ਗਰਮੀ ਨੇ ਕੱਢੇ ਵੱਟ! ਪੰਜਾਬ-ਚੰਡੀਗੜ੍ਹ ‘ਚ ਅਗਲੇ 7 ਦਿਨ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ, 38 ਡਿਗਰੀ ਤੱਕ ਪਹੁੰਚਿਆ ਪਾਰਾ

By:  Lajwinder Kaur April 18th 2026 09:45 AM -- Updated: April 18th 2026 09:56 AM

ਬੀਤੇ ਦਿਨ ਭਾਵੇਂ ਕੁੱਝ ਇੱਕ-ਦੁਕਾ ਥਾਵਾਂ ਉੱਤੇ ਹਲਕੀ ਬਾਰਿਸ਼ ਹੋਈ ਪਰ ਸ਼ਾਮ ਤੱਕ ਪਾਰਾ ਵੱਧਦਾ ਹੋਇਆ ਨਜ਼ਰ ਆਇਆ। ਜਿਸ ਕਰਕੇ ਲੋਕ ਰਾਤ ਨੂੰ ਵੀ ਗਰਮੀ ਤੋਂ ਪ੍ਰੇਸ਼ਾਨ ਹੁੰਦੇ ਹੋਏ ਨਜ਼ਰ ਆਏ। ਮੌਸਮ ਵਿਭਾਗ ਨੇ ਦੱਸਿਆ ਕਿ ਪੰਜਾਬ ਅਤੇ ਚੰਡੀਗੜ੍ਹ ਵਿੱਚ ਗਰਮੀ ਦਾ ਪ੍ਰਭਾਵ ਵੱਧ ਰਿਹਾ ਹੈ। ਆਉਣ ਵਾਲੇ 7 ਦਿਨਾਂ ਦੌਰਾਨ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਹਾਲਾਂਕਿ, ਪਿਛਲੇ 24 ਘੰਟਿਆਂ ਵਿੱਚ ਕਈ ਇਲਾਕਿਆਂ ਵਿੱਚ ਬੱਦਲ ਛਾਏ ਰਹਿਣ ਕਾਰਨ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਸੂਬੇ ਦੇ ਤਾਪਮਾਨ ਵਿੱਚ 2.3 ਡਿਗਰੀ ਦੀ ਕਮੀ ਆਈ ਹੈ ਅਤੇ ਹੁਣ ਇਹ ਆਮ ਦੇ ਕਰੀਬ ਬਣਿਆ ਹੋਇਆ ਹੈ। ਜੇਕਰ ਅੱਜ ਸਵੇਰ ਦੀ ਗੱਲ ਕਰੀਏ ਤਾਂ ਤਿੱਖੀ ਧੁੱਪ ਕਰਕੇ ਜਨਤਾ ਨੂੰ ਸਵੇਰ ਵੇਲੇ ਦੁਪਹਿਰ ਵਰਗੀ ਗਰਮੀ ਦਾ ਅਹਿਸਾਸ ਹੋ ਰਿਹਾ ਹੈ।

ਫਰੀਦਕੋਟ ਰਿਹਾ ਸਭ ਤੋਂ ਗਰਮ

ਸਭ ਤੋਂ ਵੱਧ 38.4 ਡਿਗਰੀ ਤਾਪਮਾਨ ਫਰੀਦਕੋਟ ਵਿੱਚ ਦਰਜ ਕੀਤਾ ਗਿਆ ਹੈ। ਚੰਡੀਗੜ੍ਹ ਦੇ ਤਾਪਮਾਨ ਵਿੱਚ ਵੀ 1.4 ਡਿਗਰੀ ਦੀ ਗਿਰਾਵਟ ਦੇਖੀ ਗਈ ਹੈ। ਦੂਜੇ ਪਾਸੇ, ਫਾਜ਼ਿਲਕਾ ਦੇ ਜਲਾਲਾਬਾਦ ਵਿੱਚ ਕਣਕ ਦੀ ਫ਼ਸਲ ਨੂੰ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਸ਼ਾਰਟ ਸਰਕਟ ਕਾਰਨ ਲੱਗੀ ਇਸ ਅੱਗ ਨਾਲ ਕਰੀਬ 15 ਏਕੜ ਫ਼ਸਲ ਦਾ ਨੁਕਸਾਨ ਹੋ ਗਿਆ ਹੈ।

ਅੰਮ੍ਰਿਤਸਰ ਵਿੱਚ ਬਾਰਿਸ਼ ਰਿਕਾਰਡ

ਪਿਛਲੇ 24 ਘੰਟਿਆਂ ਦੌਰਾਨ ਬਾਰਿਸ਼ ਦੀ ਗੱਲ ਕਰੀਏ ਤਾਂ ਸਿਰਫ਼ ਅੰਮ੍ਰਿਤਸਰ ਵਿੱਚ ਬਹੁਤ ਹਲਕੀ ਬਾਰਿਸ਼ (ਟ੍ਰੇਸ) ਰਿਕਾਰਡ ਕੀਤੀ ਗਈ, ਜਦੋਂ ਕਿ ਬਾਕੀ ਸਾਰੇ ਜ਼ਿਲ੍ਹਿਆਂ ਵਿੱਚ ਮੌਸਮ ਪੂਰੀ ਤਰ੍ਹਾਂ ਖੁਸ਼ਕ ਰਿਹਾ ਅਤੇ ਕਿਤੇ ਵੀ ਮੀਂਹ ਦਰਜ ਨਹੀਂ ਹੋਇਆ। ਹਾਲਾਂਕਿ, ਬੱਦਲਵਾਈ ਹੋਣ ਕਾਰਨ ਤਾਪਮਾਨ ਵਿੱਚ ਕਮੀ ਜ਼ਰੂਰ ਆਈ ਹੈ।

ਸ਼ਨੀਵਾਰ ਨੂੰ ਕਿਸੇ ਤਰ੍ਹਾਂ ਦੀ ਬਾਰਿਸ਼ ਜਾਂ ਹਨ੍ਹੇਰੀ ਦੀ ਕੋਈ ਸੰਭਾਵਨਾ ਨਹੀਂ ਹੈ। ਪਰ 19 ਅਪ੍ਰੈਲ ਨੂੰ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ ਅਤੇ ਬਠਿੰਡਾ ਵਿੱਚ ਕੁਝ ਥਾਵਾਂ 'ਤੇ ਬਾਰਿਸ਼ ਹੋਣ ਦੀ ਸੰਭਾਵਨਾ ਬਣੀ ਹੋਈ ਹੈ।

13 ਜ਼ਿਲ੍ਹਿਆਂ ਦਾ ਤਾਪਮਾਨ 33 ਡਿਗਰੀ ਤੋਂ ਵੱਧ

ਮੌਸਮ ਵਿਭਾਗ ਦੇ ਅਨੁਸਾਰ, ਸੂਬੇ ਦੇ 13 ਜ਼ਿਲ੍ਹਿਆਂ ਦਾ ਤਾਪਮਾਨ 33 ਡਿਗਰੀ ਤੋਂ 38 ਡਿਗਰੀ ਦੇ ਵਿਚਕਾਰ ਰਿਹਾ ਹੈ। ਸਾਰੇ ਜ਼ਿਲ੍ਹਿਆਂ ਵਿੱਚ ਤਾਪਮਾਨ ਵਿੱਚ ਗਿਰਾਵਟ ਦੇਖੀ ਗਈ ਹੈ। ਅੰਮ੍ਰਿਤਸਰ ਵਿੱਚ 34.8 ਡਿਗਰੀ ਤਾਪਮਾਨ ਦੇ ਨਾਲ ਸਭ ਤੋਂ ਵੱਧ 3.2 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ। ਲੁਧਿਆਣਾ ਵਿੱਚ ਤਾਪਮਾਨ 36.6 ਡਿਗਰੀ ਰਿਹਾ ਅਤੇ ਇੱਥੇ ਪਾਰੇ ਵਿੱਚ 3.0 ਡਿਗਰੀ ਦੀ ਕਮੀ ਆਈ। ਪਟਿਆਲਾ ਵਿੱਚ 37.3 ਡਿਗਰੀ ਦੇ ਨਾਲ 2.2 ਡਿਗਰੀ ਦੀ ਗਿਰਾਵਟ ਅਤੇ ਬਠਿੰਡਾ ਵਿੱਚ 37.6 ਡਿਗਰੀ ਦੇ ਨਾਲ 2.8 ਡਿਗਰੀ ਦੀ ਗਿਰਾਵਟ ਰਿਕਾਰਡ ਕੀਤੀ ਗਈ ਹੈ।

ਮੋਹਾਲੀ ਵਿੱਚ ਤਾਪਮਾਨ 36.0 ਡਿਗਰੀ

ਫਰੀਦਕੋਟ ਵਿੱਚ ਸੂਬੇ ਦਾ ਸਭ ਤੋਂ ਵੱਧ ਤਾਪਮਾਨ 38.4 ਡਿਗਰੀ ਰਿਕਾਰਡ ਕੀਤਾ ਗਿਆ। ਐਸ.ਬੀ.ਐਸ ਨਗਰ (ਨਵਾਂਸ਼ਹਿਰ) ਵਿੱਚ ਤਾਪਮਾਨ 34.2 ਡਿਗਰੀ ਰਿਹਾ ਅਤੇ ਇੱਥੇ 2.4 ਡਿਗਰੀ ਦੀ ਗਿਰਾਵਟ ਆਈ। ਹੁਸ਼ਿਆਰਪੁਰ ਵਿੱਚ 34.9 ਡਿਗਰੀ ਦੇ ਨਾਲ 1.0 ਡਿਗਰੀ ਦੀ ਕਮੀ ਅਤੇ ਰੂਪਨਗਰ ਵਿੱਚ 33.2 ਡਿਗਰੀ ਦੇ ਨਾਲ 3.0 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ। ਮੋਹਾਲੀ ਵਿੱਚ ਤਾਪਮਾਨ 36.0 ਡਿਗਰੀ ਰਿਹਾ, ਜਿੱਥੇ 0.6 ਡਿਗਰੀ ਦੀ ਹਲਕੀ ਗਿਰਾਵਟ ਦੇਖੀ ਗਈ।

ਭਾਖੜਾ ਡੈਮ (ਰੂਪਨਗਰ) ਵਿੱਚ 35.4 ਡਿਗਰੀ ਦੇ ਨਾਲ 2.3 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ, ਜਦੋਂ ਕਿ ਸ੍ਰੀ ਅਨੰਦਪੁਰ ਸਾਹਿਬ ਵਿੱਚ ਤਾਪਮਾਨ 34.6 ਡਿਗਰੀ ਰਿਹਾ। ਫਾਜ਼ਿਲਕਾ ਅਤੇ ਫਿਰੋਜ਼ਪੁਰ ਵਿੱਚ ਕਰਮਵਾਰ 36.8 ਡਿਗਰੀ ਅਤੇ 35.8 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਹੈ।

179 ਪ੍ਰਤੀਸ਼ਤ ਤੋਂ ਵੱਧ ਬਾਰਿਸ਼ ਦਰਜ

1 ਮਾਰਚ ਤੋਂ 17 ਅਪ੍ਰੈਲ ਤੱਕ ਬਾਰਿਸ਼ ਦੀ ਗੱਲ ਕਰੀਏ ਤਾਂ ਸਥਿਤੀ ਥੋੜ੍ਹੀ ਵੱਖਰੀ ਨਜ਼ਰ ਆਉਂਦੀ ਹੈ। ਇਸ ਦੌਰਾਨ ਫਿਰੋਜ਼ਪੁਰ ਵਿੱਚ 183 ਪ੍ਰਤੀਸ਼ਤ ਅਤੇ ਫਾਜ਼ਿਲਕਾ ਵਿੱਚ 167 ਪ੍ਰਤੀਸ਼ਤ ਵੱਧ ਬਾਰਿਸ਼ ਦਰਜ ਕੀਤੀ ਗਈ। ਦੂਜੇ ਪਾਸੇ, ਹੁਸ਼ਿਆਰਪੁਰ ਵਿੱਚ 67 ਪ੍ਰਤੀਸ਼ਤ ਦੀ ਭਾਰੀ ਕਮੀ ਰਹੀ, ਜਦੋਂ ਕਿ ਲੁਧਿਆਣਾ ਵਿੱਚ 42 ਪ੍ਰਤੀਸ਼ਤ ਅਤੇ ਜਲੰਧਰ ਵਿੱਚ 41 ਪ੍ਰਤੀਸ਼ਤ ਘੱਟ ਬਾਰਿਸ਼ ਰਿਕਾਰਡ ਕੀਤੀ ਗਈ।

ਕੁੱਲ ਮਿਲਾ ਕੇ, 1 ਮਾਰਚ ਤੋਂ 17 ਅਪ੍ਰੈਲ ਦੇ ਵਿਚਕਾਰ ਪੰਜਾਬ ਵਿੱਚ ਔਸਤਨ ਬਾਰਿਸ਼ ਆਮ ਨਾਲੋਂ 179 ਪ੍ਰਤੀਸ਼ਤ ਵੱਧ ਰਹੀ, ਜੋ ਇਸ ਸੀਜ਼ਨ ਵਿੱਚ ਅਸਧਾਰਨ ਰੂਪ ਵਿੱਚ ਜ਼ਿਆਦਾ ਵਰਖਾ ਨੂੰ ਦਰਸਾਉਂਦੀ ਹੈ।

ਹਰਿਆਣਾ ਚ ਪਾਰਾ 40 ਤੋਂ ਪਾਰ

ਜੇਕਰ ਗੱਲ ਕਰੀਏ ਹਰਿਆਣਾ ਸੂਬੇ ਦੀ ਤਾਂ ਉੱਥੇ ਵੀ ਗਰਮੀ ਦਾ ਅਸਰ ਤੇਜ਼ੀ ਨਾਲ ਵਧ ਰਿਹਾ ਹੈ। 17 ਅਪ੍ਰੈਲ ਨੂੰ ਕਈ ਸ਼ਹਿਰਾਂ ਵਿੱਚ ਤਾਪਮਾਨ 40 ਡਿਗਰੀ ਦੇ ਪਾਰ ਪਹੁੰਚ ਗਿਆ। ਰੋਹਤਕ ਅਤੇ ਨਾਰਨੌਲ ਸਭ ਤੋਂ ਗਰਮ ਰਹੇ, ਜਿੱਥੇ 41.7°C ਤਾਪਮਾਨ ਦਰਜ ਕੀਤਾ ਗਿਆ। ਗੁਰੂਗ੍ਰਾਮ, ਪਲਵਲ ਅਤੇ ਮੇਵਾਤ ਵਿੱਚ ਵੀ ਪਾਰਾ 40°C ਤੋਂ ਉੱਪਰ ਰਿਹਾ। ਹਾਲਾਂਕਿ ਬਾਰਿਸ਼ ਕਾਰਨ ਤਾਪਮਾਨ ਵਿੱਚ ਹਲਕੀ ਗਿਰਾਵਟ ਆਈ, ਪਰ ਗਰਮੀ ਬਰਕਰਾਰ ਹੈ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਤਾਪਮਾਨ ਵਿੱਚ 2-3 ਡਿਗਰੀ ਦਾ ਹੋਰ ਵਾਧਾ ਹੋ ਸਕਦਾ ਹੈ, ਜਿਸ ਨਾਲ 'ਹੀਟਵੇਵ' (ਲੂ) ਵਰਗੇ ਹਾਲਾਤ ਬਣ ਸਕਦੇ ਹਨ।

Related Post

ਪੰਜਾਬ ਕਾਂਗਰਸ ਦਾ ਵੱਡਾ ਦਾਅ: ਚੋਣਾਂ ਤੋਂ ਪਹਿਲਾਂ 3 ਲੱਖ ਵਰਕਰਾਂ ਦੀ ਫੌਜ ਹੋਵੇਗੀ ਤਾਇਨਾਤ, ਜ਼ਿਲ੍ਹਾ ਪ੍ਰਧਾਨਾਂ ਦੀ ਸੂਚੀ ਜਾਰੀ, ਇਨ੍ਹਾਂ ਆਗੂਆਂ ਨੂੰ ਮਿਲੀ ਵੱਡੀ ਜ਼ਿੰਮੇਵਾਰੀ
ਪੰਜਾਬ ‘ਚ ਚਿਲਚਿਲਾਉਂਦੀ ਗਰਮੀ ਕਰ ਰਹੀ ਤੰਗ ! ਪਰ ਅੱਜ ਤੋਂ ਬਦਲੇਗਾ ਮੌਸਮ, ਕਈ ਥਾਵਾਂ 'ਤੇ ਮੀਂਹ ਅਤੇ ਤੇਜ਼ ਹਵਾਵਾਂ ਦੀ ਸੰਭਾਵਨਾ
ਕਿਸਾਨਾਂ ਵੱਲੋਂ ਹੋ ਗਿਆ ਵੱਡਾ ਐਲਾਨ! ਇਸ ਦਿਨ ਕਰਨਗੇ ‘ਰੇਲ ਰੋਕੋ’ ਅੰਦੋਲਨ, ਜਾਣੋ ਵਜ੍ਹਾ…
ਪੰਜਾਬ ਭਰ ਦੇ ਟੋਲ ਪਲਾਜ਼ਿਆਂ 'ਤੇ ਕਰਮਚਾਰੀਆਂ ਦਾ ਵੱਡਾ ਪ੍ਰਦਰਸ਼ਨ: 3 ਘੰਟੇ ਲਈ ਟੋਲ ਕੀਤੇ ਮੁਫ਼ਤ
ਸਾਂਸਦ ਅਸ਼ੋਕ ਮਿੱਤਲ ਦੇ ਘਰ ED ਦਾ ਛਾਪਾ: ਭੜਕੀ ਆਮ ਆਦਮੀ ਪਾਰਟੀ, ਮਾਨ ਤੇ ਕੇਜਰੀਵਾਲ ਨੇ ਕੇਂਦਰ ਨੂੰ ਘੇਰਿਆ
ਪੰਜਾਬ-ਚੰਡੀਗੜ੍ਹ 'ਚ ਵੱਧਿਆ ਪਾਰਾ, ਗਰਮੀ ਨੇ ਤੜਫਾਏ ਲੋਕ! IMD ਵੱਲੋਂ ਮੀਂਹ-ਹਨੇਰੀ ਨੂੰ ਲੈ ਕੇ ਆਇਆ ਵੱਡਾ ਅਪਡੇਟ

© Copyright Galactic Television & Communications Pvt. Ltd. 2026. All rights reserved.