟਾਂ ਦੇ ਨੁਕਸਾਨ 'ਤੇ 213 ਦੌੜਾਂ ਦਾ ਵਿਸ਼ਾਲ ਸਕੋਰ ਬਣਾਇਆ। ਲੁਧਿਆਣਾ ਵੱਲੋਂ ਅਰਜੁਨ ਰਾਜਪੂਤ ਨੇ 46 ਗੇਂਦਾਂ ਵਿੱਚ 78 ਦੌੜਾਂ ਅਤੇ ਅਭਿਜੀਤ ਗਰਗ ਨੇ 48 ਗੇਂਦਾਂ ਵਿੱਚ 77 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਇਸ ਤੋਂ ਇਲਾਵਾ ਸਲਿਲ ਅਰੋੜਾ ਨੇ 11 ਗੇਂਦਾਂ ਵਿੱਚ 24 ਦੌੜਾਂ ਬਣਾਈਆਂ। ਮੋਹਾਲੀ ਕਿੰਗਜ਼ ਵੱਲੋਂ ਗੇਂਦਬਾਜ਼ੀ ਕਰਦਿਆਂ ਹਰਪ੍ਰੀਤ ਬਰਾੜ ਨੇ 3 ਅਤੇ ਕਪਤਾਨ ਰਮਨਦੀਪ ਸਿੰਘ ਨੇ 2 ਵਿਕਟਾਂ ਹਾਸਲ ਕੀਤੀਆਂ।

ਆਖਰੀ ਗੇਂਦ ਤੱਕ ਫੇਰ ਬਦਲ ਦੇਖਣ ਨੂੰ ਮਿਲਦਾ ਰਿਹਾ

ਲੁਧਿਆਣਾ ਵੱਲੋਂ ਦਿੱਤੇ ਗਏ 214 ਦੌੜਾਂ ਦੇ ਵੱਡੇ ਟੀਚੇ ਦਾ ਪਿੱਛਾ ਕਰਨ ਉਤਰੀ ਮੋਹਾਲੀ ਕਿੰਗਜ਼ ਦੀ ਸ਼ੁਰੂਆਤ ਵੀ ਸ਼ਾਨਦਾਰ ਰਹੀ। ਕਪਤਾਨ ਰਮਨਦੀਪ ਸਿੰਘ ਨੇ ਤੂਫ਼ਾਨੀ ਬੱਲੇਬਾਜ਼ੀ ਕਰਦਿਆਂ ਸਿਰਫ਼ 35 ਗੇਂਦਾਂ ਵਿੱਚ 85 ਦੌੜਾਂ ਦੀ ਪਾਰੀ ਖੇਡੀ ਅਤੇ ਟੀਮ ਨੂੰ ਜਿੱਤ ਤੱਕ ਪਹੁੰਚਾਇਆ। ਇਸ ਤੋਂ ਇਲਾਵਾ ਅਨਮੋਲਪ੍ਰੀਤ ਸਿੰਘ ਨੇ 32 ਗੇਂਦਾਂ ਵਿੱਚ 50 ਦੌੜਾਂ ਅਤੇ ਸਾਗਰ ਅਮਨਦੀਪ ਸਿੰਘ ਵਿਰਕ ਨੇ 25 ਗੇਂਦਾਂ ਵਿੱਚ 37 ਦੌੜਾਂ ਦਾ ਯੋਗਦਾਨ ਪਾਇਆ। ਮੋਹਾਲੀ ਕਿੰਗਜ਼ ਨੇ ਆਖ਼ਰੀ ਗੇਂਦ ਤੱਕ ਚੱਲੇ ਇਸ ਰੋਮਾਂਚਕ ਮੁਕਾਬਲੇ ਵਿੱਚ 20 ਓਵਰਾਂ ਵਿੱਚ 6 ਵਿਕਟਾਂ ਗੁਆ ਕੇ 214 ਦੌੜਾਂ ਬਣਾ ਲਈਆਂ ਅਤੇ ਮੈਚ ਆਪਣੇ ਨਾਂ ਕੀਤਾ। ਸ਼ਾਨਦਾਰ ਆਲਰਾਊਂਡ ਪ੍ਰਦਰਸ਼ਨ (31 ਦੌੜਾਂ ਦੇ ਕੇ 2 ਵਿਕਟਾਂ ਅਤੇ 85 ਦੌੜਾਂ) ਲਈ ਕਪਤਾਨ ਰਮਨਦੀਪ ਸਿੰਘ ਨੂੰ 'ਪਲੇਅਰ ਆਫ਼ ਦਾ ਮੈਚ' ਚੁਣਿਆ ਗਿਆ।

Related Post

ਸ਼ੇਰ-ਏ-ਪੰਜਾਬ ਟੀ20: ਅੱਜ ਸ਼ਾਮ ਫਾਜ਼ਿਲਕਾ ਫਾਲਕਨਜ਼ ਤੇ ਮੋਹਾਲੀ ਕਿੰਗਜ਼ ਵਿਚਾਲੇ ਹੋਏਗਾ ਰੋਮਾਂਚਕ ਮੁਕਾਬਲਾ
ਸ਼ੇਰ-ਏ-ਪੰਜਾਬ ਟੀ20: Amritsar Soormas ਦੀ ਸ਼ਾਨਦਾਰ ਪਹਿਲੀ ਜਿੱਤ, ਫਾਜ਼ਿਲਕਾ ਨੂੰ 7 ਵਿਕਟਾਂ ਨਾਲ ਹਰਾਇਆ, ਅਭਿਸ਼ੇਕ ਸ਼ਰਮਾ, ਨਮਨ ਧੀਰ ਅਤੇ ਅਭੈ ਚੌਧਰੀ ਰਹੇ ਮੈਚ ਦੇ ਹੀਰੋ
ਸ਼ੇਰ-ਏ-ਪੰਜਾਬ ਟੀ-20 ਲੀਗ: ਮੋਹਾਲੀ ਕਿੰਗਜ਼ vs ਲੁਧਿਆਣਾ ਲਾਇਨਜ਼, ਇੱਥੇ ਜਾਣੋ ਮੈਚ ਦਾ ਪੂਰਾ ਹਾਲ...
ਸ਼ੇਰ-ਏ-ਪੰਜਾਬ ਟੀ-20 ਲੀਗ: ਅੱਜ ਮੋਹਾਲੀ ਕਿੰਗਜ਼ ਅਤੇ ਲੁਧਿਆਣਾ ਲਾਇਨਸ ਵਿਚਾਲੇ ਹੋਵੇਗਾ ਰੋਮਾਂਚਕ ਮੁਕਾਬਲਾ
ਸ਼ੇਰ-ਏ-ਪੰਜਾਬ ਟੀ20: ਵਿਹਾਨ ਮਲਹੋਤਰਾ ਦਾ ਧਮਾਕੇਦਾਰ ਸੈਂਕੜਾ, ਫਾਜ਼ਿਲਕਾ ਫਾਲਕਨਜ਼ ਨੇ ਜਲੰਧਰ ਵਾਰੀਅਰਜ਼ ਨੂੰ 8 ਵਿਕਟਾਂ ਨਾਲ ਹਰਾਇਆ
ਸ਼ੇਰ-ਏ-ਪੰਜਾਬ ਟੀ-20 ਲੀਗ ਦਾ ਧਮਾਕੇਦਾਰ ਆਗਾਜ਼, ਪਹਿਲੇ ਹੀ ਮੈਚ 'ਚ ਬਣੇ 500 ਤੋਂ ਵੱਧ ਦੌੜਾਂ, ਮੋਹਾਲੀ ਕਿੰਗਜ਼ ਨੇ ਗੱਡਿਆ ਜਿੱਤ ਦਾ ਝੰਡਾ, ਇੱਥੇ ਜਾਣੋ ਮੈਚ ਦਾ ਪੂਰਾ ਹਾਲ...

© Copyright Galactic Television & Communications Pvt. Ltd. 2026. All rights reserved.