Ambala News: ਅੰਬਾਲਾ 'ਚ ਦਹਿਸ਼ਤ ਦਾ ਮਾਹੌਲ, ਦੁਕਾਨਦਾਰ ਨੂੰ ਸਕਾਰਪੀਓ 'ਚ ਅਗਵਾ ਕਰਕੇ ਬੇਰਹਿਮੀ ਨਾਲ ਕੁੱਟਿਆ, ਅੱਧ ਮਰਿਆ ਕਰ ਟੋਏ 'ਚ ਸੁੱਟਿਆ

By:  Lajwinder Kaur February 27th 2026 03:54 PM -- Updated: February 27th 2026 04:02 PM

Ambala News: ਅੰਬਾਲਾ ਜ਼ਿਲ੍ਹੇ ਦੇ ਰਾਮਗੜ੍ਹ ਪਿੰਡ ਤੋਂ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ ਦਿਨ ਦਿਹਾੜੇ ਇੱਕ ਦੁਕਾਨਦਾਰ ਨੂੰ ਅਗਵਾ ਕਰ ਲਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਸਕਾਰਪੀਓ ‘ਚ ਸਵਾਰ ਹੋ ਕੇ ਆਏ 8 ਬਦਮਾਸ਼ਾਂ ਨੇ ਚਿੱਟੇ ਦਿਨੀਂ ਹੀ ਇੱਕ ਦੁਕਾਨ ਦੇ ਸਾਹਮਣੇ ਤੋਂ ਇੱਕ ਵਿਅਕਤੀ ਨੂੰ ਅਗਵਾ ਕਰ ਲਿਆ। ਪੀੜਤ ਨੇ ਦੋਸ਼ ਲਾਇਆ ਹੈ ਕਿ ਮੁਲਜ਼ਮਾਂ ਨੇ ਚਲਦੀ ਗੱਡੀ ਵਿੱਚ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਗਲਾ ਘੋਟ ਕੇ ਉਸ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ।

ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ, ਮੁਲਜ਼ਮ ਦੁਕਾਨਦਾਰ ਨੂੰ ਅੱਧ ਮਰਿਆ ਕਰਕੇ ਪੰਜਲਾਸਾ ਦੇ ਕੋਲ ਟੋਇਆਂ ਵਿੱਚ ਸੁੱਟ ਕੇ ਫ਼ਰਾਰ ਹੋ ਗਏ। ਇਹ ਸਾਰੀ ਵਾਰਦਾਤ ਸੀਸੀਟੀਵੀ (CCTV) ਕੈਮਰਿਆਂ ਵਿੱਚ ਵੀ ਕੈਦ ਹੋ ਗਈ ਹੈ।

ਪੀੜਤ ਬਲਵਿੰਦਰ ਸਿੰਘ ਨੇ ਦੱਸਿਆ ਕਿ ਬੁੱਧਵਾਰ ਸ਼ਾਮ ਕਰੀਬ 5:45 ਵਜੇ ਉਹ ਪਿੰਡ ਦੇ ਬੱਸ ਅੱਡੇ 'ਤੇ ਸਥਿਤ ਮਹੀਪਾਲ ਦੀ ਪਰਚੂਨ ਦੀ ਦੁਕਾਨ 'ਤੇ ਸਾਮਾਨ ਲੈਣ ਗਿਆ ਸੀ। ਉਦੋਂ ਹੀ ਉੱਥੇ ਇੱਕ ਕਾਲੇ ਰੰਗ ਦੀ ਸਕਾਰਪੀਓ ਆ ਕੇ ਰੁਕੀ। ਗੱਡੀ ਵਿੱਚੋਂ ਉਤਰੇ 3-4 ਨੌਜਵਾਨਾਂ ਨੇ ਉਸ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ ਅਤੇ ਉਸ ਨੂੰ ਜ਼ਬਰਦਸਤੀ ਗੱਡੀ ਵਿੱਚ ਸੁੱਟ ਲਿਆ।

ਪੁਲਿਸ ਨੇ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕੀਤੀ

ਮੁਲਾਣਾ ਥਾਣਾ ਪੁਲਿਸ ਨੇ ਦੁਕਾਨਦਾਰ ਬਲਵਿੰਦਰ ਸਿੰਘ ਦੀ ਸ਼ਿਕਾਇਤ 'ਤੇ ਮੁਲਜ਼ਮ ਮੋਹਿਤ, ਲੱਕੀ, ਸੁਭਾਸ਼, ਅਭਿ ਸਮੇਤ ਚਾਰ ਹੋਰਨਾਂ ਖ਼ਿਲਾਫ਼ ਐਫ.ਆਈ.ਆਰ. (FIR) ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਇਹ ਕਾਰਵਾਈ ਅਗਵਾ ਕਰਨ ਦੀ ਧਾਰਾ 140(2), ਆਰਮਜ਼ ਐਕਟ, ਜਾਣਬੁੱਝ ਕੇ ਗੰਭੀਰ ਸੱਟ ਪਹੁੰਚਾਉਣ ਦੀ ਧਾਰਾ 115, ਸਾਂਝੇ ਅਪਰਾਧ ਦੀ ਧਾਰਾ 3(5) ਅਤੇ ਅਪਰਾਧਿਕ ਸਾਜ਼ਿਸ਼ ਦੀ ਧਾਰਾ 61 ਦੇ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਵਿੱਢ ਦਿੱਤੀ ਹੈ।

ਪਿਛਲੇ ਕੁੱਝ ਸਮੇਂ ਤੋਂ ਅਪਰਾਧਿਕ ਘਟਨਾਵਾਂ ਦੇ ਵਿੱਚ ਦਿਨੋਂ-ਦਿਨ ਵਧਾ ਹੋ ਰਿਹਾ ਹੈ। ਅਜਿਹੇ ‘ਚ ਪੁਲਿਸ ਪ੍ਰਸ਼ਾਸ਼ਨ ਉੱਤੇ ਜਨਤਾ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਖੜ੍ਹੇ ਹੋ ਜਾਂਦੇ ਹਨ।


Related Post

ਗ੍ਰੀਵੈਂਸ ਕਮੇਟੀ ਦੌਰਾਨ ਮੰਤਰੀ ਸਾਬ੍ਹ ਵੱਲੋਂ ਵੱਡਾ ਐਕਸ਼ਨ! ਖੜ੍ਹੇ ਪੈਰੀਂ ਮਹਿਲਾ ਥਾਣਾ SHO-ASI ਸਸਪੈਂਡ, ਜਾਣੋ ਪੂਰਾ ਮਾਮਲਾ…
ਸਿਹਤ ਵਿਭਾਗ ‘ਚ ਮੱਚੀ ਤਰਥੱਲੀ! CMO ਸਣੇ 8 ਡਾਕਟਰਾਂ 'ਤੇ ਹੋਵੇਗੀ ਕਾਰਵਾਈ, ਹੈਲਥ ਵਿਭਾਗ ਵੱਲੋਂ ਚਾਰਜਸ਼ੀਟ ਕਰਨ ਦੇ ਹੁਕਮ
PM ਮੋਦੀ ਵੱਲੋਂ ਹਰਿਆਣਾ ਨੂੰ ਵੱਡੀ ਸੌਗਾਤ! ਦੇਸ਼ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਨੂੰ ਹਰੀ ਝੰਡੀ, ਜੀਂਦ-ਸੋਨੀਪਤ ਵਿਚਕਾਰ ਚੱਲੀ ਰੇਲ
PM ਮੋਦੀ ਕਰਨ ਜਾ ਰਹੇ ਦੇਸ਼ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਦਾ ਉਦਘਾਟਨ, ਵਿਰੋਧੀ ਪਾਰਟੀਆਂ ਨੇ 'ਈਕੋ-ਫ੍ਰੈਂਡਲੀ' ਦਾਅਵੇ ਨੂੰ ਦੱਸਿਆ 'ਅੱਖਾਂ 'ਚ ਧੂੜ'
ਪੁਲਿਸ ਵਿਭਾਗ ‘ਚ ਹਲਚਲ! 9 ਆਈਪੀਐਸ ਅਫ਼ਸਰਾਂ ਦੇ ਹੋਏ ਤਬਾਦਲੇ, ਏਟੀਐਸ ਅਤੇ ਜੇਲ੍ਹ ਵਿਭਾਗ ‘ਚ ਵੀ ਵੱਡੇ ਬਦਲਾਅ, ਦੇਖੋ ਲਿਸਟ
IDFC ਬੈਂਕ ਘੁਟਾਲੇ ਮਾਮਲੇ ਨਵੇਂ ਅਪਡੇਟ: CBI ਵੱਲੋਂ ਵੱਡਾ ਐਕਸ਼ਨ; 2 ਹੋਰ ਮੁਲਜ਼ਮ ਗ੍ਰਿਫ਼ਤਾਰ

© Copyright Galactic Television & Communications Pvt. Ltd. 2026. All rights reserved.