ਸੁਨੰਦਾ ਸ਼ਰਮਾ ਦੇ ਲਾਈਵ ਸ਼ੋਅ 'ਚ ਹੰਗਾਮਾ: ਸਟੇਜ 'ਤੇ ਚੜ੍ਹੇ ਨੌਜਵਾਨ ਨੇ ਕੀਤੀ ਗਲਤ ਹਰਕਤ, ਡਰ ਕੇ ਚੀਕੀ ਗਾਇਕਾ, ਸ਼ੋਅ ਹੋਇਆ ਕੈਂਸਲ

By:  Lajwinder Kaur April 4th 2026 12:34 PM -- Updated: April 4th 2026 12:44 PM

ਸੋਸ਼ਲ ਮੀਡੀਆ ਦਾ ਦੌਰ ਹੈ ਜਿਸ ਕਰਕੇ ਹਰ ਚੀਜ਼ ਝਟਪਟ ਵਾਇਰਲ ਹੋ ਜਾਂਦੀ ਹੈ। ਜੀ ਹਾਂ ਇੱਕ ਨਵਾਂ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਡਰਦੇ ਮਾਰੇ ਚੀਕਦੀ ਹੋਈ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਦੇਖਕੇ ਗਾਇਕਾ ਦੇ ਫੈਨਜ਼ ਚਿੰਤਤ ਹੋ ਗਏ। ਆਓ ਜਾਣਦੇ ਹਾਂ ਪੂਰਾ ਮਾਮਲਾ ਹੈ ਕੀ?

ਪਰਫਾਰਮੈਂਸ ਵਿਚਾਲੇ ਵਾਪਰੀ ਘਟਨਾ

ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਨਾਲ ਗਾਜ਼ੀਆਬਾਦ ਦੇ RKGIT ਕਾਲਜ ਵਿੱਚ ਇੱਕ ਲਾਈਵ ਸ਼ੋਅ ਕਰ ਰਹੀ ਸੀ, ਜਦੋਂ ਦੌਰਾਨ ਕੁੱਝ ਅਜਿਹਾ ਵਾਪਰਿਆ ਕਿ ਉਨ੍ਹਾਂ ਨੂੰ ਆਪਣੀ ਪਰਫਾਰਮੈਂਸ ਵਿਚਾਲੇ ਹੀ ਛੱਡਣੀ ਪਈ। 3 ਅਪ੍ਰੈਲ ਦੀ ਰਾਤ ਨੂੰ ਜਦੋਂ ਸੁਨੰਦਾ ਸਟੇਜ 'ਤੇ ਗਾ ਰਹੀ ਸੀ, ਤਾਂ ਅਚਾਨਕ ਇੱਕ ਨੌਜਵਾਨ ਸੁਰੱਖਿਆ ਘੇਰਾ ਤੋੜ ਕੇ ਸਟੇਜ 'ਤੇ ਚੜ੍ਹ ਗਿਆ। ਉਸ ਨੇ ਗਾਇਕਾ ਨੂੰ ਛੂਹਣ ਦੀ ਕੋਸ਼ਿਸ਼ ਕੀਤੀ ਅਤੇ ਉਨ੍ਹਾਂ ਦੇ ਪੈਰਾਂ ਵਿੱਚ ਡਿੱਗ ਪਿਆ।

ਸੁਨੰਦਾ ਸ਼ਰਮਾ ਦੀ ਡਰ ਦੇ ਨਾਲ ਨਿਕਲੀ ਚੀਕ

ਇਸ ਅਚਾਨਕ ਹੋਈ ਹਰਕਤ ਨਾਲ ਸੁਨੰਦਾ ਸ਼ਰਮਾ ਬੁਰੀ ਤਰ੍ਹਾਂ ਘਬਰਾ ਗਈ ਅਤੇ ਡਰ ਦੇ ਮਾਰੇ ਉਨ੍ਹਾਂ ਦੀ ਚੀਕ ਨਿਕਲ ਗਈ। ਮਾਈਕ ਆਨ ਹੋਣ ਕਾਰਨ ਉਨ੍ਹਾਂ ਦੇ ਚੀਕਣ ਦੀ ਆਵਾਜ਼ ਪੂਰੇ ਹਾਲ ਵਿੱਚ ਸੁਣਾਈ ਦਿੱਤੀ, ਜਿਸ ਨਾਲ ਉੱਥੇ ਮੌਜੂਦ ਵਿਦਿਆਰਥੀਆਂ ਅਤੇ ਪ੍ਰਬੰਧਕਾਂ ਵਿੱਚ ਅਫਰਾ-ਤਫਰੀ ਮਚ ਗਈ। ਸੁਨੰਦਾ ਤੁਰੰਤ ਸਟੇਜ ਦੇ ਪਿੱਛੇ ਚਲੀ ਗਈ ਅਤੇ ਸ਼ੋਅ ਕੈਂਸਲ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਉਹ ਨੌਜਵਾਨ ਕਰੀਬ 2 ਮਿੰਟ ਤੱਕ ਸਟੇਜ 'ਤੇ ਰਿਹਾ ਅਤੇ ਸ਼ਾਹਰੁਖ ਖਾਨ ਦੇ ਸਟਾਈਲ ਵਿੱਚ ਬਾਹਾਂ ਫੈਲਾ ਕੇ ਵਿਦਿਆਰਥੀਆਂ ਵੱਲ ਦੇਖਦਾ ਰਿਹਾ। ਇਸ ਘਟਨਾ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਕਲਾਕਾਰਾਂ ਦੀ ਸੁਰੱਖਿਆ ਨੂੰ ਲੈ ਕੇ ਕਾਫੀ ਚਰਚਾ ਹੋ ਰਹੀ ਹੈ।

ਪੁਲਿਸ ਤੇ ਬਾਊਂਸਰਾਂ ਆਏ ਐਕਸ਼ਨ 'ਚ

ਸੁਨੰਦਾ ਸ਼ਰਮਾ ਦੀ ਚੀਕ ਸੁਣਦੇ ਹੀ ਪੁਲਿਸ ਹਰਕਤ ਵਿੱਚ ਆ ਗਈ ਅਤੇ ਤੁਰੰਤ ਸਟੇਜ 'ਤੇ ਪਹੁੰਚ ਕੇ ਉਸ ਨੌਜਵਾਨ ਨੂੰ ਉੱਥੋਂ ਹਟਾਇਆ। ਬਾਊਂਸਰਾਂ ਨੇ ਵੀ ਉਸ ਨੂੰ ਕਾਬੂ ਕਰਕੇ ਸਟੇਜ ਤੋਂ ਹੇਠਾਂ ਉਤਾਰਿਆ ਅਤੇ ਬਾਅਦ ਵਿੱਚ ਪੁਲਿਸ ਦੇ ਹਵਾਲੇ ਕਰ ਦਿੱਤਾ। ਫਿਲਹਾਲ ਗਾਜ਼ੀਆਬਾਦ ਪੁਲਿਸ ਨੇ ਮੁਲਜ਼ਮ ਨੌਜਵਾਨ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਉਹ ਨੌਜਵਾਨ ਉਸੇ ਕਾਲਜ ਦਾ ਵਿਦਿਆਰਥੀ ਹੈ।

ਇਸ ਮੰਦਭਾਗੀ ਘਟਨਾ ਤੋਂ ਬਾਅਦ ਸੁਨੰਦਾ ਸ਼ਰਮਾ ਇੰਨੀ ਜ਼ਿਆਦਾ ਡਰ ਗਏ ਕਿ ਉਹ ਦੁਬਾਰਾ ਸਟੇਜ 'ਤੇ ਨਹੀਂ ਪਰਤੇ। ਹਾਲਾਂਕਿ ਹੇਠਾਂ ਮੌਜੂਦ ਲੋਕ ਉਨ੍ਹਾਂ ਨੂੰ ਵਾਪਸ ਬੁਲਾਉਣ ਲਈ ਆਵਾਜ਼ਾਂ ਮਾਰਦੇ ਰਹੇ, ਪਰ ਉਨ੍ਹਾਂ ਦੀ ਟੀਮ ਨੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਸ਼ੋਅ ਨੂੰ ਵਿਚਾਲੇ ਹੀ ਕੈਂਸਲ ਕਰਨ ਦਾ ਫੈਸਲਾ ਲਿਆ। ਸ਼ੋਅ ਰੱਦ ਹੋਣ ਦੀ ਘੋਸ਼ਣਾ ਤੋਂ ਬਾਅਦ ਉੱਥੇ ਮੌਜੂਦ ਵਿਦਿਆਰਥੀ ਕਾਫੀ ਨਿਰਾਸ਼ ਹੋ ਕੇ ਵਾਪਸ ਘਰਾਂ ਨੂੰ ਪਰਤ ਗਏ।

ਜਦੋਂ ਸੁਨੰਦਾ ਸ਼ਰਮਾ ਨੇ ਸਟੇਜ 'ਤੇ ਆ ਕੇ 2-3 ਗਾਣੇ ਗਾ ਕੇ ਮਾਹੌਲ ਪੂਰੀ ਤਰ੍ਹਾਂ ਬਣਾ ਦਿੱਤਾ ਸੀ, ਤਾਂ ਉਸੇ ਵੇਲੇ ਸਟੇਜ ਦੇ ਹੇਠਾਂ ਖੜ੍ਹੇ ਮੁੰਡੇ ਵੀਡੀਓ ਬਣਾਉਣ ਅਤੇ ਸੈਲਫੀਆਂ ਲੈਣ ਲੱਗ ਪਏ। ਸੁਨੰਦਾ ਦਾ ਪੂਰਾ ਧਿਆਨ ਗੀਤ ਗਾਉਣ ਅਤੇ ਦਰਸ਼ਕਾਂ ਨੂੰ ਆਪਣੇ ਨਾਲ ਜੋੜਨ 'ਤੇ ਸੀ। ਪਰ ਇਸੇ ਦੌਰਾਨ, ਇੱਕ ਨੌਜਵਾਨ ਸੁਰੱਖਿਆ ਕਰਮੀਆਂ ਦੀਆਂ ਨਜ਼ਰਾਂ ਤੋਂ ਬਚਦਾ ਹੋਇਆ ਅਚਾਨਕ ਛਾਲ ਮਾਰ ਕੇ ਸਟੇਜ 'ਤੇ ਪਹੁੰਚ ਗਿਆ।

ਜਿਵੇਂ ਹੀ ਨੌਜਵਾਨ ਸਟੇਜ 'ਤੇ ਚੜ੍ਹਿਆ, ਉਹ ਤੇਜ਼ੀ ਨਾਲ ਸੁਨੰਦਾ ਵੱਲ ਵਧਿਆ ਅਤੇ ਉਨ੍ਹਾਂ ਦੇ ਬਿਲਕੁਲ ਨੇੜੇ ਪਹੁੰਚ ਗਿਆ। ਉਸ ਨੇ ਸੁਨੰਦਾ ਨੂੰ ਛੂਹਣ ਦੀ ਕੋਸ਼ਿਸ਼ ਕੀਤੀ ਅਤੇ ਅਚਾਨਕ ਉਨ੍ਹਾਂ ਦੇ ਪੈਰਾਂ ਵੱਲ ਡਿੱਗ ਪਿਆ, ਜਿਸ ਕਾਰਨ ਸੁਨੰਦਾ ਬੁਰੀ ਤਰ੍ਹਾਂ ਘਬਰਾ ਗਈ ਅਤੇ ਡਰ ਦੇ ਮਾਰੇ ਉਨ੍ਹਾਂ ਦੀ ਚੀਕ ਨਿਕਲ ਗਈ। ਗਾਇਕਾ ਦੀ ਚੀਕ ਸੁਣਦੇ ਹੀ ਸੁਰੱਖਿਆ ਕਰਮੀ ਤੁਰੰਤ ਅਲਰਟ ਹੋ ਗਏ ਅਤੇ ਉਨ੍ਹਾਂ ਨੂੰ ਘੇਰਾ ਪਾ ਕੇ ਸੁਰੱਖਿਅਤ ਬਾਹਰ ਲੈ ਗਏ।

ਦੱਸ ਦਈਏ ਸੁਨੰਦਾ ਸ਼ਰਮਾ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਨਾਮੀ ਗਾਇਕਾ ਹੈ, ਉਨ੍ਹਾਂ ਨੇ ਕਈ ਸੁਪਰ ਹਿੱਟ ਗੀਤ ਦਰਸ਼ਕਾਂ ਦੀ ਝੋਲੀ ਪਾਏ ਹਨ। ਉਹ ਬਾਲੀਵੁੱਡ ਫਿਲਮਾਂ ਦੇ ਵਿੱਚ ਵੀ ਆਪਣੀ ਆਵਾਜ਼ ਦਾ ਜਾਦੂ ਬਿਖੇਰ ਚੁੱਕੀ ਹੈ। ਇਸ ਤੋਂ ਇਲਾਵਾ ਉਹ ਕਈ ਪੰਜਾਬੀ ਫਿਲਮਾਂ ਦੇ ਵਿੱਚ ਅਦਾਕਾਰੀ ਦੇ ਜੌਹਰ ਵਿਖਾ ਚੁੱਕੀ ਹੈ।


Related Post

Satluj: ਫਿਲਮ 'ਸਤਲੁਜ' 'ਤੇ ਬੈਨ ਮਗਰੋਂ ਦਿਲਜੀਤ ਦੋਸਾਂਝ ਦੀ ਆਈ ਪ੍ਰਤੀਕਿਰਿਆ, ਲਾਈਵ ਹੋ ਬੋਲੇ-"ਅੱਜ ਘਰ-ਘਰ ਜਸਵੰਤ ਸਿੰਘ ਖਾਲੜਾ ਦੀ ਗੱਲ ਹੋ ਰਹੀ’
Satluj: ਰਿਲੀਜ਼ ਤੋਂ ਸਿਰਫ਼ 2 ਦਿਨ ਬਾਅਦ ZEE5 ਤੋਂ ਹਟਾਈ ਗਈ Diljit Dosanjh ਦੀ ਫ਼ਿਲਮ
ਗੈਂਗਸਟਰਾਂ ਦੇ ਨਿਸ਼ਾਨੇ 'ਤੇ ਮਸ਼ਹੂਰ ਗਾਇਕ, 5 ਕਰੋੜ ਦੀ ਫਿਰੌਤੀ ਦੀ ਕੀਤੀ ਮੰਗ, ਸੰਗੀਤ ਜਗਤ 'ਚ ਦਹਿਸ਼ਤ ਦਾ ਮਾਹੌਲ
KableOne OTT 'ਤੇ GTC ਦੀ ਵੱਡੀ ਐਂਟਰੀ: ਜੀਟੀਸੀ ਨਿਊਜ਼, ਜੀਟੀਸੀ ਪੰਜਾਬੀ ਅਤੇ ਪੰਜਾਬੀ ਸ਼ਾਰਟਸ ਹੁਣ ਇੱਕੋ ਐਪ 'ਤੇ, ਮਨੋਰੰਜਨ ਅਤੇ ਖ਼ਬਰਾਂ ਦਾ ਨਵਾਂ ਅੰਦਾਜ਼...
ਪੰਜਾਬੀਆਂ ਦੇ ਲਈ ਖੁਸ਼ਖਬਰੀ! GTC ਨੈੱਟਵਰਕ ਹੁਣ ਸੈਮਸੰਗ ਟੀਵੀ ਪਲੱਸ 'ਤੇ ਉਪਲਬਧ; ਦਰਸ਼ਕਾਂ ਨੂੰ ਮਿਲੇਗਾ ਮਨੋਰੰਜਨ ਦਾ ਨਵਾਂ ਅਨੁਭਵ
ਮਿਊਜ਼ਿਕ ਜਗਤ ਤੋਂ ਵੱਡੀ ਖਬਰ! ਨਾਮੀ ਬਾਲੀਵੁੱਡ ਗਾਇਕ ਜੂਝ ਰਿਹਾ ਗੰਭੀਰ ਬਿਮਾਰੀ ਨਾਲ, ਦੱਬੀ ਗਰਦਨ ਦੀ ਨਸ…, ਫੈਨਜ਼ ਚਿੰਤਤ

© Copyright Galactic Television & Communications Pvt. Ltd. 2026. All rights reserved.