ਸਕੂਲ ਅਤੇ ਕਾਲਜ ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ: ਆ ਗਈਆਂ ਲਗਾਤਾਰ ਤਿੰਨ ਛੁੱਟੀਆਂ, ਜਾਣੋ ਪੂਰੀ ਡਿਟੇਲ
ਸਕੂਲ ਅਤੇ ਕਾਲਜ ਦੇ ਵਿਦਿਆਰਥੀਆਂ ਲਈ ਇੱਕ ਵੱਡੀ ਅਤੇ ਰਾਹਤ ਭਰੀ ਖ਼ਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਅਨੁਸਾਰ, ਦੇਸ਼ ਦੇ ਕਈ ਰਾਜਾਂ ਵਿੱਚ ਵਿਦਿਆਰਥੀਆਂ ਨੂੰ ਅਗਸਤ ਵਿੱਚ ਲਗਾਤਾਰ 3 ਦਿਨਾਂ ਦੀਆਂ ਛੁੱਟੀਆਂ ਮਿਲਣਗੀਆਂ, ਜਿਸ ਨਾਲ ਉਨ੍ਹਾਂ ਨੂੰ ਲੰਮਾ ਵੀਕਐਂਡ ਬ੍ਰੇਕ ਮਿਲੇਗਾ।
ਸਕੂਲ ਅਤੇ ਕਾਲਜ ਦੇ ਵਿਦਿਆਰਥੀਆਂ ਲਈ ਇੱਕ ਵੱਡੀ ਅਤੇ ਰਾਹਤ ਭਰੀ ਖ਼ਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਅਨੁਸਾਰ, ਦੇਸ਼ ਦੇ ਕਈ ਰਾਜਾਂ ਵਿੱਚ ਵਿਦਿਆਰਥੀ ਲਗਾਤਾਰ 3 ਦਿਨਾਂ ਦੀਆਂ ਛੁੱਟੀਆਂ (21 ਤੋਂ 23 ਅਗਸਤ ) ਦਾ ਆਨੰਦ ਲੈਣ ਦਾ ਮੌਕਾ ਮਿਲੇਗਾ। ਤਿਉਹਾਰਾਂ ਅਤੇ ਵੀਕਐਂਡ ਦੇ ਸੁਮੇਲ ਕਾਰਨ ਵਿਦਿਆਰਥੀਆਂ ਨੂੰ ਇੱਕ ਲੰਮਾ ਵੀਕਐਂਡ ਬ੍ਰੇਕ ਮਿਲਣ ਜਾ ਰਿਹਾ ਹੈ।
21 ਅਗਸਤ ਤੋਂ ਸ਼ੁਰੂ ਹੋਵੇਗਾ ਛੁੱਟੀਆਂ ਦਾ ਸਿਲਸਿਲਾ
- 21 ਅਗਸਤ 2026 (ਸ਼ੁੱਕਰਵਾਰ): ‘ਵਰਲਕਸ਼ਮੀ ਵ੍ਰਤ’ (Varalakshmi Vrat) ਦੇ ਪਵਿੱਤਰ ਮੌਕੇ 'ਤੇ ਕਈ ਰਾਜਾਂ ਵਿੱਚ ਸਕੂਲਾਂ ਅਤੇ ਕਾਲਜਾਂ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ।
- 22 ਅਗਸਤ 2026 (ਸ਼ਨੀਵਾਰ): ਇਸ ਦਿਨ ਮਹੀਨੇ ਦਾ ਚੌਥਾ ਸ਼ਨੀਵਾਰ ਹੈ, ਜਿਸ ਕਾਰਨ ਜ਼ਿਆਦਾਤਰ ਵਿਦਿਅਕ ਸੰਸਥਾਵਾਂ ਵਿੱਚ ਆਮ ਤੌਰ 'ਤੇ ਛੁੱਟੀ ਹੁੰਦੀ ਹੈ।
- 23 ਅਗਸਤ 2026 (ਐਤਵਾਰ): ਇਹ ਹਫ਼ਤਾਵਾਰੀ ਛੁੱਟੀ ਦਾ ਦਿਨ ਹੈ।
ਇਨ੍ਹਾਂ ਲਗਾਤਾਰ ਤਿੰਨ ਦਿਨਾਂ (ਸ਼ੁੱਕਰਵਾਰ, ਸ਼ਨੀਵਾਰ ਅਤੇ ਐਤਵਾਰ) ਦੀਆਂ ਛੁੱਟੀਆਂ ਕਾਰਨ ਅਧਿਆਪਕ ਅਤੇ ਵਿਦਿਆਰਥੀ ਆਪੋ ਆਪਣੇ ਪਰਿਵਾਰਾਂ ਦੇ ਨਾਲ ਵਧੀਆ ਸਮਾਂ ਬਿਤਾ ਸਕਣਗੇ ਅਤੇ ਤਿਉਹਾਰਾਂ ਦੇ ਜਸ਼ਨਾਂ ਵਿੱਚ ਪੂਰੇ ਉਤਸ਼ਾਹ ਨਾਲ ਹਿੱਸਾ ਲੈ ਸਕਣਗੇ।
ਇਨ੍ਹਾਂ ਰਾਜਾਂ ਵਿੱਚ ਮਿਲੇਗਾ ਲਾਭ
ਮਿਲੀ ਜਾਣਕਾਰੀ ਮੁਤਾਬਕ ਆਂਧਰਾ ਪ੍ਰਦੇਸ਼, ਤੇਲੰਗਾਨਾ, ਕਰਨਾਟਕ, ਤਾਮਿਲਨਾਡੂ ਅਤੇ ਮਹਾਰਾਸ਼ਟਰ ਸਮੇਤ ਕਈ ਹੋਰ ਰਾਜਾਂ ਦੇ ਵਿਦਿਆਰਥੀਆਂ ਨੂੰ ਇਨ੍ਹਾਂ ਛੁੱਟੀਆਂ ਦਾ ਫ਼ਾਇਦਾ ਮਿਲਣ ਦੀ ਉਮੀਦ ਹੈ। ਹਾਲਾਂਕਿ, ਛੁੱਟੀਆਂ ਨੂੰ ਲਾਗੂ ਕਰਨ ਸੰਬੰਧੀ ਹੁਕਮ ਸਬੰਧਤ ਰਾਜ ਸਰਕਾਰਾਂ, ਸਿੱਖਿਆ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸਥਾਨਕ ਪ੍ਰਸ਼ਾਸਨਿਕ ਫ਼ੈਸਲਿਆਂ 'ਤੇ ਨਿਰਭਰ ਕਰਨਗੇ।