Another Hindu man killed in Bangladesh: 18 ਦਿਨਾਂ ’ਚ 6 ਹਿੰਦੂਆਂ ਦਾ ਕਤਲ

By  Jitendra Baghel January 6th 2026 12:58 PM

ਬੰਗਲਾਦੇਸ਼ ਦੇ ਨਰਸਿੰਗਦੀ ਜ਼ਿਲ੍ਹੇ ’ਚ ਸੋਮਵਾਰ ਰਾਤ ਨੂੰ ਇੱਕ ਹਿੰਦੂ ਦੁਕਾਨਦਾਰ ਦਾ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ 40 ਸਾਲਾ ਸ਼ਰਤ ਚੱਕਰਵਰਤੀ ਮਨੀ ਵਜੋਂ ਹੋਈ ਹੈ। ਇਹ ਪਿਛਲੇ 18 ਦਿਨਾਂ ’ਚ ਇੱਕ ਹਿੰਦੂ ਵਿਅਕਤੀ ਦਾ ਛੇਵਾਂ ਕਤਲ ਹੈ।

ਸ਼ਰਤ ਚੱਕਰਵਰਤੀ ਮਨੀ ਪਲਾਸ਼ ਉਪਜਿਲਾ ਦੇ ਚਾਰਸਿੰਦੂਰ ਬਾਜ਼ਾਰ ’ਚ ਆਪਣੀ ਕਰਿਆਨੇ ਦੀ ਦੁਕਾਨ ਚਲਾ ਰਿਹਾ ਸੀ, ਜਦੋਂ ਅਣਪਛਾਤੇ ਹਮਲਾਵਰਾਂ ਨੇ ਅਚਾਨਕ ਉਸ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਮੌਕੇ ਤੋਂ ਭੱਜ ਗਏ।

ਗੰਭੀਰ ਜ਼ਖਮੀ ਸ਼ਰਤ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਸੀ ਪਰ ਰਸਤੇ ’ਚ ਹੀ ਉਸਦੀ ਮੌਤ ਹੋ ਗਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

19 ਦਸੰਬਰ ਨੂੰ, ਸ਼ਰਤ ਨੇ ਦੇਸ਼ ’ਚ ਵੱਧ ਰਹੀ ਹਿੰਸਾ 'ਤੇ ਚਿੰਤਾ ਪ੍ਰਗਟ ਕਰਦੇ ਹੋਏ ਇੱਕ ਫੇਸਬੁੱਕ ਪੋਸਟ ਲਿਖੀ ਸੀ।

ਬੀਤੇ ਕੱਲ੍ਹ ਇੱਕ ਹੋਰ ਹਿੰਦੂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। 

5 ਜਨਵਰੀ ਨੂੰ, ਜੈਸੋਰ ਜ਼ਿਲ੍ਹੇ ’ਚ ਇੱਕ ਹਿੰਦੂ ਸ਼ਖਸ ਦਾ ਵੀ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਮੋਨੀਰਾਮਪੁਰ ਇਲਾਕੇ ’ਚ ਇੱਕ ਬਰਫ਼ ਫੈਕਟਰੀ ਦੇ ਮਾਲਕ ਰਾਣਾ ਪ੍ਰਤਾਪ ਬੈਰਾਗੀ ਦਾ ਜਨਤਕ ਤੌਰ 'ਤੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਮੋਨੀਰਾਮਪੁਰ ਦੇ ਕਪਾਲੀਆ ਬਾਜ਼ਾਰ ’ਚ ਇੱਕ ਬਰਫ਼ ਫੈਕਟਰੀ ਚਲਾਉਂਦਾ ਸੀ ਅਤੇ ਰੋਜ਼ਾਨਾ ਬੀਡੀ ਖ਼ਬਰ ਅਖਬਾਰ ਦਾ ਕਾਰਜਕਾਰੀ ਸੰਪਾਦਕ ਵੀ ਸੀ। ਜਾਣਕਾਰੀ ਮੁਤਾਬਕ, ਮੋਟਰਸਾਈਕਲ 'ਤੇ ਸਵਾਰ ਤਿੰਨ ਹਮਲਾਵਰਾਂ ਨੇ ਉਸਨੂੰ ਫੈਕਟਰੀ ਤੋਂ ਬਾਹਰ ਕੱਢਿਆ, ਇੱਕ ਗਲੀ ਵਿੱਚ ਲੈ ਗਏ, ਨੇੜਿਓਂ ਉਸਦੇ ਸਿਰ ਵਿੱਚ ਗੋਲੀ ਮਾਰ ਦਿੱਤੀ ਅਤੇ ਭੱਜ ਗਏ। ਉਸਦੀ ਮੌਕੇ 'ਤੇ ਹੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਬੰਗਲਾਦੇਸ਼ ’ਚ ਕਈ ਹਿੰਦੂਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ।

Related Post

ਹੋਰਮੁਜ਼ ਸਟ੍ਰੇਟ ਖੁੱਲ੍ਹਣ ਦੇ ਬਾਵਜੂਦ ਵੱਡਾ ਖ਼ਤਰਾ ਬਰਕਰਾਰ; ਕਿਤੇ ਹੋ ਨਾ ਜਾਵੇ ਵੱਡਾ ਧਮਾਕਾ! ਇਰਾਨ ਨੇ ਬਦਲੇ ਜਹਾਜ਼ਾਂ ਦੇ ਰੂਟ
ਸੀਜ਼ਫਾਇਰ ਤੋਂ ਕੁਝ ਘੰਟਿਆਂ ਬਾਅਦ ਹੀ ਇਰਾਨ ਦੀ ਤੇਲ ਰਿਫਾਇਨਰੀ 'ਤੇ ਹਮਲਾ, ਇਰਾਨ ਦਾ ਕੁਵੈਤ 'ਤੇ ਅਟੈਕ, ਟਰੰਪ ਨੇ ਅੱਜ ਹੀ ਕੀਤਾ ਸੀ 2 ਹਫ਼ਤਿਆਂ ਦੀ ਜੰਗਬੰਦੀ..
ਭਾਰਤ ਦੇ ਮੋਸਟ ਵਾਂਟੇਡ ਗੈਂਗਸਟਰ ਦੇ ਕਤਲ ਤੋਂ ਬਾਅਦ ਵਿਦੇਸ਼ੀ ਧਰਤੀ ‘ਤੇ ਛਿੜੀ ਗੈਂਗਵਾਰ, ਹੁਣ ਬਿਸ਼ਨੋਈ ਗੈਂਗ ਦੇ ਨਾਮੀ ਸ਼ੂਟਰ ਦੀ ਹੱਤਿਆ, ਧਮਕੀਆਂ ਦਾ ਦੌਰ ਸ਼ੁਰੂ…
ਡੋਨਾਲਡ ਟਰੰਪ ਨੇ ਕੀਤਾ ਜੰਗ ਰੋਕਣ ਦਾ ਐਲਾਨ, ਹੋਰਮੁਜ਼ ਸਟ੍ਰੇਟ ਖੁੱਲ੍ਹੇਗਾ... ਅਮਰੀਕਾ-ਈਰਾਨ ਸੀਜ਼ਫਾਇਰ ਦੇ ਹੁਣ ਤੱਕ ਦੇ ਅਹਿਮ ਵੱਡੇ ਅਪਡੇਟ
ਪਾਕਿਸਤਾਨ 'ਚ ਅੱਜ ਰਾਤ 8 ਵਜੇ ਤੋਂ ਲਾਕਡਾਊਨ! ਇਰਾਨ ਜੰਗ ਦੇ ਵਿਚਕਾਰ ਸ਼ਹਿਬਾਜ਼ ਸ਼ਰੀਫ ਦਾ ਵੱਡਾ ਐਲਾਨ
ਕੀ ਜਲਦ ਖ਼ਤਮ ਹੋਵੇਗੀ ਇਰਾਨ ਜੰਗ? 45 ਦਿਨਾਂ ਦੇ ਸੀਜ਼ ਫਾਇਰ ਸਮਝੌਤੇ 'ਤੇ ਚਰਚਾ ਜਾਰੀ; ਅਮਰੀਕੀ ਰਿਪੋਰਟ 'ਚ ਵੱਡਾ ਦਾਅਵਾ

© Copyright Galactic Television & Communications Pvt. Ltd. 2026. All rights reserved.