London: ਘਰ ਦੇ ਬਾਹਰ 80 ਸਾਲਾ ਔਰਤ ਦੀ ਛੁਰੀ ਮਾਰ ਕੇ ਹੱਤਿਆ, 60 ਸਾਲਾ ਵਿਅਕਤੀ ਗ੍ਰਿਫ਼ਤਾਰ

By:  Lajwinder Kaur April 2nd 2026 02:38 PM -- Updated: April 2nd 2026 02:44 PM

ਲੰਡਨ ਦੇ ਦੱਖਣ-ਪੂਰਬੀ ਇਲਾਕੇ ਪਲਮਸਟੈੱਡ ਵਿੱਚ ਇੱਕ ਦਿਲ ਦਹਲਾ ਦੇਣ ਵਾਲੀ ਘਟਨਾ ਵਿੱਚ 80 ਸਾਲਾਂ ਦੀ ਇੱਕ ਔਰਤ ਨੂੰ ਉਸਦੇ ਘਰ ਦੇ ਬਾਹਰ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਮਾਮਲੇ ਵਿੱਚ ਪੁਲਿਸ ਨੇ 60 ਸਾਲਾਂ ਦੇ ਇੱਕ ਵਿਅਕਤੀ ਨੂੰ ਕਤਲ ਦੇ ਸ਼ੱਕ ‘ਚ ਗ੍ਰਿਫ਼ਤਾਰ ਕਰ ਲਿਆ ਹੈ।

ਮੈਟਰੋਪੋਲਿਟਨ ਪੁਲਿਸ ਮੁਤਾਬਕ ਇਹ ਘਟਨਾ ਬੁੱਧਵਾਰ ਸਵੇਰੇ ਉਸ ਵੇਲੇ ਸਾਹਮਣੇ ਆਈ ਜਦੋਂ ਪੁਲਿਸ ਨੂੰ ਇੱਕ ਵਿਅਕਤੀ ਵੱਲੋਂ ਚਾਕੂ ਨਾਲ ਧਮਕਾਉਣ ਦੀ ਸੂਚਨਾ ਮਿਲੀ। ਜਾਣਕਾਰੀ ਮਿਲਦੇ ਹੀ ਪੁਲਿਸ ਟੀਮ ਤੁਰੰਤ ਮੌਕੇ ‘ਤੇ ਪਹੁੰਚੀ। ਉੱਥੇ ਇੱਕ ਬਜ਼ੁਰਗ ਔਰਤ ਗੰਭੀਰ ਜ਼ਖ਼ਮੀ ਹਾਲਤ ਵਿੱਚ ਮਿਲੀ, ਜਿਸਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ।

ਕੋਸ਼ਿਸ਼ਾਂ ਦੇ ਬਾਵਜੂਦ ਨਹੀਂ ਬਚਾਈ ਜਾ ਸਕੀ ਬਜ਼ੁਰਗ ਮਹਿਲਾ ਦੀ ਜਾਨ

ਡਾਕਟਰਾਂ ਵੱਲੋਂ ਪੂਰੀ ਕੋਸ਼ਿਸ਼ਾਂ ਦੇ ਬਾਵਜੂਦ ਬਜ਼ੁਰਗ ਔਰਤ ਦੀ ਜਾਨ ਨਹੀਂ ਬਚ ਸਕੀ ਅਤੇ ਉਸਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਘਟਨਾ ਦੌਰਾਨ ਇੱਕ ਹੋਰ ਵਿਅਕਤੀ ਨੂੰ ਵੀ ਚਾਕੂ ਨਾਲ ਧਮਕਾਇਆ ਗਿਆ ਸੀ, ਹਾਲਾਂਕਿ ਉਹ ਕਿਸੇ ਵੀ ਤਰ੍ਹਾਂ ਜ਼ਖ਼ਮੀ ਨਹੀਂ ਹੋਇਆ।

ਪੁਲਿਸ ਦੇ ਅਨੁਸਾਰ ਕੁਝ ਸਮੇਂ ਬਾਅਦ ਇੱਕ 60 ਸਾਲਾ ਵਿਅਕਤੀ ਨੇ ਨੇੜਲੇ ਪੁਲਿਸ ਸਟੇਸ਼ਨ ‘ਤੇ ਖੁਦ ਪੇਸ਼ ਹੋ ਕੇ ਆਪਣੀ ਹਾਜ਼ਰੀ ਦਰਜ ਕਰਵਾਈ, ਜਿਸ ਤੋਂ ਬਾਅਦ ਉਸਨੂੰ ਕਤਲ ਦੇ ਸ਼ੱਕ ‘ਚ ਗ੍ਰਿਫ਼ਤਾਰ ਕਰ ਲਿਆ ਗਿਆ। ਗ੍ਰਿਫ਼ਤਾਰ ਵਿਅਕਤੀ ਨੂੰ ਹਸਪਤਾਲ ਲਿਜਾਇਆ ਗਿਆ ਹੈ ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ। ਪੁਲਿਸ ਨੇ ਕਿਹਾ ਕਿ ਉਸਨੂੰ ਲੱਗੀਆਂ ਸੱਟਾਂ ਜਾਨਲੇਵਾ ਨਹੀਂ ਹਨ।

ਜਾਂਚ ਅਧਿਕਾਰੀ ਡਿਟੈਕਟਿਵ ਇੰਸਪੈਕਟਰ ਡੀਨ ਗ੍ਰਾਈਸ ਨੇ ਕਿਹਾ ਕਿ ਇਹ ਬਹੁਤ ਹੀ ਦੁਖਦਾਈ ਘਟਨਾ ਹੈ ਅਤੇ ਪੁਲਿਸ ਇਸ ਮਾਮਲੇ ਦੀ ਪੂਰੀ ਜਾਂਚ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕ ਦੇ ਪਰਿਵਾਰ ਨਾਲ ਸੰਪਰਕ ਬਣਾਇਆ ਰੱਖਿਆ ਗਿਆ ਹੈ ਅਤੇ ਵਿਸ਼ੇਸ਼ ਤੌਰ ‘ਤੇ ਤਰਬੀਅਤਯਾਫ਼ਤਾ ਅਧਿਕਾਰੀ ਪਰਿਵਾਰ ਦੀ ਮਦਦ ਕਰ ਰਹੇ ਹਨ।

ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਪੂਰੀ ਪੜਤਾਲ ਲਈ ਤੁਰੰਤ ਅਤੇ ਸਾਂਝੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਜੋ ਘਟਨਾ ਦੇ ਸਾਰੇ ਪੱਖਾਂ ਨੂੰ ਸਾਹਮਣੇ ਲਿਆ ਜਾ ਸਕੇ।

ਇਸ ਸਬੰਧੀ ਸਥਾਨਕ ਪੁਲਿਸ ਮੁਖੀ ਡਿਟੈਕਟਿਵ ਸੁਪਰਿੰਟੈਂਡੈਂਟ ਜੇਮਸ ਡੇਰਹਮ ਨੇ ਕਿਹਾ ਕਿ ਮੌਜੂਦਾ ਜਾਣਕਾਰੀ ਮੁਤਾਬਕ ਇਹ ਇੱਕ ਇਕੱਲੀ ਘਟਨਾ ਲੱਗਦੀ ਹੈ ਅਤੇ ਜਨਤਾ ਲਈ ਕਿਸੇ ਵੱਡੇ ਖ਼ਤਰੇ ਦੀ ਕੋਈ ਸੰਭਾਵਨਾ ਨਹੀਂ ਹੈ। ਉਨ੍ਹਾਂ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਇਲਾਕੇ ਵਿੱਚ ਸੁਰੱਖਿਆ ਯਕੀਨੀ ਬਣਾਈ ਜਾ ਰਹੀ ਹੈ ਅਤੇ ਪੁਲਿਸ ਜਾਂਚ ਜਾਰੀ ਹੈ।

ਪੁਲਿਸ ਦਾ ਮੰਨਣਾ ਹੈ ਕਿ ਗ੍ਰਿਫ਼ਤਾਰ ਵਿਅਕਤੀ ਅਤੇ ਮ੍ਰਿਤਕ ਔਰਤ ਇੱਕ ਦੂਜੇ ਨੂੰ ਜਾਣਦੇ ਸਨ। ਇਸ ਸਮੇਂ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਪੁਲਿਸ ਘਟਨਾ ਨਾਲ ਜੁੜੇ ਹੋਰ ਸਬੂਤ ਇਕੱਠੇ ਕਰ ਰਹੀ ਹੈ। 

ਰਿਪੋਰਟ-ਸੁਖਜਿੰਦਰ ਸਿੰਘ ਢੱਡੇ (ਇੰਗਲੈਂਡ)


Related Post

ਬਾਬਾ ਵਾਂਗਾ ਦੀ ਡਰਾਉਣੀ ਭਵਿੱਖਬਾਣੀ! ਦੁਨੀਆ 'ਤੇ ਮੰਡਰਾ ਰਿਹਾ ਇੱਕ ਹੋਰ ਮਹਾਮਾਰੀ ਦਾ ਖ਼ਤਰਾ?
ਇਟਲੀ ਦੀ ਪ੍ਰਧਾਨ ਮੰਤਰੀ ਮੇਲੋਨੀ ਦਾ ਪਾਕਿਸਤਾਨੀ ਮੌਲਾਨਾ 'ਤੇ ਵੱਡਾ ਐਕਸ਼ਨ; ਘਟੀਆ ਬਿਆਨਬਾਜ਼ੀ ਕਾਰਨ ਦੇਸ਼ ਤੋਂ ਕੱਢਿਆ, ਜਾਣੋ ਪੂਰਾ ਮਾਮਲਾ
ਸਾਬਕਾ PM ਦੀ ਅਚਾਨਕ ਵਿਗੜੀ ਤਬੀਅਤ! ਚੌਥੀ ਵਾਰ ਹੋਈ ਸਰਜਰੀ, ਜਾਣੋ ਹੁਣ ਕਿਵੇਂ ਹੈ ਹਾਲਤ
ਬ੍ਰਿਟਿਸ਼ ਸਿੱਖ ਭਾਈਚਾਰੇ ਦੀ ਵਧੀ ਚਿੰਤਾ: ਨਸਲੀ ਹਮਲਿਆਂ ਅਤੇ ਪਾਕਿਸਤਾਨੀ ਮੂਲ ਦੇ 'ਗਰੂਮਿੰਗ ਗੈਂਗਸ' ਵਿਰੁੱਧ ਕਾਰਵਾਈ ਦੀ ਮੰਗ
ਵੀਜ਼ਾ ਖਤਮ ਹੋਇਆ ਤਾਂ ਬਣ ਗਿਆ ਚੋਰ! ਆਸਟ੍ਰੇਲੀਆ 'ਚ ਪੰਜਾਬੀ ਨੌਜਵਾਨ ਵੱਲੋਂ 1 ਕਰੋੜ ਦੇ ਮਾਲ 'ਤੇ ਇੰਝ ਕੀਤਾ ਹੱਥ ਸਾਫ਼
ਪੰਜਾਬੀਆਂ ਲਈ ਵੱਡੀ ਮੁਸੀਬਤ: ਕੈਨੇਡਾ ਦੇ ਨਵੇਂ ਨਿਯਮਾਂ ਨੇ ਵਧਾਈ ਚਿੰਤਾ, 9 ਹਜ਼ਾਰ ਪੰਜਾਬੀਆਂ 'ਤੇ ਲਟਕੀ ਦੇਸ਼ ਨਿਕਾਲੇ ਦੀ ਤਲਵਾਰ, 30 ਹਜ਼ਾਰ ਵਿਦਿਆਰਥੀਆਂ ਨੂੰ ਮਿਲੇ ਨੋਟਿਸ

© Copyright Galactic Television & Communications Pvt. Ltd. 2026. All rights reserved.