ਗੁਰੂਗ੍ਰਾਮ 'ਚ ਸੋਗ ਦੀ ਲਹਿਰ: ਅਸਾਮ 'ਚ ਸੁਖੋਈ ਕਰੈਸ਼ ਦੌਰਾਨ ਸਕੁਐਡਰਨ ਲੀਡਰ ਅਨੁਜ ਵਸ਼ਿਸ਼ਠ ਦੀ ਮੌਤ, ਵਿਆਹ ਵਾਲੇ ਘਰ ਪਏ ਵੈਣ

By:  Lajwinder Kaur March 7th 2026 01:35 PM -- Updated: March 7th 2026 02:15 PM

ਅਸਾਮ ਵਿੱਚ ਹਵਾਈ ਸੈਨਾ ਦੇ ਸੁਖੋਈ-30 ਲੜਾਕੂ ਜਹਾਜ਼ ਦੇ ਕਰੈਸ਼ ਹੋਣ ਕਾਰਨ ਗੁਰੂਗ੍ਰਾਮ ਦੇ ਸੈਕਟਰ-22 ਦੇ ਰਹਿਣ ਵਾਲੇ ਸਕੁਐਡਰਨ ਲੀਡਰ ਅਨੁਜ ਵਸ਼ਿਸ਼ਠ ਦੀ ਮੌਤ ਹੋ ਗਈ। ਉਹਨਾਂ ਦੇ ਘਰ ਵਿੱਚ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ, ਪਰ ਹਾਦਸੇ ਦੀ ਖ਼ਬਰ ਮਿਲਦਿਆਂ ਹੀ ਖ਼ੁਸ਼ੀਆਂ ਦਾ ਮਾਹੌਲ ਮਾਤਮ ਵਿੱਚ ਬਦਲ ਗਿਆ।

ਜ਼ਿਕਰਯੋਗ ਹੈ ਕਿ ਵੀਰਵਾਰ ਸ਼ਾਮ ਨੂੰ ਹਵਾਈ ਸੈਨਾ ਦੇ ਇੱਕ ਸੁਖੋਈ ਜਹਾਜ਼ ਦਾ ਸੰਪਰਕ ਟੁੱਟ ਗਿਆ ਸੀ। ਜਹਾਜ਼ ਦੇ ਲਾਪਤਾ ਹੋਣ ਤੋਂ ਬਾਅਦ ਇਸ ਦੇ ਦੁਰਘਟਨਾਗ੍ਰਸਤ ਹੋਣ ਦੀ ਗੱਲ ਸਾਹਮਣੇ ਆਈ। ਇਸ ਹਾਦਸੇ ਵਿੱਚ ਸੁਖੋਈ 'ਤੇ ਸਵਾਰ ਦੋਵੇਂ ਪਾਇਲਟਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿੱਚ ਹਰਿਆਣਾ ਦੇ ਗੁਰੂਗ੍ਰਾਮ ਦੇ ਰਹਿਣ ਵਾਲੇ ਅਨੁਜ ਵਸ਼ਿਸ਼ਠ ਵੀ ਸ਼ਾਮਲ ਸਨ।

ਕੁਝ ਹੀ ਦੇਰ ਵਿੱਚ ਟੁੱਟ ਗਿਆ ਸੀ ਸੰਪਰਕ

ਹਵਾਈ ਸੈਨਾ ਦਾ ਸੁਖੋਈ ਜਹਾਜ਼ ਅਸਾਮ ਦੇ ਕਾਰਬੀ ਆਂਗਲੋਂਗ ਜ਼ਿਲ੍ਹੇ ਦੇ ਇੱਕ ਦੂਰ-ਦੁਰਾਡੇ ਪਹਾੜੀ ਇਲਾਕੇ ਵਿੱਚ ਕਰੈਸ਼ ਹੋ ਗਿਆ। ਇਸ ਫਾਈਟਰ ਜੈੱਟ ਨੇ ਜੋਰਹਾਟ ਏਅਰਬੇਸ ਤੋਂ ਇੱਕ ਨਿਯਮਤ ਟ੍ਰੇਨਿੰਗ ਮਿਸ਼ਨ ਲਈ ਉਡਾਣ ਭਰੀ ਸੀ। ਜਾਣਕਾਰੀ ਅਨੁਸਾਰ, ਟੇਕ-ਆਫ ਦੇ ਕੁਝ ਹੀ ਦੇਰ ਬਾਅਦ ਰਾਤ ਲਗਭਗ 7:42 ਵਜੇ ਜਹਾਜ਼ ਦਾ ਰਡਾਰ ਅਤੇ ਗਰਾਊਂਡ ਕੰਟਰੋਲ ਨਾਲੋਂ ਸੰਪਰਕ ਟੁੱਟ ਗਿਆ ਸੀ। ਇਸ ਹਾਦਸੇ ਤੋਂ ਬਾਅਦ ਹਵਾਈ ਸੈਨਾ ਵੱਲੋਂ ਵੱਡੇ ਪੱਧਰ 'ਤੇ ਖੋਜ ਮੁਹਿੰਮ ਚਲਾਈ ਗਈ ਸੀ।

ਜਹਾਜ਼ ਦਾ ਮਲਬਾ ਬਰਾਮਦ: ਦੋਵੇਂ ਜਾਂਬਾਜ਼ ਪਾਇਲਟ ਸ਼ਹੀਦ

ਇਸ ਹਾਦਸੇ ਤੋਂ ਬਾਅਦ ਜਹਾਜ਼ ਦਾ ਮਲਬਾ ਬਰਾਮਦ ਕਰ ਲਿਆ ਗਿਆ ਹੈ। ਇਸ ਦੁਖਦਾਈ ਘਟਨਾ ਵਿੱਚ ਸਕੁਐਡਰਨ ਲੀਡਰ ਅਨੁਜ ਵਸ਼ਿਸ਼ਠ ਦੀ ਮੌਤ ਹੋ ਗਈ। ਉਹ ਕੁਝ ਹੀ ਦਿਨਾਂ ਵਿੱਚ ਵਿਆਹ ਦੇ ਬੰਧਨ ਵਿੱਚ ਬੱਝਣ ਵਾਲੇ ਸਨ। ਅਨੁਜ ਦੇ ਨਾਲ ਫਲਾਈਟ ਲੈਫਟੀਨੈਂਟ ਪੂਰਵੇਸ਼ ਦੁਰਗਕਰ ਦੀ ਵੀ ਮੌਤ ਹੋ ਗਈ, ਜੋ ਮਹਾਰਾਸ਼ਟਰ ਦੇ ਨਾਗਪੁਰ ਦੇ ਰਹਿਣ ਵਾਲੇ ਸਨ।

ਦੋਵਾਂ ਪਾਇਲਟਾਂ ਦੀ ਸ਼ਹਾਦਤ 'ਤੇ ਭਾਰਤੀ ਹਵਾਈ ਸੈਨਾ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸੁਖੋਈ ਜਹਾਜ਼ ਕਿਵੇਂ ਕਰੈਸ਼ ਹੋਇਆ, ਇਸ ਦੀ ਅਸਲ ਵਜ੍ਹਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਦੇਸ਼ ਸੇਵਾ ਲਈ ਛੱਡੀ ਸੀ TCS ਦੀ ਨੌਕਰੀ

ਦੇਸ਼ ਦੀ ਸੇਵਾ ਕਰਨ ਦੇ ਜਜ਼ਬੇ ਕਾਰਨ ਅਨੁਜ ਵਸ਼ਿਸ਼ਠ ਨੇ TCS ਵਰਗੀ ਵੱਡੀ ਕੰਪਨੀ ਦੀ ਨੌਕਰੀ ਛੱਡ ਦਿੱਤੀ ਸੀ। ਅਨੁਜ ਆਪਣੇ ਪਿਤਾ, ਸੇਵਾ-ਮੁਕਤ ਸੂਬੇਦਾਰ ਆਨੰਦ ਕੁਮਾਰ ਤੋਂ ਬਹੁਤ ਪ੍ਰੇਰਿਤ ਸਨ ਅਤੇ ਬਚਪਨ ਤੋਂ ਹੀ ਉਹਨਾਂ ਦਾ ਸੁਪਨਾ ਫੌਜ ਵਿੱਚ ਭਰਤੀ ਹੋਣ ਦਾ ਸੀ। ਬੀ.ਟੈਕ (B.Tech) ਕਰਨ ਤੋਂ ਬਾਅਦ ਅਨੁਜ ਨੇ ਕੁਝ ਸਮਾਂ TCS ਵਿੱਚ ਕੰਮ ਕੀਤਾ, ਪਰ ਸਾਲ 2015 ਵਿੱਚ ਉਹ ਭਾਰਤੀ ਹਵਾਈ ਸੈਨਾ ਵਿੱਚ ਸ਼ਾਮਲ ਹੋ ਗਏ।

ਪਰਿਵਾਰਕ ਮੈਂਬਰਾਂ ਅਨੁਸਾਰ, ਅਨੁਜ ਦੇ ਦਿਲ ਵਿੱਚ ਦੇਸ਼ ਲਈ ਕੁਝ ਵੱਡਾ ਕਰਨ ਦਾ ਸੁਪਨਾ ਸੀ, ਜਿਸ ਕਾਰਨ ਉਹਨਾਂ ਨੇ ਹੁਣ ਤੱਕ ਵਿਆਹ ਨਹੀਂ ਕਰਵਾਇਆ ਸੀ ਅਤੇ ਸਾਰਾ ਧਿਆਨ ਆਪਣੇ ਕੰਮ 'ਤੇ ਲਗਾਇਆ ਹੋਇਆ ਸੀ। ਹਾਲ ਹੀ ਵਿੱਚ ਜਦੋਂ ਉਹਨਾਂ ਨੇ ਵਿਆਹ ਲਈ ਹਾਮੀ ਭਰੀ, ਤਾਂ ਪਰਿਵਾਰ ਬੜੇ ਚਾਅ ਨਾਲ ਤਿਆਰੀਆਂ ਵਿੱਚ ਜੁਟ ਗਿਆ ਸੀ। ਅਨੁਜ ਦਾ ਪਰਿਵਾਰ ਮੂਲ ਰੂਪ ਵਿੱਚ ਰੋਹਤਕ ਦੇ ਪਿੰਡ ਕਾਕਰਾਣਾ ਦਾ ਰਹਿਣ ਵਾਲਾ ਹੈ। ਅਨੁਜ ਨੇ ਆਖਰੀ ਵਾਰ ਹੋਲੀ ਦੇ ਮੌਕੇ 'ਤੇ ਆਪਣੇ ਪਰਿਵਾਰ ਵਾਲਿਆਂ ਨਾਲ ਗੱਲਬਾਤ ਕੀਤੀ ਸੀ।

Related Post

ਰਾਮ ਰਹੀਮ ਨੂੰ ਇੱਕ ਵਾਰ ਫਿਰ ਮਿਲੀ ਪੈਰੋਲ: 7 ਸਾਲਾਂ 'ਚ 17ਵੀਂ ਵਾਰ ਜੇਲ੍ਹ ਤੋਂ ਬਾਹਰ, ਸਿਰਸਾ ਆਸ਼ਰਮ ਪਹੁੰਚਿਆ ਡੇਰਾ ਮੁਖੀ
ਰਿਸ਼ਵਤ ਮਾਮਲੇ ‘ਚ CGST ਰੋਹਤਕ ਦੇ ਸੁਪਰਡੈਂਟ ਨੂੰ ਝਟਕਾ! ਪੰਚਕੂਲਾ CBI ਅਦਾਲਤ ਨੇ ਡਿਸਚਾਰਜ ਪਟੀਸ਼ਨ ਖਾਰਜ, FSL ਰਿਪੋਰਟ 'ਚ ਆਡੀਓ ਰਿਕਾਰਡਿੰਗ ਨਿਕਲੀ ਸਹੀ
ਸਿਰਸਾ 'ਚ ਕਾਂਗਰਸੀ ਆਗੂ ਦੇ ਪੋਤੇ ਦਾ ਬੇਰਹਿਮੀ ਨਾਲ ਕਤਲ, ਰਸਤੇ 'ਚ ਘੇਰ ਕੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ, ਇਲਾਕੇ ‘ਚ ਫੈਲੀ ਸਨਸਨੀ…
ਮਰੀਜ਼ਾਂ ਨੂੰ ਨਹੀਂ ਕਰਨਾ ਪਵੇਗਾ ਲੰਬਾ ਇੰਤਜ਼ਾਰ; ਹਰਿਆਣਾ ‘ਚ ਜਲਦ ਹੋਵੇਗੀ 350 ਡਾਕਟਰਾਂ ਦੀ ਭਰਤੀ…ਸਰਕਾਰ ਤੋਂ ਮਿਲੀ ਹਰੀ ਝੰਡੀ
ਕੋਰਟ ਦੇ ਬਾਹਰ ਚੱਲੀਆਂ ਠਾਹ-ਠਾਹ ਗੋਲੀਆਂ; ਭੁੰਨਿਆ ਗਿਆ ਗੈਂਗਸਟਰ, ਵਿਧਾਇਕ ਦੇ PA ਦੇ ਭਤੀਜੇ ਦੀ ਹੱਤਿਆ ਸਮੇਤ 31 ਕੇਸ ਚੱਲਦੇ..
ਹਰਿਆਣਾ ਦੇ ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਲਈ ਵੱਡੀ ਰਾਹਤ: ਆਯੁਸ਼ ਇਲਾਜ ਦਾ ਖਰਚਾ ਵਾਪਸ ਦੇਵੇਗੀ ਸਰਕਾਰ, 18 ਹਸਪਤਾਲ ਸ਼ਾਮਲ

© Copyright Galactic Television & Communications Pvt. Ltd. 2026. All rights reserved.