ਬਠਿੰਡਾ ਪੁਲਿਸ ‘ਚ ਵੱਡਾ ਫੇਰਬਦਲ: SSP ਵੱਲੋਂ 6 ASI ਪੱਧਰ ਦੇ ਅਧਿਕਾਰੀਆਂ ਦੇ ਤਬਾਦਲੇ, ਪੜ੍ਹੋ ਲਿਸਟ
ਪੰਜਾਬ ਪੁਲਿਸ ਵਿੱਚ ਪ੍ਰਸ਼ਾਸਨਿਕ ਕੰਮਾਂ ਨੂੰ ਹੋਰ ਸੁਚਾਰੂ ਬਣਾਉਣ ਦੇ ਮਕਸਦ ਨਾਲ ਤਬਾਦਲਿਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸੇ ਲੜੀ ਤਹਿਤ ਬਠਿੰਡਾ ਦੇ ਸੀਨੀਅਰ ਕਪਤਾਨ ਪੁਲਿਸ (SSP) ਵੱਲੋਂ ਰਾਤੋਂ-ਰਾਤ ਇੱਕ ਵੱਡਾ ਹੁਕਮ ਜਾਰੀ ਕਰਦਿਆਂ ਪੁਲਿਸ ਵਿਭਾਗ ਦੇ 6 ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਗਏ ਹਨ।
ਪੰਜਾਬ ਪੁਲਿਸ ਵਿੱਚ ਪ੍ਰਸ਼ਾਸਨਿਕ ਕੰਮਾਂ ਨੂੰ ਹੋਰ ਸੁਚਾਰੂ ਬਣਾਉਣ ਦੇ ਮਕਸਦ ਨਾਲ ਤਬਾਦਲਿਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸੇ ਲੜੀ ਤਹਿਤ ਬਠਿੰਡਾ ਦੇ ਸੀਨੀਅਰ ਕਪਤਾਨ ਪੁਲਿਸ (SSP) ਵੱਲੋਂ ਰਾਤੋਂ-ਰਾਤ ਇੱਕ ਵੱਡਾ ਹੁਕਮ ਜਾਰੀ ਕਰਦਿਆਂ ਪੁਲਿਸ ਵਿਭਾਗ ਦੇ 6 ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਗਏ ਹਨ।
ਪ੍ਰਸ਼ਾਸਨਿਕ ਲੋੜਾਂ ਨੂੰ ਦਿੱਤੀ ਤਰਜੀਹ
ਜਾਰੀ ਕੀਤੇ ਗਏ ਅਧਿਕਾਰਤ ਹੁਕਮਾਂ ਅਨੁਸਾਰ, ਇਹ ਤਬਾਦਲੇ 'ਪੰਜਾਬ ਪੁਲਿਸ ਐਕਟ 2007' ਦੀ ਧਾਰਾ 32(6) ਤਹਿਤ ਬਣੀ ਕਮੇਟੀ ਵੱਲੋਂ ਲਏ ਗਏ ਫੈਸਲਿਆਂ ਦੇ ਆਧਾਰ 'ਤੇ ਕੀਤੇ ਗਏ ਹਨ। ਇਨ੍ਹਾਂ ਤਬਾਦਲਿਆਂ ਦਾ ਮੁੱਖ ਉਦੇਸ਼ ਵਿਭਾਗੀ ਕੰਮਕਾਜ ਵਿੱਚ ਕੁਸ਼ਲਤਾ ਲਿਆਉਣਾ ਅਤੇ ਪ੍ਰਸ਼ਾਸਨਿਕ ਲੋੜਾਂ ਨੂੰ ਪੂਰਾ ਕਰਨਾ ਹੈ। ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਆਪਣੀ ਨਵੀਂ ਤਾਇਨਾਤੀ ਵਾਲੀ ਥਾਂ 'ਤੇ ਤੁਰੰਤ ਰਿਪੋਰਟ ਕਰਨ।

ਕੌਣ ਕਿੱਥੇ ਹੋਇਆ ਤਾਇਨਾਤ?
SSP ਬਠਿੰਡਾ ਦਫ਼ਤਰ ਵੱਲੋਂ ਜਾਰੀ ਕੀਤੀ ਗਈ ਸੂਚੀ ਮੁਤਾਬਕ ਤਬਾਦਲਿਆਂ ਦਾ ਵੇਰਵਾ ਇਸ ਪ੍ਰਕਾਰ ਹੈ:
- ASI ਦਲਜੀਤ ਸਿੰਘ (229/BTR): ਮੁੱਖ ਅਫਸਰ ਥਾਣਾ ਸਦਰ ਰਾਮਪੁਰਾ ਤੋਂ ਤਬਦੀਲ ਕਰਕੇ ਮੁੱਖ ਅਫਸਰ ਥਾਣਾ ਕੈਂਟ ਬਠਿੰਡਾ ਲਾਇਆ ਗਿਆ ਹੈ।
- ASI ਬਲਜੀਤ ਸਿੰਘ (977/BTA): ਥਾਣਾ ਸਾਈਬਰ ਕ੍ਰਾਈਮ ਬਠਿੰਡਾ ਤੋਂ ਤਬਦੀਲ ਕਰਕੇ ਮੁੱਖ ਅਫਸਰ ਥਾਣਾ ਸਦਰ ਰਾਮਪੁਰਾ ਨਿਯੁਕਤ ਕੀਤਾ ਗਿਆ ਹੈ।
- ASI ਰਣਵੀਰ ਸਿੰਘ (696/BTA): ਮੁੱਖ ਅਫਸਰ ਥਾਣਾ ਕੈਂਟ ਬਠਿੰਡਾ ਤੋਂ ਤਬਦੀਲ ਕਰਕੇ ਐਡੀਸ਼ਨਲ ਮੁੱਖ ਅਫਸਰ ਥਾਣਾ ਸਿਵਲ ਲਾਈਨ ਬਠਿੰਡਾ ਲਾਇਆ ਗਿਆ ਹੈ।
- ASI ਸਤਬੀਰ ਸਿੰਘ (189/BTRT): ਥਾਣਾ ਸਿਵਲ ਲਾਈਨ ਬਠਿੰਡਾ ਤੋਂ ਤਬਦੀਲ ਕਰਕੇ ਮੁੱਖ ਅਫਸਰ ਥਾਣਾ ਫੂਲ ਨਿਯੁਕਤ ਕੀਤਾ ਗਿਆ ਹੈ।
- ASI ਅੰਮ੍ਰਿਤਪਾਲ ਸਿੰਘ (971/BTA): ਮੁੱਖ ਅਫਸਰ ਥਾਣਾ ਫੂਲ ਤੋਂ ਤਬਦੀਲ ਕਰਕੇ ਪੁਲਿਸ ਲਾਈਨ ਬਠਿੰਡਾ ਭੇਜਿਆ ਗਿਆ ਹੈ।
- ASI ਬੇਅੰਤ ਸਿੰਘ (198/BTRT): ਥਾਣਾ ਕੋਤਵਾਲੀ ਬਠਿੰਡਾ ਤੋਂ ਤਬਦੀਲ ਕਰਕੇ ਇੰਚਾਰਜ ਚੌਕੀ ਸਿਵਲ ਹਸਪਤਾਲ ਬਠਿੰਡਾ ਵਜੋਂ ਤਾਇਨਾਤ ਕੀਤਾ ਗਿਆ ਹੈ।
ਇਹ ਹੁਕਮ 14 ਜੁਲਾਈ 2026 ਨੂੰ ਜਾਰੀ ਕੀਤੇ ਗਏ ਸਨ ਅਤੇ ਤੁਰੰਤ ਪ੍ਰਭਾਵ ਨਾਲ ਲਾਗੂ ਮੰਨੇ ਜਾਣਗੇ। ਪੁਲਿਸ ਵਿਭਾਗ ਦੇ ਇਸ ਕਦਮ ਨਾਲ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ਦੇ ਕੰਮਕਾਜ ਵਿੱਚ ਨਵੀਂ ਤਬਦੀਲੀ ਦੇਖਣ ਨੂੰ ਮਿਲੇਗੀ।