ਪਾਰਟੀ ਤੋਂ ਘਰ ਵਾਪਸੀ ਦੌਰਾਨ ਨੌਜਵਾਨ ਨੂੰ ਆਵਾਰਾ ਕੁੱਤਿਆਂ ਨੇ ਨੋਚਿਆ , ਮੌਤ

By  Jitendra Baghel January 14th 2026 12:54 PM

ਪਿੰਡ ਚੱਕ ਸੋਮੀਆ ਵਿੱਚ ਇੱਕ ਦਰਦਨਾਕ ਤੇ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਪਾਰਟੀ ਤੋਂ ਘਰ ਵਾਪਸ ਆ ਰਹੇ ਇੱਕ ਨੌਜਵਾਨ ਦੀ ਲਾਸ਼ ਮਿਲੀ ਹੈ ਲੋਕਾਂ ਦਾ ਕਹਿਣਾ ਕਿ ਆਵਾਰਾ ਕੁੱਤਿਆਂ ਨੇ ਨੋਚ-ਨੋਚ ਕੇ ਮਾਰ ਦਿੱਤਾ। ਮ੍ਰਿਤਕ ਦੀ ਪਛਾਣ ਕੁਲਬੀਰ ਸਿੰਘ ਪੁੱਤਰ ਦਾਰਾ ਸਿੰਘ ਵਾਸੀ ਪਿੰਡ ਚੱਕ ਸੋਮੀਆ ਵਜੋਂ ਹੋਈ ਹੈ। ਇਸ ਦੁੱਖਦਾਈ ਘਟਨਾ ਤੋਂ ਬਾਅਦ ਪੂਰੇ ਪਿੰਡ ਵਿੱਚ ਸੋਗ ਅਤੇ ਡਰ ਦਾ ਮਾਹੌਲ ਹੈ।

ਮਿਲੀ ਜਾਣਕਾਰੀ ਮੁਤਾਬਕ ਕੁਲਬੀਰ ਸਿੰਘ ਦੇਰ ਰਾਤ ਕਿਸੇ ਪਾਰਟੀ ਤੋਂ ਆਪਣੇ ਘਰ ਵੱਲ ਵਾਪਸ ਆ ਰਿਹਾ ਸੀ। ਜਦੋਂ ਉਹ ਘਰ ਤੋਂ ਕਰੀਬ 60 ਮੀਟਰ ਦੂਰ ਪਿਸ਼ਾਬ ਕਰਨ ਲਈ ਰੁਕਿਆ, ਤਾਂ ਮੋਟਰ ਸਾਈਕਲ ਤੋਂ ਡਿੱਗ ਪਿਆ ਉਸ ਨੇ ਦਾਰੂ ਪੀਤੀ ਹੋਈ ਦੱਸਿਆ ਜਾ ਰਿਹਾ ਹੈ ਪਿੰਡ ਵਾਸੀਆਂ ਨੇ ਦੱਸਿਆ ਕਿ ਜਦੋਂ ਡਿੱਗ ਗਿਆ ਉਸ ਤੋਂ ਬਾਅਦ ਅਚਾਨਕ ਆਵਾਰਾ ਕੁੱਤਿਆਂ ਦੇ ਇੱਕ ਝੁੰਡ ਨੇ ਉਸ ’ਤੇ ਹਮਲਾ ਕਰ ਦਿੱਤਾ। ਕੁੱਤਿਆਂ ਨੇ ਨੌਜਵਾਨ ਨੂੰ ਬੁਰੀ ਤਰ੍ਹਾਂ ਨੋਚਿਆ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਕੁਝ ਸਮੇਂ ਬਾਅਦ ਉਸਦੀ ਮੌਤ ਹੋ ਗਈ। ਇਸ ਘਟਨਾ ਦਾ ਪਤਾ ਸਵੇਰੇ ਕਰੀਬ 7 ਵਜੇ ਉਸ ਸਮੇਂ ਲੱਗਾ, ਜਦੋਂ ਇੱਕ ਪਿੰਡ ਨਿਵਾਸੀ ਡੇਰੀ ’ਤੇ ਦੁੱਧ ਪਾਉਣ ਲਈ ਜਾ ਰਿਹਾ ਸੀ। ਉਸ ਨੇ ਰਾਹ ਵਿੱਚ ਨੌਜਵਾਨ ਦੀ ਲਾਸ਼ ਪਈ ਦੇਖੀ ਅਤੇ ਤੁਰੰਤ ਪਿੰਡ ਵਾਸੀਆਂ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ।


ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕੀਤੀ। ਥਾਣਾ ਮੁਖੀ ਗੁਰਜੰਟ ਸਿੰਘ ਨੇ ਦੱਸਿਆ ਕਿ ਪਿੰਡ ਵਾਸੀਆਂ ਦੇ ਕਹਿਣ ਮੁਤਾਬਿਕ ਹੋ ਸਕਦਾ ਕੁਲਬੀਰ ਸਿੰਘ ਦੀ ਮੌਤ ਆਵਾਰਾ ਕੁੱਤਿਆਂ ਦੇ ਹਮਲੇ ਕਾਰਨ ਹੋਈ ਹੋਵੇ ਜਾਂ ਫਿਰ ਕੋਈ ਹੋਰ ਕਾਰਨ ਹੈ ਇਹ ਪੋਸਟਮਾਟਮ ਤੋਂ ਬਾਅਦ ਪਤਾ ਚੱਲੇਗਾ।

ਮ੍ਰਿਤਕ ਦੇ ਮਾਪਿਆਂ ਨੇ ਪੁਲਿਸ ਕੋਲੋਂ ਮ੍ਰਿਤਕ ਦੇਹ ਦਾ ਪੋਸਟਮਾਰਟਮ ਨਾ ਕਰਵਾਉਣ ਦੀ ਬੇਨਤੀ ਕੀਤੀ ਅਤੇ ਬਿਨਾਂ ਪੋਸਟਮਾਰਟਮ ਦੇ ਹੀ ਅੰਤਿਮ ਸੰਸਕਾਰ ਕਰਨ ਦੀ ਅਰਜ਼ੀ ਦਿੱਤੀ। ਪਰਿਵਾਰ ਦਾ ਕਹਿਣਾ ਹੈ ਕਿ ਉਹ ਹੋਰ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਨਹੀਂ ਚਾਹੁੰਦੇ।

Related Post

ਵਿਸਾਖੀ ਵਾਲੇ ਦਿਨ ਪੰਜਾਬ-ਚੰਡੀਗੜ੍ਹ ‘ਚ ਮੌਸਮ ਰਹੇਗਾ ਖ਼ੁਸ਼ਕ, ਦਿਨ ਵੇਲੇ ਨਿਕਲੇਗੀ ਤੇਜ਼ ਧੁੱਪ ਅਤੇ ਚੱਲਣਗੀਆਂ ਹਵਾਵਾਂ; ਭਲਕੇ ਤੋਂ ਪੈ ਸਕਦਾ ਛਮ-ਛਮ ਮੀਂਹ
'ਜਾਗਤ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਬਿੱਲ' 2026 ਪਾਸ, ਸਰਬ ਸੰਮਤੀ ਨਾਲ ਹੋਇਆ ਸਵੀਕਾਰ, ਪੰਜਾਬ ਵਿਧਾਨ ਸਭਾ ਜੈਕਾਰਿਆਂ ਦੇ ਨਾਲ ਗੂੰਜੀ...
CM ਮਾਨ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਵਿਚਾਲੇ ਤਿੱਖੀ ਨੋਕ-ਝੋਕ: ਬੇਅਦਬੀ ਮਾਮਲੇ 'ਤੇ ਸਦਨ 'ਚ ਗਰਮਾਇਆ ਮਾਹੌਲ
ਪੰਜਾਬ ਵਿਧਾਨ ਸਭਾ ਅਪਡੇਟ: 'ਜਾਗਤ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਬਿੱਲ' ਸਦਨ 'ਚ ਪੇਸ਼
ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ: ਬੇਅਦਬੀ ਦੇ ਦੋਸ਼ੀਆਂ ਦੀ ਖ਼ੈਰ ਨਹੀਂ...ਉਮਰ ਕੈਦ ਤੇ ਭਾਰੀ ਜੁਰਮਾਨੇ ਦੀ ਤਿਆਰੀ!
ਪੰਜਾਬ 'ਚ ਔਰਤਾਂ ਨੂੰ ਮਿਲਣਗੇ 1000 ਤੇ 1500 ਰੁਪਏ, ਬਦਲੀ ਰਜਿਸਟ੍ਰੇਸ਼ਨ ਦੀ ਤਰੀਕ, ਇਹ ਵਾਲੇ ਜ਼ਿਲ੍ਹਿਆਂ ਤੋਂ ਹੋਏਗੀ ਸ਼ੁਰੂਆਤ, ਜਾਣੋ ਨਵੀਂ ਤਰੀਕ ਤੇ ਜ਼ਰੂਰੀ ਦਸਤਾਵੇਜ਼

© Copyright Galactic Television & Communications Pvt. Ltd. 2026. All rights reserved.