ਸ਼ੇਰ-ਏ-ਪੰਜਾਬ ਟੀ-20 ਲੀਗ: ਮੋਹਾਲੀ ਕਿੰਗਜ਼ vs ਲੁਧਿਆਣਾ ਲਾਇਨਜ਼, ਇੱਥੇ ਜਾਣੋ ਮੈਚ ਦਾ ਪੂਰਾ ਹਾਲ...

ਅੱਜ ਲੁਧਿਆਣਾ ਲਾਇਨਜ਼ ਅਤੇ ਮੋਹਾਲੀ ਕਿੰਗਜ਼ ਦੇ ਵਿੱਚ ਸ਼ਾਨਦਾਰ ਮੁਕਾਬਲਾ ਦੇਖਣ ਨੂੰ ਮਿਲਿਆ। ਦੋਵਾਂ ਟੀਮਾਂ ਵੱਲੋਂ ਚੰਗਾ ਪ੍ਰਦਰਸ਼ਨ ਦੇਖਣ ਨੂੰ ਮਿਲਿਆ, ਲੁਧਿਆਣਾ ਲਾਇਨਜ਼ ਨੇ 106 ਦੌੜਾਂ ਬਣਾ ਕੇ ਮੈਚ 7 ਵਿਕਟਾਂ ਨਾਲ ਆਪਣੇ ਨਾਂ ਕਰ ਲਿਆ।

By:  Lajwinder Kaur September 2nd 2026 04:23 PM -- Updated: September 2nd 2026 04:35 PM

ਸ਼ੇਰ-ਏ-ਪੰਜਾਬ ਟੀ-20 ਲੀਗ 2026 ਦੇ 6ਵੇਂ ਮੁਕਾਬਲੇ ਵਿੱਚ ਲੁਧਿਆਣਾ ਲਾਇਨਜ਼ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮੋਹਾਲੀ ਕਿੰਗਜ਼ ਨੂੰ 7 ਵਿਕਟਾਂ ਨਾਲ ਹਰਾ ਦਿੱਤਾ ਹੈ। ਮੈਚ ਦੌਰਾਨ ਲੁਧਿਆਣਾ ਲਾਇਨਜ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ, ਜੋ ਕਿ ਉਨ੍ਹਾਂ ਲਈ ਕਾਫ਼ੀ ਲਾਹੇਵੰਦ ਸਾਬਤ ਹੋਇਆ।

ਮੋਹਾਲੀ ਕਿੰਗਜ਼ ਦੀ ਪਾਰੀ ਅਤੇ ਗੇਂਦਬਾਜ਼ੀ ਪ੍ਰਦਰਸ਼ਨ

ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਮੋਹਾਲੀ ਕਿੰਗਜ਼ ਦੀ ਟੀਮ ਨੇ ਨਿਰਧਾਰਤ ਓਵਰਾਂ ਵਿੱਚ ਚੰਗਾ ਸੰਘਰਸ਼ ਕੀਤਾ, ਜਿਸ ਦੀ ਅਗਵਾਈ ਟੀਮ ਦੇ ਕਪਤਾਨ ਅਤੇ ਸਟਾਰ ਆਲਰਾਊਂਡਰ ਰਮਨਦੀਪ ਸਿੰਘ ਕਰ ਰਹੇ ਸਨ। ਹਾਲਾਂਕਿ, ਲੁਧਿਆਣਾ ਲਾਇਨਜ਼ ਦੇ ਗੇਂਦਬਾਜ਼ਾਂ ਨੇ ਅਨੁਸ਼ਾਸਿਤ ਗੇਂਦਬਾਜ਼ੀ ਕਰਦਿਆਂ ਮੋਹਾਲੀ ਦੇ ਬੱਲੇਬਾਜ਼ਾਂ ਨੂੰ ਖੁੱਲ੍ਹ ਕੇ ਖੇਡਣ ਦਾ ਮੌਕਾ ਨਹੀਂ ਦਿੱਤਾ। ਮੋਹਾਲੀ ਕਿੰਗਜ਼ ਜੋ ਕਿ 17 ਓਵਰਾਂ ‘ਚ 101 ਦੌੜਾਂ ਹੀ ਬਣਾ ਸਕੀ। 

ਲੁਧਿਆਣਾ ਲਾਇਨਜ਼ ਦੀ ਧਮਾਕੇਦਾਰ ਬੱਲੇਬਾਜ਼ੀ

ਟੀਚੇ ਦਾ ਪਿੱਛਾ ਕਰਨ ਮੈਦਾਨ ‘ਤੇ ਉਤਰੀ ਲੁਧਿਆਣਾ ਲਾਇਨਜ਼ ਦੀ ਸ਼ੁਰੂਆਤ ਬੇਹੱਦ ਸ਼ਾਨਦਾਰ ਰਹੀ। ਟੀਮ ਦੇ ਬੱਲੇਬਾਜ਼ਾਂ ਨੇ ਤਾਬੜਤੋੜ ਬੱਲੇਬਾਜ਼ੀ ਕਰਦਿਆਂ ਮੈਚ ਨੂੰ ਆਸਾਨੀ ਨਾਲ ਆਪਣੇ ਨਾਂ ਕਰ ਲਿਆ। ਕਾਰਤੀਕ ਨੇ 15 ਗੇਂਦਾਂ ਵਿੱਚ ਸ਼ਾਨਦਾਰ 42 ਦੌੜਾਂ ਦੀ ਪਾਰੀ ਖੇਡੀ, ਜਿਸ ਵਿੱਚ 7 ਚੌਕੇ ਅਤੇ 2 ਛੱਕੇ ਸ਼ਾਮਲ ਸਨ। ਇਸ ਦੇ ਨਾਲ ਹੀ ਐੱਸ. ਅਰੋੜਾ (35 ਦੌੜਾਂ, ਨਾਬਾਦ) ਅਤੇ ਏ. ਗਰਗ (21 ਦੌੜਾਂ) ਨੇ ਵੀ ਟੀਮ ਦੀ ਜਿੱਤ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ। ਇਸ ਤਰ੍ਹਾਂ ਲੁਧਿਆਣਾ ਲਾਇਨਜ਼ ਨੇ 8.3 ਓਵਰਾਂ ਵਿੱਚ ਹੀ 3 ਵਿਕਟਾਂ ਦੇ ਨੁਕਸਾਨ ‘ਤੇ 106 ਦੌੜਾਂ ਬਣਾ ਕੇ ਮੈਚ 7 ਵਿਕਟਾਂ ਨਾਲ ਆਪਣੇ ਨਾਂ ਕਰ ਲਿਆ।

Related Post

ਸ਼ੇਰ-ਏ-ਪੰਜਾਬ ਟੀ-20 ਲੀਗ: ਅੱਜ ਮੋਹਾਲੀ ਕਿੰਗਜ਼ ਅਤੇ ਲੁਧਿਆਣਾ ਲਾਇਨਸ ਵਿਚਾਲੇ ਹੋਵੇਗਾ ਰੋਮਾਂਚਕ ਮੁਕਾਬਲਾ
ਸ਼ੇਰ-ਏ-ਪੰਜਾਬ ਟੀ20: ਵਿਹਾਨ ਮਲਹੋਤਰਾ ਦਾ ਧਮਾਕੇਦਾਰ ਸੈਂਕੜਾ, ਫਾਜ਼ਿਲਕਾ ਫਾਲਕਨਜ਼ ਨੇ ਜਲੰਧਰ ਵਾਰੀਅਰਜ਼ ਨੂੰ 8 ਵਿਕਟਾਂ ਨਾਲ ਹਰਾਇਆ
ਸ਼ੇਰ-ਏ-ਪੰਜਾਬ ਟੀ-20 ਲੀਗ ਦਾ ਧਮਾਕੇਦਾਰ ਆਗਾਜ਼, ਪਹਿਲੇ ਹੀ ਮੈਚ 'ਚ ਬਣੇ 500 ਤੋਂ ਵੱਧ ਦੌੜਾਂ, ਮੋਹਾਲੀ ਕਿੰਗਜ਼ ਨੇ ਗੱਡਿਆ ਜਿੱਤ ਦਾ ਝੰਡਾ, ਇੱਥੇ ਜਾਣੋ ਮੈਚ ਦਾ ਪੂਰਾ ਹਾਲ...
Rishabh Pant surpasses Adam Gilchrist, becomes 3rd highest six-hitter in Tests
ਭਾਰਤੀ ਕ੍ਰਿਕਟ ਨੂੰ ਵੱਡਾ ਝਟਕਾ! ਮਸ਼ਹੂਰ ਖਿਡਾਰੀ ਨੇ 38 ਸਾਲ ਦੀ ਉਮਰ 'ਚ ਭਾਰਤੀ ਘਰੇਲੂ ਕ੍ਰਿਕਟ ਸਣੇ ਅੰਤਰਰਾਸ਼ਟਰੀ ਤੋਂ ਕੀਤਾ ਸੰਨਿਆਸ ਦਾ ਐਲਾਨ…
ਮੈਚ ਖ਼ਤਮ ਹੋਣ ਤੋਂ 15 ਸਕਿੰਟ ਪਹਿਲਾਂ ਭਿਆਨਕ ਹਾਦਸਾ: ਮੈਦਾਨ 'ਤੇ ਲਹੂ-ਲੁਹਾਣ ਭਾਰਤੀ ਖਿਡਾਰੀ…ਤਾਂ ਵੀ ਜਿੱਤ ਕੀਤੀ ਹਾਸਿਲ

© Copyright Galactic Television & Communications Pvt. Ltd. 2026. All rights reserved.