ਪੰਜਾਬ ਦੀ ਸਿਆਸਤ ਤੋਂ ਦੁਖਦਾਇਕ ਖਬਰ! ਸੀਨੀਅਰ AAP ਕੌਂਸਲਰ ਦਾ ਦੇਹਾਂਤ…
ਪੰਜਾਬ ਦੀ ਸਿਆਸਤ ਤੋਂ ਬਹੁਤ ਹੀ ਦੁਖਦਾਇਕ ਖਬਰ ਸਾਹਮਣੇ ਆਈ ਹੈ। ਅੱਜ ਲੁਧਿਆਣਾ ਦੇ ਵਾਰਡ ਨੰਬਰ-47 ਤੋਂ ਆਮ ਆਦਮੀ ਪਾਰਟੀ (AAP) ਦੀ ਕੌਂਸਲਰ ਊਸ਼ਾ ਰਾਣੀ ਕਲਿਆਣ ਦਾ ਸ਼ਨੀਵਾਰ ਨੂੰ ਕੈਂਸਰ ਕਾਰਨ ਦੇਹਾਂਤ ਹੋ ਗਿਆ ਹੈ।
ਲੁਧਿਆਣਾ ਦੇ ਵਾਰਡ ਨੰਬਰ-47 ਤੋਂ ਆਮ ਆਦਮੀ ਪਾਰਟੀ (AAP) ਦੀ ਕੌਂਸਲਰ ਊਸ਼ਾ ਰਾਣੀ ਕਲਿਆਣ ਦਾ ਸ਼ਨੀਵਾਰ ਨੂੰ ਕੈਂਸਰ ਕਾਰਨ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ ਡੀਐਮਸੀ (DMC) ਹਸਪਤਾਲ ਵਿੱਚ ਇਲਾਜ ਦੌਰਾਨ ਆਖਰੀ ਸਾਹ ਲਏ। ਉਨ੍ਹਾਂ ਦੀ ਬੇਵਕਤੀ ਮੌਤ ਨਾਲ ਪੂਰੇ ਇਲਾਕੇ ਅਤੇ ਰਾਜਨੀਤਿਕ ਹਲਕਿਆਂ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।

ਘਰ ਵਿੱਚ ਚੱਲ ਰਹੀਆਂ ਸਨ ਵਿਆਹ ਦੀਆਂ ਤਿਆਰੀਆਂ
ਜਾਣਕਾਰੀ ਅਨੁਸਾਰ ਊਸ਼ਾ ਰਾਣੀ ਦੇ ਤਿੰਨ ਪੁੱਤਰ ਹਨ। ਪਰਿਵਾਰ ਵਿੱਚ ਇਨ੍ਹੀਂ ਦਿਨੀਂ ਖ਼ੁਸ਼ੀਆਂ ਦਾ ਮਾਹੌਲ ਸੀ ਕਿਉਂਕਿ ਉਨ੍ਹਾਂ ਦੇ ਇੱਕ ਪੁੱਤਰ ਦਾ ਵਿਆਹ ਅਗਲੇ ਮਹੀਨੇ (ਨਵੰਬਰ) ਵਿੱਚ ਤੈਅ ਸੀ। ਘਰ ਵਿੱਚ ਵਿਆਹ ਨੂੰ ਲੈ ਕੇ ਜ਼ੋਰਾਂ-ਸ਼ੋਰਾਂ ਨਾਲ ਤਿਆਰੀਆਂ ਚੱਲ ਰਹੀਆਂ ਸਨ, ਪਰ ਮਾਂ ਦੇ ਅਚਾਨਕ ਚਲੇ ਜਾਣ ਨਾਲ ਖ਼ੁਸ਼ੀਆਂ ਦਾ ਇਹ ਮਾਹੌਲ ਮਾਤਮ ਵਿੱਚ ਬਦਲ ਗਿਆ ਹੈ।
"ਹਰ ਦੁੱਖ-ਸੁੱਖ ਵਿੱਚ ਨਾਲ ਖੜ੍ਹਨ ਵਾਲੀ ਆਗੂ ਸੀ"
ਸਥਾਨਕ ਲੋਕਾਂ, 'ਆਪ' ਨੇਤਾਵਾਂ ਅਤੇ ਸਮਰਥਕਾਂ ਨੇ ਕੌਂਸਲਰ ਦੇ ਦੇਹਾਂਤ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਲੋਕਾਂ ਦਾ ਕਹਿਣਾ ਹੈ ਕਿ ਉਹ ਇੱਕ ਬਹੁਤ ਹੀ ਮਿਲਣਸਾਰ ਆਗੂ ਸਨ, ਜੋ ਹਮੇਸ਼ਾ ਚੰਗੇ-ਮਾੜੇ ਸਮੇਂ ਵਿੱਚ ਲੋਕਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਦੇ ਸਨ।