ਦੋਸਤ ਦੇ ਕਹਿਣ 'ਤੇ ਖਰੀਦੀ 50 ਰੁਪਏ ਦੀ ਲਾਟਰੀ ਨੇ ਸ਼ਖਸ ਦੀ ਰਾਤੋਂ-ਰਾਤ ਚਮਕਾਈ ਕਿਸਮਤ; ਨਿਕਲਿਆ 21 ਲੱਖ ਦਾ ਇਨਾਮ
ਕਹਿੰਦੇ ਹਨ ਕਿ ਜਦੋਂ ਪਰਮਾਤਮਾ ਦੀ ਮਿਹਰ ਹੁੰਦੀ ਹੈ ਤਾਂ ਇਨਸਾਨ ਦੀ ਕਿਸਮਤ ਬਦਲਦਿਆਂ ਦੇਰ ਨਹੀਂ ਲੱਗਦੀ। ਅਜਿਹਾ ਹੀ ਕੁਝ ਸਮਾਣਾ ਵਿੱਚ ਦੇਖਣ ਨੂੰ ਮਿਲਿਆ ਹੈ, ਜਿੱਥੇ ਸਿਰਫ਼ 50 ਰੁਪਏ ਦੀ ਲਾਟਰੀ ਖਰੀਦਣ ਵਾਲੇ ਇੱਕ ਵਿਅਕਤੀ ਦੀ ਕਿਸਮਤ ਚਮਕ ਗਈ ਅਤੇ ਉਸ ਦਾ 21 ਲੱਖ ਰੁਪਏ ਦਾ ਇਨਾਮ ਨਿਕਲ ਆਇਆ।
ਕਹਿੰਦੇ ਹਨ ਕਿ ਜਦੋਂ ਪਰਮਾਤਮਾ ਦੀ ਮਿਹਰ ਹੁੰਦੀ ਹੈ ਤਾਂ ਇਨਸਾਨ ਦੀ ਕਿਸਮਤ ਬਦਲਦਿਆਂ ਦੇਰ ਨਹੀਂ ਲੱਗਦੀ। ਅਜਿਹਾ ਹੀ ਕੁਝ ਸਮਾਣਾ ਵਿੱਚ ਦੇਖਣ ਨੂੰ ਮਿਲਿਆ ਹੈ, ਜਿੱਥੇ ਸਿਰਫ਼ 50 ਰੁਪਏ ਦੀ ਲਾਟਰੀ ਖਰੀਦਣ ਵਾਲੇ ਇੱਕ ਵਿਅਕਤੀ ਦੀ ਕਿਸਮਤ ਚਮਕ ਗਈ ਅਤੇ ਉਸ ਦਾ 21 ਲੱਖ ਰੁਪਏ ਦਾ ਇਨਾਮ ਨਿਕਲ ਆਇਆ। ਦੀਵਾਲੀ ਦੇ ਮੌਕੇ 'ਤੇ ਨਿਕਲੇ ਇਸ ਇਨਾਮ ਤੋਂ ਬਾਅਦ ਜੇਤੂ ਅਤੇ ਉਸ ਦੇ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਹੈ।
ਜਾਣਕਾਰੀ ਮੁਤਾਬਕ ਪੰਜਾਬ ਸਰਕਾਰ ਦੀ ਦੀਵਾਲੀ ਲਾਟਰੀ ਵਿੱਚ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਰੁਲਦੂ ਨਿਸ਼ਾਦ ਨੇ 50 ਰੁਪਏ ਦੀ ਟਿਕਟ ਖਰੀਦੀ ਸੀ। ਦੱਸਿਆ ਜਾ ਰਿਹਾ ਹੈ ਕਿ ਉਹ ਪਹਿਲਾਂ ਵੀ ਕਈ ਵਾਰ ਲਾਟਰੀ ਖਰੀਦ ਚੁੱਕੇ ਸਨ, ਪਰ ਕਦੇ ਉਨ੍ਹਾਂ ਦਾ ਇਨਾਮ ਨਹੀਂ ਨਿਕਲਿਆ ਸੀ।
ਦੋਸਤ ਦੇ ਕਹਿਣ 'ਤੇ ਖਰੀਦੀ ਸੀ 50 ਰੁਪਏ ਦੀ ਟਿਕਟ
ਰੁਲਦੂ ਨਿਸ਼ਾਦ ਨੇ ਦੱਸਿਆ ਕਿ ਇਸ ਵਾਰ ਉਨ੍ਹਾਂ ਦਾ ਇੱਕ ਦੋਸਤ ਉਨ੍ਹਾਂ ਨੂੰ ਲਾਟਰੀ ਖਰੀਦਣ ਲਈ ਆਪਣੇ ਨਾਲ ਲੈ ਗਿਆ। ਪਹਿਲਾਂ ਤਾਂ ਉਨ੍ਹਾਂ ਨੇ ਇਹ ਕਹਿ ਕੇ ਮਨ੍ਹਾ ਕਰ ਦਿੱਤਾ ਕਿ ਉਨ੍ਹਾਂ ਦੀ ਕਦੇ ਲਾਟਰੀ ਨਹੀਂ ਨਿਕਲਦੀ, ਪਰ ਦੋਸਤ ਦੇ ਜ਼ੋਰ ਪਾਉਣ 'ਤੇ ਉਨ੍ਹਾਂ ਨੇ 50 ਰੁਪਏ ਦੀ ਟਿਕਟ ਖਰੀਦ ਲਈ। ਇਸ ਵਾਰ ਕਿਸਮਤ ਨੇ ਉਨ੍ਹਾਂ ਦਾ ਸਾਥ ਦਿੱਤਾ ਅਤੇ 21 ਲੱਖ ਰੁਪਏ ਦਾ ਇਨਾਮ ਉਨ੍ਹਾਂ ਦੇ ਨਾਂ ਨਿਕਲ ਆਇਆ।
ਇਨਾਮ ਦੀ ਰਕਮ ਬੱਚਿਆਂ ਲਈ ਕਰਨਗੇ ਖਰਚ
21 ਲੱਖ ਰੁਪਏ ਦਾ ਇਨਾਮ ਨਿਕਲਣ ਤੋਂ ਬਾਅਦ ਰੁਲਦੂ ਨਿਸ਼ਾਦ ਦੇ ਚਿਹਰੇ 'ਤੇ ਖੁਸ਼ੀ ਸਾਫ਼ ਦਿਖਾਈ ਦੇ ਰਹੀ ਸੀ। ਉਨ੍ਹਾਂ ਦੱਸਿਆ ਕਿ ਉਹ ਇਸ ਪੈਸੇ ਦੀ ਵਰਤੋਂ ਆਪਣੇ ਬੱਚਿਆਂ ਦੇ ਭਵਿੱਖ ਲਈ ਕਰਨਗੇ।
ਇਸ ਖੁਸ਼ੀ ਦੇ ਮੌਕੇ 'ਤੇ ਉਨ੍ਹਾਂ ਦੇ ਦੋਸਤ ਅਤੇ ਸਾਥੀ ਵੀ ਜਸ਼ਨ ਮਨਾਉਂਦੇ ਨਜ਼ਰ ਆਏ। ਸਮਾਣਾ ਦੀ ਪ੍ਰਿੰਸ ਲਾਟਰੀ ਏਜੰਸੀ ਤੋਂ ਟਿਕਟ ਖਰੀਦੀ ਗਈ ਸੀ। ਇਨਾਮ ਨਿਕਲਣ ਤੋਂ ਬਾਅਦ ਉੱਥੇ ਢੋਲ-ਨਗਾੜਿਆਂ ਨਾਲ ਖੁਸ਼ੀ ਮਨਾਈ ਗਈ ਅਤੇ ਜੇਤੂ ਨੂੰ ਵਧਾਈਆਂ ਦਿੱਤੀਆਂ ਗਈਆਂ। ਲਾਟਰੀ ਏਜੰਸੀ ਦੇ ਪ੍ਰਿੰਸ ਗਰਗ ਨੇ ਵੀ ਜੇਤੂ ਨੰਬਰ ਜਾਰੀ ਹੋਣ ਦੀ ਜਾਣਕਾਰੀ ਸਾਂਝੀ ਕੀਤੀ।