ਪੰਜਾਬ ਸਰਕਾਰ ਵੱਲੋਂ ਵੱਡਾ ਪ੍ਰਸ਼ਾਸਨਿਕ ਫੇਰਬਦਲ: ਡਾਇਰੈਕਟਰ ਸਣੇ 7 ਆਈਏਐਸ ਅਧਿਕਾਰੀਆਂ ਦੇ ਤਬਾਦਲੇ, ਜਾਣੋ ਕਿਸ ਨੂੰ ਕਿੱਧਰ ਭੇਜਿਆ, ਇੱਥੇ ਦੇਖੋ ਲਿਸਟ...

By:  Lajwinder Kaur June 3rd 2026 11:44 AM -- Updated: June 3rd 2026 12:01 PM

ਪੰਜਾਬ ਸਰਕਾਰ ਨੇ ਸੋਮਵਾਰ ਨੂੰ ਇੱਕ ਅਹਿਮ ਪ੍ਰਸ਼ਾਸਨਿਕ ਫੇਰਬਦਲ ਕਰਦਿਆਂ 7 ਆਈਏਐਸ ਅਧਿਕਾਰੀਆਂ ਦੇ ਤੁਰੰਤ ਪ੍ਰਭਾਵ ਨਾਲ ਤਬਾਦਲੇ ਕੀਤੇ ਹਨ। ਇਸ ਦੌਰਾਨ ਸਥਾਨਕ ਸਰਕਾਰਾਂ, ਸਿਹਤ, ਉੱਚ ਸਿੱਖਿਆ ਅਤੇ ਉਦਯੋਗ ਵਿਭਾਗਾਂ ਵਿੱਚ ਮਹੱਤਵਪੂਰਨ ਤਬਦੀਲੀਆਂ ਕੀਤੀਆਂ ਗਈਆਂ ਹਨ।

ਕਿਸ ਨੂੰ ਕਿਹੜੀ ਜ਼ਿੰਮੇਵਾਰੀ ਮਿਲੀ?

ਮਨਜੀਤ ਸਿੰਘ ਬਰਾੜ (IAS): ਹੁਣ ਸਕੱਤਰ, ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਨਿਯੁਕਤ ਕੀਤੇ ਗਏ ਹਨ।

ਘਣਸ਼ਿਆਮ ਥੋਰੀ (IAS): ਇਹਨਾਂ ਨੂੰ ਪ੍ਰਸ਼ਾਸਨਿਕ ਸਕੱਤਰ, ਸਥਾਨਕ ਸਰਕਾਰਾਂ ਦਾ ਚਾਰਜ ਦਿੱਤਾ ਗਿਆ ਹੈ।

ਕੁਲਵੰਤ ਸਿੰਘ (IAS): ਹੁਣ ਡਾਇਰੈਕਟਰ, ਉੱਚ ਸਿੱਖਿਆ, ਪੰਜਾਬ ਵਜੋਂ ਸੇਵਾਵਾਂ ਨਿਭਾਉਣਗੇ।

ਹਰਸੁਹਿੰਦਰ ਪਾਲ ਸਿੰਘ ਬਰਾੜ (IAS): ਇਹਨਾਂ ਨੂੰ ਡਾਇਰੈਕਟਰ, ਸਥਾਨਕ ਸਰਕਾਰਾਂ, ਪੰਜਾਬ ਦਾ ਚਾਰਜ ਸੌਂਪਿਆ ਗਿਆ ਹੈ।

ਸਾਕਸ਼ੀ ਸਾਹਨੀ (IAS): ਇਹਨਾਂ ਨੂੰ ਮਿਸ਼ਨ ਡਾਇਰੈਕਟਰ, ਨੈਸ਼ਨਲ ਹੈਲਥ ਮਿਸ਼ਨ (NHM) ਨਿਯੁਕਤ ਕੀਤਾ ਗਿਆ ਹੈ ਅਤੇ ਉਹ PUDA ਦੇ ਮੁੱਖ ਪ੍ਰਸ਼ਾਸਕ ਦਾ ਵਾਧੂ ਚਾਰਜ ਵੀ ਸੰਭਾਲਣਗੇ।

ਜਸਪ੍ਰੀਤ ਸਿੰਘ (IAS): ਡਾਇਰੈਕਟਰ ਉਦਯੋਗ ਅਤੇ ਵਪਾਰ ਦੇ ਨਾਲ-ਨਾਲ ਹੁਣ ਮੈਨੇਜਿੰਗ ਡਾਇਰੈਕਟਰ, ਪੰਜਾਬ ਇਨਫੋਟੈਕ ਦਾ ਵਾਧੂ ਚਾਰਜ ਵੀ ਸੰਭਾਲਣਗੇ।

ਰੁਬਿੰਦਰਜੀਤ ਸਿੰਘ ਬਰਾੜ (IAS): ਇਹਨਾਂ ਨੂੰ ਮੈਨੇਜਿੰਗ ਡਾਇਰੈਕਟਰ, ਪੰਜਾਬ ਸਮਾਲ ਇੰਡਸਟਰੀਜ਼ ਐਕਸਪੋਰਟ ਕਾਰਪੋਰੇਸ਼ਨ ਅਤੇ PSIDC ਨਿਯੁਕਤ ਕੀਤਾ ਗਿਆ ਹੈ।

ਦੱਸ ਦਈਏ ਹਾਲ ਦੇ ਵਿੱਚ ਹੀ ਪੁੁਲਿਸ ਪ੍ਰਸ਼ਾਸਨ ਦੇ ਵਿੱਚ ਵੀ ਵੱਡੇ ਫੇਰਬਦਲ ਹੋਏ, ਜਿਨ੍ਹਾਂ ਦੇ ਵਿੱਚ 11 ਆਈ.ਪੀ.ਐੱਸ. (IPS) ਅਧਿਕਾਰੀਆਂ ਦੇ ਤਬਾਦਲੇ ਹੋਏ। ਦੱਸ ਦਈਏ ਬੈਕ-ਟੂ-ਬੈਕ ਵੱਖ-ਵੱਖ ਵਿਭਾਗਾਂ ਦੇ ਵਿੱਚ ਟਰਾਂਸਫਰਾਂ ਦਾ ਸਿਲਸਿਲਾਂ ਜਾਰੀ ਹੈ। 

© Copyright Galactic Television & Communications Pvt. Ltd. 2026. All rights reserved.