ਕਟੜਾ ਸਪੈਸ਼ਲ ਟ੍ਰੇਨ 'ਚ ਵੱਡਾ ਹਾਦਸਾ: ਲੁਧਿਆਣਾ ਨੇੜੇ ਡੱਬੇ ਹੋਏ ਵੱਖ, ਯਾਤਰੀਆਂ 'ਚ ਦਹਿਸ਼ਤ

By:  Lajwinder Kaur June 6th 2026 10:24 AM -- Updated: June 6th 2026 11:17 AM

ਲੁਧਿਆਣਾ ਰੇਲਵੇ ਸਟੇਸ਼ਨ 'ਤੇ ਕਟੜਾ ਸਪੈਸ਼ਲ ਟ੍ਰੇਨ ਨਾਲ ਹਾਦਸਾ ਵਾਪਰ ਗਿਆ। ਜਦੋਂ ਟ੍ਰੇਨ ਚੱਲਣ ਲੱਗੀ ਤਾਂ ਦੋ ਕੋਚਾਂ ਨੂੰ ਜੋੜਨ ਵਾਲਾ ਕਪਲਰ ਟੁੱਟ ਗਿਆ, ਜਿਸ ਨਾਲ ਸਲੀਪਰ ਕੋਚ ਦਾ ਟਾਇਲਟ ਇੱਕ ਜ਼ੋਰਦਾਰ ਧਮਾਕੇ ਵਰਗੀ ਆਵਾਜ਼ ਨਾਲ ਟੁੱਟ ਗਿਆ। ਇਸ ਕਾਰਨ ਦੋਵੇਂ ਕੋਚ ਵੀ ਇੱਕ-ਦੂਜੇ ਤੋਂ ਵੱਖ ਹੋ ਗਏ। ਧਮਾਕੇ ਵਰਗੀ ਆਵਾਜ਼ ਸੁਣ ਕੇ ਯਾਤਰੀਆਂ ਵਿੱਚ ਭਾਰੀ ਅਫੜਾ-ਦਫੜੀ ਮਚ ਗਈ।

ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਨਵੀਂ ਦਿੱਲੀ-ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਸਪੈਸ਼ਲ (04081) ਟ੍ਰੇਨ ਲੁਧਿਆਣਾ ਤੋਂ ਅੱਗੇ ਵਧਣ ਵਾਲੀ ਸੀ। ਇਹ ਟ੍ਰੇਨ ਅੱਜ ਯਾਨੀਕਿ 6 ਜੂਨ ਦੀ ਸਵੇਰੇ ਨਵੀਂ ਦਿੱਲੀ ਤੋਂ ਵੈਸ਼ਨੋ ਦੇਵੀ ਜਾ ਰਹੀ ਸੀ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਰੇਲਵੇ ਸੁਰੱਖਿਆ ਬਲ ਅਤੇ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਹੈ।



ਮੌਕੇ ਉੱਤੇ ਪਹੁੰਚੇ ਉੱਚ ਅਧਿਕਾਰੀ

ਇਸ ਘਟਨਾ ਬਾਰੇ ਲੁਧਿਆਣਾ ਦੇ ਏ.ਡੀ.ਸੀ.ਪੀ. (ADCP) ਸਮੀਰ ਵਰਮਾ ਨੇ ਦੱਸਿਆ ਕਿ ਸ਼ਨੀਵਾਰ ਸਵੇਰੇ ਕਰੀਬ 9 ਵਜੇ ਲੁਧਿਆਣਾ ਰੇਲਵੇ ਸਟੇਸ਼ਨ 'ਤੇ ਦਿੱਲੀ-ਕਟੜਾ ਐਕਸਪ੍ਰੈਸ ਟ੍ਰੇਨ ਦੇ ਇੱਕ ਕੋਚ ਵਿੱਚ ਤਕਨੀਕੀ ਖਰਾਬੀ ਆਉਣ ਕਾਰਨ ਅਫੜਾ-ਦਫੜੀ ਦਾ ਮਾਹੌਲ ਬਣ ਗਿਆ ਸੀ। ਘਟਨਾ ਤੋਂ ਤੁਰੰਤ ਬਾਅਦ ਪੁਲਿਸ ਅਤੇ ਰੇਲਵੇ ਦੇ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਜਾਂਚ ਸ਼ੁਰੂ ਕੀਤੀ।

ਜਾਂਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਜੰਮੂ-ਕਟੜਾ ਵੱਲ ਜਾ ਰਹੀ ਟ੍ਰੇਨ ਦੇ ਐੱਸ-2 (S-2) ਕੋਚ ਦੇ ਵਾਸ਼ਰੂਮ ਵਾਲੇ ਹਿੱਸੇ ਵਿੱਚ ਅਚਾਨਕ ਤਰੇੜ (ਬਰੇਕੇਜ) ਆ ਗਈ ਸੀ। ਰੇਲਵੇ ਦੇ ਤਕਨੀਕੀ ਸਟਾਫ਼ ਅਤੇ ਇੰਜੀਨੀਅਰਾਂ ਨੇ ਦੱਸਿਆ ਕਿ ਇਹ ਮਾਮਲਾ 'ਵੈਲਡਿੰਗ ਫੇਲੀਅਰ' ਦਾ ਜਾਪਦਾ ਹੈ। ਕੋਚ ਪੁਰਾਣਾ ਹੋਣ ਕਾਰਨ ਵੈਲਡਿੰਗ ਕਮਜ਼ੋਰ ਹੋ ਗਈ ਸੀ ਅਤੇ ਉਸੇ ਥਾਂ ਤੋਂ ਇਹ ਹਿੱਸਾ ਟੁੱਟ ਗਿਆ।

ਅਧਿਕਾਰੀਆਂ ਨੇ ਇਹ ਸਪੱਸ਼ਟ ਕੀਤਾ ਹੈ ਕਿ ਇਹ ਕੋਈ ਬਲਾਸਟ ਜਾਂ ਧਮਾਕਾ ਨਹੀਂ ਸੀ। ਇਸ ਘਟਨਾ ਵਿੱਚ ਕਿਸੇ ਵੀ ਯਾਤਰੀ ਨੂੰ ਸੱਟ ਨਹੀਂ ਲੱਗੀ ਅਤੇ ਸਾਰੇ ਯਾਤਰੀ ਪੂਰੀ ਤਰ੍ਹਾਂ ਸੁਰੱਖਿਅਤ ਹਨ। 

Related Post

ਲੁਧਿਆਣਾ ਦੀ ਫੈਕਟਰੀ 'ਚ ਜ਼ਹਿਰੀਲੀ ਗੈਸ ਲੀਕ, ਪਿਓ-ਪੁੱਤ ਸਣੇ 3 ਦੀ ਮੌਤ; ਕਈ ਮਜ਼ਦੂਰ ਬੇਹੋਸ਼, ਭੱਜਣ ਦਾ ਵੀ ਨਹੀਂ ਮਿਲਿਆ ਮੌਕਾ…
ਰਾਏਕੋਟ 'ਚ ਚੋਣਾਂ ਦੌਰਾਨ ਖ਼ੂਨੀ ਝੜਪ: 'ਆਪ' ਤੇ ਕਾਂਗਰਸ ਵਰਕਰ ਆਹਮੋ-ਸਾਹਮਣੇ; ਤੇਜ਼ਧਾਰ ਹਥਿਆਰਾਂ ਨਾਲ ਹਮਲੇ 'ਚ ਕਾਂਗਰਸੀ ਉਮੀਦਵਾਰ ਗੰਭੀਰ ਜ਼ਖ਼ਮੀ, DMC ਰੈਫ਼ਰ
ਲੁਧਿਆਣਾ ਨਿਗਮ ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਦਿਲਜੀਤ ਦੋਸਾਂਝ ਵੀ ਨਿਸ਼ਾਨੇ 'ਤੇ; ਈਮੇਲ ਮਿਲਣ ਤੋਂ ਬਾਅਦ ਮੱਚਿਆ ਹੜਕੰਪ
ਪੰਜਾਬ ‘ਚ ਸਾਈਬਰ ਠੱਗੀ ਦਾ ਨਵਾਂ ਤਰੀਕਾ: 'ਕਾਕਰੋਚ ਜਨਤਾ ਪਾਰਟੀ' ਦੇ ਨਾਂ 'ਤੇ ਆ ਰਿਹਾ ਲਿੰਕ, ਕਲਿੱਕ ਕਰਦਿਆਂ ਹੀ ਬੈਂਕ ਖਾਤਾ ਹੋ ਰਿਹਾ ਖਾਲੀ!
ਵਿਜੀਲੈਂਸ ਦੀ ਵੱਡੀ ਕਾਰਵਾਈ: ਪਾਵਰਕਾਮ ਦੇ ਸਾਬਕਾ CMD ਕੇਡੀ ਚੌਧਰੀ ਸਣੇ 3 ਗ੍ਰਿਫ਼ਤਾਰ
ਮਿਊਜ਼ਿਕ ਜਗਤ ਤੋਂ ਮੰਦਭਾਗੀ ਖਬਰ! ਮਸ਼ਹੂਰ ਪੰਜਾਬੀ ਗਾਇਕਾ ਇੰਦਰ ਕੌਰ ਦਾ ਬੇਰਹਿਮੀ ਨਾਲ ਕਤਲ, ਨਹਿਰ 'ਚੋਂ ਮਿਲੀ ਲਾਸ਼

© Copyright Galactic Television & Communications Pvt. Ltd. 2026. All rights reserved.