ਇਟਲੀ ਦੀ PM ਦਾ ਵੱਡਾ ਐਲਾਨ! ਬੁਰਕੇ ਤੇ ਨਕਾਬ ’ਤੇ ਲੱਗੇਗੀ ਪਾਬੰਦੀ, ਸਕੂਲਾਂ ’ਚ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਵੀ ਹੋਵੇਗੀ ਸੀਮਤ

ਇਟਲੀ ਦੀ ਪ੍ਰਧਾਨ ਮੰਤਰੀ ਜਾਰਜੀਆ ਮੇਲੋਨੀ ਨੇ ਸਕੂਲਾਂ ਵਿੱਚ ਬੁਰਕੇ ਅਤੇ ਨਕਾਬ ’ਤੇ ਪਾਬੰਦੀ ਲਗਾਉਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਐਤਵਾਰ ਨੂੰ ਕਿਹਾ ਕਿ ਇਸ ਸਬੰਧੀ ਕੈਬਨਿਟ ਜਲਦ ਹੀ ਫੈਸਲਾ ਲਵੇਗੀ। ਇਸ ਤੋਂ ਇਲਾਵਾ ਸਕੂਲਾਂ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਵੀ ਸੀਮਤ ਰੱਖਣ ਦੀ ਗੱਲ ਕਹੀ ਗਈ ਹੈ।

By:  Lajwinder Kaur September 21st 2026 11:56 AM -- Updated: September 21st 2026 12:30 PM

ਇਟਲੀ ਦੀ ਪ੍ਰਧਾਨ ਮੰਤਰੀ ਜਾਰਜੀਆ ਮੇਲੋਨੀ ਨੇ ਸਕੂਲਾਂ ਵਿੱਚ ਬੁਰਕੇ ਅਤੇ ਨਕਾਬ ’ਤੇ ਪਾਬੰਦੀ ਲਗਾਉਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਐਤਵਾਰ ਨੂੰ ਕਿਹਾ ਕਿ ਇਸ ਸਬੰਧੀ ਕੈਬਨਿਟ ਜਲਦ ਹੀ ਫੈਸਲਾ ਲਵੇਗੀ। ਇਸ ਤੋਂ ਇਲਾਵਾ ਸਕੂਲਾਂ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਵੀ ਸੀਮਤ ਰੱਖਣ ਦੀ ਗੱਲ ਕਹੀ ਗਈ ਹੈ।

ਮੇਲੋਨੀ ਨੇ ਇਹ ਐਲਾਨ ਰਾਜਧਾਨੀ ਰੋਮ ਵਿੱਚ ਆਪਣੀ ਪਾਰਟੀ ‘ਬ੍ਰਦਰਜ਼ ਆਫ਼ ਇਟਲੀ’ ਦੇ ਯੂਥ ਸੰਗਠਨ ਦੇ ਰਾਸ਼ਟਰੀ ਸਮਾਗਮ ਦੌਰਾਨ ਕੀਤਾ। ਪ੍ਰਸਤਾਵਿਤ ਨਿਯਮਾਂ ਤਹਿਤ ਉਨ੍ਹਾਂ ਵਿਦੇਸ਼ੀ ਵਿਦਿਆਰਥੀਆਂ ਦੇ ਮਾਪਿਆਂ ਨੂੰ ਇਟਾਲੀਅਨ ਭਾਸ਼ਾ ਸਿੱਖਣੀ ਪਵੇਗੀ, ਜਿਨ੍ਹਾਂ ਦੇ ਬੱਚਿਆਂ ਨੂੰ ਸਕੂਲ ਵਿੱਚ ਘੁਲਣ-ਮਿਲਣ ਵਿੱਚ ਦਿੱਕਤ ਆ ਰਹੀ ਹੈ।

ਇਹ ਵਾਲੇ ਦੇਸ਼ਾਂ 'ਚ ਪਹਿਲਾਂ ਹੀ ਬੈਨ

ਕਾਨੂੰਨ ਬਣਾਉਣ ਲਈ ਸਰਕਾਰ ਦੀ ਮਨਜ਼ੂਰੀ ਤੋਂ ਬਾਅਦ ਇਸ ਨੂੰ 60 ਦਿਨਾਂ ਦੇ ਅੰਦਰ ਸੰਸਦ ਤੋਂ ਪਾਸ ਕਰਵਾਉਣਾ ਹੋਵੇਗਾ। ਦੱਸਿਆ ਗਿਆ ਹੈ ਕਿ ਫਰਾਂਸ ਅਤੇ ਚੀਨ ਸਮੇਤ ਦੁਨੀਆ ਦੇ 24 ਦੇਸ਼ਾਂ ਵਿੱਚ ਪਹਿਲਾਂ ਹੀ ਬੁਰਕੇ ਅਤੇ ਨਕਾਬ ’ਤੇ ਪਾਬੰਦੀ ਲਾਗੂ ਹੈ।

ਯੂਰਪੀਅਨ ਕੋਰਟ ਆਫ਼ ਹਿਊਮਨ ਰਾਈਟਸ (European Court of Human Rights) ਫਰਾਂਸ ਅਤੇ ਬੈਲਜੀਅਮ ਵਿੱਚ ਜਨਤਕ ਥਾਵਾਂ ਉੱਤੇ ਬੁਰਕਾ ਅਤੇ ਨਕਾਬ 'ਤੇ ਲਗਾਈ ਗਈ ਰੋਕ ਨੂੰ ਸਹੀ ਠਹਿਰਾ ਚੁੱਕੀ ਹੈ।   

ਸਾਲ 2014 ਵਿੱਚ ਫਰਾਂਸ ਅਤੇ 2017 ਵਿੱਚ ਬੈਲਜੀਅਮ ਦੇ ਫ਼ੈਸਲੇ ਦੌਰਾਨ ਅਦਾਲਤ ਨੇ ਕਿਹਾ ਸੀ ਕਿ ਲੋਕਾਂ ਆਪਸ ਵਿੱਚ ਮੇਲਜੋਲ ਅਤੇ ਭਾਈਚਾਰਕ ਸਾਂਝ ਬਣਾਈ ਰੱਖਣਾ ਇਸ ਤਰ੍ਹਾਂ ਦੀ ਰੋਕ ਦਾ ਆਧਾਰ ਹੋ ਸਕਦਾ ਹੈ। ਹਾਲਾਂਕਿ, ਮਨੁੱਖੀ ਅਧਿਕਾਰ ਸੰਗਠਨਾਂ ਅਤੇ ਸੰਯੁਕਤ ਰਾਸ਼ਟਰ (UN) ਵੱਲੋਂ ਇਸ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ।

ਇਟਲੀ ਦੇ ਸਕੂਲਾਂ 'ਚ ਇੰਨੇ ਵਿਦਿਆਰਥੀ ਪੜ੍ਹਦੇ ਹਨ

ਫੋਂਡਾਜਿਓਨੇ ਆਈ.ਐੱਸ.ਐੱਮ.ਯੂ. (Fondazione ISMU) ਰਿਸਰਚ ਸੰਸਥਾ ਦੇ ਮੁਤਾਬਕ, ਇਟਲੀ ਦੇ ਸਕੂਲਾਂ ਵਿੱਚ ਕਰੀਬ 9.3 ਲੱਖ ਅਜਿਹੇ ਵਿਦਿਆਰਥੀ ਪੜ੍ਹਦੇ ਹਨ ਜਿਨ੍ਹਾਂ ਕੋਲ ਇਟਲੀ ਦੀ ਨਾਗਰਿਕਤਾ ਨਹੀਂ ਹੈ। ਯਾਨੀ ਸਕੂਲਾਂ ਵਿੱਚ ਪੜ੍ਹਨ ਵਾਲੇ ਹਰ 100 ਵਿਦਿਆਰਥੀਆਂ ਵਿੱਚੋਂ ਲਗਭਗ 12 ਵਿਦਿਆਰਥੀ ਵਿਦੇਸ਼ੀ ਨਾਗਰਿਕਤਾ ਵਾਲੇ ਹਨ।  

ਇਨ੍ਹਾਂ ਬੱਚਿਆਂ ਦੀ ਗਿਣਤੀ ਦੇ ਬਾਵਜੂਦ, ਇਟਲੀ ਵਿੱਚ ਵਿਦੇਸ਼ੀ ਨਾਬਾਲਗਾਂ ਦੀ ਕੁੱਲ ਆਬਾਦੀ ਪਿਛਲੇ 10 ਸਾਲਾਂ ਵਿੱਚ ਲਗਭਗ 4.5% ਘੱਟ ਹੋਈ ਹੈ। ਇਹ ਅੰਕੜਾ ਦੱਸਦਾ ਹੈ ਕਿ ਦੇਸ਼ ਵਿੱਚ ਵਿਦੇਸ਼ੀ ਨਾਗਰਿਕਤਾ ਵਾਲੇ ਬੱਚਿਆਂ ਦੀ ਕੁੱਲ ਗਿਣਤੀ ਵਿੱਚ ਕਮੀ ਆਈ ਹੈ।

© Copyright Galactic Television & Communications Pvt. Ltd. 2026. All rights reserved.