ਬਠਿੰਡਾ ‘ਚ ਪੰਜਾਬ ਭਰ ਦੇ ਸਕੂਲ ਵੈਨ ਅਤੇ ਬੱਸ ਆਪਰੇਟਰਾਂ ਦੀ ਮਹਾਪੰਚਾਇਤ: 3 ਸਤੰਬਰ ਨੂੰ ਵਾਹਨ ਰੱਖਣਗੇ ਬੰਦ, ਨਵੇਂ ਨਿਯਮਾਂ ਦਾ ਵਿਰੋਧ

ਪੰਜਾਬ ਭਰ ਵਿੱਚ ਸਕੂਲ ਵੈਨਾਂ ਅਤੇ ਬੱਸਾਂ ਦੇ ਆਪਰੇਟਰਾਂ ਵੱਲੋਂ ਸਰਕਾਰ ਦੇ ਨਵੇਂ ਨਿਯਮਾਂ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਗਿਆ ਹੈ। ਭਲਕੇ 3 ਸਤੰਬਰ ਨੂੰ ਬਠਿੰਡਾ ਦੀ ਦਾਣਾ ਮੰਡੀ ਵਿਖੇ ਪੰਜਾਬ ਭਰ ਦੇ ਸਕੂਲ ਵੈਨ ਅਤੇ ਬੱਸ ਆਪਰੇਟਰਾਂ ਵੱਲੋਂ ਇੱਕ ਵਿਸ਼ਾਲ ਮਹਾਪੰਚਾਇਤ ਕੀਤੀ ਜਾ ਰਹੀ ਹੈ।

By:  Lajwinder Kaur September 2nd 2026 05:29 PM -- Updated: September 2nd 2026 05:31 PM

ਪੰਜਾਬ ਭਰ ਵਿੱਚ ਸਕੂਲ ਵੈਨਾਂ ਅਤੇ ਬੱਸਾਂ ਦੇ ਆਪਰੇਟਰਾਂ ਵੱਲੋਂ ਸਰਕਾਰ ਦੇ ਨਵੇਂ ਨਿਯਮਾਂ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਗਿਆ ਹੈ। ਭਲਕੇ 3 ਸਤੰਬਰ ਨੂੰ ਬਠਿੰਡਾ ਦੀ ਦਾਣਾ ਮੰਡੀ ਵਿਖੇ ਪੰਜਾਬ ਭਰ ਦੇ ਸਕੂਲ ਵੈਨ ਅਤੇ ਬੱਸ ਆਪਰੇਟਰਾਂ ਵੱਲੋਂ ਇੱਕ ਵਿਸ਼ਾਲ ਮਹਾਪੰਚਾਇਤ ਕੀਤੀ ਜਾ ਰਹੀ ਹੈ। ਇਸ ਦੇ ਚਲਦਿਆਂ ਪੰਜਾਬ ਭਰ ਵਿੱਚ ਸਕੂਲ ਵੈਨਾਂ ਅਤੇ ਬੱਸਾਂ ਦਾ ਸੰਚਾਲਨ ਪੂਰੀ ਤਰ੍ਹਾਂ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ, ਜਿਸ ਕਾਰਨ ਕੱਲ ਕਿਸੇ ਵੀ ਸਕੂਲ ਵਿੱਚ ਵੈਨਾਂ ਨਹੀਂ ਜਾਣਗੀਆਂ। ਮਿਲੀ ਜਾਣਕਾਰੀ ਮੁਤਾਬਕ ਇਸ ਅੰਦੋਲਨ ਨੂੰ ਕੁਝ ਨਿੱਜੀ ਸਕੂਲਾਂ ਦਾ ਸਮਰਥਨ ਵੀ ਮਿਲਦਾ ਨਜ਼ਰ ਆ ਰਿਹਾ ਹੈ। ਜਿਸ ਕਰਕੇ ਹਮਾਇਤ ਦੇ ਵਿੱਚ ਕੁੱਝ ਸਕੂਲ ਬੰਦ ਰਹਿਣਗੇ।

ਸਰਕਾਰ ਦੇ ਨਵੇਂ ਨਿਯਮਾਂ ਅਤੇ ਟੈਕਸਾਂ ਨੂੰ ਲੈ ਕੇ ਭਾਰੀ ਰੋਸ

ਸਕੂਲ ਵੈਨ ਅਤੇ ਬੱਸ ਆਪਰੇਟਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਹੈਪੀ ਨੇ ਦੱਸਿਆ ਕਿ ਸਰਕਾਰ ਵੱਲੋਂ ਸਕੂਲ ਵਾਹਨਾਂ ਲਈ ਲਗਾਤਾਰ ਸਖ਼ਤ ਅਤੇ ਨਵੇਂ ਨਿਯਮ ਲਿਆਉਂਦੇ ਜਾ ਰਹੇ ਹਨ, ਜਿਸ ਨਾਲ ਆਪਰੇਟਰਾਂ ਨੂੰ ਰੋਜ਼ਾਨਾ ਦੇ ਕੰਮਕਾਜ ਵਿੱਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਆਪਰੇਟਰ ਖ਼ੁਦ ਵੀ ਗੰਭੀਰ ਹਨ, ਪਰ ਨਿਯਮ ਅਜਿਹੇ ਹੋਣੇ ਚਾਹੀਦੇ ਹਨ ਜੋ ਜ਼ਮੀਨੀ ਪੱਧਰ 'ਤੇ ਆਸਾਨੀ ਨਾਲ ਲਾਗੂ ਕੀਤੇ ਜਾ ਸਕਣ।

ਆਪਰੇਟਰਾਂ ਦਾ ਦੋਸ਼ ਹੈ ਕਿ ਸਰਕਾਰ ਵੱਲੋਂ ਕਦੇ ਜੀਪੀਐਸ (GPS) ਅਤੇ ਕਦੇ ਸੀਸੀਟੀਵੀ ਕੈਮਰੇ ਲਗਾਉਣ ਦੀਆਂ ਸ਼ਰਤਾਂ ਰੱਖੀਆਂ ਜਾ ਰਹੀਆਂ ਹਨ। ਹਾਲਤ ਇਹ ਹੈ ਕਿ ਵਾਹਨਾਂ ਵਿੱਚ ਪਹਿਲਾਂ ਤੋਂ ਲੱਗੇ ਜੀਪੀਐਸ ਅਤੇ ਕੈਮਰਿਆਂ ਨੂੰ ਵੀ ਕਈ ਮਾਮਲਿਆਂ ਵਿੱਚ ਮਾਨਤਾ ਨਹੀਂ ਦਿੱਤੀ ਜਾ ਰਹੀ ਅਤੇ ਵਿਸ਼ੇਸ਼ ਤੌਰ 'ਤੇ ਵਿਭਾਗ ਕੋਲੋਂ ਨਵੇਂ ਸਿਸਟਮ ਲਗਾਉਣ ਲਈ ਕਿਹਾ ਜਾ ਰਿਹਾ ਹੈ।

ਹੋਰ ਸੂਬਿਆਂ ਨਾਲੋਂ ਵੱਧ ਟੈਕਸ ਦਾ ਦੋਸ਼

ਆਪਰੇਟਰਾਂ ਦਾ ਇਹ ਵੀ ਕਹਿਣਾ ਹੈ ਕਿ ਦੂਜੇ ਰਾਜਾਂ ਦੇ ਮੁਕਾਬਲੇ ਪੰਜਾਬ ਵਿੱਚ ਟੈਕਸ ਕਾਫ਼ੀ ਜ਼ਿਆਦਾ ਹੈ ਅਤੇ ਇੱਥੇ ਹਰ ਰੋਜ਼ ਨਵਾਂ ਟੈਕਸ ਲੱਗ ਰਿਹਾ ਹੈ। ਇਸ ਤੋਂ ਇਲਾਵਾ ਵਾਹਨਾਂ ਦੀ ਪਾਸਿੰਗ ਦੀ ਪ੍ਰਕਿਰਿਆ ਦੌਰਾਨ ਵੀ ਬੇਲੋੜੀਆਂ ਰਸਮੀ ਕਾਰਵਾਈਆਂ ਪੂਰੀਆਂ ਕਰਨੀਆਂ ਪੈਂਦੀਆਂ ਹਨ। ਸਪੱਸ਼ਟ ਦਿਸ਼ਾ-ਨਿਰਦੇਸ਼ ਨਾ ਮਿਲਣ ਅਤੇ ਵਾਰ-ਵਾਰ ਨਵੀਆਂ ਸ਼ਰਤਾਂ ਥੋਪਣ ਕਾਰਨ ਆਪਰੇਟਰਾਂ ਵਿੱਚ ਸਰਕਾਰ ਪ੍ਰਤੀ ਭਾਰੀ ਨਾਰਾਜ਼ਗੀ ਪਾਈ ਜਾ ਰਹੀ ਹੈ।

ਇਨ੍ਹਾਂ ਸਾਰੇ ਅਹਿਮ ਮਸਲਿਆਂ ਨੂੰ ਲੈ ਕੇ ਹੀ ਕੱਲ ਬਠਿੰਡਾ ਦੀ ਦਾਣਾ ਮੰਡੀ ਵਿਖੇ ਮਹਾਪੰਚਾਇਤ ਦਾ ਆਯੋਜਨ ਕੀਤਾ ਗਿਆ ਹੈ, ਜਿੱਥੇ ਅੱਗੇ ਦੀ ਰਣਨੀਤੀ ਬਾਰੇ ਵੱਡੇ ਫ਼ੈਸਲੇ ਲਏ ਜਾਣਗੇ।

Related Post

ਸਿਆਸੀ ਹਲਚਲ ਤੇਜ਼: SOI ਨੂੰ ਛੱਡ 200 ਤੋਂ ਵੱਧ ਨੌਜਵਾਨ ‘ਆਪ’ ‘ਚ ਸ਼ਾਮਿਲ, ਅਮਰਜੀਤ ਮਹਿਤਾ ਨੇ ਕੀਤਾ ਸਵਾਗਤ
ਸਨਸਨੀਖੇਜ਼ ਵਾਰਦਾਤ! ਬੱਸ ਅੱਡੇ ਪਿੱਛੇ ਨਿੱਜੀ ਬੱਸ ਦੇ ਕੰਡਕਟਰ ਦੀ ਤੇਜ਼ਧਾਰ ਹਥਿਆਰਾਂ ਨਾਲ ਹੱਤਿਆ, ਦੋ ਸ਼ੱਕੀ CCTV ‘ਚ ਕੈਦ, ਇਲਾਕੇ 'ਚ ਦਹਿਸ਼ਤ ਦਾ ਮਾਹੌਲ...
ਬਠਿੰਡਾ ਤੋਂ ਹੈਰਾਨ ਕਰਨ ਵਾਲੀ ਘਟਨਾ! ਚੱਲਦੀ ਸਕੂਲ ਬੱਸ ਨੂੰ ਲੱਗੀ ਅੱਗ, ਚਾਰੇ ਪਾਸੇ ਧੂੰਆਂ-ਧੂੰਆਂ; ਸ਼ੀਸ਼ੇ ਤੋੜ ਬੱਚਿਆਂ ਨੂੰ ਬਚਾਇਆ
ਪੰਜਾਬ ਦੇ ਕਿਸਾਨਾਂ ਨੂੰ ਵੱਡੀ ਸੌਗਾਤ; ਕੈਬਨਿਟ ਮੰਤਰੀ ਬਰਿੰਦਰ ਗੋਇਲ ਵੱਲੋਂ 36 ਕਰੋੜ ਤੋਂ ਵੱਧ ਦੇ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ, ਕਿਸਾਨਾਂ ਨੂੰ ਮਿਲੇਗਾ ਭਰਪੂਰ ਨਹਿਰੀ ਪਾਣੀ
ਬਠਿੰਡਾ ਦੇ ਤਹਿਸੀਲਦਾਰ ਦਫ਼ਤਰ ‘ਚ ਮੱਚਿਆ ਹੜਕੰਪ; ਅਚਾਨਕ ਚੱਲ ਪਈ ਗੋਲੀ, ਨੌਜਵਾਨ ਜ਼ਖਮੀ, ਜਾਣੋ ਪੂਰਾ ਮਾਮਲਾ
RTA ਦਫ਼ਤਰ 'ਚ ਛਾਪੇਮਾਰੀ ਦੌਰਾਨ ਮੱਚੀ ਤਰਥੱਲੀ, ਵਿਜੀਲੈਂਸ ਦੀ ਫਲਾਇੰਗ ਸਕੁਆਡ ਨੇ ਏਜੰਟ ਨੂੰ ਰਿਸ਼ਵਤ ਸਮੇਤ ਕੀਤਾ ਕਾਬੂ

© Copyright Galactic Television & Communications Pvt. Ltd. 2026. All rights reserved.