DD Free Dish ਦੇ ਦਰਸ਼ਕਾਂ ਲਈ ਵੱਡੀ ਖੁਸ਼ਖਬਰੀ: ਹੁਣ ਫ੍ਰੀ 'ਚ ਦੇਖੋ GTC Punjabi ਅਤੇ GTC News ਚੈਨਲ, ਇੱਕ ਕਲਿੱਕ ਨਾਲ ਜਾਣੋ ਪੂਰੀ ਡਿਟੇਲ

By:  Lajwinder Kaur April 1st 2026 12:39 PM -- Updated: April 1st 2026 12:50 PM

Big Good News for DD Free Dish Viewers: ਡੀਡੀ ਫ੍ਰੀ ਡਿਸ਼ (DD Free Dish) ਦੇ ਕਰੋੜਾਂ ਦਰਸ਼ਕਾਂ ਲਈ ਇੱਕ ਬਹੁਤ ਹੀ ਵਧੀਆ ਖੁਸ਼ਖਬਰੀ ਸਾਹਮਣੇ ਆਈ ਹੈ। ਪ੍ਰਸਾਰ ਭਾਰਤੀ ਦੇ ਮੁਫ਼ਤ ਡਾਇਰੈਕਟ-ਟੂ-ਹੋਮ (DTH) ਪਲੇਟਫਾਰਮ 'ਤੇ ਹੁਣ ਦਰਸ਼ਕਾਂ ਨੂੰ ਮਨੋਰੰਜਨ ਅਤੇ ਖ਼ਬਰਾਂ ਦਾ ਡਬਲ ਤੋਹਫ਼ਾ ਮਿਲਣ ਜਾ ਰਿਹਾ ਹੈ। ਹੁਣ ਦਰਸ਼ਕ ਬਿਨਾਂ ਕਿਸੇ ਵਾਧੂ ਖ਼ਰਚੇ ਦੇ ਜੀਟੀਸੀ ਪੰਜਾਬੀ (GTC Punjabi) ਅਤੇ ਜੀਟੀਸੀ ਨਿਊਜ਼ (GTC News) ਚੈਨਲਾਂ ਦਾ ਆਨੰਦ ਮਾਣ ਸਕਣਗੇ।

ਕਿਹੜੇ ਨੰਬਰ 'ਤੇ ਦਿਖਣਗੇ ਇਹ ਚੈਨਲ?

ਜੇਕਰ ਤੁਸੀਂ ਵੀ ਡੀਡੀ ਫ੍ਰੀ ਡਿਸ਼ ਦੀ ਵਰਤੋਂ ਕਰਦੇ ਹੋ, ਤਾਂ ਤੁਸੀਂ ਹੇਠਾਂ ਦਿੱਤੇ ਨੰਬਰਾਂ 'ਤੇ ਇਹ ਚੈਨਲ ਦੇਖ ਸਕਦੇ ਹੋ:

GTC Punjabi: ਇਹ ਚੈਨਲ ਹੁਣ ਚੈਨਲ ਨੰਬਰ 46 'ਤੇ ਉਪਲਬਧ ਹੈ। ਇੱਥੇ ਤੁਸੀਂ ਪੰਜਾਬੀ ਸੱਭਿਆਚਾਰ, ਸੰਗੀਤ ਅਤੇ ਹੋਰ ਮਨੋਰੰਜਕ ਪ੍ਰੋਗਰਾਮ ਦੇਖ ਸਕਦੇ ਹੋ।

GTC News: ਦੇਸ਼-ਦੁਨੀਆ ਦੀਆਂ ਤਾਜ਼ਾ ਖ਼ਬਰਾਂ ਲਈ ਤੁਸੀਂ ਚੈਨਲ ਨੰਬਰ 123 ਟਿਊਨ ਕਰ ਸਕਦੇ ਹੋ।



ਦਰਸ਼ਕਾਂ ਦਾ ਡਬਲ ਫਾਇਦਾ

ਜੀਟੀਸੀ (GTC) ਨੈੱਟਵਰਕ ਦੇ ਇਹਨਾਂ ਦੋਵਾਂ ਚੈਨਲਾਂ ਦੇ ਫ੍ਰੀ ਡਿਸ਼ 'ਤੇ ਆਉਣ ਨਾਲ ਪੰਜਾਬੀ ਬੋਲਣ ਵਾਲੇ ਅਤੇ ਖ਼ਬਰਾਂ ਵਿੱਚ ਦਿਲਚਸਪੀ ਰੱਖਣ ਵਾਲੇ ਦਰਸ਼ਕਾਂ ਵਿੱਚ ਕਾਫ਼ੀ ਉਤਸ਼ਾਹ ਹੈ। ਹੁਣ ਮਨੋਰੰਜਨ ਦੇ ਨਾਲ-ਨਾਲ ਹਰ ਪਲ ਦੀ ਖ਼ਬਰ ਵੀ ਬਿਲਕੁਲ ਮੁਫ਼ਤ ਮਿਲੇਗੀ।

ਜੇਕਰ ਤੁਹਾਡੀ ਡਿਸ਼ 'ਤੇ ਇਹ ਚੈਨਲ ਅਜੇ ਨਜ਼ਰ ਨਹੀਂ ਆ ਰਹੇ, ਤਾਂ ਇੱਕ ਵਾਰ ਆਪਣੇ ਸੈੱਟ-ਟਾਪ ਬਾਕਸ ਨੂੰ 'Auto Scan' ਜ਼ਰੂਰ ਕਰੋ ਤਾਂ ਜੋ ਨਵੀਂ ਚੈਨਲ ਲਿਸਟ ਅਪਡੇਟ ਹੋ ਸਕੇ।

ਦੱਸ ਦਈਏ ਕਿ ਜੀਟੀਸੀ ਨਿਊਜ਼ ਅਤੇ ਜੀਟੀਸੀ ਪੰਜਾਬੀ ਏਅਰਟੈੱਲ, Fastway, Tata Play, DEN ਅਤੇ Hathway ਵਰਗੇ ਪ੍ਰਮੁੱਖ ਪਲੇਟਫਾਰਮਾਂ 'ਤੇ ਉਪਲਬਧ ਹੈ। ਇੰਨਾ ਹੀ ਨਹੀਂ, ਡਿਜੀਟਲ ਦੁਨੀਆ ਵਿੱਚ ਵੀ ਇਹ ਚੈਨਲ JioTV, YuppTV ਅਤੇ FreeTVPlus ਵਰਗੇ ਐਪਸ ਉੱਤੇ ਉਪਲਬਧ ਹੈ, ਜਿਸ ਰਾਹੀਂ ਦਰਸ਼ਕ ਜੀਟੀਸੀ ਦੇ ਚੈਨਲਾਂ ਆਨੰਦ ਮਾਣ ਸਕਦੇ ਹਨ। 

© Copyright Galactic Television & Communications Pvt. Ltd. 2026. All rights reserved.