ਪੰਜਾਬ-ਚੰਡੀਗੜ੍ਹ ਸਣੇ ਮੱਧ ਪ੍ਰਦੇਸ਼ ‘ਚ ED ਦੀ ਵੱਡੀ ਕਾਰਵਾਈ: 8 ਥਾਵਾਂ ’ਤੇ ਛਾਪੇਮਾਰੀ, 20 ਲੱਖ ਦੀ ਨਕਦੀ ਬਰਾਮਦ; ਇੰਝ ਵਿਦੇਸ਼ੀ ਨਾਗਰਿਕਾਂ ਨਾਲ ਕਰਦੇ ਸੀ ਠੱਗੀ

ED ਨੇ ਮਨੀ ਲਾਂਡਰਿੰਗ ਮਾਮਲੇ ਵਿੱਚ ਪੰਜਾਬ, ਚੰਡੀਗੜ੍ਹ ਅਤੇ ਮੱਧ ਪ੍ਰਦੇਸ਼ ਦੇ 8 ਟਿਕਾਣਿਆਂ ’ਤੇ ਛਾਪੇਮਾਰੀ ਕੀਤੀ। ਜਾਂਚ ਮੁਤਾਬਕ ਮੁਲਜ਼ਮ ਮੋਹਾਲੀ ਦੇ ਸੈਕਟਰ-108 ਤੋਂ ਫਰਜ਼ੀ ਕਾਲ ਸੈਂਟਰ ਚਲਾ ਕੇ ਅਮਰੀਕਾ ਅਤੇ ਕੈਨੇਡਾ ਦੇ ਲੋਕਾਂ ਨਾਲ ਐਪਲ-ਮਾਈਕ੍ਰੋਸਾਫਟ ਟੈਕਨੀਕਲ ਸਪੋਰਟ ਦੇ ਨਾਂ ’ਤੇ ਠੱਗੀ ਕਰਦੇ ਸਨ। ਠੱਗੀ ਦੀ ਰਕਮ ਬੈਂਕਾਂ, ਕ੍ਰਿਪਟੋਕਰੰਸੀ ਅਤੇ ਹਵਾਲੇ ਰਾਹੀਂ ਘੁਮਾਈ ਜਾਂਦੀ ਸੀ। ਛਾਪਿਆਂ ਦੌਰਾਨ ਕਰੀਬ 20 ਲੱਖ ਰੁਪਏ ਦੀ ਨਕਦੀ ਅਤੇ ਇਲੈਕਟ੍ਰਾਨਿਕ ਸਾਮਾਨ ਬਰਾਮਦ ਹੋਇਆ, ਜਦਕਿ 50 ਲੱਖ ਰੁਪਏ ਦੇ ਬੈਂਕ ਬੈਲੇਂਸ ਫ੍ਰੀਜ਼ ਕੀਤੇ ਗਏ ਹਨ। ED ਦੀ ਜਾਂਚ ਜਾਰੀ ਹੈ।

By:  Lajwinder Kaur August 25th 2026 10:20 AM -- Updated: August 25th 2026 10:50 AM

ਇਨਫੋਰਸਮੈਂਟ ਡਾਇਰੈਕਟੋਰੇਟ (ED) ਦੇ ਚੰਡੀਗੜ੍ਹ ਜ਼ੋਨਲ ਦਫ਼ਤਰ ਨੇ ਮਨੀ ਲਾਂਡਰਿੰਗ ਦੇ ਮਾਮਲੇ ਵਿੱਚ ਪੰਜਾਬ, ਚੰਡੀਗੜ੍ਹ ਅਤੇ ਮੱਧ ਪ੍ਰਦੇਸ਼ ਵਿੱਚ 8 ਵੱਖ-ਵੱਖ ਠਾਣਿਆਂ ’ਤੇ ਛਾਪੇ ਮਾਰੇ ਹਨ। ਇਹ ਕਾਰਵਾਈ ਵਿਜੇ ਰਾਜ ਕਪੂਰੀਆ, ਵਰਿੰਦਰ ਰਾਜ ਅਤੇ ਹੋਰਨਾਂ ਨਾਲ ਜੁੜੇ ਟਿਕਾਣਿਆਂ ’ਤੇ ਕੀਤੀ ਗਈ ਹੈ।

ਵਿਦੇਸ਼ੀ ਨਾਗਰਿਕਾਂ ਨਾਲ ਠੱਗੀ

ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਮੋਹਾਲੀ ਦੇ ਸੈਕਟਰ-108 ਤੋਂ ਇੱਕ ਫਰਜ਼ੀ ਕਾਲ ਸੈਂਟਰ ਚਲਾ ਰਹੇ ਸਨ। ਇਹ ਲੋਕ ਅਮਰੀਕਾ ਅਤੇ ਕੈਨੇਡਾ ਦੇ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਂਦੇ ਸਨ। ਕੰਪਿਊਟਰਾਂ ਵਿੱਚ ਤਕਨੀਕੀ ਖਰਾਬੀ ਦਾ ਝੂਠਾ ਡਰ ਦਿਖਾ ਕੇ ਐਪਲ ਅਤੇ ਮਾਈਕ੍ਰੋਸਾੱਫਟ ਦੀ ਤਕਨੀਕੀ ਸਹਾਇਤਾ ਦੇ ਨਾਂ ’ਤੇ ਵਿਦੇਸ਼ੀ ਲੋਕਾਂ ਤੋਂ ਪੈਸੇ ਠੱਗੇ ਜਾਂਦੇ ਸਨ। ਠੱਗੀ ਦੀ ਇਹ ਰਕਮ ਬੈਂਕਾਂ, ਕ੍ਰਿਪਟੋਕਰੰਸੀ ਅਤੇ ਹਵਾਲੇ ਰਾਹੀਂ ਘੁਮਾਈ ਜਾਂਦੀ ਸੀ।

ED ਮੁਤਾਬਕ ਪੀੜਤਾਂ ਤੋਂ ਪ੍ਰਾਪਤ ਪੈਸਾ PayPal, Stripe, ਬੈਂਕਿੰਗ ਚੈਨਲਾਂ, ਬਿਟਕੋਇਨ/ਕ੍ਰਿਪਟੋਕਰੰਸੀ ਅਤੇ ਹਵਾਲਾ ਰਾਹੀਂ ਪ੍ਰਾਪਤ ਤੇ ਟ੍ਰਾਂਸਫਰ ਕੀਤਾ ਜਾਂਦਾ ਸੀ। ਇਸ ਤੋਂ ਬਾਅਦ ਇਹ ਰਕਮ ਮੁੱਖ ਤੌਰ ’ਤੇ ਅਮਰੀਕਾ ਆਧਾਰਿਤ ਵੱਖ-ਵੱਖ ਵਿਦੇਸ਼ੀ ਇਕਾਈਆਂ ਦੇ ਖਾਤਿਆਂ ਰਾਹੀਂ ਘੁਮਾਈ ਜਾਂਦੀ ਸੀ।

ਨਕਦੀ ਜ਼ਬਤ ਅਤੇ ਬੈਂਕ ਖਾਤੇ ਫ੍ਰੀਜ਼

ਛਾਪੇਮਾਰੀ ਦੌਰਾਨ ਈ.ਡੀ. ਨੇ ਤਕਰੀਬਨ 20 ਲੱਖ ਰੁਪਏ ਦੀ ਬੇਹਿਸਾਬ ਨਕਦੀ, ਇਤਰਾਜ਼ਯੋਗ ਦਸਤਾਵੇਜ਼ ਅਤੇ ਇਲੈਕਟ੍ਰਾਨਿਕ ਸਾਮਾਨ ਬਰਾਮਦ ਕੀਤਾ ਹੈ। ਇਸ ਤੋਂ ਇਲਾਵਾ, ਸ਼ੱਕੀ ਕੰਪਨੀ ਦੇ ਲਗਭਗ 50 ਲੱਖ ਰੁਪਏ ਦੇ ਬੈਂਕ ਬੈਲੇਂਸ ਵੀ ਫ੍ਰੀਜ਼ ਕਰ ਦਿੱਤੇ ਗਏ ਹਨ। ED ਨੇ ਦੱਸਿਆ ਕਿ M/s Infimum Enterprises LLP ਦੇ ਬੈਂਕ ਖਾਤੇ ਵਿੱਚ ਕਈ ਵਿਦੇਸ਼ੀ ਇਕਾਈਆਂ ਤੋਂ ਰਕਮ ਪ੍ਰਾਪਤ ਹੋਈ ਸੀ, ਜਿਨ੍ਹਾਂ ਨੂੰ ਸ਼ੱਕੀ ਡਮੀ/ਸ਼ੈੱਲ ਇਕਾਈਆਂ ਵਜੋਂ ਪਛਾਣਿਆ ਗਿਆ ਹੈ। ਮਾਮਲੇ ਵਿੱਚ ਅਗਲੇਰੀ ਜਾਂਚ ਜਾਰੀ ਹੈ।


Related Post

CJP ਪ੍ਰਦਰਸ਼ਨ 'ਤੇ CM ਭਗਵੰਤ ਮਾਨ ਦਾ ਕੇਂਦਰ ਸਰਕਾਰ 'ਤੇ ਤਿੱਖਾ ਹਮਲਾ; 'ਜੇ ਰੋਕਣਾ ਹੀ ਸੀ ਤਾਂ ਫ਼ੌਜ ਲਾ ਦਿੰਦੇ, ਟੈਂਕ-ਤੋਪਾਂ ਵੀ ਲਗਾ ਲਓ'
ਚੰਡੀਗੜ੍ਹ ’ਚ ਜ਼ਬਰਦਸਤ ਹੰਗਾਮਾ: CEC ਦਫ਼ਤਰ ਦਾ ਘਿਰਾਓ ਕਰਨ ਜਾ ਰਹੇ ‘ਆਪ’ ਵਰਕਰਾਂ 'ਤੇ ਵੱਡਾ ਐਕਸ਼ਨ! ਮਨੀਸ਼ ਸਿਸੋਦੀਆ, ਹਰਪਾਲ ਚੀਮਾ ਸਮੇਤ ਕਈ ਆਗੂ ਹਿਰਾਸਤ 'ਚ
ਪੰਜਾਬ ਮੌਸਮ ਅਪਡੇਟ: ਤਿੰਨ ਜ਼ਿਲ੍ਹਿਆਂ ‘ਚ ਮੀਂਹ ਦੀ ਚੇਤਾਵਨੀ, ਚੰਡੀਗੜ੍ਹ ‘ਚ ਤੇਜ਼ ਹਵਾਵਾਂ ਤੇ ਛਾਏ ਰਹਿਣਗੇ ਬੱਦਲ
ਅਕਾਲੀ ਦਲ ਵਾਰਿਸ ਪੰਜਾਬ ਵੱਲੋਂ 4 ਨਵੇਂ ਹਲਕਾ ਇੰਚਾਰਜਾਂ ਦਾ ਐਲਾਨ, ਸਨੌਰ ਤੋਂ ਲੈ ਕੇ ਸਮਰਾਲਾ ਤੱਕ ਇਨ੍ਹਾਂ ਆਗੂਆਂ ਨੂੰ ਮਿਲੀ ਵੱਡੀ ਜ਼ਿੰਮੇਵਾਰੀ
ਪੰਜਾਬ ਦੇ ਮੁਲਾਜ਼ਮਾਂ ਦੇ DA ਮਾਮਲੇ 'ਚ ਹਾਈਕੋਰਟ ਦੇ ਵੱਡੇ ਹੁਕਮ….
ਰੂਪ ਕੌਰ ਸੰਧੂ ਦੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ੀ 'ਤੇ ਸਸਪੈਂਸ: ਲਾਈਵ ਹੋ ਬੋਲੇ- ‘ਮੈਨੂੰ ਤੇ ਪੀੜਤ ਬੀਬੀਆਂ ਨੂੰ ਮਿਲ ਰਹੀਆਂ ਧਮਕੀਆਂ’; DGP ਤੋਂ ਮੰਗੀ ਸੁਰੱਖਿਆ…

© Copyright Galactic Television & Communications Pvt. Ltd. 2026. All rights reserved.