ਅੱਜ ‘ਪੰਜਾਬ ਬੰਦ’....ਰੇਲਵੇ ਟਰੈਕ ਅਤੇ ਹਾਈਵੇਅ ਜਾਮ; ਜਾਣੋ ਕੀ-ਕੀ ਬੰਦ ਅਤੇ ਕੀ ਰਹੇਗਾ ਖੁੱਲ੍ਹਾ!

ਪੰਜਾਬ ਬੰਦ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਬੱਸਾਂ-ਟਰੇਨਾਂ ਦਾ ਸਫਰ ਕਰਨ ਵਾਲੇ ਧਿਆਨ ਦੇਣ ਨਹੀਂ ਤਾਂ ਪ੍ਰੇਸ਼ਾਨੀ ਝੱਲਣੀ ਪੈ ਸਕਦੀ ਹੈ। ਇਹ ਬੰਦ ਸਵੇਰੇ 7 ਵਜੇ ਤੋਂ ਦੁਪਹਿਰ 2 ਵਜੇ ਤੱਕ ਜਾਰੀ ਰਹੇਗਾ, ਜਿਸ ਦੌਰਾਨ ਦੁਕਾਨਾਂ, ਫ਼ੈਕਟਰੀਆਂ, ਪ੍ਰਾਈਵੇਟ ਅਤੇ ਸਰਕਾਰੀ ਵਾਹਨ ਬੰਦ ਰਹਿਣਗੇ, ਜਦੋਂ ਕਿ ਐਮਰਜੈਂਸੀ ਸੇਵਾਵਾਂ ਨਿਰੰਤਰ ਜਾਰੀ ਰਹਿਣਗੀਆਂ।

By:  Lajwinder Kaur August 21st 2026 10:15 AM -- Updated: August 21st 2026 10:26 AM

ਕੌਮੀ ਇਨਸਾਫ਼ ਮੋਰਚੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ 15 ਅਗਸਤ ਨੂੰ ਚੰਡੀਗੜ੍ਹ ਵੱਲ ਕੂਚ ਕੀਤਾ ਜਾਣਾ ਸੀ, ਪਰ ਚੰਡੀਗੜ੍ਹ ਪੁਲਿਸ ਵੱਲੋਂ ਮੋਰਚੇ ਦੇ ਆਗੂਆਂ ਉੱਤੇ ਲਾਠੀਚਾਰਜ ਅਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ ਗਈਆਂ। ਇਸ ਦੇ ਵਿਰੋਧ ਵਿੱਚ 21 ਅਗਸਤ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ। ਜਿਸ ਕਰਕੇ ਸਵੇਰੇ ਸੱਤ ਵਜੇ ਤੋਂ ਹੀ ਪੰਜਾਬ ਦੇ ਵਿੱਚ ਬੰਦ ਦਾ ਅਸਰ ਨਜ਼ਰ ਆਉਣ ਲੱਗ ਪਿਆ। ਬੰਦ ਦੇ ਚੱਲਦੇ ਕੰਮਕਾਜਾਂ ਉੱਤੇ ਜਾਣ ਵਾਲੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਥੇ ਹੀ ਬੰਦ ਨੂੰ ਕਿਸਾਨ ਜਥੇਬੰਦੀਆਂ, ਧਾਰਮਿਕ ਜਥੇਬੰਦੀਆਂ ਅਤੇ ਸਮਾਜਿਕ ਜਥੇਬੰਦੀਆਂ ਵੱਲੋਂ ਪੂਰਨ ਤੌਰ 'ਤੇ ਸਮਰਥਨ ਦਿੱਤਾ ਗਿਆ ਹੈ।  ਇਹ ਬੰਦ ਸਵੇਰੇ 7 ਵਜੇ ਤੋਂ ਦੁਪਹਿਰ 2 ਵਜੇ ਤੱਕ ਜਾਰੀ ਰਹੇਗਾ, ਜਿਸ ਦੌਰਾਨ ਦੁਕਾਨਾਂ, ਫ਼ੈਕਟਰੀਆਂ, ਪ੍ਰਾਈਵੇਟ ਅਤੇ ਸਰਕਾਰੀ ਵਾਹਨ ਬੰਦ ਰਹਿਣਗੇ, ਜਦੋਂ ਕਿ ਐਮਰਜੈਂਸੀ ਸੇਵਾਵਾਂ ਨਿਰੰਤਰ ਜਾਰੀ ਰਹਿਣਗੀਆਂ। ਇਸੇ ਲੜੀ ਤਹਿਤ ਅੱਜ ਸੂਬੇ ਦੇ ਵਿੱਚ ਬੰਦ ਦਾ ਪੂਰਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਅਤੇ ਉੱਥੇ ਬਾਜ਼ਾਰ ਮੁਕੰਮਲ ਤੌਰ 'ਤੇ ਬੰਦ ਹਨ। ਆਓ ਜਾਣਦੇ ਹਾਂ ਅੱਜ ਕੀ-ਕੀ ਬੰਦ ਹੈ ਅਤੇ ਕੀ-ਕੀ ਖੁੱਲ੍ਹਾ ਹੈ!

ਜਾਣੋ ਪੰਜਾਬ ਬੰਦ ਦੀ ਕਾਲ ਦੌਰਾਨ ਕੀ ਹੈ ਬੰਦ!

ਸਕੂਲ ਅਤੇ ਕਾਲਜ: ਚੰਡੀਗੜ੍ਹ ਅਤੇ ਮੋਹਾਲੀ ਸਮੇਤ ਕਈ ਥਾਵਾਂ 'ਤੇ ਸਕੂਲ ਬੰਦ ਰਹੇ, ਅਤੇ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਨੇ ਵੀ ਛੁੱਟੀ ਦੀ ਅਪੀਲ ਕੀਤੀ ਸੀ।

ਬਾਜ਼ਾਰ ਅਤੇ ਦੁਕਾਨਾਂ: ਮੁੱਖ ਬਾਜ਼ਾਰ, ਸ਼ਾਪਿੰਗ ਮਾਲ, ਥੋਕ ਮੰਡੀਆਂ ਅਤੇ ਹੋਰ ਵਪਾਰਕ ਅਦਾਰੇ ਬੰਦ ਰੱਖਣ ਦੀ ਅਪੀਲ ਕੀਤੀ ਗਈ, ਜਿਸ ਦਾ ਅਸਰ ਕਈ ਸ਼ਹਿਰਾਂ ਵਿੱਚ ਦੇਖਣ ਨੂੰ ਮਿਲਿਆ।

ਆਵਾਜਾਈ (ਟ੍ਰੈਫਿਕ): ਨੈਸ਼ਨਲ ਹਾਈਵੇਅ, ਸਟੇਟ ਹਾਈਵੇਅ ਅਤੇ ਜ਼ਿਲ੍ਹਾ ਮਾਰਗਾਂ 'ਤੇ ਟ੍ਰੈਫਿਕ ਪ੍ਰਭਾਵਿਤ ਹੋਈ ਅਤੇ ਕਈ ਥਾਵਾਂ 'ਤੇ ਹਾਈਵੇਅ ਜਾਮ ਕੀਤੇ ਗਏ।

ਬੱਸਾਂ ਅਤੇ ਆਟੋ: ਬੱਸਾਂ ਨਾ ਚੱਲਣ ਅਤੇ ਹਾਈਵੇਅ ਬੰਦ ਹੋਣ ਕਾਰਨ ਆਟੋ, ਟੈਕਸੀ ਅਤੇ ਬੱਸ ਸੇਵਾਵਾਂ ਉੱਤੇ ਵੀ ਅਸਰ ਪਿਆ।

ਰੇਲਵੇ ਟਰੈਕ: ਮੋਰਚੇ ਵੱਲੋਂ ਬੰਦ ਦੌਰਾਨ ਰੇਲਵੇ ਟਰੈਕ ਵੀ ਜਾਮ ਕਰਨ ਦਾ ਐਲਾਨ ਕੀਤਾ ਗਿਆ ਸੀ।

ਐਸ.ਜੀ.ਪੀ.ਸੀ. (SGPC) ਅਦਾਰੇ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਅਤੇ ਇਸ ਦੇ ਅਧੀਨ ਆਉਂਦੇ ਵਿਦਿਅਕ ਅਦਾਰੇ ਵੀ ਬੰਦ ਹਨ।

ਕੌਮੀ ਇਨਸਾਫ਼ ਮੋਰਚੇ ਵੱਲੋਂ ਸੱਦੇ ਗਏ ਪੰਜਾਬ ਬੰਦ ਦੌਰਾਨ ਆਮ ਲੋਕਾਂ ਦੀ ਸਹੂਲਤ ਲਈ ਕੁਝ ਜ਼ਰੂਰੀ ਸੇਵਾਵਾਂ ਨੂੰ ਛੋਟ ਦਿੱਤੀ ਗਈ ਹੈ, ਜੋ ਕਿ ਇਸ ਤਰ੍ਹਾਂ ਹਨ:

  • ਅਸਪਤਾਲ ਅਤੇ ਐਮਰਜੈਂਸੀ ਸੇਵਾਵਾਂ: ਸਾਰੇ ਸਰਕਾਰੀ ਅਤੇ ਨਿੱਜੀ ਹਸਪਤਾਲ, ਟ੍ਰਾਮਾ ਸੈਂਟਰ ਅਤੇ ਐਂਬੂਲੈਂਸ ਸੇਵਾਵਾਂ ਪੂਰੀ ਤਰ੍ਹਾਂ ਚਾਲੂ ਰਹਿਣਗੀਆਂ।
  • ਮੈਡੀਕਲ ਸਟੋਰ: ਦਵਾਈਆਂ ਦੀਆਂ ਦੁਕਾਨਾਂ ਅਤੇ ਪੈਥੋਲੋਜੀ ਲੈਬਸ ਆਮ ਰੂਪ ਵਿੱਚ ਖੁੱਲ੍ਹੀਆਂ ਰਹਿਣਗੀਆਂ।
  • ਪ੍ਰੀਖਿਆਰਥੀ: ਪੇਪਰ ਦੇਣ ਜਾ ਰਹੇ ਵਿਦਿਆਰਥੀਆਂ ਨੂੰ ਪਛਾਣ ਪੱਤਰ (ਆਈ.ਡੀ. ਕਾਰਡ) ਦਿਖਾਉਣ 'ਤੇ ਆਵਾਜਾਈ ਦੀ ਆਗਿਆ ਹੈ।
  • ਵਿਆਹ ਅਤੇ ਸਮਾਰੋਹ: ਵਿਆਹ-ਸ਼ਾਦੀ ਅਤੇ ਹੋਰ ਪਹਿਲਾਂ ਤੋਂ ਤੈਅ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਦੇ ਵਾਹਨਾਂ ਨੂੰ ਨਹੀਂ ਰੋਕਿਆ ਜਾਵੇਗਾ।
  • ਏਅਰਪੋਰਟ ਅਤੇ ਰੇਲਵੇ ਸਟੇਸ਼ਨ: ਜਿਨ੍ਹਾਂ ਯਾਤਰੀਆਂ ਕੋਲ ਫਲਾਈਟ ਜਾਂ ਟ੍ਰੇਨ ਦੀ ਟਿਕਟ ਹੋਵੇਗੀ, ਉਨ੍ਹਾਂ ਨੂੰ ਸਟੇਸ਼ਨ ਜਾਂ ਏਅਰਪੋਰਟ ਜਾਣ ਲਈ ਛੋਟ ਦਿੱਤੀ ਜਾਵੇਗੀ।

Related Post

ਪੰਜਾਬ ਬੰਦ ਵਿਚਾਲੇ ਬੀ.ਕੇ.ਯੂ. ਉਗਰਾਹਾਂ ਦਾ ਵੱਡਾ ਐਲਾਨ! 30 ਅਗਸਤ ਤੋਂ ਸੂਬੇ ਭਰ ‘ਚ DC ਦਫ਼ਤਰਾਂ ਬਾਹਰ ਲੱਗਣਗੇ ਪੱਕੇ ਮੋਰਚੇ
ਪੰਜਾਬ ਬੰਦ ਵਿਚਾਲੇ ਚੰਡੀਗੜ੍ਹ ਭਾਜਪਾ ਦਫ਼ਤਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ; ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਈਮੇਲ
Punjab Bandh: ਕੌਮੀ ਇਨਸਾਫ ਮੋਰਚੇ ਦਾ ਪੰਜਾਬ ਬੰਦ; ਖਰੜ-ਚੰਡੀਗੜ੍ਹ ਹਾਈਵੇ ਬੰਦ, ਪਟਿਆਲਾ ਬੰਦ, ਅੰਮ੍ਰਿਤਸਰ ‘ਚ ਬੱਸਾਂ ਨਹੀਂ ਚੱਲੀਆਂ, ਸਕੂਲ ਬੰਦ...ਟ੍ਰੇਨਾਂ ਰੋਕਣ ਦੀ ਚੇਤਾਵਨੀ
‘84 ਦਾ ਦੋਸ਼ੀ’ ਸੱਜਣ ਕੁਮਾਰ ਦੀ ਮੌਤ ‘ਤੇ ਕਰਨੈਲ ਸਿੰਘ ਪੀਰ ਮੁਹੰਮਦ ਬੋਲੇ- ‘ਅਖੀਰ ਆਪਣੇ ਪਾਪਾਂ ਦੀ ਸਜ਼ਾ ਭੋਗਦਾ ਗਿਆ, ਅਜਿਹੇ ਜ਼ਾਲਮਾਂ ਨੂੰ ...’
ਭਲਕੇ ‘ਪੰਜਾਬ ਬੰਦ’ ਦਾ ਐਲਾਨ! ਜਾਣੋ ਕੀ ਰਹੇਗਾ ਖੁੱਲ੍ਹਾ ਤੇ ਕੀ ਰਹੇਗਾ ਬੰਦ…
ਕੱਲ੍ਹ ਸਵੇਰੇ 7 ਤੋਂ ਦੁਪਹਿਰ 2 ਵਜੇ ਤੱਕ ਰਹੇਗਾ ਪੰਜਾਬ ਬੰਦ; ਬੰਦੀ ਸਿੰਘਾਂ ਦੀ ਰਿਹਾਈ ਅਤੇ ਇਨਸਾਫ਼ ਮੋਰਚੇ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਨੇ ਦਿੱਤੀ ਕਾਲ

© Copyright Galactic Television & Communications Pvt. Ltd. 2026. All rights reserved.