ਪੁਲਿਸ ਅਤੇ ਬਦਮਾਸ਼ ਵਿਚਾਲੇ ਚੱਲੀਆਂ ਠਾਹ-ਠਾਹ ਗੋਲੀਆਂ, ਦਹਿਲ ਉੱਠਿਆ ਜਲੰਧਰ, ਦੋਹਰੇ ਕਤਲ ਕਾਂਡ ਦਾ ਮੁਲਜ਼ਮ 'ਗੁੱਲੂ' ਗੋਲੀ ਲੱਗਣ ਨਾਲ ਜ਼ਖ਼ਮੀ…

ਜਲੰਧਰ ਵਿੱਚ ਤੜਕੇ ਪੁਲਿਸ ਨੇ ਡਬਲ ਮਰਡਰ ਕੇਸ ਦੇ ਫਰਾਰ ਮੁਲਜ਼ਮ 'ਗੁੱਲੂ' ਨਾਲ ਮੁਕਾਬਲਾ ਕੀਤਾ। ਐਨਕਾਊਂਟਰ ਦੌਰਾਨ ਮੁਲਜ਼ਮ ਦੇ ਗੋਡੇ ਵਿੱਚ ਗੋਲੀ ਲੱਗੀ, ਜਿਸ ਤੋਂ ਬਾਅਦ ਉਸ ਨੂੰ ਕਾਬੂ ਕਰਕੇ ਹਸਪਤਾਲ ਦਾਖਲ ਕਰਵਾਇਆ ਗਿਆ। ਇਹ ਮੁਲਜ਼ਮ ਤਿਲਕ ਨਗਰ ਵਿੱਚ ਇੱਕ ਮਹੀਨਾ ਪਹਿਲਾਂ ਹੋਏ ਡਬਲ ਮਰਡਰ ਕੇਸ ਵਿੱਚ ਲੋੜੀਂਦਾ ਸੀ, ਜਿਸ ਵਿੱਚ ਸਿਮਰਨਜੀਤ ਸਿੰਘ ਅਤੇ ਸੌਰਭ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਸੀ। ਪੁਲਿਸ ਵੱਲੋਂ ਮਾਮਲੇ ਦੀ ਅੱਗੇ ਜਾਂਚ ਕੀਤੀ ਜਾ ਰਹੀ ਹੈ।

By:  Lajwinder Kaur July 22nd 2026 11:54 AM -- Updated: July 22nd 2026 12:03 PM

ਜਲੰਧਰ ਚ ਤੜਕਸਾਰ ਪੁੁਲਿਸ ਵੱਲੋਂ ਡਬਲ ਮਰਡਰ ਚ ਲੋੜੀਂਦਾ ਮੁਲਜ਼ਮ ਦਾ ਘੇਰਾ ਪਾ ਐਨਕਾਊਂਟਰ ਕਰ ਦਿੱਤਾ। ਪੁਲਿਸ ਮੁਕਾਬਲੇ ਦੇ ਦੌਰਾਨ ਮੁਲਜ਼ਮ ਦੇ ਗੋਢੇ ਉੱਤੇ ਗੋਲੀ ਵੱਜੀ ਜਿਸ ਕਰਕੇ ਉਹ ਜ਼ਮੀਨ ਉੱਤੇ ਡਿੱਗ ਗਿਆ। ਜਿਸ ਤੋਂ ਬਾਅਦ ਪੁਲਿਸ ਅੱਗੇ ਦੀ ਕਾਰਵਾਈ ਕਰ ਰਹੀ ਹੈ।

ਜਾਣੋ ਕਿਸ ਮਾਮਲੇ ਦੇ ਵਿੱਚ ਲੋੜੀਂਦਾ ਸੀ

ਦੱਸ ਦਈਏ ਜਲੰਧਰ ਦੇ ਤਿਲਕ ਨਗਰ ਵਿੱਚ ਇੱਕ ਮਹੀਨਾ ਪਹਿਲਾਂ ਕੁਝ ਨੌਜਵਾਨਾਂ ਵੱਲੋਂ ਸਿਮਰਨਜੀਤ ਸਿੰਘ ਅਤੇ ਸੌਰਭ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਘਟਨਾ ਵਿੱਚ ਗੋਲੀਆਂ ਲੱਗਣ ਕਾਰਨ 24 ਸਾਲਾ ਸਿਮਰਨਜੀਤ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ, ਜਦਕਿ 23 ਸਾਲਾ ਸੌਰਭ ਦੀ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਦੌਰਾਨ ਦੂਜੇ ਦਿਨ ਮੌਤ ਹੋ ਗਈ ਸੀ।

ਇਸੇ ਮਾਮਲੇ ਵਿੱਚ ਫ਼ਰਾਰ ਚੱਲ ਰਹੇ ਬਦਮਾਸ਼ ਦੀ ਅੱਜ ਪੁਲਿਸ ਨਾਲ ਮੁਕਾਬਲਾ (ਐਨਕਾਊਂਟਰ) ਹੋ ਗਿਆ। ਇਸ ਮੁਕਾਬਲੇ ਦੌਰਾਨ ਬਦਮਾਸ਼ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਿਆ, ਜਿਸ ਦੀ ਪਛਾਣ 'ਗੁੱਲੂ' ਵਜੋਂ ਹੋਈ ਹੈ। ਪੁਲਿਸ ਨੇ ਜ਼ਖ਼ਮੀ ਨੂੰ ਹਸਪਤਾਲ ਵਿੱਚ ਭਰਤੀ ਕਰਵਾ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Related Post

ਵਿਦੇਸ਼ ‘ਚ ਪੰਜਾਬੀ ਨੌਜਵਾਨ ਅਗਵਾ; ਮੁੰਡੇ ‘ਤੇ ਹੋਏ ਤਸ਼ੱਦਦ ਦਾ ਵੀਡੀਓ ਪਰਿਵਾਰ ਨੂੰ ਭੇਜਿਆ, ਮੰਗੀ 58 ਲੱਖ ਰੁਪਏ ਦੀ ਫਿਰੌਤੀ
ਜਲੰਧਰ 'ਚ ਭਿਆਨਕ ਸੜਕ ਹਾਦਸਾ: ਖੜ੍ਹੇ ਟਿੱਪਰ ਨਾਲ ਟਕਰਾਈ ਕਾਰ, ਤਿੰਨ ਨੌਜਵਾਨਾਂ ਦੀ ਮੌਤ
Punjab Bandh: ਜਾਣੋ ਕਿੱਥੇ-ਕਿੱਥੇ ਨਜ਼ਰ ਆ ਰਿਹਾ 'ਪੰਜਾਬ ਬੰਦ' ਦਾ ਅਸਰ! ਜਲੰਧਰ ‘ਚ ਸਕੂਲ-ਕਾਲਜ ਸਣੇ ਦੁਕਾਨਾਂ ਬੰਦ…ਚੱਪੇ-ਚੱਪੇ 'ਤੇ ਪੁਲਿਸ
ਜਲੰਧਰ 'ਚ ਪ੍ਰਧਾਨ ਮੰਤਰੀ ਮੋਦੀ ਦਾ ਅਹਿਮ ਦੌਰਾ: ‘ਸੰਤ ਰਵਿਦਾਸ ਟ੍ਰੇਨ’ ਨੂੰ ਦਿਖਾਈ ਹਰੀ ਝੰਡੀ, ਕਿਸਾਨਾਂ ਵਾਲੀ ਹਰੀ ਪੱਗ ‘ਚ ਨਜ਼ਰ ਆਏ PM ਮੋਦੀ
PM ਮੋਦੀ ਦੇ ਦੌਰੇ ਤੋਂ ਪਹਿਲਾਂ ਜਲੰਧਰ 'ਚ ਹਾਈ ਅਲਰਟ: ਰੇਲਵੇ ਸਟੇਸ਼ਨ 'ਤੇ ਡੌਗ ਸਕੁਐਡ ਤਾਇਨਾਤ, ਚੱਪੇ-ਚੱਪੇ ‘ਤੇ ਪੁਲਿਸ…
ਪੰਜਾਬੀਆਂ ਦੇ ਲਈ ਵੱਡੀ ਖਬਰ! ਐਤਵਾਰ ਨੂੰ ਵੀ ਖੁੱਲ੍ਹਣਗੇ ਡਾਕਘਰ: ਰੱਖੜੀ ਦੇ ਤਿਉਹਾਰ ਨੂੰ ਲੈ ਕੇ ਲਿਆ ਵੱਡਾ ਫੈਸਲਾ, ਆਧਾਰ ਕਾਰਡ ਦੀ ਸਹੂਲਤ ਵੀ ਮਿਲੇਗੀ

© Copyright Galactic Television & Communications Pvt. Ltd. 2026. All rights reserved.