ਗਾਇਕ ਦਿਲਪ੍ਰੀਤ ਢਿੱਲੋਂ ਖ਼ਿਲਾਫ਼ FIR, ਮਿਊਜ਼ਿਕ ਕੰਪਨੀ ਮਾਲਕ ਦੀ ਕੀਤੀ ਕੁੱਟਮਾਰ, ਧਮਕੀ ਦਿੰਦੇ ਹੋਏ ਫਿਰ ਤਾਣੀ ਪਿਸਤੌਲ...

ਮੋਹਾਲੀ ਦੇ ਮਟੌਰ ਥਾਣੇ ਵਿੱਚ ਪੰਜਾਬੀ ਗਾਇਕ ਦਿਲਪ੍ਰੀਤ ਸਿੰਘ ਢਿੱਲੋਂ ਖ਼ਿਲਾਫ਼ ਕੁੱਟਮਾਰ, ਜ਼ਬਰਦਸਤੀ ਬੰਧਕ ਬਣਾਉਣ, ਜਾਨੋਂ ਮਾਰਨ ਦੀ ਧਮਕੀ ਅਤੇ ਹਥਿਆਰ ਦੀ ਵਰਤੋਂ ਦੇ ਦੋਸ਼ਾਂ ਹੇਠ ਐੱਫ.ਆਈ.ਆਰ. ਦਰਜ ਹੋਈ ਹੈ। ਇਹ ਮਾਮਲਾ ਮੇਲੋਡੀ ਹਾਊਸ ਦੇ ਸੰਚਾਲਕ ਰੇਅਮੰਤ ਮਰਵਾਹਾ ਦੀ ਸ਼ਿਕਾਇਤ 'ਤੇ ਦਰਜ ਕੀਤਾ ਗਿਆ ਹੈ।

By:  Lajwinder Kaur July 24th 2026 02:56 PM -- Updated: July 24th 2026 03:17 PM

ਮੋਹਾਲੀ ਦੇ ਮਟੌਰ ਥਾਣੇ ਵਿੱਚ ਪੰਜਾਬੀ ਗਾਇਕ ਦਿਲਪ੍ਰੀਤ ਸਿੰਘ ਢਿੱਲੋਂ ਖ਼ਿਲਾਫ਼ ਕੁੱਟਮਾਰ, ਜ਼ਬਰਦਸਤੀ ਬੰਧਕ ਬਣਾਉਣ ਅਤੇ ਹਥਿਆਰ ਦੀ ਵਰਤੋਂ ਕਰਨ ਦੇ ਦੋਸ਼ਾਂ ਹੇਠ ਮਾਮਲਾ ਦਰਜ ਕੀਤਾ ਗਿਆ ਹੈ। ਇਹ ਕਾਰਵਾਈ ਮੇਲੋਡੀ ਹਾਊਸ ਮਿਊਜ਼ਿਕ ਕੰਪਨੀ ਦੇ ਸੰਚਾਲਕ ਰੇਅਮੰਤ ਮਰਵਾਹਾ ਦੀ ਸ਼ਿਕਾਇਤ ਦੇ ਆਧਾਰ 'ਤੇ ਕੀਤੀ ਗਈ ਹੈ।

ਸ਼ਿਕਾਇਤਕਰਤਾ ਦਾ ਦੋਸ਼ ਹੈ ਕਿ ਟੀ-ਸੀਰੀਜ਼ ਨਾਲ ਗੀਤਾਂ ਦੀ ਡੀਲ ਨਾ ਹੋਣ ਦੀ ਰੰਜਿਸ਼ ਕਾਰਨ ਦਿਲਪ੍ਰੀਤ ਢਿੱਲੋਂ ਨੇ ਉਨ੍ਹਾਂ ਨਾਲ ਕੁੱਟਮਾਰ ਕੀਤੀ। ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਗਾਇਕ ਨੇ ਪਿਸਤੌਲ ਦਿਖਾ ਕੇ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੁਲਿਸ ਮੁਤਾਬਕ ਇਹ ਵਿਵਾਦ ਟੀ-ਸੀਰੀਜ਼ ਨਾਲ ਗੀਤਾਂ ਦੀ ਡੀਲ ਨੂੰ ਲੈ ਕੇ ਸ਼ੁਰੂ ਹੋਇਆ। ਸ਼ਿਕਾਇਤਕਰਤਾ ਰੇਅਮੰਤ ਮਰਵਾਹਾ ਨੇ ਦੱਸਿਆ ਕਿ ਉਹ ਪਿਛਲੇ ਕਰੀਬ ਪੰਜ ਸਾਲਾਂ ਤੋਂ ਮੇਲੋਡੀ ਹਾਊਸ ਨਾਮ ਦੀ ਮਿਊਜ਼ਿਕ ਕੰਪਨੀ ਚਲਾ ਰਹੇ ਹਨ। ਉਨ੍ਹਾਂ ਦੇ ਅਨੁਸਾਰ, ਕਰੀਬ 5-6 ਮਹੀਨੇ ਪਹਿਲਾਂ ਦਿਲਪ੍ਰੀਤ ਢਿੱਲੋਂ ਨੇ ਟੀ-ਸੀਰੀਜ਼ ਨਾਲ ਗੀਤਾਂ ਦੀ ਰਿਕਾਰਡਿੰਗ ਦੀ ਡੀਲ ਕਰਵਾਉਣ ਲਈ ਉਨ੍ਹਾਂ ਨਾਲ ਸੰਪਰਕ ਕੀਤਾ ਸੀ।

ਰੇਅਮੰਤ ਮਰਵਾਹਾ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਟੀ-ਸੀਰੀਜ਼ ਦੇ ਅਧਿਕਾਰੀਆਂ ਨਾਲ ਗੱਲ ਵੀ ਕਰਵਾਈ, ਪਰ ਕਿਸੇ ਕਾਰਨ ਇਹ ਡੀਲ ਨਹੀਂ ਹੋ ਸਕੀ। ਸ਼ਿਕਾਇਤ ਮੁਤਾਬਕ, ਇਸੇ ਗੱਲ ਨੂੰ ਲੈ ਕੇ ਦਿਲਪ੍ਰੀਤ ਢਿੱਲੋਂ ਉਨ੍ਹਾਂ ਨਾਲ ਨਾਰਾਜ਼ ਸੀ। ਉਨ੍ਹਾਂ ਨੇ ਦੱਸਿਆ ਕਿ 22 ਜੁਲਾਈ ਦੀ ਰਾਤ ਉਹ ਆਪਣੇ ਦੋਸਤ ਗੁਰਪ੍ਰੀਤ ਸਿੰਘ ਦੇ ਸੈਕਟਰ-70 ਸਥਿਤ ਫਲੈਟ ਵਿੱਚ ਮੌਜੂਦ ਸਨ, ਜਿੱਥੇ ਉਨ੍ਹਾਂ ਦਾ ਦੋਸਤ ਯੁਗ ਵੀ ਬੈਠਾ ਹੋਇਆ ਸੀ। ਇਸੇ ਦੌਰਾਨ ਦਿਲਪ੍ਰੀਤ ਢਿੱਲੋਂ ਉੱਥੇ ਪਹੁੰਚ ਗਿਆ।

ਸ਼ਿਕਾਇਤਕਰਤਾ ਰੇਅਮੰਤ ਮਰਵਾਹਾ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਦੋਸ਼ ਲਗਾਇਆ ਕਿ ਦਿਲਪ੍ਰੀਤ ਢਿੱਲੋਂ ਨੇ ਉਨ੍ਹਾਂ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਸ਼ਿਕਾਇਤ ਮੁਤਾਬਕ, ਗਾਇਕ ਨੇ ਕਿਹਾ ਕਿ ਉਹ ਟੀ-ਸੀਰੀਜ਼ ਜਾਂ ਕਿਸੇ ਹੋਰ ਮਿਊਜ਼ਿਕ ਕੰਪਨੀ ਨਾਲ ਉਸ ਦੀ ਡੀਲ ਕਰਵਾਉਣ, ਕਿਉਂਕਿ ਉਹ ਆਪਣੀ ਪਤਨੀ ਨੂੰ 1 ਤੋਂ 2 ਕਰੋੜ ਰੁਪਏ ਦੀ ਗੱਡੀ ਖਰੀਦ ਕੇ ਦੇਣਾ ਚਾਹੁੰਦਾ ਹੈ। ਜਦੋਂ ਉਨ੍ਹਾਂ ਨੇ ਆਪਣੀ ਮਜਬੂਰੀ ਦੱਸੀ ਤਾਂ ਦਿਲਪ੍ਰੀਤ ਢਿੱਲੋਂ ਗੁੱਸੇ ਵਿੱਚ ਆ ਗਿਆ ਅਤੇ ਕਥਿਤ ਤੌਰ 'ਤੇ ਉਨ੍ਹਾਂ ਨਾਲ ਕੁੱਟਮਾਰ ਕੀਤੀ।

 ਗਾਇਕ ਵੱਲੋਂ ਕੀਤੀ ਗਈ ਕੁੱਟਮਾਰ, ਫਿਰ ਤਾਣੀ ਪਿਸਤੌਲ

ਸ਼ਿਕਾਇਤ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਜਦੋਂ ਉਹ ਉੱਥੋਂ ਨਿਕਲਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਦਿਲਪ੍ਰੀਤ ਢਿੱਲੋਂ ਨੇ ਉਨ੍ਹਾਂ ਦਾ ਕਾਲਰ ਫੜ ਕੇ ਦੂਜੇ ਕਮਰੇ ਵਿੱਚ ਖਿੱਚ ਲਿਆ ਅਤੇ ਜ਼ਮੀਨ 'ਤੇ ਸੁੱਟ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਦੇ ਪੇਟ, ਪੱਸਲੀਆਂ ਅਤੇ ਸਰੀਰ ਦੇ ਹੋਰ ਹਿੱਸਿਆਂ 'ਤੇ ਲੱਤਾਂ ਮਾਰੀਆਂ ਗਈਆਂ। ਸ਼ਿਕਾਇਤਕਰਤਾ ਦਾ ਇਹ ਵੀ ਦੋਸ਼ ਹੈ ਕਿ ਕੁੱਟਮਾਰ ਤੋਂ ਬਾਅਦ ਦਿਲਪ੍ਰੀਤ ਢਿੱਲੋਂ ਨੇ ਆਪਣੀ ਕਮਰ ਤੋਂ ਪਿਸਤੌਲ ਕੱਢ ਕੇ ਉਨ੍ਹਾਂ ਵੱਲ ਤਾਣ ਦਿੱਤੀ ਅਤੇ ਧਮਕੀ ਦਿੱਤੀ।

ਪਿਸਟਲ ਤਾਣ ਕੇ ਪੂਰੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦਾ ਦੋਸ਼: ਰੇਅਮੰਤ ਮਰਵਾਹਾ ਦੇ ਅਨੁਸਾਰ ਦੋਸ਼ੀ ਨੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪੂਰੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਉਨ੍ਹਾਂ ਦੇ ਰੌਲਾ ਪਾਉਣ ਅਤੇ ਵਿਰੋਧ ਕਰਨ 'ਤੇ ਦੋਸ਼ੀ ਗਾਲੀ-ਗਲੋਜ ਕਰਦਿਆਂ ਮੌਕੇ ਤੋਂ ਫ਼ਰਾਰ ਹੋ ਗਿਆ। ਘਟਨਾ ਤੋਂ ਬਾਅਦ ਜ਼ਖ਼ਮੀ ਰੇਅਮੰਤ ਮਰਵਾਹਾ ਨੂੰ ਇਲਾਜ ਲਈ ਫੇਜ਼-6 ਸਥਿਤ ਸਿਵਲ ਹਸਪਤਾਲ, ਮੋਹਾਲੀ ਵਿੱਚ ਦਾਖ਼ਲ ਕਰਵਾਇਆ ਗਿਆ। ਇਲਾਜ ਤੋਂ ਬਾਅਦ ਡਿਸਚਾਰਜ ਹੋਣ 'ਤੇ ਉਨ੍ਹਾਂ ਨੇ ਮਟੌਰ ਥਾਣਾ ਪਹੁੰਚ ਕੇ ਪੁਲਿਸ ਨੂੰ ਸ਼ਿਕਾਇਤ ਦਿੱਤੀ।

ਇਨ੍ਹਾਂ ਧਾਰਾਵਾਂ ਤਹਿਤ ਐੱਫ.ਆਈ.ਆਰ. ਦਰਜ

ਪੁਲਿਸ ਨੇ ਸ਼ਿਕਾਇਤ ਦੇ ਆਧਾਰ 'ਤੇ ਦਿਲਪ੍ਰੀਤ ਸਿੰਘ ਢਿੱਲੋਂ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ (BNS) ਦੀ ਧਾਰਾ 115(2), 126(2), 351(2) ਅਤੇ ਆਰਮਜ਼ ਐਕਟ ਦੀ ਧਾਰਾ 25 ਅਤੇ 27 ਤਹਿਤ ਮਾਮਲਾ ਦਰਜ ਕੀਤਾ ਹੈ। ਮਟੌਰ ਥਾਣਾ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਜਾਂਚ ਅਧਿਕਾਰੀ ਏ.ਐੱਸ.ਆਈ. ਕੇਵਲ ਕੁਮਾਰ ਨੇ ਦੱਸਿਆ ਕਿ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਆਧਾਰ 'ਤੇ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਦੋਸ਼ੀ ਗਾਇਕ ਨੂੰ ਜਲਦੀ ਹੀ ਜਾਂਚ ਵਿੱਚ ਸ਼ਾਮਿਲ ਕਰਕੇ ਪੁੱਛਗਿੱਛ ਕੀਤੀ ਜਾਵੇਗੀ।

Related Post

ਮਸ਼ਹੂਰ ਗਾਇਕ ਦਾ ਅਚਾਨਕ ਦੇਹਾਂਤ, ਪ੍ਰੋਗਰਾਮ ਤੋਂ ਕੁਝ ਘੰਟੇ ਪਹਿਲਾਂ ਹੀ ਤੋੜਿਆ ਦਮ, ਪ੍ਰਸ਼ੰਸਕਾਂ ਤੇ ਪਰਿਵਾਰ ‘ਚ ਸੋਗ ਦੀ ਲਹਿਰ; ਸੰਗੀਤ ਜਗਤ ‘ਚ ਮਾਤਮ
ਸੰਗੀਤ ਜਗਤ ਤੋਂ ਦੁਖਦਾਇਕ ਖਬਰ! ਪੰਜਾਬੀ ਲੋਕ ਗਾਇਕਾ ਡੌਲੀ ਗੁਲੇਰੀਆ ਨੂੰ ਵੱਡਾ ਸਦਮਾ, ਪਤੀ ਲੈਫਟੀਨੈਂਟ ਕਰਨਲ ਸ਼ਰਨਜੀਤ ਗੁਲੇਰੀਆ ਦਾ ਦੇਹਾਂਤ, ਦਿੱਲੀ ਕੈਂਟ ਵਿਖੇ ਹੋਵੇਗਾ ਅੰਤਿਮ ਸੰਸਕਾਰ
7 ਸਤੰਬਰ ਨੂੰ GTC VYBE ’ਚ ਲੱਗੇਗੀ ਰੌਣਕ, ਗਿੱਪੀ ਗਰੇਵਾਲ ਤੇ ਸ਼ਹਿਨਾਜ਼ ਗਿੱਲ ਸਣੇ ਕਈ ਸਿਤਾਰੇ ਲਗਾਉਣਗੇ ਮਹਿਫ਼ਲ ਨੂੰ ਚਾਰ ਚੰਨ, ਇੱਕ ਕਲਿੱਕ ਨਾਲ ਜਾਣੋ ਪੂਰੀ ਡਿਟੇਲ
ਰੈਪਰ ਬਾਦਸ਼ਾਹ ਤੇ ਈਸ਼ਾ ਰਿਖੀ ਦੇ ਟੁੱਟੇ ਰਿਸ਼ਤੇ ਦੀਆਂ ਅਫਵਾਹਾਂ ‘ਤੇ ਲੱਗਿਆ ਵਿਰਾਮ! ਵਿਆਹ ਦੇ 5 ਮਹੀਨੇ ਬਾਅਦ ਬਾਦਸ਼ਾਹ ਨੇ ਕਰਤਾ ਵੱਡਾ ਐਲਾਨ…
ਮਿਊਜ਼ਿਕ ਜਗਤ ਨੂੰ ਵੱਡਾ ਝਟਕਾ! ਮੂਸੇਵਾਲਾ ਵਾਂਗ ਘੇਰ ਕੇ ਮਾਰਿਆ ਨਾਮੀ ਗਾਇਕ; ਇੰਡਸਟਰੀ ‘ਚ ਫੈਲੀ ਦਹਿਸ਼ਤ, ਇਸ ਗੈਂਗ ਨੇ ਪੋਸਟ ਪਾ ਕੇ ਲਈ ਜ਼ਿੰਮੇਵਾਰੀ…
ਪੰਜਾਬੀ ਸੋਸ਼ਲ ਮੀਡੀਆ ਇੰਫਲੂਇੰਸਰ ਦੀ ਦਰਦਨਾਕ ਮੌਤ; PGI ‘ਚ ਤੋੜਿਆ ਦਮ, ਪਰਿਵਾਰ ਦਾ ਰੋ-ਰੋ ਬੁਰਾ ਹਾਲ, ਇਨਸਾਫ਼ ਦੀ ਮੰਗ…

© Copyright Galactic Television & Communications Pvt. Ltd. 2026. All rights reserved.