ਪੰਜਾਬ ਪੁਲਿਸ 'ਚ ਵੱਡਾ ਫੇਰਬਦਲ: 29 ਪੁਲਿਸ ਅਧਿਕਾਰੀਆਂ ਦੇ ਹੋਏ ਤਬਾਦਲੇ, ਦੇਖੋ ਪੂਰੀ ਸੂਚੀ

By:  Lajwinder Kaur May 12th 2026 11:43 AM -- Updated: May 12th 2026 12:00 PM

ਪੰਜਾਬ ਪੁਲਿਸ ਵਿਭਾਗ ਵਿੱਚ ਪ੍ਰਸ਼ਾਸਨਿਕ ਆਧਾਰ 'ਤੇ ਸੋਮਵਾਰ ਨੂੰ ਵੱਡਾ ਫੇਰਬਦਲ ਕੀਤਾ ਗਿਆ ਹੈ। ਪੁਲਿਸ ਇਸਟੈਬਲਿਸ਼ਮੈਂਟ ਕਮੇਟੀ ਦੀ ਪ੍ਰਵਾਨਗੀ ਤੋਂ ਬਾਅਦ, ਪੰਜਾਬ ਪੁਲਿਸ ਹੈੱਡਕੁਆਰਟਰ ਵੱਲੋਂ 29 ਪੁਲਿਸ ਅਧਿਕਾਰੀਆਂ (ASP/DSPs) ਦੇ ਤਬਾਦਲੇ ਅਤੇ ਨਿਯੁਕਤੀਆਂ ਦੇ ਤਾਜ਼ਾ ਹੁਕਮ ਜਾਰੀ ਕੀਤੇ ਗਏ ਹਨ। ਇਨ੍ਹਾਂ ਹੁਕਮਾਂ ਅਨੁਸਾਰ, ਤਬਾਦਲਾ ਕੀਤੇ ਗਏ ਅਧਿਕਾਰੀਆਂ ਵਿੱਚ 1 IPS ਅਧਿਕਾਰੀ (ASP), 2 ACP ਅਤੇ 26 DSP ਪੱਧਰ ਦੇ ਅਧਿਕਾਰੀ ਸ਼ਾਮਲ ਹਨ। ਵਿਭਾਗ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਇਨ੍ਹਾਂ ਸਾਰੇ ਅਧਿਕਾਰੀਆਂ ਨੂੰ ਤੁਰੰਤ ਪ੍ਰਭਾਵ ਨਾਲ ਆਪਣੀਆਂ ਨਵੀਆਂ ਤਾਇਨਾਤੀਆਂ ਵਾਲੀਆਂ ਥਾਵਾਂ 'ਤੇ ਰਿਪੋਰਟ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

ਤਬਾਦਲੇ ਕੀਤੇ ਗਏ ਮੁੱਖ ਅਧਿਕਾਰੀਆਂ ਦੀ ਸੂਚੀ:

ਅਨੁਭਵ ਜੈਨ, IPS: ASP ਅੰਮ੍ਰਿਤਸਰ ਤੋਂ ASP ਇੰਡਸਟਰੀਅਲ ਏਰੀਆ-ਬੀ, ਲੁਧਿਆਣਾ।

ਰਵਿੰਦਰ ਸਿੰਘ: ACP ਜਲੰਧਰ ਤੋਂ ACP ਐਸ.ਡੀ ਈਸਟ, ਅੰਮ੍ਰਿਤਸਰ।

ਸਤਵਿੰਦਰ ਸਿੰਘ: ACP ਲੁਧਿਆਣਾ ਤੋਂ DSP ਮਹਿਲ ਕਲਾਂ, ਬਰਨਾਲਾ।

ਜਸਪਾਲ ਸਿੰਘ: DSP ਮਹਿਲ ਕਲਾਂ ਤੋਂ DSP ਮਲੋਟ।

ਮਨਮੋਹਨ ਸ਼ਰਮਾ: DSP ਮਲੋਟ ਤੋਂ DSP ਹੈੱਡਕੁਆਰਟਰ, ਮੋਗਾ।

ਦਵਿੰਦਰ ਸਿੰਘ: DSP ਡਿਟੈਕਟਿਵ ਕਪੂਰਥਲਾ ਤੋਂ DSP ਟਾਂਡਾ।

ਸੁਖਪਾਲ ਸਿੰਘ: DSP ਟਾਂਡਾ ਤੋਂ DSP ਬਾਬਾ ਬਕਾਲਾ।

ਸਤਨਾਮ ਸਿੰਘ: DSP ਸਿਟੀ-1 ਪਟਿਆਲਾ ਤੋਂ DSP ਭਵਾਨੀਗੜ੍ਹ।

ਰਾਹੁਲ ਕੌਸ਼ਲ: DSP ਭਵਾਨੀਗੜ੍ਹ ਤੋਂ DSP ਨਾਰਕੋਟਿਕਸ, ਮੋਗਾ।


ਇਸ ਤੋਂ ਇਲਾਵਾ ਸੂਚੀ ਵਿੱਚ ਕਈ ਹੋਰ ਅਧਿਕਾਰੀਆਂ ਦੇ ਨਾਮ ਵੀ ਸ਼ਾਮਲ ਹਨ ਜਿਨ੍ਹਾਂ ਨੂੰ ਵੱਖ-ਵੱਖ ਜ਼ਿਲ੍ਹਿਆਂ ਜਿਵੇਂ ਕਿ ਬਟਾਲਾ, ਹੁਸ਼ਿਆਰਪੁਰ, ਸੰਗਰੂਰ, ਅਤੇ ਗੁਰਦਾਸਪੁਰ ਵਿੱਚ ਤਾਇਨਾਤ ਕੀਤਾ ਗਿਆ ਹੈ। ਸਰਕਾਰ ਵੱਲੋਂ ਜਾਰੀ ਪੱਤਰ ਅਨੁਸਾਰ ਇਨ੍ਹਾਂ ਅਧਿਕਾਰੀਆਂ ਨੂੰ 11-05-2026 ਦੁਪਹਿਰ ਤੱਕ ਆਪਣੇ ਨਵੇਂ ਚਾਰਜ ਸੰਭਾਲਣ ਦੀ ਹਦਾਇਤ ਕੀਤੀ ਗਈ।

ਪੰਜਾਬ ਸਰਕਾਰ ਵੱਲੋਂ 15 PCS ਅਧਿਕਾਰੀਆਂ ਦੇ ਕੀਤੇ ਤਬਾਦਲੇ

ਪੰਜਾਬ ਸਰਕਾਰ ਵੱਲੋਂ ਪ੍ਰਸ਼ਾਸਨਿਕ ਪੱਧਰ 'ਤੇ ਵੱਡਾ ਫੇਰਬਦਲ ਕਰਦਿਆਂ 15 ਪੀ.ਸੀ.ਐਸ. (PCS) ਅਧਿਕਾਰੀਆਂ ਦੀਆਂ ਬਦਲੀਆਂ ਅਤੇ ਤਾਇਨਾਤੀਆਂ ਦੇ ਹੁਕਮ ਜਾਰੀ ਕੀਤੇ ਗਏ। ਇਨ੍ਹਾਂ ਤਬਾਦਲਿਆਂ ਤਹਿਤ ਸੀਨੀਅਰ ਅਧਿਕਾਰੀ ਸਕੱਤਰ ਸਿੰਘ ਬੱਲ ਨੂੰ ਡਾਇਰੈਕਟਰ ਸਕੂਲ ਸਿੱਖਿਆ (ਸੈਕੰਡਰੀ), ਪੰਜਾਬ ਲਗਾਇਆ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਸਕੱਤਰ, ਪੰਜਾਬ ਸਕੂਲ ਸਿੱਖਿਆ ਬੋਰਡ ਦਾ ਅਹਿਮ ਵਾਧੂ ਚਾਰਜ ਵੀ ਸੌਂਪਿਆ ਗਿਆ ਹੈ। ਸਰਕਾਰ ਦਾ ਇਹ ਕਦਮ ਪ੍ਰਸ਼ਾਸਨਿਕ ਕੰਮਕਾਜ ਵਿੱਚ ਹੋਰ ਤੇਜ਼ੀ ਅਤੇ ਸੁਧਾਰ ਲਿਆਉਣ ਦੇ ਉਦੇਸ਼ ਨਾਲ ਦੇਖਿਆ ਜਾ ਰਿਹਾ ਹੈ।


© Copyright Galactic Television & Communications Pvt. Ltd. 2026. All rights reserved.