ਚੰਡੀਗੜ੍ਹ ਨਗਰ ਨਿਗਮ ਚੋਣਾਂ 2026: ਆਮ ਆਦਮੀ ਪਾਰਟੀ ਨੇ ਜਾਰੀ ਕੀਤੀ ਉਮੀਦਵਾਰਾਂ ਦੀ ਤੀਜੀ ਸੂਚੀ, 8 ਹੋਰ ਨਵੇਂ ਚਿਹਰਿਆਂ ਦਾ ਕੀਤਾ ਐਲਾਨ

23 ਦਸੰਬਰ, 2026 ਨੂੰ ਹੋਣ ਵਾਲੀਆਂ ਚੰਡੀਗੜ੍ਹ ਨਗਰ ਨਿਗਮ ਚੋਣਾਂ ਨੂੰ ਲੈ ਕੇ ਹਰ ਪਾਰਟੀ ਪੱਬਾਂ ਭਾਰ ਹੋਈ ਪਈ ਹੈ। ਇਸ ਲੜੀ ਦੇ ਤਹਿਤ ਹਰ ਪਾਰਟੀ ਆਪੋ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਰਹੇ ਹਨ। ਹੁਣ ਮੁੜ ਤੋਂ ਆਮ ਆਦਮੀ ਪਾਰਟੀ (AAP) ਨੇ ਆਪਣੀਆਂ ਤਿਆਰੀਆਂ ਹੋਰ ਤੇਜ਼ ਕਰ ਦਿੱਤੀਆਂ ਹਨ।

By:  Lajwinder Kaur November 28th 2026 03:27 PM -- Updated: November 28th 2026 03:30 PM

23 ਦਸੰਬਰ, 2026 ਨੂੰ ਹੋਣ ਵਾਲੀਆਂ ਚੰਡੀਗੜ੍ਹ ਨਗਰ ਨਿਗਮ ਚੋਣਾਂ ਨੂੰ ਲੈ ਕੇ ਹਰ ਪਾਰਟੀ ਪੱਬਾਂ ਭਾਰ ਹੋਈ ਪਈ ਹੈ। ਇਸ ਲੜੀ ਦੇ ਤਹਿਤ ਹਰ ਪਾਰਟੀ ਆਪੋ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਰਹੇ ਹਨ। ਹੁਣ ਮੁੜ ਤੋਂ ਆਮ ਆਦਮੀ ਪਾਰਟੀ (AAP) ਨੇ ਆਪਣੀਆਂ ਤਿਆਰੀਆਂ ਹੋਰ ਤੇਜ਼ ਕਰ ਦਿੱਤੀਆਂ ਹਨ। ਅੱਜ 28 ਨਵੰਬਰ, 2026 ਨੂੰ 'ਆਪ' ਚੰਡੀਗੜ੍ਹ ਵੱਲੋਂ ਉਮੀਦਵਾਰਾਂ ਦੀ ਤੀਜੀ ਸੂਚੀ ਜਾਰੀ ਕਰਦਿਆਂ 8 ਹੋਰ ਵਾਰਡਾਂ ਤੋਂ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ।

ਪਾਰਟੀ ਦੇ ਚੰਡੀਗੜ੍ਹ ਸਟੇਟ ਇੰਚਾਰਜ ਜਰਨੈਲ ਸਿੰਘ ਅਤੇ ਚੰਡੀਗੜ੍ਹ ਪ੍ਰਧਾਨ ਵਿਜੇ ਪਾਲ ਸਿੰਘ ਦੇ ਦਸਤਖ਼ਤਾਂ ਹੇਠ ਜਾਰੀ ਕੀਤੇ ਗਏ ਅਧਿਕਾਰਤ ਪੱਤਰ ਮੁਤਾਬਕ ਹੇਠ ਲਿਖੇ ਉਮੀਦਵਾਰਾਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ:

ਵਾਰਡ ਨੰਬਰ 9: ਦੇਸ਼ਰਾਜ ਸਨਾਵਰ

ਵਾਰਡ ਨੰਬਰ 10: ਤਰਸੇਮ ਮਿੱਤਲ

ਵਾਰਡ ਨੰਬਰ 11: ਗੁਰਨਾਜ਼ ਕੌਰ ਬੋਪਾਰਾਏ

ਵਾਰਡ ਨੰਬਰ 12: ਸੁਰਿੰਦਰ ਸ਼ਰਮਾ

ਵਾਰਡ ਨੰਬਰ 15: ਸਤੀਸ਼ ਮਚਲ

ਵਾਰਡ ਨੰਬਰ 18: ਵਿਸ਼ਾਲ ਗੁਪਤਾ

ਵਾਰਡ ਨੰਬਰ 28: ਗੁਰਦੇਵ ਯਾਦਵ

ਵਾਰਡ ਨੰਬਰ 33: ਸ਼ਾਦਾਬ ਰਾਠੀ

ਹੁਣ ਤੱਕ 25 ਉਮੀਦਵਾਰਾਂ ਦਾ ਐਲਾਨ

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੋ ਵੱਖ-ਵੱਖ ਸੂਚੀਆਂ ਰਾਹੀਂ 17 ਵਾਰਡਾਂ (ਪਹਿਲੀ ਸੂਚੀ ਵਿੱਚ 9 ਅਤੇ ਦੂਜੀ ਵਿੱਚ 8) ਦੇ ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਸੀ। ਅੱਜ ਜਾਰੀ ਹੋਈ 8 ਉਮੀਦਵਾਰਾਂ ਦੀ ਇਸ ਤੀਜੀ ਸੂਚੀ ਦੇ ਨਾਲ ਹੀ ਪਾਰਟੀ ਨੇ ਕੁੱਲ 35 ਵਿੱਚੋਂ 25 ਵਾਰਡਾਂ 'ਤੇ ਆਪਣੇ ਪੱਤੇ ਖੋਲ੍ਹ ਦਿੱਤੇ ਹਨ। ਚੰਡੀਗੜ੍ਹ ਨਗਰ ਨਿਗਮ ਚੋਣਾਂ ਲਈ ਨਾਮਜ਼ਦਗੀਆਂ ਭਰਨ ਦੀ ਆਖਰੀ ਮਿਤੀ 3 ਦਸੰਬਰ ਹੈ, ਜਦਕਿ 23 ਦਸੰਬਰ ਨੂੰ ਵੋਟਾਂ ਪੈਣਗੀਆਂ ਅਤੇ 26 ਦਸੰਬਰ ਨੂੰ ਨਤੀਜੇ ਐਲਾਨੇ ਜਾਣਗੇ।



Related Post

ਚੰਡੀਗੜ੍ਹ ਨਗਰ ਨਿਗਮ ਚੋਣਾਂ: ਕਾਂਗਰਸ ਨੇ ਜਾਰੀ ਕੀਤੀ ਉਮੀਦਵਾਰਾਂ ਦੀ ਪਹਿਲੀ ਸੂਚੀ, 30 ਵਾਰਡਾਂ ਦੇ ਉਮੀਦਵਾਰਾਂ ਦਾ ਕੀਤਾ ਐਲਾਨ
ਪੰਜਾਬ ਦੇ 12 ਜ਼ਿਲ੍ਹਿਆਂ 'ਚ ਸੰਘਣੀ ਧੁੰਦ ਦਾ ਅਲਰਟ ਜਾਰੀ; ਚੰਡੀਗੜ੍ਹ 'ਚ ਮੌਸਮ ਰਹੇਗਾ ਸਾਫ਼, ਫਰੀਦਕੋਟ 'ਚ ਤਾਪਮਾਨ 5.2 ਡਿਗਰੀ ਤੱਕ ਪਹੁੰਚਿਆ
ਪੰਜਾਬ ਦੇ 3 ਸ਼ਹਿਰਾਂ 'ਚ ਨਗਰ ਨਿਗਮ ਤੇ ਨਗਰ ਕੌਂਸਲ ਚੋਣਾਂ ਲਈ ਵੋਟਿੰਗ ਜਾਰੀ; 257 ਉਮੀਦਵਾਰਾਂ ਦੀ ਕਿਸਮਤ ਹੋਵੇਗੀ EVM 'ਚ ਬੰਦ
ਪਾਕਿਸਤਾਨ 'ਚ 3 ਸਿੱਖ ਸ਼ਰਧਾਲੂਆਂ ਦੇ ਲਾਪਤਾ ਹੋਣ ਦਾ ਸਾਹਮਣੇ ਆਇਆ ਪੂਰਾ ਸੱਚ! ਪਰਿਵਾਰ ਬੋਲੇ- ਸਾਰੇ ਪੂਰੀ ਤਰ੍ਹਾਂ ਸੁਰੱਖਿਅਤ…
ਕਾਂਗਰਸ ਨੂੰ ਵੱਡਾ ਝਟਕਾ, ਬਲਜਿੰਦਰ ਸਿੰਘ ਨੋਨੀ ਦੀ ਅਗਵਾਈ ਹੇਠ ਦਰਜਨਾਂ ਪਰਿਵਾਰ 'ਆਪ' 'ਚ ਸ਼ਾਮਲ, ਵਿਧਾਇਕ ਧਾਲੀਵਾਲ ਨੇ ਕੀਤਾ ਨਿੱਘਾ ਸਵਾਗਤ
ਪੰਜਾਬ ਅਤੇ ਚੰਡੀਗੜ੍ਹ ‘ਚ ਅੱਜ ਹੋਵੇਗਾ ਬਲੈਕਆਊਟ; ਲਾਈਟਾਂ ਬੰਦ ਰੱਖਣ ਦੇ ਨਿਰਦੇਸ਼; ਵੱਜਣਗੇ ਏਅਰ ਰੇਡ ਸਾਇਰਨ

© Copyright Galactic Television & Communications Pvt. Ltd. 2026. All rights reserved.