ਨਸ਼ੇ 'ਚ ਟੱਲੀ ASI ਨੇ ਠੋਕ'ਤੇ ਦਰਜਨਾਂ ਵਾਹਨ, ਮੌਕੇ 'ਤੇ ਪੈ ਗਿਆ ਭੜਥੂ

By:  Jitendra Baghel December 4th 2025 01:02 PM

ਚੰਡੀਗੜ੍ਹ ਵਿੱਚ ਸਵੇਰ ਦੇ ਸਮੇਂ ਇੱਕ ਸੜਕ ਹਾਦਸੇ ਤੋਂ ਬਾਅਦ ਭਾਰੀ ਜਾਮ ਲੱਗ ਗਿਆ। ਇੱਥੇ ਇੱਕ ਪੰਜਾਬ ਪੁਲਿਸ ਦੇ ਮੁਲਾਜ਼ਮ ਨੇ ਸ਼ਰਾਬ ਦੇ ਨਸ਼ੇ ਵਿੱਚ ਕਈ ਵਾਹਨਾਂ ਨੂੰ ਟੱਕਰ ਮਾਰ ਦਿੱਤੀ। ਇਹ ਹਾਦਸਾ ਸੁਖਨਾ ਝੀਲ ਦੇ ਪਿੱਛੇ ਕੈਂਬਵਾਲਾ ਰੋਡ 'ਤੇ ਵਾਪਰਿਆ। ਉਕਤ ਮੁਲਾਜ਼ਮ ਚੰਡੀਗੜ੍ਹ ਪੁਲਿਸ ਦਾ ਏਐੱਸਆਈ ਦਲਜੀਤ ਸਿੰਘ ਦੱਸਿਆ ਜਾ ਰਿਹਾ ਹੈ। 

ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਨਸ਼ੇ ਵਿੱਚ ਟੱਲੀ ਏਐੱਸਆਈ ਨੇ ਕਈ ਵਾਹਨਾਂ ਨੂੰ ਟੱਕਰ ਮਾਰ ਦਿੱਤੀ ਅਤੇ ਇਸ ਦੌਰਾਨ ਉਹ ਖੁਦ ਵੀ ਜ਼ਖਮੀ ਹੋ ਗਿਆ ਅਤੇ ਉਸ ਦੇ ਚਿਹਰੇ ਤੋਂ ਖੂਨ ਨਿਕਲ ਰਿਹਾ ਸੀ। 

ਹਾਦਸੇ ਤੋਂ ਬਾਅਦ ਲੋਕਾਂ ਨੇ ਤੁਰੰਤ ਪੀਸੀਆਰ ਨੂੰ ਸੂਚਨਾ ਦਿੱਤੀ। ਮੌਕੇ 'ਤੇ ਪਹੁੰਚੀ ਪੀਸੀਆਰ ਟੀਮ ਨੂੰ ਏਐਸਆਈ ਨੂੰ ਕਾਰ 'ਚੋਂ ਕੱਢਣ ਲਈ ਕਾਫ਼ੀ ਮੁਸ਼ੱਕਤ ਕਰਨੀ ਪਈ। ਭਾਰੀ ਜੱਦੋ-ਜਹਿਦ ਤੋਂ ਬਾਅਦ ਪੁਲਿਸ ਕਰਮਚਾਰੀਆਂ ਨੇ ਉਸ ਨੂੰ ਕਾਰ 'ਚੋਂ ਬਾਹਰ ਕੱਢਿਆ। ਟੱਕਰ ਦੌਰਾਨ ਕਾਰ ਦਾ ਸ਼ੀਸ਼ਾ ਟੁੱਟਣ ਕਾਰਨ ਏਐਸਆਈ ਦੇ ਮੱਥੇ 'ਤੇ ਗੰਭੀਰ ਸੱਟ ਲੱਗ ਗਈ ਸੀ ਅਤੇ ਖੂਨ ਵਹਿ ਰਿਹਾ ਸੀ। ਫਿਲਹਾਲ ਲਈ ਪੁਲਿਸ ਵਿਭਾਗ ਨੇ ਮਾਮਲੇ ਦੀ ਪੂਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਿ ਜੇਕਰ ASI ਦੀ ਗਲਤੀ ਹੋਈ ਤਾਂ ਉਸ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ  ਕੀਤੀ ਜਾਵੇਗੀ।

Related Post

ਕਾਂਗਰਸ ਵੱਲੋਂ ਸੰਗਠਨ ਦੀ ਮਜ਼ਬੂਤੀ ਲਈ ਵੱਡਾ ਫੇਰਬਦਲ: ਪੰਜਾਬ ਲਈ 4 ਨਵੇਂ ਸਕੱਤਰ ਨਿਯੁਕਤ, ਅਮਿਤ ਬਾਵਾ ਸੈਣੀ ਨੂੰ ਮਿਲੀ 4 ਸੂਬਿਆਂ ਦੀ ਕਮਾਨ
ਪੈਰੋਲ ਖ਼ਤਮ ਹੋਣ ਮਗਰੋਂ ਪਿੰਡ ਜੱਲੂਪੁਰ ਖੇੜਾ ਤੋਂ ਰਵਾਨਾ ਹੋਏ MP ਅੰਮ੍ਰਿਤਪਾਲ ਸਿੰਘ: ਦਾਦੀ ਦੇ ਸਸਕਾਰ 'ਚ ਹੋਏ ਸ਼ਾਮਲ, ਹੱਥ ਹਿਲਾ ਕੇ ਸਮਰਥਕਾਂ ਦਾ ਕੀਤਾ ਧੰਨਵਾਦ
MP ਅੰਮ੍ਰਿਤਪਾਲ ਸਿੰਘ ਪਹੁੰਚੇ ਆਪਣੇ ਜੱਦੀ ਪਿੰਡ; ਪਰਿਵਾਰ ਨਾਲ ਭਾਵੁਕ ਮਿਲਣੀ, ਦੇਖੋ ਵੀਡੀਓ
ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਜੱਦੀ ਪਿੰਡ ਲਈ ਰਵਾਨਾ: ਬੁਲੇਟਪਰੂਫ ਗੱਡੀ 'ਚ ਲੈ ਕੇ ਗਈ ਪੁਲਿਸ; ਦਾਦੀ ਦੇ ਸਸਕਾਰ ਲਈ ਮਿਲੀ 3 ਘੰਟੇ ਦੀ ਕਸਟਡੀ ਪੈਰੋਲ
ਚੰਡੀਗੜ੍ਹ ਜਾਣ ਵਾਲੇ ਦੇਣ ਧਿਆਨ! ਇਸ ਦਿਨ ਕਈ ਸੜਕਾਂ ਰਹਿਣਗੀਆਂ ਬੰਦ, ਟ੍ਰੈਫਿਕ ਐਡਵਾਈਜ਼ਰੀ ਜਾਰੀ…
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਜਾਣ ਵਾਲੇ 1822 ਸਿੱਖ ਸ਼ਰਧਾਲੂਆਂ ਨੂੰ ਮਿਲਿਆ ਵੀਜ਼ਾ: ਐਡਵੋਕੇਟ ਧਾਮੀ

© Copyright Galactic Television & Communications Pvt. Ltd. 2026. All rights reserved.