ਲੋਕਾਂ ਨੂੰ ਖੂਬ ਹਸਾਉਣ ਵਾਲੇ ਮਸ਼ਹੂਰ ਕਾਮੇਡੀਅਨ ਦਾ ਦੇਹਾਂਤ, ਮਨੋਰੰਜਨ ਜਗਤ ‘ਚ ਸੋਗ ਦੀ ਲਹਿਰ
ਮਸ਼ਹੂਰ ਬ੍ਰਿਟਿਸ਼ ਕਾਮੇਡੀਅਨ ਅਤੇ ਅਦਾਕਾਰ ਜਿੰਮੀ ਕ੍ਰਿਕਟ ਦਾ 80 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਉਹ ਕੁਝ ਸਮੇਂ ਤੋਂ ਬਿਮਾਰ ਸਨ। ਲਗਭਗ 50 ਸਾਲਾਂ ਦੇ ਕਰੀਅਰ ਦੌਰਾਨ ਉਨ੍ਹਾਂ ਨੇ ਟੀਵੀ, ਰੇਡੀਓ ਅਤੇ ਲਾਈਵ ਸ਼ੋਅ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕੀਤਾ ਅਤੇ ਕਾਮੇਡੀ ਦੀ ਦੁਨੀਆ ਵਿੱਚ ਵੱਖਰੀ ਪਛਾਣ ਬਣਾਈ।
ਮਨੋਰੰਜਨ ਜਗਤ ਤੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ, ਜਿਸ ਕਾਰਨ ਇੰਡਸਟਰੀ ਦੇ ਨਾਲ-ਨਾਲ ਪ੍ਰਸ਼ੰਸਕਾਂ ਵਿਚਾਲੇ ਮਾਤਮ ਛਾਇਆ ਹੋਇਆ ਹੈ। ਦਰਅਸਲ, ਕਾਮੇਡੀ ਦੀ ਦੁਨੀਆ ਤੋਂ ਇੱਕ ਬਹੁਤ ਹੀ ਦੁਖਦਾਈ ਖ਼ਬਰ ਆਈ ਹੈ। ਆਪਣੀ ਸ਼ਾਨਦਾਰ ਕਾਮਿਕ ਟਾਈਮਿੰਗ ਅਤੇ ਵਿਲੱਖਣ ਪੇਸ਼ਕਾਰ ਨਾਲ ਲਗਭਗ 5 ਦਹਾਕਿਆਂ ਤੱਕ ਦਰਸ਼ਕਾਂ ਦਾ ਮਨੋਰੰਜਨ ਕਰਨ ਵਾਲੇ ਦਿੱਗਜ ਬ੍ਰਿਟਿਸ਼ ਕਾਮੇਡੀਅਨ ਅਤੇ ਅਦਾਕਾਰ ਜਿੰਮੀ ਕ੍ਰਿਕਟ (jimmy cricket) ਹੁਣ ਇਸ ਦੁਨੀਆ ਵਿੱਚ ਨਹੀਂ ਰਹੇ। ਉਨ੍ਹਾਂ ਨੇ ਟੀਵੀ, ਰੇਡੀਓ ਅਤੇ ਲਾਈਵ ਪ੍ਰਦਰਸ਼ਨਾਂ ਰਾਹੀਂ ਲੱਖਾਂ ਲੋਕਾਂ ਦੇ ਦਿਲਾਂ ਵਿੱਚ ਇੱਕ ਖਾਸ ਜਗ੍ਹਾ ਬਣਾਈ ਸੀ। 80 ਸਾਲ ਦੀ ਉਮਰ ਵਿੱਚ ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਨੇ ਅੰਤਰਰਾਸ਼ਟਰੀ ਮਨੋਰੰਜਨ ਜਗਤ ਵਿੱਚ ਸਦਮੇ ਦੀ ਲਹਿਰ ਫੈਲਾ ਦਿੱਤੀ ਹੈ।

ਉਨ੍ਹਾਂ ਦੇ ਪਰਿਵਾਰ ਨੇ ਫੇਸਬੁੱਕ 'ਤੇ ਇੱਕ ਭਾਵਕ ਸੰਦੇਸ਼ ਸਾਂਝਾ ਕਰਕੇ ਦੱਸਿਆ ਕਿ ਕੁੱਝ ਸਮੇਂ ਤੋਂ ਸਿਹਤ ਖਰਾਬ ਰਹਿਣ ਕਾਰਨ ਉਨ੍ਹਾਂ ਦਾ ਦਿਹਾਂਤ ਹੋ ਗਿਆ ਹੈ। ਪਰਿਵਾਰ ਦੇ ਅਨੁਸਾਰ, ਉਨ੍ਹਾਂ ਨੇ ਆਪਣੇ ਆਖਰੀ ਪਲ ਆਪਣੇ ਪਰਿਵਾਰਕ ਮੈਂਬਰਾਂ ਨਾਲ ਬਿਤਾਏ।
ਕਾਮੇਡੀ ਨਾਲ ਖੱਟੀ ਵਾਹੋ-ਵਾਹੀ
ਸਾਲ 1945 ਵਿੱਚ ਉੱਤਰੀ ਆਇਰਲੈਂਡ ਵਿੱਚ ਜਨਮੇ, ਜਿੰਮੀ ਕ੍ਰਿਕਟ ਦਾ ਅਸਲ ਨਾਮ ਜੇਮਸ ਮਲਗੂ ਸੀ। ਉਨ੍ਹਾਂ ਨੇ 18 ਸਾਲ ਦੀ ਉਮਰ ਵਿੱਚ ਆਪਣਾ ਮਨੋਰੰਜਨ ਕਰੀਅਰ ਸ਼ੁਰੂ ਕੀਤਾ ਸੀ। 1980 ਦੇ ਦਹਾਕੇ ਵਿੱਚ ਪ੍ਰਸਾਰਿਤ ਉਨ੍ਹਾਂ ਦੇ ਪ੍ਰਸਿੱਧ ਟੀਵੀ ਸ਼ੋਅ ਨੇ ਜਿੰਮੀ ਕ੍ਰਿਕਟ ਨੂੰ ਘਰ-ਘਰ ਵਿੱਚ ਪ੍ਰਸਿੱਧੀ ਦਿਵਾਈ। 1990 ਦੇ ਦਹਾਕੇ ਵਿੱਚ, ਉਨ੍ਹਾਂ ਨੇ ਬੀਬੀਸੀ ਰੇਡੀਓ 'ਤੇ ਇੱਕ ਸਫਲ ਪ੍ਰੋਗਰਾਮ ਦੀ ਮੇਜ਼ਬਾਨੀ ਕੀਤੀ, ਜਿਸਨੂੰ ਸਰੋਤਿਆਂ ਦੁਆਰਾ ਖੂਬ ਪਸੰਦ ਕੀਤਾ ਗਿਆ। ਆਪਣੇ ਲਗਭਗ 5 ਦਹਾਕੇ ਲੰਬੇ ਕਰੀਅਰ ਦੌਰਾਨ, ਉਨ੍ਹਾਂ ਨੇ ਕਈ ਵੱਡੇ ਲਾਈਵ ਕਾਮੇਡੀ ਟੂਰ 'ਤੇ ਕੀਤੇ ਅਤੇ ਕਈ ਮਸ਼ਹੂਰ ਕਲਾਕਾਰਾਂ ਨਾਲ ਸਟੇਜ ਸਾਂਝੀ ਕੀਤੀ।