ਪੰਜਾਬ ਦੇ ਸੇਵਾ ਕੇਂਦਰਾਂ ਨੂੰ ਲੈ ਕੇ ਵੱਡੀ ਖ਼ਬਰ: 15 ਸਤੰਬਰ ਨੂੰ ਸੂਬੇ ਭਰ ‘ਚ ਰਹਿਣਗੇ ਪੂਰੀ ਤਰ੍ਹਾਂ ਬੰਦ, ਜਾਣੋ ਵਜ੍ਹਾ

ਪੰਜਾਬ ਦੇ ਸਾਰੇ ਸੇਵਾ ਕੇਂਦਰ 15 ਸਤੰਬਰ 2026 ਨੂੰ ਇੱਕ ਦਿਨ ਲਈ ਬੰਦ ਰਹਿਣਗੇ। ਪੰਜਾਬ ਸੇਵਾ ਕੇਂਦਰ ਕਰਮਚਾਰੀ ਯੂਨੀਅਨ ਵੱਲੋਂ ਆਪਣੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਲੈ ਕੇ ਇਹ ਹੜਤਾਲ ਕੀਤੀ ਜਾ ਰਹੀ ਹੈ।

By:  Lajwinder Kaur September 6th 2026 04:01 PM -- Updated: September 6th 2026 04:06 PM

ਪੰਜਾਬ ਦੇ ਲੋਕਾਂ ਲਈ ਇੱਕ ਅਹਿਮ ਅਤੇ ਜ਼ਰੂਰੀ ਖ਼ਬਰ ਸਾਹਮਣੇ ਆਈ ਹੈ। ਸੂਬੇ ਦੇ ਸਾਰੇ ਸੇਵਾ ਕੇਂਦਰ ਆਉਂਦੀ 15 ਸਤੰਬਰ 2026 ਨੂੰ ਪੂਰੀ ਤਰ੍ਹਾਂ ਬੰਦ ਰਹਿਣਗੇ। ਪੰਜਾਬ ਸੇਵਾ ਕੇਂਦਰ ਕਰਮਚਾਰੀ ਯੂਨੀਅਨ ਨੇ ਪੰਜਾਬ ਸਰਕਾਰ ਉੱਤੇ ਉਨ੍ਹਾਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਅਣਗੌਲਿਆ ਕਰਨ ਦਾ ਦੋਸ਼ ਲਾਉਂਦਿਆਂ ਇਸ ਇੱਕ ਦਿਨ ਦੀ ਮੁਕੰਮਲ ਹੜਤਾਲ ਦਾ ਐਲਾਨ ਕੀਤਾ ਹੈ। ਜੇਕਰ ਤੁਸੀਂ ਵੀ 15 ਸਤੰਬਰ ਨੂੰ ਕਿਸੇ ਸੇਵਾ ਕੇਂਦਰ ਨਾਲ ਜੁੜਿਆ ਕੋਈ ਕੰਮ ਕਰਵਾਉਣਾ ਹੈ, ਤਾਂ ਆਪਣਾ ਪ੍ਰੋਗਰਾਮ ਉਸ ਹਿਸਾਬ ਨਾਲ ਬਦਲ ਲਓ।

ਮੁੱਖ ਮੰਗਾਂ ਅਤੇ ਪ੍ਰਦਰਸ਼ਨ ਦੀ ਵਜ੍ਹਾ

ਮੋਹਾਲੀ ਵਿਖੇ ਵਿਰੋਧ ਪ੍ਰਦਰਸ਼ਨ: ਯੂਨੀਅਨ ਦੇ ਐਲਾਨ ਮੁਤਾਬਕ 15 ਸਤੰਬਰ ਨੂੰ ਕਰਮਚਾਰੀ ਮੋਹਾਲੀ ਦੇ ਫੇਜ਼ 10 ਵਿੱਚ ਸਥਿਤ ਕਿਰਤ ਵਿਭਾਗ ਦੇ ਦਫ਼ਤਰ ਬਾਹਰ ਵਿਸ਼ਾਲ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਕਰਨਗੇ। 

ਸਰਕਾਰ 'ਤੇ ਅਣਦੇਖੀ ਦਾ ਦੋਸ਼: ਯੂਨੀਅਨ ਆਗੂਆਂ ਦਾ ਕਹਿਣਾ ਹੈ ਕਿ ਕਰਮਚਾਰੀਆਂ ਦੀਆਂ ਸਮੱਸਿਆਵਾਂ ਅਤੇ ਹੱਕੀ ਮੰਗਾਂ ਬਾਰੇ ਸਰਕਾਰ ਨੂੰ ਪਹਿਲਾਂ ਹੀ ਲਿਖਤੀ ਰੂਪ ਵਿੱਚ ਜਾਣੂ ਕਰਵਾ ਦਿੱਤਾ ਗਿਆ ਸੀ, ਪਰ ਸਰਕਾਰ ਵੱਲੋਂ ਮਸਲਿਆਂ ਦੇ ਹੱਲ ਲਈ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ।

ਅੰਦੋਲਨ ਦੀ ਅਗਲੀ ਰਣਨੀਤੀ ਹੋਵੇਗੀ ਤੈਅ

ਕਰਮਚਾਰੀ ਆਗੂਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਨੇ ਜਲਦ ਹੀ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ, ਤਾਂ 15 ਸਤੰਬਰ ਦੇ ਪ੍ਰਦਰਸ਼ਨ ਦੌਰਾਨ ਆਉਣ ਵਾਲੇ ਦਿਨਾਂ ਲਈ ਹੋਰ ਵੀ ਤਿੱਖੇ ਸੰਘਰਸ਼ ਦੀ ਰਣਨੀਤੀ ਉਲੀਕੀ ਜਾਵੇਗੀ। ਇਸ ਸਥਿਤੀ ਵਿੱਚ ਪੈਦਾ ਹੋਣ ਵਾਲੇ ਹਾਲਾਤਾਂ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ।

ਪੰਜਾਬ ਸੇਵਾ ਕੇਂਦਰ ਕਰਮਚਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਬਲਜਿੰਦਰ ਸਿੰਘ ਮਾਝਾ ਅਤੇ ਜਨਰਲ ਸਕੱਤਰ ਗੁਰਸੇਵਕ ਸਿੰਘ ਚਹਿਲ ਨੇ ਸੂਬੇ ਭਰ ਦੇ ਸਮੂਹ ਸੇਵਾ ਕੇਂਦਰ ਕਰਮਚਾਰੀਆਂ ਨੂੰ ਇਸ ਰੋਸ ਪ੍ਰਦਰਸ਼ਨ ਵਿੱਚ ਵੱਧ-ਚੜ੍ਹ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। 


Related Post

ਪੰਜਾਬ ’ਚ ਬਿਜਲੀ ਸੰਕਟ ਗਹਿਰਾਇਆ: ਕੋਲੇ ਦੀ ਘਾਟ ਕਾਰਨ ਘਰੇਲੂ ਤੇ ਇੰਡਸਟਰੀ ’ਚ ਕੱਟ, 1500 MW ਉਤਪਾਦਨ ਘਟਿਆ...
ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਚੀਫ਼ ਜਸਟਿਸ ਦੀ ਨਿਯੁਕਤੀ 'ਤੇ ਕੇਂਦਰ 'ਤੇ ਵਰ੍ਹੇ ਹਰਪਾਲ ਚੀਮਾ, ਬੋਲੇ- ਨਿਯਮਾਂ ਨੂੰ ਛਿੱਕੇ ਟੰਗ ਕੇ ਪੰਜਾਬੀਆਂ ਨੂੰ ਕੀਤਾ ਨਜ਼ਰਅੰਦਾਜ਼
ਕਾਂਗਰਸ 'ਚ ਵੱਡਾ ਫੇਰਬਦਲ: ਭੂਪੇਸ਼ ਬਘੇਲ ਦੀ ਪੰਜਾਬ ਇੰਚਾਰਜ ਤੋਂ ਛੁੱਟੀ, ਸਚਿਨ ਪਾਇਲਟ ਨੂੰ ਮਿਲੀ ਵੱਡੀ ਜ਼ਿੰਮੇਵਾਰੀ
CM ਮਾਨ ਨੇ ਸੱਦ ਲਈ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ! ਅਹਿਮ ਫ਼ੈਸਲਿਆਂ 'ਤੇ ਲੱਗ ਸਕਦੀ ਮੋਹਰ…
ਰਾਘਵ ਚੱਢਾ ਦੀ ਵੋਟ ਸ਼ਿਫਟ ਨੂੰ ਲੈ ਕੇ ਮੱਚਿਆ ਸਿਆਸੀ ਘਮਸਾਣ: MP ਨੇ ਦੱਸਿਆ ਰਾਜਨੀਤਿਕ ਬਦਲਾਖੋਰੀ, ‘ਆਪ’ ਦਾ ਕਰਾਰਾ ਪਲਟਵਾਰ, ਆਖਿਆ- ਆਪਣੀ ਨਾਕਾਮੀ ਦਾ ਠੀਕਰਾ ਦੂਜਿਆਂ..
ਪੰਜਾਬ ‘ਚ 3 ਦਿਨ ਭਾਰੀ ਮੀਂਹ ਦਾ ਅਲਰਟ, ਰਾਤੀਂ ਪਏ ਮੀਂਹ ਤੋਂ ਲੋਕਾਂ ਨੂੰ ਗਰਮੀ ਤੇ ਹੁੰਮਸ ਤੋਂ ਮਿਲੀ ਕੁੱਝ ਰਾਹਤ...

© Copyright Galactic Television & Communications Pvt. Ltd. 2026. All rights reserved.