Karan Aujla Concert: ਮੋਹਾਲੀ 'ਚ ਕਰਨ ਔਜਲਾ ਦਾ ਕੰਸਰਟ ਅੱਜ, ਟ੍ਰੈਫਿਕ ਪੁਲਿਸ ਨੇ ਜਾਰੀ ਕੀਤੀ ਐਡਵਾਇਜ਼ਰੀ , ਜਾਮ ਤੋਂ ਬਚਣ ਲਈ ਇਨ੍ਹਾਂ ਰਸਤਿਆਂ ਦੀ ਕਰੋ ਵਰਤੋਂ!

By:  Lajwinder Kaur March 14th 2026 10:27 AM -- Updated: March 14th 2026 10:42 AM

Karan Aujla Concert: ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮੀ ਗਾਇਕ ਕਰਨ ਔਜਲਾ ਅੱਜ ਮੋਹਾਲੀ ਪਹੁੰਚਣਗੇ। ਜੀ ਹਾਂ 14 ਮਾਰਚ ਯਾਨੀਕਿ ਅੱਜ ਉਨ੍ਹਾਂ ਦੇ ਹੋਣ ਵਾਲੇ ਲਾਈਵ ਕੰਸਰਟ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਜਿਸ ਕਰਕੇ ਅੱਜ ਵੱਡੀ ਗਿਣਤੀ ਦੇ ਵਿੱਚ ਕਰਨ ਔਜਲਾ ਦੇ ਫੈਨਜ਼ ਮੋਹਾਲੀ ਪਹੁੰਚਣਗੇ। ਜਿਸ ਕਰਕੇ ਪੁਲਿਸ ਨੇ ਟ੍ਰੈਫਿਕ ਐਡਵਾਇਜ਼ਰੀ ਜਾਰੀ ਕੀਤੀ ਹੈ। ਜੇਕਰ ਤੁਸੀਂ ਵੀ ਜਾਮ ਤੋਂ ਬਚਣਾ ਚਾਹੁੰਦੇ ਹੋ ਤਾਂ ਪੁਲਿਸ ਵੱਲੋਂ ਦੱਸੀ ਐਡਵਾਇਜ਼ਰੀ ਫਾਲੋ ਕਰੋ।

ਮੋਹਾਲੀ 'ਚ ਅੱਜ ਦੋ ਵੱਡੇ ਪ੍ਰੋਗਰਾਮ

ਦੱਸ ਦਈਏ ਮੋਹਾਲੀ ਵਿੱਚ ਅੱਜ ਦੋ ਵੱਡੇ ਸਮਾਗਮਾਂ ਹੋਣੇ ਹਨ। ਜਿਸ ਕਰਕੇ 13 ਮਾਰਚ ਤੋਂ 15 ਮਾਰਚ ਤੱਕ ਸ਼ਹਿਰ ਵਿੱਚ 4,500 ਤੋਂ ਵੱਧ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਇਹ ਤਾਇਨਾਤੀ ਟ੍ਰੈਫਿਕ ਜਾਮ ਨੂੰ ਕੰਟਰੋਲ ਕਰਨ ਅਤੇ ਅਮਨ-ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਕੀਤੀ ਗਈ ਹੈ। ਇਸ ਦਾ ਮੁੱਖ ਕਾਰਨ ਤਿੰਨ ਰੋਜ਼ਾ 'ਪ੍ਰੋਗਰੈਸਿਵ ਪੰਜਾਬ ਇਨਵੈਸਟਰ ਸਮਿਟ 2026' ਅਤੇ ਪੰਜਾਬ ਕ੍ਰਿਕਟ ਐਸੋਸੀਏਸ਼ਨ (PCA) ਸਟੇਡੀਅਮ ਵਿੱਚ ਪੰਜਾਬੀ ਗਾਇਕ ਕਰਨ ਔਜਲਾ ਦਾ ਲਾਈਵ ਕੰਸਰਟ ਹੈ, ਜਿਸ ਵਿੱਚ ਹਜ਼ਾਰਾਂ ਲੋਕਾਂ ਦੇ ਪਹੁੰਚਣ ਦੀ ਉਮੀਦ ਹੈ।


ਇੱਥੇ ਹੋਏਗਾ ਕਰਨ ਔਜਲਾ ਦਾ ਕੰਸਰਟ

ਇਸ ਮੈਗਾ ਮਿਊਜ਼ਿਕ ਇਵੈਂਟ ਦਾ ਆਯੋਜਨ ਟੀਮ ਇਨੋਵੇਸ਼ਨ ਵੱਲੋਂ ਕੀਤਾ ਜਾ ਰਿਹਾ ਹੈ। 14 ਮਾਰਚ ਨੂੰ ਸ਼ਾਮ 6 ਵਜੇ ਮੋਹਾਲੀ ‘ਚ ਸਥਿਤ ਪੰਜਾਬ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ਵਿਖੇ ਕਰਨ ਔਜਲਾ ਆਪਣੇ ਹਿੱਟ ਪੰਜਾਬੀ ਗੀਤਾਂ ਨਾਲ ਪ੍ਰਸ਼ੰਸ਼ਕਾਂ ਦਾ ਮਨੋਰੰਜਨ ਕਰਨਗੇ।

3 ਵਜੇ ਹੋਏਗੀ ਐਂਟਰੀ

ਜਾਣਕਾਰੀ ਮੁਤਾਬਕ ਕੰਸਰਟ ਲਈ ਦਰਸ਼ਕਾਂ ਲਈ ਗੇਟ ਦੁਪਹਿਰ 3 ਵਜੇ ਖੋਲ੍ਹੇ ਜਾਣਗੇ ਅਤੇ ਇਸ ਇਵੈਂਟ ਵਿੱਚ 3 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਲਈ ਟਿਕਟ ਲਾਜ਼ਮੀ ਹੋਵੇਗੀ। ਇਸ ਹਾਈਫਾਈ ਕੰਸਰਟ ਦੀ ਟਿਕਟ ਬਾਰੇ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਦੀ ਕੀਮਤ ਲਗਭਗ 5999 ਰੁਪਏ ਪ੍ਰਤੀ ਵਿਅਕਤੀ ਹੈ। ਕਰਨ ਔਜਲਾ (Karan Aujla) ਦੇ ਮਿਊਜ਼ਿਕ ਸ਼ੋਅ ਨੂੰ ਲੈ ਕੇ ਸੁਰੱਖਿਆ ਦੇ ਵੀ ਪੁਖਤਾ ਇੰਤਜ਼ਾਮ ਕੀਤੇ ਗਏ ਹਨ ਤਾਂ ਕਿ ਕਿਸੇ ਵੀ ਵਿਅਕਤੀ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

© Copyright Galactic Television & Communications Pvt. Ltd. 2026. All rights reserved.