Is Imran Khan dead? ਕੀ ਇਮਰਾਨ ਖਾਨ ਦੀ ਹੋ ਚੁੱਕੀ ਹੈ ਮੌਤ ?ਸੋਸ਼ਲ ਮੀਡੀਆ 'ਤੇ ਕਈ ਗੱਲਾਂ ਵਾਇਰਲ

By:  Jitendra Baghel November 26th 2025 09:39 PM -- Updated: November 26th 2025 09:40 PM

 ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਜੇਲ ਵਿੱਚ ਮੌਤ ਹੋ ਗਈ ਹੈ ਜਾਂ ਨਹੀਂ, ਇਸ ਨਾਲ ਜੁੜੀਆਂ ਅਫਵਾਹਾਂ ਨੇ ਸੋਸ਼ਲ ਮੀਡੀਆ ਤੇ ਤੂਫ਼ਾਨ ਖੜ੍ਹਾ ਕਰ ਦਿੱਤਾ ਹੈ। ਐਡੀਆਲਾ ਜੇਲ ਵਿੱਚ ਬੰਦ ਇਮਰਾਨ ਖਾਨ ਨੂੰ ਮਿਲਣ ਲਈ ਉਨ੍ਹਾਂ ਦੀਆਂ ਤਿੰਨ ਭੈਣਾਂ ਪਹੁੰਚੀਆਂ ਤਾਂ ਪੁਲਿਸ ਨੇ ਉਨ੍ਹਾਂ ਨੂੰ ਭਜਾ ਦਿੱਤਾ। ਇਸ ਘਟਨਾ ਤੋਂ ਬਾਅਦ ਇਮਰਾਨ ਖਾਨ ਦੀ ਹਾਲਤ ਬਾਰੇ ਅਣਪਛਾਤੀਆਂ ਖਬਰਾਂ ਫੈਲ ਗਈਆਂ ਹਨ, ਜਿਨ੍ਹਾਂ ਵਿੱਚ ਕਿਹਾ ਜਾ ਰਿਹਾ ਹੈ ਕਿ ਉਹ ਮਰ ਚੁੱਕੇ ਹਨ ਆਰਮੀ ਅਤੇ ਆਈਐੱਸਆਈ ਨੇ ਉਨ੍ਹਾਂ ਦੀ ਹੱਤਿਆ ਕਰਵਾਈ ਹੈ। ਇਮਰਾਨ ਖਾਨ ਅਪ੍ਰੈਲ 2023 ਤੋਂ ਐਡੀਆਲਾ ਜੇਲ੍ਹ ਵਿੱਚ ਬੰਦ ਹਨ ਅਤੇ ਉਨ੍ਹਾਂ ਨੂੰ ਕਈ ਕੇਸਾਂ ਵਿੱਚ ਸਜ਼ਾਵਾਂ ਸੁਣਾਈਆਂ ਗਈਆਂ ਹਨ। ਅੱਜ ਦੀ ਘਟਨਾ ਵਿੱਚ ਉਨ੍ਹਾਂ ਦੀਆਂ ਭੈਣਾਂ – ਅਲੇਮਾ, ਰੁਬਾ ਅਤੇ ਇਜ਼ਹਾਰ ਖਾਨ – ਨੇ ਦੱਸਿਆ ਕਿ ਉਹ ਭਰਾ ਨੂੰ ਮਿਲਣ ਆਈਆਂ ਸਨ ਪਰ ਪੁਲਿਸ ਨੇ ਉਨ੍ਹਾਂ ਨੂੰ ਬਾਹਰ ਹੀ ਰੋਕ ਲਿਆ। ਇਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਇਮਰਾਨ ਖਾਨ ਦੀ ਮੌਤ ਦੀਆਂ ਅਫਵਾਹਾਂ ਵਧ ਗਈਆਂ ਹਨ। ਬਲੋਚਿਸਤਾਨ ਵਿਦੇਸ਼ ਮੰਤਰਾਲਾ ਨੇ ਵੀ ਇੱਕ ਬਿਆਨ ਵਿੱਚ ਦਾਅਵਾ ਕੀਤਾ ਹੈ ਕਿ ਆਈਐੱਸਆਈ ਅਤੇ ਫੌਜੀ ਅਧਿਕਾਰੀ ਅਸੀਮ ਮੁਨੀਰ ਨੇ ਇਮਰਾਨ ਖਾਨ ਦੀ ਹੱਤਿਆ ਦੀ ਸਾਜ਼ਿਸ਼ ਰਚੀ ਹੈ।ਪਾਕਿਸਤਾਨੀ ਅਧਿਕਾਰੀਆਂ ਨੇ ਅਜੇ ਤੱਕ ਇਨ੍ਹਾਂ ਅਫਵਾਹਾਂ ਬਾਰੇ ਕੋਈ ਅਧਿਕਾਰਕ ਬਿਆਨ ਨਹੀਂ ਦਿੱਤਾ ਹੈ,  ਇਹ ਅਫਵਾਹਾਂ ਪਾਕਿਸਤਾਨੀ ਰਾਜਨੀਤੀ ਵਿੱਚ ਨਵਾਂ ਮੋੜ ਲਿਆਉਣ ਵਾਲੀਆਂ ਹਨ, ਜਿਸ ਨਾਲ ਪੀਟੀਆਈ ਸਮਰਥਕਾਂ ਵਿੱਚ ਗੁੱਸਾ ਵਧ ਰਿਹਾ ਹੈ।

Related Post

ਟਰੰਪ ਨੇ ਕੈਨੇਡਾ ਨੂੰ ਦਿੱਤਾ ਝਟਕਾ! ਲਗਾਇਆ 50% ਟੈਰਿਫ; ਕਾਰਨੀ ਬੋਲੇ- ਮਿਲੇਗਾ ਜਵਾਬ
Imran Khan: ਜੇਲ੍ਹ ‘ਚ ਇਮਰਾਨ ਖ਼ਾਨ ਦੀ ਤਬੀਅਤ ਵਿਗੜੀ: PAK ਸੁਪਰੀਮ ਕੋਰਟ ਨੇ ਤੁਰੰਤ ਹਸਪਤਾਲ 'ਚ ਸ਼ਿਫ਼ਟ ਕਰਨ ਸਣੇ ਪਰਿਵਾਰ ਨਾਲ ਮੁਲਾਕਾਤ ਕਰਨ ਦੇ ਦਿੱਤੇ ਹੁਕਮ
ਮਜ਼ਦੂਰਾਂ ਨੂੰ ਮਿਲਿਆ 1 ਅਰਬ ਦਾ ਖ਼ਜ਼ਾਨਾ: ਸੋਨੇ ਦੀਆਂ ਇੱਟਾਂ ਤੇ ਸਿੱਕਿਆਂ ਦਾ ਢੇਰ ਦੇਖ ਪੁਲਿਸ ਵੀ ਹੈਰਾਨ, ਜਾਣੋ ਕੌਣ ਹੋਵੇਗਾ ਮਾਲਕ?
ਕੋਲੰਬੀਆ 'ਚ 7.4 ਤੀਬਰਤਾ ਦੇ ਭੂਚਾਲ ਨੇ ਮਚਾਈ ਤਬਾਹੀ, 100 ਤੋਂ ਵੱਧ ਮੌਤਾਂ, 1500 ਤੋਂ ਵੱਧ ਘਰ ਤਬਾਹ, ਖੌਫਨਾਕ ਵੀਡੀਓਜ਼ ਵਾਇਰਲ...
ਪੰਜਾਬ ਦੇ 7 ਜ਼ਿਲ੍ਹਿਆਂ ‘ਚ ਅੱਜ ਭਾਰੀ ਮੀਂਹ ਦਾ ਅਲਰਟ, ਚੰਡੀਗੜ੍ਹ ‘ਚ ਛਾਏ ਰਹਿਣਗੇ ਬੱਦਲ, IMD ਵੱਲੋਂ ਅਗਲੇ 24 ਘੰਟਿਆਂ ਨੂੰ ਲੈ ਕੇ ਕੀਤੀ ਆਹ ਭਵਿੱਖਬਾਣੀ
ਪੰਜਾਬ ਭਾਜਪਾ ‘ਚ ਬਗਾਵਤ! ਜ਼ਿਲ੍ਹਾ ਪ੍ਰਭਾਰੀ ਖ਼ਿਲਾਫ਼ ਮੰਡਲ ਪ੍ਰਧਾਨਾਂ ਨੇ ਖੋਲ੍ਹਿਆ ਮੋਰਚਾ, ਮੰਗ ਨਾ ਮੰਨੇ ਜਾਣ ‘ਤੇ ਸਮੂਹਿਕ ਅਸਤੀਫ਼ੇ ਦੀ ਚੇਤਾਵਨੀ

© Copyright Galactic Television & Communications Pvt. Ltd. 2026. All rights reserved.