Punjabi Singer Death: ਪੰਜਾਬੀ ਗਾਇਕ ਹਰਮਨ ਸਿੱਧੂ ਦੀ ਸੜਕ ਹਾਦਸੇ ਦੌਰਾਨ ਮੌਤ

By  Jitendra Baghel November 22nd 2025 01:07 PM

ਪੰਜਾਬੀ ਸੰਗੀਤ ਜਗਤ ਤੋਂ ਇੱਕ ਹੋਰ ਮੰਦਭਾਗੀ ਖਬਰ ਸਾਹਮਣੇ ਆਈ ਹੈ। ਮਾਨਸਾ ਜ਼ਿਲ੍ਹੇ ਦੇ ਨੇੜਲੇ ਪਿੰਡ ਖਿਆਲਾ ਨਾਲ ਸਬੰਧਤ ਮਸ਼ਹੂਰ ਪੰਜਾਬੀ ਗਾਇਕ ਹਰਮਨ ਸਿੱਧੂ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਹੈ । ਹਰਮਨ ਸਿੱਧੂ ਮਿਸ ਪੂਜਾ ਦੇ ਨਾਲ ਪੇਪਰ ਜਾਂ ਪਿਆਰ ਗੀਤ ਰਾਹੀਂ ਮਸ਼ਹੂਰ ਹੋਏ ਸੀ। ਉਨ੍ਹਾਂ ਨੇ ਆਪਣੀ ਗਾਇਕੀ ਨਾਲ ਪ੍ਰਸ਼ੰਸਕਾਂ ਦੇ ਦਿਲਾਂ ਵਿੱਚ ਵੱਖਰੀ ਪਛਾਣ ਬਣਾਈ । ਅੱਜ ਵੀ ਉਨ੍ਹਾਂ ਦੇ ਗੀਤਾਂ ਨੂੰ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਜਾਂਦਾ ਹੈ। 37 ਸਾਲਾ ਪੰਜਾਬੀ ਗਾਇਕ ਹਰਮਨ ਸਿੱਧੂ ਨਾਲ ਇਹ ਹਾਦਸਾ ਮਾਨਸਾ-ਪਟਿਆਲਾ ਸੜਕ 'ਤੇ ਵਾਪਰਿਆ। ਮਿਲੀ ਜਾਣਕਾਰੀ ਮੁਤਾਬਕ ਹਰਮਨ ਸਿੱਧੂ ਬੀਤੀ ਰਾਤ ਆਪਣੇ ਪਿੰਡ ਖਿਆਲਾ ਵਾਪਸ ਜਾ ਰਹੇ ਸਨ ਜਦੋਂ ਉਨ੍ਹਾਂ ਦੀ ਕਾਰ ਇੱਕ ਟਰੱਕ ਨਾਲ ਟਕਰਾ ਗਈ। ਹਾਦਸੇ ਵਿੱਚ ਹਰਮਨ ਸਿੱਧੂ ਦੀ ਜਾਨ ਚਲੀ ਗਈ। ਗਾਇਕ ਦੇ ਅਚਾਨਕ ਮੌਤ ਨਾਲ ਪ੍ਰਸ਼ੰਸਕਾਂ ਅਤੇ ਸੰਗੀਤ ਇੰਡਸਟਰੀ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਮ੍ਰਿਤਕ ਗਾਇਕ ਆਪਣੇ ਪਿੱਛੇ ਆਪਣੀ ਪਤਨੀ ਅਤੇ ਇੱਕ ਧੀ ਛੱਡ ਗਿਆ ਹੈ। ਉਸਦੇ ਪਿਤਾ ਦੀ ਵੀ ਡੇਢ ਸਾਲ ਪਹਿਲਾਂ ਮੌਤ ਚੁੱਕੀ ਸੀ। ਦੱਸ ਦਈਏ ਕਿ ਗਾਇਕ ਹਰਮਨ ਸਿੱਧੂ ਮਿਸ ਪੂਜਾ ਦੇ ਨਾਲ ਪੇਪਰ ਜਾਂ ਪਿਆਰ ਗੀਤ ਨਾਲ ਚਰਚਾ ਦੇ ਵਿੱਚ ਆਏ ਸੀ । ਇਸ ਤੋਂ ਇਲਾਵਾ ਉਨ੍ਹਾਂ ਨੇ ‘ਮੇਲਾ’, ‘ਮੋਬਾਈਲ’, ‘ਪੇਪਰ ਤੇ ਪਿਆਰ’, ‘ਪੈ ਗਿਆ ਪਿਆਰ’, ‘ਖੇਤੀ’ ਵਰਗੇ ਕਈ ਮਸ਼ਹੂਰ ਗੀਤ ਗਾਏ।

Related Post

ਸੁਨੰਦਾ ਸ਼ਰਮਾ ਦੇ ਲਾਈਵ ਸ਼ੋਅ 'ਚ ਹੰਗਾਮਾ: ਸਟੇਜ 'ਤੇ ਚੜ੍ਹੇ ਨੌਜਵਾਨ ਨੇ ਕੀਤੀ ਗਲਤ ਹਰਕਤ, ਡਰ ਕੇ ਚੀਕੀ ਗਾਇਕਾ, ਸ਼ੋਅ ਹੋਇਆ ਕੈਂਸਲ
ਜੀਟੀਸੀ ਪੰਜਾਬੀ ਲੈ ਕੇ ਆ ਰਿਹਾ ਗਾਇਕੀ ਦਾ ਮਹਾ-ਮੰਚ ‘ਸੁਰਤਾਜ ਆਫ਼ ਪੰਜਾਬ’, ਰਜਿਸਟ੍ਰੇਸ਼ਨ ਕਰਨ ਤੋਂ ਲੈ ਕੇ ਇੱਥੇ ਜਾਣੋ ਪੂਰੀ ਡਿਟੇਲ
ਦੇਸ਼ ਤੋਂ ਲੈ ਕੇ ਵਿਦੇਸ਼ਾਂ ਤੱਕ GTC ਨੈੱਟਵਰਕ ਰਾਹੀਂ ਪੰਜਾਬੀਅਤ ਦੀ ਗੂੰਜ, ਹੁਣ ਹਰ ਘਰ ਅਤੇ ਹਰ ਸਕ੍ਰੀਨ 'ਤੇ ਦਿਖੇਗਾ ਜੀਟੀਸੀ ਨਿਊਜ਼ ਤੇ ਜੀਟੀਸੀ ਪੰਜਾਬੀ
DD Free Dish ਦੇ ਦਰਸ਼ਕਾਂ ਲਈ ਵੱਡੀ ਖੁਸ਼ਖਬਰੀ: ਹੁਣ ਫ੍ਰੀ 'ਚ ਦੇਖੋ GTC Punjabi ਅਤੇ GTC News ਚੈਨਲ, ਇੱਕ ਕਲਿੱਕ ਨਾਲ ਜਾਣੋ ਪੂਰੀ ਡਿਟੇਲ
GTC Punjabi ਦਾ ਨਵਾਂ ਧਮਾਕੇਦਾਰ ਸ਼ੋਅ ‘Sweety Beauty Parlour’ ਦਰਸ਼ਕਾਂ ਦੇ ਰੂਬਰੂ, ਇੱਕ ਕਲਿੱਕ ਨਾਲ ਦੇਖੋ ਹਾਸਿਆਂ ਅਤੇ ਜਜ਼ਬੇ ਦੇ ਸੁਮੇਲ ਦਾ ਪਹਿਲਾ ਐਪੀਸੋਡ
Sweety Beauty Parlour: ਜੀਟੀਸੀ ਪੰਜਾਬੀ 'ਤੇ ਅੱਜ ਤੋਂ ਸ਼ੁਰੂ ਹੋਣ ਜਾ ਰਿਹਾ ਨਵਾਂ ਸ਼ੋਅ ‘ਸਵੀਟੀ ਬਿਊਟੀ ਪਾਰਲਰ’, ਦਰਸ਼ਕਾਂ ਨੂੰ ਮਿਲੇਗਾ ਮਨੋਰੰਜਨ ਦਾ ਫੁੱਲ ਡੋਜ਼

© Copyright Galactic Television & Communications Pvt. Ltd. 2026. All rights reserved.