ਸ਼ੇਰ-ਏ-ਪੰਜਾਬ ਟੀ-20 ਲੀਗ: ਅੱਜ ਮੋਹਾਲੀ ਕਿੰਗਜ਼ ਅਤੇ ਲੁਧਿਆਣਾ ਲਾਇਨਸ ਵਿਚਾਲੇ ਹੋਵੇਗਾ ਰੋਮਾਂਚਕ ਮੁਕਾਬਲਾ

ਸ਼ੇਰ-ਏ-ਪੰਜਾਬ ਟੀ-20 ਲੀਗ ਦਾ ਖੁਮਾਰ ਪੰਜਾਬੀਆਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਕ੍ਰਿਕਟ ਪ੍ਰੇਮੀਆਂ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਹਰ ਕੋਈ ਆਪੋ-ਆਪਣੀ ਟੀਮ ਦੀ ਹੌਸਲਾ-ਅਫ਼ਜ਼ਾਈ ਕਰ ਰਹੇ ਹਨ। ਅੱਜ ਮੋਹਾਲੀ ਕਿੰਗਜ਼ ਅਤੇ ਲੁਧਿਆਣਾ ਲਾਇਨਸ ਵਿਚਾਲੇ ਰੋਮਾਂਚਕ ਮੁਕਾਬਲਾ ਹੋਏਗਾ।

By:  Lajwinder Kaur September 2nd 2026 11:15 AM -- Updated: September 2nd 2026 11:20 AM

ਸ਼ੇਰ-ਏ-ਪੰਜਾਬ ਟੀ-20 ਲੀਗ ਦਾ ਖੁਮਾਰ ਪੰਜਾਬੀਆਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਕ੍ਰਿਕਟ ਪ੍ਰੇਮੀਆਂ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਹਰ ਕੋਈ ਆਪੋ-ਆਪਣੀ ਟੀਮ ਦੀ ਹੌਸਲਾ-ਅਫ਼ਜ਼ਾਈ ਕਰ ਰਹੇ ਹਨ। ਅੱਜ ਮੋਹਾਲੀ ਕਿੰਗਜ਼ ਅਤੇ ਲੁਧਿਆਣਾ ਲਾਇਨਸ ਵਿਚਾਲੇ ਰੋਮਾਂਚਕ ਮੁਕਾਬਲਾ ਹੋਏਗਾ।

ਅੱਜ ਖੇਡਿਆ ਜਾਏਗਾ 6ਵਾਂ ਮੈਚ

ਸ਼ੇਰ-ਏ-ਪੰਜਾਬ ਟੀ-20 ਲੀਗ ਦੇ ਤਹਿਤ ਅੱਜ (2 ਸਤੰਬਰ 2026) ਛੇਵਾਂ ਮੈਚ ਮੋਹਾਲੀ ਕਿੰਗਜ਼ ਅਤੇ ਲੁਧਿਆਣਾ ਲਾਇਨਸ ਵਿਚਾਲੇ ਖੇਡਿਆ ਜਾਵੇਗਾ। ਇਹ ਮੁਕਾਬਲਾ ਪੰਜਾਬ ਕ੍ਰਿਕੇਟ ਐਸੋਸੀਏਸ਼ਨ (PCA) ਦੇ ਆਈ.ਐੱਸ. ਬਿੰਦਰਾ ਸਟੇਡੀਅਮ, ਮੋਹਾਲੀ ਵਿਖੇ ਹੋਵੇਗਾ।

ਮੈਚ ਦੀ ਸ਼ੁਰੂਆਤ ਦੁਪਹਿਰ 01:00 ਵਜੇ ਹੋਵੇਗੀ। ਇਸ ਟੀ-20 ਮੁਕਾਬਲੇ ਵਿੱਚ ਦੋਵਾਂ ਟੀਮਾਂ ਵਿਚਾਲੇ ਸਖ਼ਤ ਟੱਕਰ ਦੇਖਣ ਨੂੰ ਮਿਲਣ ਦੀ ਉਮੀਦ ਹੈ, ਜਿਸ ਲਈ ਪ੍ਰਸ਼ੰਸਕਾਂ ਵਿੱਚ ਭਾਰੀ ਉਤਸ਼ਾਹ ਬਣਿਆ ਹੋਇਆ ਹੈ।

ਸ਼ੇਰ-ਏ-ਪੰਜਾਬ ਟੀ-20 ਲੀਗ: ਮੋਹਾਲੀ ਕਿੰਗਜ਼ ਬਨਾਮ ਲੁਧਿਆਣਾ ਲਾਇਨਸ (ਛੇਵਾਂ ਮੈਚ)

ਮੁਕਾਬਲਾ: ਮੋਹਾਲੀ ਕਿੰਗਜ਼ ਬਨਾਮ ਲੁਧਿਆਣਾ ਲਾਇਨਸ (Mohali Kings vs Ludhiana Lions)

ਫਾਰਮੈਟ: ਟੀ-20 (T20)

ਸਥਾਨ: ਪੰਜਾਬ ਕ੍ਰਿਕੇਟ ਐਸੋਸੀਏਸ਼ਨ ਆਈ.ਐੱਸ. ਬਿੰਦਰਾ ਸਟੇਡੀਅਮ, ਮੋਹਾਲੀ - ਚੰਡੀਗੜ੍ਹ

ਤਾਰੀਖ਼ ਅਤੇ ਸਮਾਂ: 2 ਸਤੰਬਰ 2026, ਦੁਪਹਿਰ 01:00 ਵਜੇ ਆਈ.ਐੱਸ.ਟੀ. (IST)

ਇਹ ਮੈਚ ਸ਼ੇਰ-ਏ-ਪੰਜਾਬ ਟੀ-20 ਲੀਗ ਦਾ ਛੇਵਾਂ ਮੈਚ ਹੈ, ਜਿਸ ਵਿੱਚ ਮੋਹਾਲੀ ਕਿੰਗਜ਼ (MHK) ਅਤੇ ਲੁਧਿਆਣਾ ਲਾਇਨਸ (LDL) ਆਹਮੋ-ਸਾਹਮਣੇ ਹੋਣਗੀਆਂ। ਹੋਣ ਦੇਖਣਾ ਹੋਏਗਾ ਕਿ ਕਿਹੜੀ ਟੀਮ ਜਿੱਤ ਜਾ ਝੰਡਾ ਗੱਡਦੀ ਹੈ। 

ਨੋਟ: ਪੰਜਾਬ ਅਤੇ ਦੇਸ਼ ਦੀਆਂ ਬ੍ਰੇਕਿੰਗ ਖ਼ਬਰਾਂ ਦੇਖਣ ਲਈ ਤੁਸੀਂ ਸਾਡੀ ਐਪ GTC Network ਨੂੰ ਡਾਊਨਲੋਡ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ GTC News ਦੇ YouTube ਚੈਨਲ ਨੂੰ Subscribe ਕਰ ਲਵੋ। ਜੀਟੀਸੀ ਨਿਊਜ਼ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ,ਐਕਸ (ਪਹਿਲਾਂ ਟਵਿੱਟਰ) 'ਤੇ ਵੀ ਫੋਲੋ ਕਰ ਸਕਦੇ ਹੋ।

© Copyright Galactic Television & Communications Pvt. Ltd. 2026. All rights reserved.