RTA ਦਫ਼ਤਰ 'ਚ ਛਾਪੇਮਾਰੀ ਦੌਰਾਨ ਮੱਚੀ ਤਰਥੱਲੀ, ਵਿਜੀਲੈਂਸ ਦੀ ਫਲਾਇੰਗ ਸਕੁਆਡ ਨੇ ਏਜੰਟ ਨੂੰ ਰਿਸ਼ਵਤ ਸਮੇਤ ਕੀਤਾ ਕਾਬੂ

ਬਠਿੰਡਾ ਦੇ RTA ਦਫ਼ਤਰ ਵਿੱਚ ਵਿਜੀਲੈਂਸ ਬਿਊਰੋ ਨੇ ਵੱਡੀ ਕਾਰਵਾਈ ਕਰਦਿਆਂ ਇੱਕ ਪ੍ਰਾਈਵੇਟ ਏਜੰਟ ਨੂੰ ਕਥਿਤ ਤੌਰ 'ਤੇ ਰਿਸ਼ਵਤ ਲੈਂਦੇ ਹੋਏ ਕਾਬੂ ਕੀਤਾ ਹੈ। ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਵਿਜੀਲੈਂਸ ਦਾ ਕਹਿਣਾ ਹੈ ਕਿ ਮਾਮਲੇ ਸਬੰਧੀ ਵਿਸਥਾਰ ਨਾਲ ਜਾਣਕਾਰੀ ਜਲਦ ਪ੍ਰੈੱਸ ਨੋਟ ਰਾਹੀਂ ਜਾਰੀ ਕੀਤੀ ਜਾਵੇਗੀ।

By:  Lajwinder Kaur July 22nd 2026 03:09 PM -- Updated: July 22nd 2026 03:14 PM

ਪੰਜਾਬ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਸਖ਼ਤ ਮੁਹਿੰਮ ਤਹਿਤ ਬਠਿੰਡਾ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਬਠਿੰਡਾ ਵਿੱਚ ਮੰਗਲਵਾਰ (21 ਜੁਲਾਈ) ਨੂੰ ਮੋਹਾਲੀ ਤੋਂ ਆਈ ਵਿਜੀਲੈਂਸ ਬਿਊਰੋ ਦੀ ਫਲਾਇੰਗ ਸਕੁਆਡ ਟੀਮ ਨੇ ਵੱਡੀ ਕਾਰਵਾਈ ਕਰਦਿਆਂ ਆਰ.ਟੀ.ਏ. (RTA) ਦਫ਼ਤਰ ਨਾਲ ਸੰਬੰਧਤ ਇੱਕ ਏਜੰਟ ਨੂੰ ਕਥਿਤ ਤੌਰ 'ਤੇ ਰਿਸ਼ਵਤ ਦੀ ਰਕਮ ਸਮੇਤ ਰੰਗੇ ਹੱਥੀਂ ਕਾਬੂ ਕਰ ਲਿਆ ਹੈ। ਇਸ ਛਾਪੇਮਾਰੀ ਕਾਰਨ ਦਫ਼ਤਰਾਂ ਅਤੇ ਏਜੰਟਾਂ ਵਿੱਚ ਭਾਜੜ ਮੱਚ ਗਈ।

ਮੋਹਾਲੀ ਤੋਂ ਆਈ ਟੀਮ ਨੇ ਕੀਤੀ ਛਾਪੇਮਾਰੀ

ਮਿਲੀ ਜਾਣਕਾਰੀ ਅਨੁਸਾਰ, ਇਸ ਛਾਪੇਮਾਰੀ ਨੂੰ ਅੰਜਾਮ ਦੇਣ ਲਈ ਮੋਹਾਲੀ ਤੋਂ ਵਿਜੀਲੈਂਸ ਬਿਊਰੋ ਦੀ ਵਿਸ਼ੇਸ਼ ਫਲਾਇੰਗ ਸਕੁਆਡ ਟੀਮ ਬਠਿੰਡਾ ਪਹੁੰਚੀ ਸੀ। ਟੀਮ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਇਹ ਕਾਰਵਾਈ ਕਰਦਿਆਂ ਆਰ.ਟੀ.ਏ. ਦਫ਼ਤਰ ਦੇ ਕੰਮਕਾਜ ਨਾਲ ਜੁੜੇ ਇੱਕ ਪ੍ਰਾਈਵੇਟ ਏਜੰਟ ਨੂੰ ਰਿਸ਼ਵਤ ਦੀ ਰਕਮ ਸਮੇਤ ਦਬੋਚ ਲਿਆ। ਵਿਜੀਲੈਂਸ ਦੀ ਇਸ ਅਚਨਚੇਤ ਕਾਰਵਾਈ ਨਾਲ ਮਹਿਕਮੇ ਵਿੱਚ ਹੜਕੰਪ ਮੱਚ ਗਿਆ ਹੈ।

ਵਿਜੀਲੈਂਸ ਅਧਿਕਾਰੀ ਦਾ ਬਿਆਨ

ਇਸ ਪੂਰੇ ਮਾਮਲੇ ਸਬੰਧੀ ਜਦੋਂ ਮੌਕੇ 'ਤੇ ਮੌਜੂਦ ਵਿਜੀਲੈਂਸ ਦੇ ਇੰਸਪੈਕਟਰ ਕੋਮਲਪ੍ਰੀਤ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨੇ ਫ਼ੋਨ ਜਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਸੰਖੇਪ ਵਿੱਚ ਦੱਸਿਆ ਕਿ ਪੂਰੇ ਮਾਮਲੇ ਦੀ ਵਿਸਤ੍ਰਿਤ ਜਾਣਕਾਰੀ ਵਿਜੀਲੈਂਸ ਬਿਊਰੋ ਵੱਲੋਂ ਜਲਦ ਹੀ ਇੱਕ ਅਧਿਕਾਰਤ ਪ੍ਰੈੱਸ ਨੋਟ ਰਾਹੀਂ ਸਾਂਝੀ ਕੀਤੀ ਜਾਵੇਗੀ।

ਮੁਲਜ਼ਮ ਹਿਰਾਸਤ ਵਿੱਚ, ਜਾਂਚ ਜਾਰੀ

ਫਿਲਹਾਲ ਵਿਜੀਲੈਂਸ ਟੀਮ ਬਾਜ ਨਾਮਕ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਕੇ ਬਠਿੰਡਾ ਤੋਂ ਰਵਾਨਾ ਹੋ ਗਈ ਹੈ। ਸੂਤਰਾਂ ਮੁਤਾਬਕ ਵਿਜੀਲੈਂਸ ਵੱਲੋਂ ਫੜੇ ਗਏ ਏਜੰਟ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਸ ਰਿਸ਼ਵਤਖ਼ੋਰ ਰੈਕੇਟ ਵਿੱਚ ਆਰ.ਟੀ.ਏ. ਦਫ਼ਤਰ ਦੇ ਕਿਹੜੇ-ਕਿਹੜੇ ਹੋਰ ਅਧਿਕਾਰੀ ਜਾਂ ਕਰਮਚਾਰੀ ਸ਼ਾਮਲ ਸਨ। ਇਸ ਮਾਮਲੇ ਵਿੱਚ ਆਉਣ ਵਾਲੇ ਸਮੇਂ ਵਿੱਚ ਕੁਝ ਹੋਰ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ। ਪੂਰੇ ਮਾਮਲੇ ਸਬੰਧੀ ਹੋਰ ਅਧਿਕਾਰਤ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।

Related Post

ਬਠਿੰਡਾ ‘ਚ ਪੰਜਾਬ ਭਰ ਦੇ ਸਕੂਲ ਵੈਨ ਅਤੇ ਬੱਸ ਆਪਰੇਟਰਾਂ ਦੀ ਮਹਾਪੰਚਾਇਤ: 3 ਸਤੰਬਰ ਨੂੰ ਵਾਹਨ ਰੱਖਣਗੇ ਬੰਦ, ਨਵੇਂ ਨਿਯਮਾਂ ਦਾ ਵਿਰੋਧ
ਸਿਆਸੀ ਹਲਚਲ ਤੇਜ਼: SOI ਨੂੰ ਛੱਡ 200 ਤੋਂ ਵੱਧ ਨੌਜਵਾਨ ‘ਆਪ’ ‘ਚ ਸ਼ਾਮਿਲ, ਅਮਰਜੀਤ ਮਹਿਤਾ ਨੇ ਕੀਤਾ ਸਵਾਗਤ
ਸਨਸਨੀਖੇਜ਼ ਵਾਰਦਾਤ! ਬੱਸ ਅੱਡੇ ਪਿੱਛੇ ਨਿੱਜੀ ਬੱਸ ਦੇ ਕੰਡਕਟਰ ਦੀ ਤੇਜ਼ਧਾਰ ਹਥਿਆਰਾਂ ਨਾਲ ਹੱਤਿਆ, ਦੋ ਸ਼ੱਕੀ CCTV ‘ਚ ਕੈਦ, ਇਲਾਕੇ 'ਚ ਦਹਿਸ਼ਤ ਦਾ ਮਾਹੌਲ...
ਬਠਿੰਡਾ ਤੋਂ ਹੈਰਾਨ ਕਰਨ ਵਾਲੀ ਘਟਨਾ! ਚੱਲਦੀ ਸਕੂਲ ਬੱਸ ਨੂੰ ਲੱਗੀ ਅੱਗ, ਚਾਰੇ ਪਾਸੇ ਧੂੰਆਂ-ਧੂੰਆਂ; ਸ਼ੀਸ਼ੇ ਤੋੜ ਬੱਚਿਆਂ ਨੂੰ ਬਚਾਇਆ
ਪੰਜਾਬ ਦੇ ਕਿਸਾਨਾਂ ਨੂੰ ਵੱਡੀ ਸੌਗਾਤ; ਕੈਬਨਿਟ ਮੰਤਰੀ ਬਰਿੰਦਰ ਗੋਇਲ ਵੱਲੋਂ 36 ਕਰੋੜ ਤੋਂ ਵੱਧ ਦੇ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ, ਕਿਸਾਨਾਂ ਨੂੰ ਮਿਲੇਗਾ ਭਰਪੂਰ ਨਹਿਰੀ ਪਾਣੀ
ਬਠਿੰਡਾ ਦੇ ਤਹਿਸੀਲਦਾਰ ਦਫ਼ਤਰ ‘ਚ ਮੱਚਿਆ ਹੜਕੰਪ; ਅਚਾਨਕ ਚੱਲ ਪਈ ਗੋਲੀ, ਨੌਜਵਾਨ ਜ਼ਖਮੀ, ਜਾਣੋ ਪੂਰਾ ਮਾਮਲਾ

© Copyright Galactic Television & Communications Pvt. Ltd. 2026. All rights reserved.