ਨਿਊਜ਼ੀਲੈਂਡ ਸੀਰੀਜ਼ ਦੇ ਵਿਚਕਾਰ ਭਾਰਤੀ ਖਿਡਾਰੀ ਦਾ ਵੱਡਾ ਫੈਸਲਾ: 30 ਸਾਲ ਦੀ ਉਮਰ 'ਚ ਲਿਆ ਸੰਨਿਆਸ

ਕ੍ਰਿਕਟ ਜਗਤ ਤੋਂ ਅਹਿਮ ਖਬਰ ਸਾਹਮਣੇ ਆਈ ਹੈ। ਭਾਰਤੀ ਮਹਿਲਾ ਕ੍ਰਿਕਟਰ ਐੱਸ. ਮੇਘਨਾ (Sabbhineni Meghana) ਨੇ 30 ਸਾਲ ਦੀ ਉਮਰ ਵਿੱਚ ਅੰਤਰਰਾਸ਼ਟਰੀ ਕ੍ਰਿਕਟ ਦੇ ਨਾਲ-ਨਾਲ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਆਂਧਰਾ ਪ੍ਰਦੇਸ਼ ਦੀ ਇਸ ਖਿਡਾਰਨ ਨੇ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ ਇੱਕ ਭਾਵੁਕ ਪੋਸਟ ਸਾਂਝੀ ਕਰਕੇ ਆਪਣੇ ਇਸ ਫੈਸਲੇ ਦੀ ਜਾਣਕਾਰੀ ਦਿੱਤੀ।

By:  Lajwinder Kaur October 24th 2026 10:57 AM -- Updated: October 24th 2026 11:17 AM

ਕ੍ਰਿਕਟ ਜਗਤ ਤੋਂ ਅਹਿਮ ਖਬਰ ਸਾਹਮਣੇ ਆਈ ਹੈ। ਭਾਰਤੀ ਮਹਿਲਾ ਕ੍ਰਿਕਟਰ ਐੱਸ. ਮੇਘਨਾ (Sabbhineni Meghana) ਨੇ 30 ਸਾਲ ਦੀ ਉਮਰ ਵਿੱਚ ਅੰਤਰਰਾਸ਼ਟਰੀ ਕ੍ਰਿਕਟ ਦੇ ਨਾਲ-ਨਾਲ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਆਂਧਰਾ ਪ੍ਰਦੇਸ਼ ਦੀ ਇਸ ਖਿਡਾਰਨ ਨੇ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ ਇੱਕ ਭਾਵੁਕ ਪੋਸਟ ਸਾਂਝੀ ਕਰਕੇ ਆਪਣੇ ਇਸ ਫੈਸਲੇ ਦੀ ਜਾਣਕਾਰੀ ਦਿੱਤੀ। ਇਸ ਐਲਾਨ ਤੋਂ ਬਾਅਦ ਉਹ ਹੁਣ ਮਹਿਲਾ ਪ੍ਰੀਮੀਅਰ ਲੀਗ (WPL) ਵਿੱਚ ਵੀ ਖੇਡਦੀ ਹੋਈ ਨਜ਼ਰ ਨਹੀਂ ਆਵੇਗੀ।

ਅੰਤਰਰਾਸ਼ਟਰੀ ਕਰੀਅਰ ਅਤੇ ਰਿਕਾਰਡ

ਐੱਸ. ਮੇਘਨਾ ਨੇ ਭਾਰਤ ਲਈ 3 ਇੱਕਰੋਜ਼ਾ (ODI) ਅਤੇ 17 ਟੀ-20 (T20I) ਮੈਚ ਖੇਡੇ ਹਨ। ਉਨ੍ਹਾਂ ਨੇ ਇੱਕਰੋਜ਼ਾ ਮੈਚਾਂ ਵਿੱਚ 114 ਰਨ ਅਤੇ ਟੀ-20 ਵਿੱਚ 258 ਰਨ ਬਣਾਏ ਹਨ। ਦੋਵਾਂ ਫਾਰਮੈਟਾਂ ਵਿੱਚ ਉਨ੍ਹਾਂ ਦੇ ਨਾਂ ਇੱਕ-ਇੱਕ ਅਰਧ-ਸੈਂਕੜਾ ਦਰਜ ਹੈ। WPL ਵਿੱਚ ਉਹ ਗੁਜਰਾਤ ਜਾਇੰਟਸ ਅਤੇ ਰਾਇਲ ਚੈਲੇਂਜਰਜ਼ ਬੈਂਗਲੁਰੂ (RCB) ਦਾ ਹਿੱਸਾ ਰਹਿ ਚੁੱਕੀ ਹੈ।

ਸਾਂਝੀ ਕੀਤੀ ਭਾਵੁਕ ਪੋਸਟ

ਆਪਣੀ ਇੰਸਟਾਗ੍ਰਾਮ ਪੋਸਟ ਵਿੱਚ ਮੇਘਨਾ ਨੇ ਲਿਖਿਆ: "ਮੈਦਾਨ 'ਤੇ ਪਹਿਲੀ ਵਾਰ ਬੱਲਾ ਫੜਨ ਤੋਂ ਲੈ ਕੇ ਗਲੋਬਲ ਮੰਚ 'ਤੇ ਭਾਰਤ ਦੀ ਜਰਸੀ ਪਹਿਨ ਕੇ ਉੱਤਰਨਾ ਕਿਸੇ ਸੁਪਨੇ ਤੋਂ ਘੱਟ ਨਹੀਂ ਸੀ। ਮੈਂ ਇੱਕ ਖਿਡਾਰੀ ਵਜੋਂ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਦਾ ਐਲਾਨ ਕਰਦੀ ਹਾਂ। ਮੇਰਾ ਪਰਿਵਾਰ ਜੋ ਮੇਰੇ ਚੰਗੇ-ਮਾੜੇ ਸਮੇਂ 'ਚ ਨਾਲ ਖੜ੍ਹਾ ਰਿਹਾ, ਉਨ੍ਹਾਂ ਦਾ ਧੰਨਵਾਦ। ਮੇਰੇ ਕੋਚਾਂ, ਟੀਮ ਦੀਆਂ ਸਾਥੀਆਂ ਅਤੇ ਸਪੋਰਟ ਸਟਾਫ਼ ਦਾ ਵੀ ਮੈਨੂੰ ਵਧੀਆ ਪ੍ਰਦਰਸ਼ਨ ਲਈ ਪ੍ਰੇਰਿਤ ਕਰਨ ਲਈ ਧੰਨਵਾਦ।"

ਉਨ੍ਹਾਂ ਨੇ ਅੱਗੇ ਲਿਖਿਆ:"ਮੈਂ ਬੀ.ਸੀ.ਸੀ.ਆਈ. (BCCI), ਆਂਧਰਾ ਕ੍ਰਿਕਟ ਐਸੋਸੀਏਸ਼ਨ, ਰਾਇਲ ਚੈਲੇਂਜਰਜ਼ ਬੈਂਗਲੁਰੂ, ਗੁਜਰਾਤ ਜਾਇੰਟਸ ਅਤੇ ਆਰ.ਐੱਸ.ਪੀ.ਬੀ. (RSPB) ਦਾ ਮੈਨੂੰ ਇਹ ਮੰਚ ਅਤੇ ਮੌਕਾ ਦੇਣ ਲਈ ਧੰਨਵਾਦ ਕਰਦੀ ਹਾਂ।"

ਵਨਡੇ ਅਤੇ ਟੀ-20 ਅੰਤਰਰਾਸ਼ਟਰੀ ਵਿੱਚ ਅਜਿਹਾ ਰਿਹਾ ਐੱਸ. ਮੇਘਨਾ ਦਾ ਰਿਕਾਰਡ

ਐੱਸ. ਮੇਘਨਾ ਨੇ ਨਵੰਬਰ 2016 ਵਿੱਚ ਵਿਜੇਵਾੜਾ ਵਿਖੇ ਵੈਸਟਇੰਡੀਜ਼ ਖ਼ਿਲਾਫ਼ ਟੀ-20 ਅੰਤਰਰਾਸ਼ਟਰੀ ਕ੍ਰਿਕਟ ਵਿੱਚ ਆਪਣਾ ਡੈਬਿਊ ਕੀਤਾ ਸੀ। ਇਸ ਤੋਂ ਬਾਅਦ ਫਰਵਰੀ 2022 ਵਿੱਚ ਨਿਊਜ਼ੀਲੈਂਡ ਦੇ ਕਵੀਨਜ਼ਟਾਊਨ ਵਿੱਚ ਉਨ੍ਹਾਂ ਨੇ ਵਨਡੇ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਆਪਣਾ ਪਹਿਲਾ ਮੈਚ ਖੇਡਿਆ। ਆਪਣੇ ਵਨਡੇ ਕਰੀਅਰ ਦੌਰਾਨ ਉਨ੍ਹਾਂ ਨੇ 3 ਮੈਚਾਂ ਵਿੱਚ 114 ਦੌੜਾਂ ਬਣਾਈਆਂ, ਜਦਕਿ 17 ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ ਉਨ੍ਹਾਂ ਦੇ ਨਾਂ 258 ਦੌੜਾਂ ਦਰਜ ਹਨ। ਖ਼ਾਸ ਗੱਲ ਇਹ ਹੈ ਕਿ ਉਨ੍ਹਾਂ ਨੇ ਵਨਡੇ ਅਤੇ ਟੀ-20 ਦੋਵਾਂ ਫਾਰਮੈਟਾਂ ਵਿੱਚ ਇੱਕ-ਇੱਕ ਅਰਧ ਸੈਂਕੜਾ ਵੀ ਲਗਾਇਆ।

WPL ਵਿੱਚ ਵੀ ਖੇਡੀਂ ਤਿੰਨ ਸੀਜ਼ਨ

ਮੇਘਨਾ ਨੇ ਮਹਿਲਾ ਪ੍ਰੀਮੀਅਰ ਲੀਗ (WPL) ਵਿੱਚ ਤਿੰਨ ਸੀਜ਼ਨਾਂ ਵਿੱਚ ਹਿੱਸਾ ਲਿਆ। ਉਨ੍ਹਾਂ ਨੇ 2023 ਵਿੱਚ ਗੁਜਰਾਤ ਜਾਇੰਟਸ ਦੇ ਨਾਲ ਆਪਣੇ ਡਬਲਯੂ.ਪੀ.ਐੱਲ. ਕਰੀਅਰ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਉਹ 2024 ਅਤੇ 2025 ਵਿੱਚ ਰਾਇਲ ਚੈਲੇਂਜਰਜ਼ ਬੈਂਗਲੁਰੂ (RCB) ਲਈ ਖੇਡੀ। WPL ਦੇ 15 ਮੈਚਾਂ ਵਿੱਚ ਉਨ੍ਹਾਂ ਨੇ 302 ਦੌੜਾਂ ਬਣਾਈਆਂ, ਜਿਸ ਵਿੱਚ ਇੱਕ ਅਰਧ-ਸੈਂਕੜਾ ਸ਼ਾਮਲ ਰਿਹਾ। WPL ਵਿੱਚ ਉਨ੍ਹਾਂ ਦਾ ਆਖ਼ਰੀ ਪ੍ਰਦਰਸ਼ਨ 2025 ਵਿੱਚ ਸੀ।

© Copyright Galactic Television & Communications Pvt. Ltd. 2026. All rights reserved.