ਚੰਡੀਗੜ੍ਹ ਪੁਲਿਸ ਦੇ ਹੱਥ ਵੱਡੀ ਕਾਮਯਾਬੀ! ਬੰਬ ਦੀਆਂ ਝੂਠੀਆਂ ਧਮਕੀਆਂ ਦੇਣ ਵਾਲਾ ਗ੍ਰਿਫ਼ਤਾਰ, ਜਾਣੋ ਕੌਣ ਹੈ ਇਹ ‘ਡਿਜੀਟਲ ਦਹਿਸ਼ਤਗਰਦ’

By:  Lajwinder Kaur June 3rd 2026 10:19 AM -- Updated: June 3rd 2026 10:54 AM

ਪਿਛਲੇ ਕੁਝ ਸਮੇਂ ਤੋਂ ਚੰਡੀਗੜ੍ਹ ਦੇ ਸਕੂਲਾਂ ਅਤੇ ਹਾਈਕੋਰਟ ਵਿੱਚ ਬੰਬ ਹੋਣ ਦੀਆਂ ਝੂਠੀਆਂ ਈਮੇਲਾਂ ਭੇਜ ਕੇ ਡਰ ਫੈਲਾਉਣ ਵਾਲੇ ਦੋਸ਼ੀ ਸੌਰਵ ਨੂੰ ਚੰਡੀਗੜ੍ਹ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਉਸ ਨੂੰ ਤਿਹਾੜ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਲੈ ਕੇ ਆਈ ਹੈ ਅਤੇ ਅਦਾਲਤ ਨੇ ਉਸ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ।

ਕਿਵੇਂ ਫਸਿਆ ਸੌਰਵ?

ਪੱਛਮੀ ਬੰਗਾਲ ਦਾ ਰਹਿਣ ਵਾਲਾ ਸੌਰਵ ਇੱਕ ਡਿਜੀਟਲ ਫ੍ਰੀਲਾਂਸਰ ਹੈ। ਉਹ ਆਨਲਾਈਨ ਗੇਮਾਂ (PUBG ਅਤੇ Free Fire) ਖੇਡਣ ਦਾ ਆਦੀ ਸੀ, ਜਿਸ ਕਾਰਨ ਉਹ ਲੱਖਾਂ ਰੁਪਏ ਦੇ ਕਰਜ਼ੇ ਵਿੱਚ ਡੁੱਬ ਗਿਆ ਸੀ। ਕਰਜ਼ਾ ਉਤਾਰਨ ਦੇ ਲਾਲਚ ਵਿੱਚ ਉਹ ਡਾਰਕ ਵੈੱਬ ਰਾਹੀਂ ਪਾਕਿਸਤਾਨੀ ਅਤੇ ਬੰਗਲਾਦੇਸ਼ੀ ਹੈਕਰਾਂ ਦੇ ਸੰਪਰਕ ਵਿੱਚ ਆ ਗਿਆ।

ਕੀ ਸੀ ਅਪਰਾਧ ਦਾ ਤਰੀਕਾ?

  • ਸੌਰਵ ਨੇ ਕਰੀਬ 300 ਭਾਰਤੀ ਈਮੇਲ ਅਕਾਊਂਟਾਂ ਦਾ ਡਾਟਾ ਸਿਰਫ਼ 24 ਹਜ਼ਾਰ ਰੁਪਏ ਵਿੱਚ ਪਾਕਿਸਤਾਨੀ ਹੈਕਰਾਂ ਨੂੰ ਵੇਚਿਆ।
  • ਉਹ ਆਪਣੀ ਪਛਾਣ ਲੁਕਾਉਣ ਲਈ ਵੀਪੀਐਨ (VPN) ਦੀ ਵਰਤੋਂ ਕਰਦਾ ਸੀ ਅਤੇ ਵਿਦੇਸ਼ੀ ਆਈਪੀ ਐਡਰੈੱਸ ਰਾਹੀਂ ਧਮਕੀ ਭਰੀਆਂ ਈਮੇਲਾਂ ਭੇਜਦਾ ਸੀ।

ਵੈੱਬ ਸੀਰੀਜ਼ਾਂ ਦੇਖ ਦਿਮਾਗ ‘ਚ ਆਇਆ ਸ਼ੈਤਾਨੀ ਆਈਡੀਆ  

ਪੁੱਛਗਿੱਛ ਵਿੱਚ ਸਾਹਮਣੇ ਆਇਆ ਕਿ ਉਸ ਨੂੰ 'ਮਨੀ ਹੀਸਟ' ਅਤੇ 'ਅਸੁਰ' ਵਰਗੀਆਂ ਵੈੱਬ ਸੀਰੀਜ਼ ਦੇਖ ਕੇ ਇਹ ਅਪਰਾਧ ਕਰਨ ਦਾ ਵਿਚਾਰ ਆਇਆ ਸੀ।

ਟੀਵੀ 'ਤੇ ਹਲਚਲ ਦੇਖ ਕੇ ਮੁਸਕੁਰਾਉਂਦਾ ਸੀ ਦੋਸ਼ੀ

ਸੌਰਵ ਦੀ ਮਾਨਸਿਕਤਾ ਬਹੁਤ ਅਜੀਬ ਸੀ। ਜਦੋਂ ਉਹ ਚੰਡੀਗੜ੍ਹ ਦੇ ਕਿਸੇ ਸਕੂਲ ਜਾਂ ਇਮਾਰਤ ਨੂੰ ਧਮਕੀ ਭਰੀ ਈਮੇਲ ਭੇਜਦਾ ਸੀ, ਤਾਂ ਉਹ ਟੀਵੀ 'ਤੇ ਪੁਲਿਸ ਦੀ ਭੱਜ-ਦੌੜ ਅਤੇ ਲੋਕਾਂ ਵਿੱਚ ਮਚੀ ਹਫੜਾ-ਦਫੜੀ ਦੇਖ ਕੇ ਖੁਸ਼ ਹੁੰਦਾ ਸੀ। ਉਸ ਨੂੰ ਲੱਗਦਾ ਸੀ ਕਿ ਉਹ ਘਰ ਬੈਠ ਕੇ ਪੂਰੇ ਸ਼ਹਿਰ ਨੂੰ ਕੰਟਰੋਲ ਕਰ ਰਿਹਾ ਹੈ, ਪਰ ਅੰਤ ਵਿੱਚ ਪੁਲਿਸ ਨੇ ਉਸ ਤੱਕ ਪਹੁੰਚ ਕੇ ਉਸ ਨੂੰ ਸਲਾਖਾਂ ਪਿੱਛੇ ਪਹੁੰਚਾ ਦਿੱਤਾ।

Related Post

ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ: 44 ਸਾਲ ਪੁਰਾਣੇ ਟਕਸਾਲੀ ਆਗੂ ਗੁਰਦੀਪ ਸਿੰਘ ਮਕਰੋੜ ਨੇ ਪਾਰਟੀ ਦੇ ਸਾਰੇ ਅਹੁਦਿਆਂ ਸਣੇ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ…
CBI ਦਾ ਵੱਡਾ ਐਕਸ਼ਨ! 5 ਲੱਖ ਰੁਪਏ ਦੀ ਰਿਸ਼ਵਤ ਲੈਂਦਾ ਸੈਨੇਟਰੀ ਇੰਸਪੈਕਟਰ ਕਾਬੂ, ਜਾਣੋ ਪੂਰਾ ਮਾਮਲਾ
ਅਮਰਜੀਤ ਚਾਵਲਾ ਮਾਮਲੇ ਨਾਲ ਜੁੜੀ ਵੱਡੀ ਖ਼ਬਰ, ਪੰਜਾਬ ਪੁਲਿਸ ਨੇ ਜਾਂਚ ਲਈ SIT ਦਾ ਕੀਤਾ ਗਠਨ
ਪੰਜਾਬ ‘ਚ ਮੌਸਮ ਹੋਇਆ ਸੁਹਾਵਨਾ! ਅੱਜ 12 ਜ਼ਿਲ੍ਹਿਆਂ 'ਚ ਮੀਂਹ ਅਤੇ ਗੜ੍ਹੇਮਾਰੀ ਦੀ ਚੇਤਾਵਨੀ, ਡਿੱਗਿਆ ਤਾਪਮਾਨ
ਗਮਾਡਾ ਦਫ਼ਤਰ ’ਤੇ ਛਾਪੇਮਾਰੀ ਦਾ ਮਾਮਲਾ: ਹਾਈ ਕੋਰਟ ਨੇ ED ਨੂੰ ਜਾਰੀ ਕੀਤਾ ਨੋਟਿਸ, ਬਿਨਾਂ ਸਰਚ ਵਾਰੰਟ ਤਲਾਸ਼ੀ ਲੈਣ ਦਾ ਲੱਗਿਆ ਦੋਸ਼
ਕਿਸਮਤ ਹੋਈ ਮਿਹਰਬਾਨ! ਫੜੀ ਲਗਾ ਕੇ ਪਰਿਵਾਰ ਪਾਲਦੇ ਬਜ਼ੁਰਗ ਦੀ ਚਮਕੀ ਕਿਸਮਤ, 21 ਲੱਖ ਰੁਪਏ ਦੀ ਨਿਕਲੀ ਲਾਟਰੀ

© Copyright Galactic Television & Communications Pvt. Ltd. 2026. All rights reserved.