US-Israel-Iran War: ਦੁਬਈ ‘ਚ ਅਮਰੀਕੀ ਕੌਂਸਲੇਟ 'ਤੇ ਡਰੋਨ ਹਮਲਾ, ਇਜ਼ਰਾਈਲ ਵੱਲੋਂ ਤੇਹਰਾਨ ਅਤੇ ਬੇਰੂਤ 'ਤੇ ਭਾਰੀ ਬੰਬਾਰੀ, ਦੁਨੀਆ 'ਚ ਮੱਚੀ ਹਾਹਾਕਾਰ

By:  Lajwinder Kaur March 4th 2026 10:16 AM -- Updated: March 4th 2026 10:24 AM

US-Israel-Iran War: ਅਮਰੀਕਾ, ਇਜ਼ਰਾਈਲ ਅਤੇ ਈਰਾਨ ਵਿਚਾਲੇ ਚੱਲ ਰਹੀ ਜੰਗ ਅੱਜ ਪੰਜਵੇਂ ਦਿਨ ਵਿੱਚ ਦਾਖਲ ਹੋ ਗਈ ਹੈ। ਸਥਿਤੀ ਬਹੁਤ ਨਾਜ਼ੁਕ ਬਣੀ ਹੋਈ ਹੈ ਅਤੇ ਦੋਵਾਂ ਪਾਸਿਆਂ ਤੋਂ ਭਾਰੀ ਨੁਕਸਾਨ ਦੇ ਦਾਅਵੇ ਕੀਤੇ ਜਾ ਰਹੇ ਹਨ। ਆਓ ਜਾਣਦੇ ਹਾਂ...

ਦੁਬਈ ਵਿੱਚ ਹਮਲਾ: ਈਰਾਨ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਦੁਬਈ ਸਥਿਤ ਅਮਰੀਕੀ ਦੂਤਾਵਾਸ (Embassy) ਨੂੰ ਨਿਸ਼ਾਨਾ ਬਣਾਇਆ ਹੈ।

ਇਜ਼ਰਾਈਲੀ ਬੰਬਾਰੀ: ਦੂਜੇ ਪਾਸੇ, ਇਜ਼ਰਾਈਲ ਨੇ ਆਪਣੀ ਫੌਜੀ ਕਾਰਵਾਈ ਤੇਜ਼ ਕਰਦਿਆਂ ਈਰਾਨ ਦੀ ਰਾਜਧਾਨੀ ਤੇਹਰਾਨ ਅਤੇ ਲੇਬਨਾਨ ਦੀ ਰਾਜਧਾਨੀ ਬੇਰੂਤ 'ਤੇ ਭਾਰੀ ਬੰਬਾਰੀ ਕੀਤੀ ਹੈ।

ਈਰਾਨੀ ਫੌਜ (IRGC) ਦਾ ਦਾਅਵਾ: ਈਰਾਨ ਦੀ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕਾਰਪਸ (IRGC) ਨੇ ਇੱਕ ਹੈਰਾਨ ਕਰਨ ਵਾਲਾ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਜਵਾਬੀ ਹਮਲਿਆਂ ਵਿੱਚ ਪਹਿਲੇ ਦੋ ਦਿਨਾਂ ਦੇ ਅੰਦਰ ਲਗਭਗ 650 ਅਮਰੀਕੀ ਸੈਨਿਕ ਮਾਰੇ ਗਏ ਜਾਂ ਜ਼ਖਮੀ ਹੋਏ ਹਨ। ਹਾਲਾਂਕਿ, ਅਮਰੀਕਾ ਨੇ ਇਨ੍ਹਾਂ ਅੰਕੜਿਆਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ।

ਰਾਸ਼ਟਰਪਤੀ ਟਰੰਪ ਦਾ ਬਿਆਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਰਾਤ ਨੂੰ ਸਥਿਤੀ ਸਪੱਸ਼ਟ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਅਮਰੀਕੀ ਫੌਜ ਨੂੰ ਇਜ਼ਰਾਈਲ ਨਾਲ ਮਿਲ ਕੇ ਈਰਾਨ 'ਤੇ ਹਮਲਾ ਕਰਨ ਦਾ ਹੁਕਮ ਇਸ ਲਈ ਦਿੱਤਾ ਸੀ ਕਿਉਂਕਿ ਈਰਾਨ ਖੁਦ ਪਹਿਲਾਂ ਹਮਲਾ ਕਰਨ ਦੀ ਯੋਜਨਾ ਬਣਾ ਰਿਹਾ ਸੀ।

ਅਮਰੀਕਾ ਦੇ ਵੱਡੇ ਦਾਅਵੇ

ਅਮਰੀਕਾ ਨੇ ਈਰਾਨ ਦੇ ਖਿਲਾਫ ਆਪਣੀ ਫੌਜੀ ਕਾਰਵਾਈ ਦੇ ਅੰਕੜੇ ਜਾਰੀ ਕਰਦਿਆਂ ਹੇਠ ਲਿਖੇ ਦਾਅਵੇ ਕੀਤੇ ਹਨ:

ਸਮੁੰਦਰੀ ਨੁਕਸਾਨ: ਅਮਰੀਕਾ ਮੁਤਾਬਕ ਜੰਗ ਦੌਰਾਨ ਈਰਾਨ ਦੇ 17 ਜਹਾਜ਼ ਤਬਾਹ ਕਰ ਦਿੱਤੇ ਗਏ ਹਨ, ਜਿਨ੍ਹਾਂ ਵਿੱਚ ਇੱਕ ਪਨਡੁੱਬੀ (Submarine) ਵੀ ਸ਼ਾਮਲ ਹੈ।

ਫੌਜੀ ਤਾਕਤ: ਇਸ ਪੂਰੇ ਆਪਰੇਸ਼ਨ ਵਿੱਚ 50,000 ਤੋਂ ਵੱਧ ਅਮਰੀਕੀ ਸੈਨਿਕ ਸਰਗਰਮ ਹਨ।

ਹਵਾਈ ਹਮਲੇ: ਹਮਲਿਆਂ ਲਈ ਲਗਭਗ 200 ਫਾਈਟਰ ਜੈੱਟ, ਦੋ ਏਅਰਕ੍ਰਾਫਟ ਕੈਰੀਅਰ ਅਤੇ ਭਾਰੀ ਬੰਬਾਰੀ ਕਰਨ ਵਾਲੇ ਜਹਾਜ਼ਾਂ ਦੀ ਵਰਤੋਂ ਕੀਤੀ ਜਾ ਰਹੀ ਹੈ।

ਈਰਾਨੀ ਰੱਖਿਆ ਪ੍ਰਣਾਲੀ ਦਾ ਨੁਕਸਾਨ: ਦਾਅਵਾ ਕੀਤਾ ਗਿਆ ਹੈ ਕਿ ਈਰਾਨ ਦੇ ਏਅਰ ਡਿਫੈਂਸ ਸਿਸਟਮ, ਮਿਜ਼ਾਈਲਾਂ ਅਤੇ ਡਰੋਨਾਂ ਦੇ ਅੱਡਿਆਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਗਿਆ ਹੈ।

ਆਪਰੇਸ਼ਨ ਦਾ ਨਾਮ: ਅਮਰੀਕਾ ਨੇ ਇਸ ਜੰਗ ਨੂੰ 'ਐਪਿਕ ਫਿਊਰੀ' (Epic Fury) ਦਾ ਨਾਮ ਦਿੱਤਾ ਹੈ, ਜਿਸ ਦਾ ਮਤਲਬ 'ਭਿਆਨਕ ਗੁੱਸਾ' ਹੁੰਦਾ ਹੈ।

ਇਸ ਜੰਗ ਕਰਕੇ ਪੂਰੇ ਸੰਸਾਰ 'ਚ ਹਾਹਾਕਾਰ ਮੱਚੀ ਹੋਈ ਹੈ। ਇਸ ਜੰਗ ਦਾ ਅਸਰ ਦੁਨੀਆ ਦੀ ਅਰਥ-ਵਿਵਸਥਾ ਉੱਤੇ ਪੈ ਰਿਹਾ ਹੈ। ਇਸ ਯੁੱਧ 'ਚ ਵੱਡੀ ਗਿਣਤੀ ਦੇ ਵਿੱਚ ਮਿਜ਼ਾਇਲਾਂ ਦਾਗੀਆਂ ਜਾ ਰਹੀਆਂ ਹਨ, ਜਿਸ ਕਰਕੇ ਵਾਤਾਵਰਣ ਦੀ ਆਬੋ-ਹਵਾ ਵੀ ਖਰਾਬ ਹੋ ਹੀ ਹੈ। ਅਜਿਹੀਆਂ ਜੰਗਾਂ ਮਨੁੱਖਤਾ ਦੇ ਨਾਲ-ਨਾਲ ਵਾਤਾਵਰਣ ਨੂੰ ਵੱਡਾ ਨੁਕਸਾਨ ਪਹੁੰਚਾਉਂਦੀਆਂ ਹਨ।

Related Post

ਕੋਲੰਬੀਆ 'ਚ 7.4 ਤੀਬਰਤਾ ਦੇ ਭੂਚਾਲ ਨੇ ਮਚਾਈ ਤਬਾਹੀ, 100 ਤੋਂ ਵੱਧ ਮੌਤਾਂ, 1500 ਤੋਂ ਵੱਧ ਘਰ ਤਬਾਹ, ਖੌਫਨਾਕ ਵੀਡੀਓਜ਼ ਵਾਇਰਲ...
ਪੰਜਾਬ ਦੇ 7 ਜ਼ਿਲ੍ਹਿਆਂ ‘ਚ ਅੱਜ ਭਾਰੀ ਮੀਂਹ ਦਾ ਅਲਰਟ, ਚੰਡੀਗੜ੍ਹ ‘ਚ ਛਾਏ ਰਹਿਣਗੇ ਬੱਦਲ, IMD ਵੱਲੋਂ ਅਗਲੇ 24 ਘੰਟਿਆਂ ਨੂੰ ਲੈ ਕੇ ਕੀਤੀ ਆਹ ਭਵਿੱਖਬਾਣੀ
ਪੰਜਾਬ ਭਾਜਪਾ ‘ਚ ਬਗਾਵਤ! ਜ਼ਿਲ੍ਹਾ ਪ੍ਰਭਾਰੀ ਖ਼ਿਲਾਫ਼ ਮੰਡਲ ਪ੍ਰਧਾਨਾਂ ਨੇ ਖੋਲ੍ਹਿਆ ਮੋਰਚਾ, ਮੰਗ ਨਾ ਮੰਨੇ ਜਾਣ ‘ਤੇ ਸਮੂਹਿਕ ਅਸਤੀਫ਼ੇ ਦੀ ਚੇਤਾਵਨੀ
ਤਰਨਤਾਰਨ ‘ਚ ਵੱਡੀ ਸਫ਼ਲਤਾ: ਪੁਲਿਸ ਅਤੇ BSF ਨੇ ਸਾਂਝੇ ਆਪਰੇਸ਼ਨ ਦੌਰਾਨ ਇੱਕ MP-09 ਰਾਈਫਲ ਅਤੇ 7 ਆਧੁਨਿਕ ਪਿਸਤੌਲ ਬਰਾਮਦ, ਇੱਕ ਮੁਲਜ਼ਮ ਗ੍ਰਿਫ਼ਤਾਰ
ਲੋਕਾਂ ਨੂੰ ਖੂਬ ਹਸਾਉਣ ਵਾਲੇ ਮਸ਼ਹੂਰ ਕਾਮੇਡੀਅਨ ਦਾ ਦੇਹਾਂਤ, ਮਨੋਰੰਜਨ ਜਗਤ ‘ਚ ਸੋਗ ਦੀ ਲਹਿਰ
ਇੰਗਲੈਂਡ ਦੇ ਲੈਸਟਰ ਸ਼ਹਿਰ 'ਚ ਧੂਮ-ਧਾਮ ਨਾਲ ਮਨਾਇਆ ਗਿਆ 'ਤੀਆਂ ਦਾ ਤਿਉਹਾਰ', ਪੰਜਾਬਣਾਂ ਨੇ ਗਿੱਧਾ ਪਾ ਕੇ ਮਨਾਈ ਖੁਸ਼ੀ

© Copyright Galactic Television & Communications Pvt. Ltd. 2026. All rights reserved.