ਪੰਜਾਬੀ ਸੰਗੀਤ ਜਗਤ ਤੋਂ ਮੰਦਭਾਗੀ ਖਬਰ! ਮਸ਼ਹੂਰ ਗਾਇਕਾ ਦਾ ਹੋਇਆ ਦੇਹਾਂਤ, ਇੰਡਸਟਰੀ 'ਚ ਸੋਗ ਦੀ ਲਹਿਰ

By:  Lajwinder Kaur May 2nd 2026 03:36 PM -- Updated: May 2nd 2026 03:51 PM

ਪੰਜਾਬੀ ਸੰਗੀਤ ਜਗਤ ਤੋਂ ਇੱਕ ਬਹੁਤ ਹੀ ਮੰਦਭਾਗੀ ਅਤੇ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਆਪਣੀ ਸੁਰੀਲੀ ਆਵਾਜ਼ ਨਾਲ ਲੱਖਾਂ ਸਰੋਤਿਆਂ ਦੇ ਦਿਲਾਂ 'ਤੇ ਰਾਜ ਕਰਨ ਵਾਲੀ ਮਸ਼ਹੂਰ ਗਾਇਕਾ ਮੁਮਤਾਜ ਗਿੱਲ ਦਾ ਦੇਹਾਂਤ ਹੋ ਗਿਆ ਹੈ। ਇਸ ਖ਼ਬਰ ਦੇ ਸਾਹਮਣੇ ਆਉਣ ਤੋਂ ਬਾਅਦ ਸੰਗੀਤ ਇੰਡਸਟਰੀ ਅਤੇ ਪ੍ਰਸ਼ੰਸਕਾਂ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।

ਹੈਰੀ ਹਰਮਨ ਨੇ ਕੀਤੀ ਪੁਸ਼ਟੀ

ਮੁਮਤਾਜ ਗਿੱਲ ਦੇ ਦੇਹਾਂਤ ਦੀ ਜਾਣਕਾਰੀ ਜਾਣੇ-ਪਛਾਣੇ ਗਾਇਕ ਅਤੇ ਗੀਤਕਾਰ ਹੈਰੀ ਹਰਮਨ ਨੇ ਸਾਂਝੀ ਕੀਤੀ ਹੈ। ਉਨ੍ਹਾਂ ਦੇ ਜਾਣ ਨਾਲ ਪੂਰੇ ਸੰਗੀਤ ਜਗਤ ਅਤੇ ਪਰਿਵਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਅਤੇ ਕਲਾਕਾਰਾਂ ਵੱਲੋਂ ਲਗਾਤਾਰ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ।

ਉਨ੍ਹਾਂ ਨੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ- 'RIP ..ਅੱਜ ਤੜਕੇ ਫੇਸਬੁੱਕ ਖੋਲ੍ਹੀ ਤਾਂ ਆਹ ਖ਼ਬਰ ਦੇਖੀ , ਮਨ ਬਹੁਤ ਉਦਾਸ ਹੋ ਗਿਆ ਕਿ ਗਾਇਕਾ ਮੁਮਤਾਜ ਗਿੱਲ ਨਹੀਂ ਰਹੇ। ਬਹੁਤ ਮਿਲਣਸਾਰ ਤੇ ਵਧੀਆ ਸੁਭਾਅ ਦੀ ਕੁੜੀ ਸੀ ਮੁਮਤਾਜ , ਪਰਮਾਤਮਾ ਕਿਸ ਦੀ ਚੰਦਰੀ ਨਜ਼ਰ ਲੱਗ ਗਈ ਸੰਗੀਤ ਜਗਤ ਨੂੰ 

ਮੇਰਾ ਲਿੱਖਿਆ ਗੀਤ "ਬਰਫ਼ੀ ਦੇ ਡੱਬੇ" ਮੁਮਤਾਜ ਗਿੱਲ ਤੇ ਸੈਮੀ ਰਜਪੁਰੀਆ ਦੀ ਆਵਾਜ਼ ਵਿੱਚ ਬਹੁਤ ਮਕਬੂਲ ਹੋਇਆ ਸੀ। ਜਦੋਂ ਕਦੇ ਮੁਮਤਾਜ ਨਾਲ ਗੱਲ੍ਹ ਹੋਣੀ ਤਾਂ ਬੜੇ ਅਦਬ ਨਾਲ ਗੱਲ੍ਹ ਕਰਨੀ । ਪਰ ਅੱਜ ਦੀ ਖ਼ਬਰ ਨੇ ਤਾਂ ਦਿਲ ਹੀ ਹਿਲਾ ਕੇ ਰੱਖ ਦਿੱਤਾ।

ਨਾ ਰੱਬਾ ਬੱਸ ਕਰ ਯਰ ਕਿਓਂ ਜਵਾਨ ਧੀਆਂ ਪੁੱਤ ਲਿਜਾ ਰਿਹੈਂ 🙏 ਕੱਲ੍ਹ ਬਾਈ ਪਾਲੀ ਦੇਤਵਾਲੀਆ ਦੇ ਬੇਟੇ ਦੀ ਖ਼ਬਰ ਤੇ ਅੱਜ ਮੁਮਤਾਜ 

ਬੇਹੱਦ ਅਫ਼ਸੋਸ'

ਦੋ ਦਿਨਾਂ 'ਚ ਲੱਗਿਆ ਦੂਜਾ ਵੱਡਾ ਝਟਕਾ

ਜ਼ਿਕਰਯੋਗ ਹੈ ਕਿ ਪੰਜਾਬੀ ਇੰਡਸਟਰੀ ਅਜੇ ਦੋ ਦਿਨ ਪਹਿਲਾਂ ਹੋਏ ਇੱਕ ਹੋਰ ਦੁਖਾਂਤ ਵਿੱਚੋਂ ਉਭਰ ਰਹੀ ਸੀ। ਦੱਸ ਦੇਈਏ ਕਿ ਪ੍ਰਸਿੱਧ ਗਾਇਕ ਪਾਲੀ ਦੇਤਵਾਲੀਆ ਦੇ ਪੁੱਤਰ ਮਨਜੋਤ ਸਿੰਘ (35) ਦਾ ਵੀ ਬੀਤੇ ਦਿਨੀਂ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਸੀ। ਉਹ ਪਿਛਲੇ ਕੁਝ ਸਮੇਂ ਤੋਂ ਸਿਹਤ ਸਬੰਧੀ ਮੁਸ਼ਕਲਾਂ ਨਾਲ ਜੂਝ ਰਹੇ ਸਨ। ਹੁਣ ਮੁਮਤਾਜ ਗਿੱਲ ਦੀ ਮੌਤ ਦੀ ਖ਼ਬਰ ਨੇ ਪ੍ਰਸ਼ੰਸਕਾਂ ਦੀਆਂ ਅੱਖਾਂ ਇੱਕ ਵਾਰ ਫਿਰ ਨਮ ਕਰ ਦਿੱਤੀਆਂ ਹਨ। 


Related Post

ਮਿਊਜ਼ਿਕ ਇੰਡਸਟਰੀ ‘ਚ ਮੱਚੀ ਹਲਚਲ! ਮਹਾਨ ਸੰਗੀਤਕਾਰ ਦਾ ਪੁੱਤਰ ਹੋਇਆ ਭਿਆਨਕ ਐਕਸੀਡੈਂਟ ਦਾ ਸ਼ਿਕਾਰ, ਫੈਨਜ਼ ਚਿੰਤਤ
ਨਾਮੀ ਇਨਫਲੂਐਂਸਰ ਦਾ ਸ਼ਰੇਆਮ ਕਤਲ; ਸੋਸ਼ਲ ਮੀਡੀਆ 'ਤੇ ਲਾਈਵ ਦੌਰਾਨ ਤਾੜ-ਤਾੜ ਚੱਲੀਆਂ ਗੋਲੀਆਂ, ਹਮਲਾਵਰ ਫਰਾਰ...
Bigg Boss ਦੇ ਸੈੱਟ 'ਤੇ ਸਲਮਾਨ ਖਾਨ ਨੇ ਕੀਤਾ ਸੀ ਵਾਅਦਾ, ਜਾਣੋ ਕਿਸ ਮਾਮਲੇ ਦੇ ਚੱਲਦੇ ਚੰਡੀਗੜ੍ਹ ਕੋਰਟ ਨੇ ਐਕਟਰ ਨੂੰ ਭੇਜਿਆ ਨੋਟਿਸ
Pradeep Rawat dies: ਲਗਾਨ-ਗਜਨੀ ਫੇਮ ਅਦਾਕਾਰ ਪ੍ਰਦੀਪ ਰਾਵਤ ਦਾ ਦੇਹਾਂਤ: 74 ਸਾਲ ਦੀ ਉਮਰ 'ਚ ਇਸ ਬਿਮਾਰੀ ਦੇ ਚੱਲਦੇ ਤੋੜਿਆ ਦਮ, ਮਨੋਰੰਜਨ ਜਗਤ ‘ਚ ਸੋਗ ਦੀ ਲਹਿਰ…
ਸੰਗੀਤ ਜਗਤ ਨੂੰ ਵੱਡਾ ਸਦਮਾ: ਮਸ਼ਹੂਰ ਗਾਇਕ ਦਾ ਦੇਹਾਂਤ, ਸੜਕ ਹਾਦਸੇ ‘ਚ ਤੋੜਿਆ ਦਮ, ਪਰਿਵਾਰ ਸਣੇ ਕਲਾਕਾਰ ਤੇ ਫੈਨਜ਼ ਡੂੰਘੇ ਦੁੱਖ ‘ਚ...
ਗਾਇਕ ਦਿਲਪ੍ਰੀਤ ਢਿੱਲੋਂ ਖ਼ਿਲਾਫ਼ FIR, ਮਿਊਜ਼ਿਕ ਕੰਪਨੀ ਮਾਲਕ ਦੀ ਕੀਤੀ ਕੁੱਟਮਾਰ, ਧਮਕੀ ਦਿੰਦੇ ਹੋਏ ਫਿਰ ਤਾਣੀ ਪਿਸਤੌਲ...

© Copyright Galactic Television & Communications Pvt. Ltd. 2026. All rights reserved.