ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇੱਕ ਵੀਡੀਓ ਨੂੰ ਪੰਜਾਬ ਦੀ ਦੱਸ ਕੇ ਸਾਂਝਾ ਕਰਨ ਤੋਂ ਬਾਅਦ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਸਾਬਕਾ ਕ੍ਰਿਕਟਰ ਅਤੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਨੇ ਦੋ ਨੌਜਵਾਨਾਂ ਦੀ ਨਸ਼ੇ ਵਿੱਚ ਧੁੱਤ ਵੀਡੀਓ ਸ਼ੇਅਰ ਕਰਦਿਆਂ ਸੂਬੇ ਵਿੱਚ ਨਸ਼ੇ ਦੀ ਸਥਿਤੀ ਅਤੇ ਸਰਕਾਰਾਂ ਦੀਆਂ ਨੀਤੀਆਂ 'ਤੇ ਦੁੱਖ ਪ੍ਰਗਟਾਇਆ ਸੀ। ਕੀ PMO ਦੇਸ਼ ਵਿੱਚ ਝੂਠ ਫੈਲਾਉਂਦਾ ਹੈ?- ਅਰਵਿੰਦ ਕੇਜਰੀਵਾਲਹਾਲਾਂਕਿ, ਪੰਜਾਬ ਪੁਲਿਸ ਨੇ ਇਸ ਮਾਮਲੇ 'ਤੇ ਤੁਰੰਤ ਪ੍ਰਤੀਕਿਰਿਆ ਦਿੰਦੇ ਹੋਏ ਸਪੱਸ਼ਟ ਕੀਤਾ ਹੈ ਕਿ ਵਾਇਰਲ ਵੀਡੀਓ ਪੰਜਾਬ ਦੀ ਨਹੀਂ, ਸਗੋਂ ਰਾਜਸਥਾਨ ਦੇ ਸ੍ਰੀ ਗੰਗਾਨਗਰ ਦੀ ਹੈ। ਦੂਜੇ ਪਾਸੇ, ਇਸ ਮਾਮਲੇ 'ਤੇ 'ਆਪ' ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਕੇ ਲਿਖਿਆ ਕਿ ਭਾਜਪਾ ਦੇ ਕਈ ਲੋਕਾਂ ਨੇ ਕੱਲ੍ਹ ਤੋਂ ਇਹ ਝੂਠ ਇਕੱਠਿਆਂ ਫੈਲਾਇਆ ਹੈ। ਕੀ ਹੁਕਮ PMO ਤੋਂ ਆਇਆ ਸੀ? ਕੀ PMO ਦੇਸ਼ ਵਿੱਚ ਝੂਠ ਫੈਲਾਉਂਦਾ ਹੈ?ਹਾਲ ਹੀ ਵਿੱਚ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋਈ, ਜਿਸ ਵਿੱਚ 2 ਨੌਜਵਾਨ ਅੱਤ ਦੇ ਨਸ਼ੇ ਦੀ ਹਾਲਤ ਵਿੱਚ ਸੜਕ 'ਤੇ ਝੂਮਦੇ ਦਿਖਾਈ ਦੇ ਰਹੇ ਸਨ। ਵੀਡੀਓ ਦੇ ਬੈਕਗ੍ਰਾਊਂਡ ਵਿੱਚ ਪੰਜਾਬੀ ਆਡੀਓ ਟਰੈਕ ਚੱਲ ਰਿਹਾ ਸੀ, ਜਿਸ ਕਾਰਨ ਸੋਸ਼ਲ ਮੀਡੀਆ ਯੂਜ਼ਰਸ ਇਸ ਨੂੰ ਪੰਜਾਬ ਦੀ ਘਟਨਾ ਮੰਨ ਕੇ ਵੱਡੇ ਪੱਧਰ 'ਤੇ ਸ਼ੇਅਰ ਕਰਨ ਲੱਗੇ।ਹਰਭਜਨ ਸਿੰਘ ਦੀ ਭਾਵੁਕ ਪੋਸਟਇਸ ਵੀਡੀਓ ਨੂੰ ਰਾਜ ਸਭਾ ਮੈਂਬਰ ਹਰਭਜਨ ਸਿੰਘ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਤੋਂ ਸ਼ੇਅਰ ਕੀਤਾ। ਉਨ੍ਹਾਂ ਨੇ ਬੇਹੱਦ ਭਾਵੁਕ ਸੁਨੇਹਾ ਲਿਖਦਿਆਂ ਕਿਹਾ ਕਿ ‘ਨਜ਼ਰ ਲੱਗ ਗਈ ਯਾਰ ਸਾਡੇ ਪੰਜਾਬ ਨੂੰ… ਸਰਕਾਰਾਂ ਨੇ ਕੀ ਹਾਲ ਬਣਾ ਦਿੱਤਾ ਪੰਜਾਬ ਦਾ ਤੇ ਪੰਜਾਬੀ ਨੌਜਵਾਨਾਂ ਦਾ। ਰੋਣਾ ਆਉਂਦਾ ਏ ਇਹ ਸਭ ਦੇਖ ਕੇ। ਬਖ਼ਸ਼ ਦਿਓ ਮੇਰੇ ਪੰਜਾਬ ਨੂੰ… ਮਾਫ਼ ਕਰੋ ਪੰਜਾਬ ਨੂੰ। ਕਿੱਥੇ ਲੈ ਆਏ ਓ ਪੰਜਾਬ ਨੂੰ?ਜਿਹੜਾ ਪੰਜਾਬ ਕਦੇ ਚੜ੍ਹਦੀ ਕਲਾ, ਹਿੰਮਤ ਤੇ ਬਹਾਦਰੀ ਲਈ ਜਾਣਿਆ ਜਾਂਦਾ ਸੀ, ਅੱਜ ਉਸੇ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਨੇ ਘੇਰ ਲਿਆ ਏ। ਹਾਲੇ ਵੀ ਵੇਲਾ ਹੈ—ਮੇਰੇ ਪੰਜਾਬ ਨੂੰ ਬਚਾ ਲਓ। ਪੰਜਾਬ ਦੀ ਜਵਾਨੀ ਨੂੰ ਬਚਾ ਲਓ।’ਪੰਜਾਬ ਪੁਲਿਸ ਨੇ ਖਾਰਜ ਕੀਤਾ ਦਾਅਵਾਹਰਭਜਨ ਦੀ ਪੋਸਟ ਸਾਹਮਣੇ ਆਉਂਦੇ ਹੀ ਪੰਜਾਬ ਪੁਲਿਸ ਨੇ ਮਾਮਲੇ ਦਾ ਸੰਗਿਆਨ ਲਿਆ ਅਤੇ ਸਾਬਕਾ ਕ੍ਰਿਕਟਰ ਨੂੰ ਟੈਗ ਕਰਦਿਆਂ ਇਸ ਦਾਅਵੇ ਦਾ ਖੰਡਨ ਕੀਤਾ। ਪੁਲਿਸ ਨੇ ਆਪਣੇ ਅਧਿਕਾਰਤ ਬਿਆਨ ਵਿੱਚ ਦੱਸਿਆ ਕਿ ਇਸ ਵੀਡੀਓ ਦਾ ਪੰਜਾਬ ਜਾਂ ਪੰਜਾਬ ਪੁਲਿਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਤਫਤੀਸ਼ ਵਿੱਚ ਪਾਇਆ ਗਿਆ ਕਿ ਇਹ ਘਟਨਾ ਗੁਆਂਢੀ ਰਾਜ ਰਾਜਸਥਾਨ ਦੇ ਸ੍ਰੀ ਗੰਗਾਨਗਰ ਜ਼ਿਲ੍ਹੇ ਦੀ ਹੈ।ਤੱਥਾਂ ਦੀ ਪੜਤਾਲ ਕਰਨ ਦੀ ਅਪੀਲਪੰਜਾਬ ਪੁਲਿਸ ਨੇ ਸੋਸ਼ਲ ਮੀਡੀਆ ਯੂਜ਼ਰਸ ਨੂੰ ਸੁਚੇਤ ਕਰਦਿਆਂ ਕਿਹਾ ਕਿ ਸਿਰਫ਼ ਕਿਸੇ ਵੀਡੀਓ ਵਿੱਚ ਪੰਜਾਬੀ ਭਾਸ਼ਾ ਜਾਂ ਆਡੀਓ ਟਰੈਕ ਹੋਣ ਨਾਲ ਉਹ ਘਟਨਾ ਪੰਜਾਬ ਦੀ ਨਹੀਂ ਬਣ ਜਾਂਦੀ। ਪੁਲਿਸ ਪ੍ਰਸ਼ਾਸਨ ਨੇ ਸਾਰੇ ਯੂਜ਼ਰਸ ਅਤੇ ਅਕਾਊਂਟਸ ਨੂੰ ਅਪੀਲ ਕੀਤੀ ਕਿ ਉਹ ਕੋਈ ਵੀ ਗੁਮਰਾਹਕੁੰਨ ਜਾਣਕਾਰੀ ਪੋਸਟ ਕਰਨ ਜਾਂ ਪੰਜਾਬ ਪੁਲਿਸ ਨੂੰ ਟੈਗ ਕਰਨ ਤੋਂ ਪਹਿਲਾਂ ਤੱਥਾਂ ਅਤੇ ਜਗ੍ਹਾਂ ਦੀ ਅਸਲੀਅਤ ਦੀ ਜਾਂਚ ਕਰ ਲੈਣ। ਉਨ੍ਹਾਂ ਨੇ ਸਾਰਿਆਂ ਨੂੰ ਸੋਸ਼ਲ ਮੀਡੀਆ 'ਤੇ ਜ਼ਿੰਮੇਵਾਰੀ ਨਾਲ ਸਮੱਗਰੀ ਸ਼ੇਅਰ ਕਰਨ ਦੀ ਬੇਨਤੀ ਕੀਤੀ।The video being circulated is from Sri Ganganagar, Rajasthan—not Punjab—and has no connection with Punjab Police.A Punjabi audio track does not make an incident a Punjab incident.We urge users and social media accounts to verify the facts and location before posting… https://t.co/bNHwjXVXsC— Punjab Police India (@PunjabPoliceInd) August 10, 2026 This is the BJP's standard modus operandi: manufacture lies and use sell-outs like Harbhajan to constantly defame Punjab. This video is from Rajasthan, but he lies to ruin the image of the state that gave him his entire career. Punjabis see right through this dirty propaganda.… https://t.co/1D4tfj3JYK— Harbhajan Singh ETO (@AAPHarbhajan) August 10, 2026