Mayor Vong Mouanoutoua ਨੇ ਭਾਰਤੀ ਭਾਈਚਾਰੇ ਦੀਆਂ ਸੁਣੀਆਂ ਮੁਸ਼ਕਿਲਾਂ

By:  Jitendra Baghel December 15th 2025 06:16 PM

ਅਮਰੀਕਾ:-  ਅਮਰੀਕਾ ਦੇ ਰਾਜ ਕੈਲੀਫੋਰਨੀਆ ਦੇ ਕਲੋਵਿਸ ਸ਼ਹਿਰ ਵਿੱਚ ਵਸਦੇ ਭਾਰਤੀ ਭਾਈਚਾਰੇ ਦੀਆਂ ਮੁਸ਼ਕਿਲਾਂ ਸੁਣਨ ਲਈ ਬੀਤੇ ਦਿਨ ਐਤਵਾਰ ਨੂੰ ਕਲੋਵਿਸ ਦੇ ਮੇਅਰ ਵੋਂਗ ਮੌਆਨੂਟੌਆ ਨੇ ਇਕ ਵਿਸ਼ੇਸ਼ ਬੈਠਕ ਦਾ ਪ੍ਰਬੰਧ ਕੀਤਾ। ਇਸ ਬੈਠਕ ਵਿਚ ਮੇਅਰ ਨੇ ਜਿੱਥੇ ਕਲੋਵਿਸ ਸ਼ਹਿਰ ਵਿਚ ਸ਼ੁਰੂ ਹੋਣ ਵਾਲੇ ਨਵੇਂ ਪ੍ਰੋਜੈਕਟਸ ਬਾਰੇ ਜਾਣਕਾਰੀ ਦਿੱਤੀ, ਉੱਥੇ ਭਾਰਤੀ ਭਾਈਚਾਰੇ ਦੀਆਂ ਮੁਸ਼ਕਿਲਾਂ ਨੂੰ ਵੀ ਸੁਣਿਆ। 

ਜਿਥੇ ਬੀਤੇ ਦਿਨ ਕਲੋਵਿਸ ਦੇ ਮੇਅਰ ਵੋਂਗ ਮੌਆਨੂਟੌਆ ਨੇ ਭਾਰਤੀ ਭਾਈਚਾਰੇ ਨਾਲ ਵਿਸ਼ੇਸ਼ ਬੈਠਕ ਕੀਤੀ। ਇਸ ਮੌਕੇ ਮੇਅਰ ਦੇ ਨਾਲ ਸ਼ਹਿਰ ਦੇ ਸਿਟੀ ਮੈਨੇਜਰ, ਪੁਲਿਸ ਮਹਿਕਮੇ ਦੇ ਅਧਿਕਾਰੀ ਅਤੇ ਹੋਰ ਕਈ ਅਧਿਕਾਰੀ ਵੀ ਮੌਜੂਦ ਸਨ, ਇਸ ਮੀਟਿੰਗ ਵਿਚ ਵੱਡੀ ਗਿਣਤੀ ਵਿਚ ਭਾਰਤੀ ਭਾਈਚਾਰੇ ਦੇ ਲੋਕਾਂ ਨੇ ਹਿੱਸਾ ਲਿਆ। 

ਇਸ ਦੌਰਾਨ ਮੇਅਰ ਵੋਂਗ ਮੌਆਨੂਟੌਆ ਨੇ ਜਿਥੇ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਕਲੋਵਿਸ ਸਿਟੀ ਵੱਲੋਂ ਸ਼ੁਰੂ ਕੀਤੀ ਜਾ ਰਹੇ, ਨਵੇਂ ਪ੍ਰੋਜੈਕਟਾਂ ਬਾਰੇ ਜਾਣਕਾਰੀ ਦਿੱਤੀ, ਓਥੇ ਓਹਨਾਂ ਦੀਆਂ ਮੁਸ਼ਕਿਲਾਂ ਨੂੰ ਵੀ ਬੜੇ ਧਿਆਨ ਨਾਲ ਸੁਣਿਆ ਅਤੇ ਓਹਨਾ ਦਾ ਹਾਲ ਕਰਵਾਉਣ ਦਾ ਭਰੋਸਾ ਵੀ ਦਿੱਤਾ। ਇਥੇ ਇਹ ਦੱਸਣਯੋਗ ਹੈ ਕਿ ਮੇਅਰ ਵੋਂਗ ਮੌਆਨੂਟੌਆ ਵੱਖ-ਵੱਖ ਦਿਨਾਂ ਵਿਚ ਹਰ ਭਾਈਚਾਰੇ ਦੇ ਲੋਕਾਂ ਨਾਲ ਵੱਖ-ਵੱਖ ਮੀਟਿੰਗਾਂ ਕਰ ਰਹੇ ਨੇ ਅਤੇ ਇਹ ਮੀਟਿੰਗ ਵੀ ਉਸੇ ਲੜੀ ਦਾ ਹੀ ਇਕ ਹਿੱਸਾ ਹੈ।

Related Post

ਗ੍ਰੀਨ ਕਾਰਡ ਦੀ ਉਡੀਕ ਕਰ ਰਹੇ ਭਾਰਤੀਆਂ ਨੂੰ ਵੱਡਾ ਝਟਕਾ! ਟਰੰਪ ਦੇ ਨਵੇਂ ਨਿਯਮ ਨੇ ਉਡਾਏ ਹੋਸ਼, ਛੱਡਣਾ ਪਏਗਾ ਅਮਰੀਕਾ….
ਗੋਲੀਆਂ ਦੀ ਆਵਾਜ਼ ਨਾਲ ਦਹਿਲਿਆ ਅਮਰੀਕਾ! ਮਸਜਿਦ ‘ਚ ਤਾਬੜਤੋੜ ਫਾਇਰਿੰਗ, 3 ਲੋਕਾਂ ਦੀ ਹੱਤਿਆ ਤੋਂ ਬਾਅਦ ਦੋ ਹਮਲਾਵਰਾਂ ਨੇ ਖੁਦ ਨੂੰ ਵੀ ਮਾਰੀ ਗੋਲੀ
ਬਾਬਾ ਵਾਂਗਾ ਦੀ ਡਰਾਉਣੀ ਭਵਿੱਖਬਾਣੀ! ਦੁਨੀਆ 'ਤੇ ਮੰਡਰਾ ਰਿਹਾ ਇੱਕ ਹੋਰ ਮਹਾਮਾਰੀ ਦਾ ਖ਼ਤਰਾ?
ਇਟਲੀ ਦੀ ਪ੍ਰਧਾਨ ਮੰਤਰੀ ਮੇਲੋਨੀ ਦਾ ਪਾਕਿਸਤਾਨੀ ਮੌਲਾਨਾ 'ਤੇ ਵੱਡਾ ਐਕਸ਼ਨ; ਘਟੀਆ ਬਿਆਨਬਾਜ਼ੀ ਕਾਰਨ ਦੇਸ਼ ਤੋਂ ਕੱਢਿਆ, ਜਾਣੋ ਪੂਰਾ ਮਾਮਲਾ
ਸਾਬਕਾ PM ਦੀ ਅਚਾਨਕ ਵਿਗੜੀ ਤਬੀਅਤ! ਚੌਥੀ ਵਾਰ ਹੋਈ ਸਰਜਰੀ, ਜਾਣੋ ਹੁਣ ਕਿਵੇਂ ਹੈ ਹਾਲਤ
ਬ੍ਰਿਟਿਸ਼ ਸਿੱਖ ਭਾਈਚਾਰੇ ਦੀ ਵਧੀ ਚਿੰਤਾ: ਨਸਲੀ ਹਮਲਿਆਂ ਅਤੇ ਪਾਕਿਸਤਾਨੀ ਮੂਲ ਦੇ 'ਗਰੂਮਿੰਗ ਗੈਂਗਸ' ਵਿਰੁੱਧ ਕਾਰਵਾਈ ਦੀ ਮੰਗ

© Copyright Galactic Television & Communications Pvt. Ltd. 2026. All rights reserved.