ਦਿਵਾਲੀ ਤੋਂ ਪਹਿਲਾਂ ਅਮੂਲ ਨੇ ਗਾਹਕਾਂ ਨੂੰ ਦਿੱਤਾ ਵੱਡਾ ਝਟਕਾ! ਘਿਓ 50 ਰੁਪਏ ਮਹਿੰਗਾ, ਮੱਖਣ ਦੀਆਂ ਕੀਮਤਾਂ 'ਚ ਵੀ ਵਾਧਾ
ਦਿਵਾਲੀ ਦੇ ਤਿਉਹਾਰ ਤੋਂ ਪਹਿਲਾਂ ਅਮੂਲ ਨੇ ਆਪਣੇ ਗਾਹਕਾਂ ਨੂੰ ਮਹਿੰਗਾਈ ਦਾ ਝਟਕਾ ਦਿੱਤਾ ਹੈ। ਕੰਪਨੀ ਵੱਲੋਂ ਘਿਓ ਅਤੇ ਮੱਖਣ ਦੀਆਂ ਕੀਮਤਾਂ ਵਿੱਚ ਵਾਧਾ ਕਰ ਦਿੱਤਾ ਗਿਆ ਹੈ। ਨਵੀਆਂ ਕੀਮਤਾਂ ਮੁਤਾਬਕ ਅਮੂਲ ਦੇ 1 ਕਿਲੋ ਘਿਓ ਦੇ ਪੈਕ ਦੀ ਕੀਮਤ 630 ਰੁਪਏ ਤੋਂ ਵਧਾ ਕੇ 680 ਰੁਪਏ ਕਰ ਦਿੱਤੀ ਗਈ ਹੈ।
ਦਿਵਾਲੀ ਦੇ ਤਿਉਹਾਰ ਤੋਂ ਪਹਿਲਾਂ ਅਮੂਲ ਨੇ ਆਪਣੇ ਗਾਹਕਾਂ ਨੂੰ ਮਹਿੰਗਾਈ ਦਾ ਝਟਕਾ ਦਿੱਤਾ ਹੈ। ਕੰਪਨੀ ਵੱਲੋਂ ਘਿਓ ਅਤੇ ਮੱਖਣ ਦੀਆਂ ਕੀਮਤਾਂ ਵਿੱਚ ਵਾਧਾ ਕਰ ਦਿੱਤਾ ਗਿਆ ਹੈ। ਨਵੀਆਂ ਕੀਮਤਾਂ ਮੁਤਾਬਕ ਅਮੂਲ ਦੇ 1 ਕਿਲੋ ਘਿਓ ਦੇ ਪੈਕ ਦੀ ਕੀਮਤ 630 ਰੁਪਏ ਤੋਂ ਵਧਾ ਕੇ 680 ਰੁਪਏ ਕਰ ਦਿੱਤੀ ਗਈ ਹੈ। ਇਸ ਤਰ੍ਹਾਂ 1 ਕਿਲੋ ਘਿਓ ਹੁਣ 50 ਰੁਪਏ ਮਹਿੰਗਾ ਮਿਲੇਗਾ।
ਇਸ ਦੇ ਨਾਲ ਹੀ ਮੱਖਣ ਦੀਆਂ ਕੀਮਤਾਂ ਵਿੱਚ ਵੀ ਵਾਧਾ ਕੀਤਾ ਗਿਆ ਹੈ। 100 ਗ੍ਰਾਮ ਮੱਖਣ ਦਾ ਪੈਕ ਹੁਣ 63 ਰੁਪਏ ਦੀ ਬਜਾਏ 66 ਰੁਪਏ ਵਿੱਚ ਮਿਲੇਗਾ। ਜਦਕਿ 500 ਗ੍ਰਾਮ ਮੱਖਣ ਦੀ ਕੀਮਤ 310 ਰੁਪਏ ਤੋਂ ਵਧਾ ਕੇ 325 ਰੁਪਏ ਕਰ ਦਿੱਤੀ ਗਈ ਹੈ।

ਸਤੰਬਰ 2025 ਵਿੱਚ ਘਟਾਈਆਂ ਸਨ ਕੀਮਤਾਂ
ਜ਼ਿਕਰਯੋਗ ਹੈ ਕਿ ਸਤੰਬਰ 2025 ਵਿੱਚ GST ਦੀਆਂ ਦਰਾਂ ਘਟਣ ਤੋਂ ਬਾਅਦ ਅਮੂਲ ਨੇ ਆਪਣੇ ਕਰੀਬ 700 ਡੇਅਰੀ ਉਤਪਾਦਾਂ ਦੀਆਂ ਕੀਮਤਾਂ ਵਿੱਚ ਕਟੌਤੀ ਕੀਤੀ ਸੀ। ਉਸ ਸਮੇਂ ਕੰਪਨੀ ਨੇ 1 ਲੀਟਰ ਘਿਓ ਦੀ ਕੀਮਤ 650 ਰੁਪਏ ਤੋਂ ਘਟਾ ਕੇ 610 ਰੁਪਏ ਅਤੇ 5 ਲੀਟਰ ਦੇ ਟਿਨ ਦੀ ਕੀਮਤ 3,275 ਰੁਪਏ ਤੋਂ ਘਟਾ ਕੇ 3,075 ਰੁਪਏ ਕਰ ਦਿੱਤੀ ਸੀ। ਇਸੇ ਤਰ੍ਹਾਂ 100 ਗ੍ਰਾਮ ਮੱਖਣ 62 ਰੁਪਏ ਤੋਂ ਘਟਾ ਕੇ 58 ਰੁਪਏ ਅਤੇ 500 ਗ੍ਰਾਮ ਮੱਖਣ 305 ਰੁਪਏ ਤੋਂ ਘਟਾ ਕੇ 285 ਰੁਪਏ ਕਰ ਦਿੱਤਾ ਗਿਆ ਸੀ।
ਨੰਦਿਨੀ ਦੁੱਧ ਵੀ 8 ਰੁਪਏ ਪ੍ਰਤੀ ਲੀਟਰ ਹੋਵੇਗਾ ਮਹਿੰਗਾ
ਇਸ ਦੌਰਾਨ ਕਰਨਾਟਕ ਸਰਕਾਰ ਨੇ 29 ਅਕਤੂਬਰ ਨੂੰ ਨੰਦਿਨੀ ਦੁੱਧ ਦੀ ਕੀਮਤ ਵਿੱਚ 8 ਰੁਪਏ ਪ੍ਰਤੀ ਲੀਟਰ ਵਾਧੇ ਨੂੰ ਮਨਜ਼ੂਰੀ ਦਿੱਤੀ ਸੀ। ਇਸ ਤੋਂ ਬਾਅਦ ਟੋਨਡ ਦੁੱਧ ਦੇ ਇੱਕ ਲੀਟਰ ਪੈਕ ਦੀ ਕੀਮਤ 46 ਰੁਪਏ ਤੋਂ ਵਧ ਕੇ 54 ਰੁਪਏ ਹੋ ਜਾਵੇਗੀ।
ਪੀਟੀਆਈ ਦੀ ਰਿਪੋਰਟ ਮੁਤਾਬਕ ਵਧੀ ਹੋਈ ਕੀਮਤ ਵਿੱਚੋਂ 7 ਰੁਪਏ ਪ੍ਰਤੀ ਲੀਟਰ ਡੇਅਰੀ ਕਿਸਾਨਾਂ ਨੂੰ ਦਿੱਤੇ ਜਾਣਗੇ, ਜਦਕਿ 1 ਰੁਪਇਆ ਦੁੱਧ ਯੂਨੀਅਨ ਨੂੰ ਮਿਲੇਗਾ। ਪਸ਼ੂਆਂ ਦੇ ਚਾਰੇ, ਦਵਾਈਆਂ, ਢੋਆ-ਢੁਆਈ ਅਤੇ ਪੈਕਿੰਗ ਦੇ ਵਧਦੇ ਖਰਚਿਆਂ ਨੂੰ ਇਸ ਵਾਧੇ ਦਾ ਕਾਰਨ ਦੱਸਿਆ ਗਿਆ ਹੈ।