Bondi Beach shooting Update: ਸਿਡਨੀ ਦੇ ਬੋਂਡੀ ਬੀਚ ਗੋਲੀਕਾਂਡ 'ਚ ਪਿਓ-ਪੁੱਤਰ ਨਿਕਲੇ ਮੁੱਖ ਆਰੋਪੀ

By:  Jitendra Baghel December 15th 2025 03:30 PM

ਸਿਡਨੀ:- ਆਸਟ੍ਰੇਲੀਆ ਦੇ ਬੋਂਡੀ ਬੀਚ 'ਤੇ ਬੀਤੀ ਦਿਨੀ ਅੰਨ੍ਹੇਵਾਹ ਗੋਲੀਬਾਰੀ ਦੀ ਘਟਨਾ ਵਾਪਰੀ, ਜਿਸ ਦੌਰਾਨ 16 ਲੋਕਾਂ ਨੂੰ ਮਾਰਨ ਵਾਲੇ ਅੱਤਵਾਦੀਆਂ ਦੀ ਪਛਾਣ ਹੋ ਗਈ ਹੈ। ਜਿਸ ਵਿੱਚ ਸਾਜਿਦ ਅਕਰਮ ਅਤੇ ਉਸਦੇ ਪੁੱਤਰ ਨਵੀਦ ਅਕਰਮ ਨੇ ਸਿਡਨੀ ਦੇ ਬੋਂਡੀ ਬੀਚ 'ਤੇ ਹਨੂਕਾਹ ਦੇ ਜਸ਼ਨਾਂ ਦੌਰਾਨ ਅੰਨ੍ਹੇਵਾਹ ਗੋਲੀਆਂ ਚਲਾਈਆਂ। 

ਮੀਡੀਆ ਰਿਪੋਰਟਾਂ ਅਨੁਸਾਰ ਨਵੀਦ ਅਕਰਮ ਇੱਕ ਪਾਕਿਸਤਾਨੀ ਨਾਗਰਿਕ ਹੈ। ਨਿਊ ਸਾਊਥ ਵੇਲਜ਼ ਪੁਲਿਸ ਕਮਿਸ਼ਨਰ ਮੇਲ ਲੈਨਿਯਨ ਨੇ ਵਾਰਤਾਲਾਪ ਕਰਕੇ ਇਸ ਦੀ ਪੁਸ਼ਟੀ ਕੀਤੀ ਹੈ। ਉਹਨਾਂ ਕਿਹਾ  50 ਸਾਲਾ ਅੱਤਵਾਦੀ ਸਾਜਿਦ ਅਕਰਮ ਨੂੰ ਪੁਲਿਸ ਨੇ ਗੋਲੀਆਂ ਮਾਰਕੇ ਮਾਰ ਦਿੱਤਾ ਹੈ। ਉੱਥੇ ਹੀ ਉਸਦਾ ਪੁੱਤਰ ਨਵੀਦ ਅਕਰਮ ਹਸਪਤਾਲ ਵਿੱਚ ਦਾਖਲ ਹੈ, ਜਿਸ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਨੇ ਦੱਸਿਆ ਨਵੀਦ ਅਕਰਮ ਕੋਲ ਆਸ੍ਰੇਟਲੀਆ ਦੇ ਨਿਉ ਵੇਲਜ਼ ਦਾ ਡਰਾਈਵਿੰਗ ਲਾਇਸੈਂਸ ਵੀ ਹੈ। ਇਹ ਭਿਆਨਕ ਹਮਲੇ ਵਿੱਚ 16 ਲੋਕਾਂ ਦੀ ਮੌਤ ਹੋ ਜਾਣ ਦੀ ਖ਼ਬਰ ਹੈ, ਜਿਸ ਵਿਚ 40 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ ਹਨ। 

ਸੂਤਰਾਂ ਅਨੁਸਾਰ ਸਾਜਿਦ ਅਕਰਮ ਅਤੇ ਪੁੱਤਰ ਨਵੀਦ ਅਕਰਮ ਨੇ ਆਪਣੇ ਪਰਿਵਾਰ ਨੂੰ ਦੱਸਿਆ ਸੀ ਕਿ ਉਹ ਦੱਖਣੀ ਤੱਟ ਉੱਤੇ ਮੱਛੀਆਂ ਫੜਨ ਜਾ ਰਹੇ ਹਨ, ਜਿਸ ਦੌਰਾਨ ਉਹਨਾਂ ਨੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ। ਪੁਲਿਸ ਨੇ ਨਵੀਦ ਅਕਰਮ ਦੀ ਹਿਸਟਰੀ ਜਾਣਨ ਤੋਂ ਬਾਅਦ ਸਿਡਨੀ ਦੇ ਪੱਛਮ ਵਿੱਚ ਬੋਨੀਰਿੰਗ ਵਿੱਚ ਉਸ ਦੇ ਘਰ ਨੂੰ ਘੇਰਾ ਪਾ ਲਿਆ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦੀਆਂ ਨਵੀਦ ਅਕਰਮ ਮਾਂ ਵੇਰੇਨਾ ਨੇ ਕਿਹਾ ਕਿ ਉਸਦਾ ਪੁੱਤਰ ਇੱਕ ਬੇਰੁਜ਼ਗਾਰ ਮਿਸਤਰੀ ਹੈ, ਉਸ ਦੇ ਆਪਣੇ ਪੁੱਤਰ ਨਾਲ ਐਤਵਾਰ ਨੂੰ ਗੱਲਬਾਤ ਹੋਈ ਸੀ। ਨਵੀਦ ਦੀ ਮਾਂ ਨੇ ਕਿਹਾ ਉਹ ਆਪਣੇ ਪਿਤਾ ਨਾਲ ਵੀਕਐਂਡ ਲਈ ਜੇਰਵਿਸ ਬੇ ਗਿਆ ਹੋਇਆ ਸੀ। 

ਪੁਲਿਸ ਕਮਿਸ਼ਨਰ ਮੇਲ ਲੈਨਿਯਨ ਨੇ ਕਿਹਾ ਮੌਕੇ ਵਾਰਦਾਤ ਤੋਂ ਪੁਲਿਸ ਨੇ 6 ਸ਼ੱਕੀ ਲਾਇਸੈਂਸੀ ਹਥਿਆਰ ਬਰਾਮਦ ਕੀਤੇ ਹਨ। ਪੁਲਿਸ ਨੇ ਕਿਹਾ ਸਾਜਿਦ ਕੋਲ 10 ਸਾਲ ਪੁਰਾਣਾ ਗੰਨ ਦਾ ਲਾਇਸੈਂਸ ਹੈ। ਇਸ ਤੋਂ ਇਲਾਵਾ ਨਵੀਦ ਅਕਰਮ ਦੀ ਗੱਡੀ ਵਿੱਚ ਇੱਕ ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ ਅਤੇ ISIS ਦਾ ਝੰਡਾ ਵੀ ਪ੍ਰਾਪਤ ਹੋਇਆ ਹੈ।

Related Post

ਨੇਪਾਲ ਪੁਲਿਸ ਵੱਲੋਂ ਫਿਰ ਅਲਰਟ ਜਾਰੀ: ਤਿੱਬਤ ‘ਚ ਬੰਨ੍ਹ ਟੁੱਟਣ ਦੀ ਸੂਚਨਾ, ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣ ਦੀ ਅਪੀਲ
ਟਰੰਪ ਨੇ ਕੈਨੇਡਾ ਨੂੰ ਦਿੱਤਾ ਝਟਕਾ! ਲਗਾਇਆ 50% ਟੈਰਿਫ; ਕਾਰਨੀ ਬੋਲੇ- ਮਿਲੇਗਾ ਜਵਾਬ
Imran Khan: ਜੇਲ੍ਹ ‘ਚ ਇਮਰਾਨ ਖ਼ਾਨ ਦੀ ਤਬੀਅਤ ਵਿਗੜੀ: PAK ਸੁਪਰੀਮ ਕੋਰਟ ਨੇ ਤੁਰੰਤ ਹਸਪਤਾਲ 'ਚ ਸ਼ਿਫ਼ਟ ਕਰਨ ਸਣੇ ਪਰਿਵਾਰ ਨਾਲ ਮੁਲਾਕਾਤ ਕਰਨ ਦੇ ਦਿੱਤੇ ਹੁਕਮ
ਮਜ਼ਦੂਰਾਂ ਨੂੰ ਮਿਲਿਆ 1 ਅਰਬ ਦਾ ਖ਼ਜ਼ਾਨਾ: ਸੋਨੇ ਦੀਆਂ ਇੱਟਾਂ ਤੇ ਸਿੱਕਿਆਂ ਦਾ ਢੇਰ ਦੇਖ ਪੁਲਿਸ ਵੀ ਹੈਰਾਨ, ਜਾਣੋ ਕੌਣ ਹੋਵੇਗਾ ਮਾਲਕ?
ਕੋਲੰਬੀਆ 'ਚ 7.4 ਤੀਬਰਤਾ ਦੇ ਭੂਚਾਲ ਨੇ ਮਚਾਈ ਤਬਾਹੀ, 100 ਤੋਂ ਵੱਧ ਮੌਤਾਂ, 1500 ਤੋਂ ਵੱਧ ਘਰ ਤਬਾਹ, ਖੌਫਨਾਕ ਵੀਡੀਓਜ਼ ਵਾਇਰਲ...
ਪੰਜਾਬ ਦੇ 7 ਜ਼ਿਲ੍ਹਿਆਂ ‘ਚ ਅੱਜ ਭਾਰੀ ਮੀਂਹ ਦਾ ਅਲਰਟ, ਚੰਡੀਗੜ੍ਹ ‘ਚ ਛਾਏ ਰਹਿਣਗੇ ਬੱਦਲ, IMD ਵੱਲੋਂ ਅਗਲੇ 24 ਘੰਟਿਆਂ ਨੂੰ ਲੈ ਕੇ ਕੀਤੀ ਆਹ ਭਵਿੱਖਬਾਣੀ

© Copyright Galactic Television & Communications Pvt. Ltd. 2026. All rights reserved.