ਅਫਗਾਨਿਸਤਾਨ ਦਾ ਬਦਲਾ: ਪਾਕਿਸਤਾਨ 'ਤੇ ਡਰੋਨਾਂ ਦੀ ਬਰਸਾਤ, ISIS ਦੇ ਅੱਡਿਆਂ 'ਤੇ ਮਚਾਇਆ ਕਹਿਰ

By:  Lajwinder Kaur June 19th 2026 02:14 PM -- Updated: June 19th 2026 02:43 PM

ਇੱਕ ਵਾਰ ਫਿਰ ਤੋਂ ਅਫਗਾਨਿਸਤਾਨ ਅਤੇ ਪਾਕਿਸਤਾਨ ਦੇ ਵਿੱਚ ਤਣਾਅ ਵੱਧਦਾ ਹੋਇਆ ਨਜ਼ਰ ਆ ਰਿਹਾ ਹੈ। ਅਫਗਾਨਿਸਤਾਨ ਨੇ ਪਾਕਿਸਤਾਨ 'ਤੇ ਜਵਾਬੀ ਕਾਰਵਾਈ ਕਰਦਿਆਂ ਬਲੋਚਿਸਤਾਨ ਵਿੱਚ ਕਈ 'ਅੱਤਵਾਦੀ ਟਿਕਾਣਿਆਂ' ਨੂੰ ਨਿਸ਼ਾਨਾ ਬਣਾਇਆ ਹੈ। ਅਫਗਾਨ ਹਵਾਈ ਸੈਨਾ ਨੇ ਇਨ੍ਹਾਂ ਟਿਕਾਣਿਆਂ 'ਤੇ ਡਰੋਨਾਂ ਰਾਹੀਂ ਜ਼ਬਰਦਸਤ ਹਮਲੇ ਕੀਤੇ ਹਨ। ਅਫਗਾਨਿਸਤਾਨ ਦਾ ਦਾਅਵਾ ਹੈ ਕਿ ਉਨ੍ਹਾਂ ਨੇ ISIS ਦੇ ਅੱਡਿਆਂ ਨੂੰ ਤਬਾਹ ਕੀਤਾ ਹੈ। ਅਫਗਾਨ ਅਧਿਕਾਰੀਆਂ ਮੁਤਾਬਕ, ਇਨ੍ਹਾਂ ਥਾਵਾਂ ਦੀ ਵਰਤੋਂ ਕੁਝ ਦੁਸ਼ਮਣ ਖੁਫੀਆ ਏਜੰਸੀਆਂ ਦੀ ਮਦਦ ਨਾਲ ਅਫਗਾਨਿਸਤਾਨ ਵਿਰੁੱਧ ਹਮਲਿਆਂ ਦੀ ਯੋਜਨਾ ਬਣਾਉਣ ਅਤੇ ਉਨ੍ਹਾਂ ਨੂੰ ਅੰਜਾਮ ਦੇਣ ਲਈ ਕੀਤੀ ਜਾਂਦੀ ਸੀ। ਇਹੀ ਟਿਕਾਣੇ ਪਹਿਲਾਂ ਵੀ ਕਈ ਘਾਤਕ ਹਮਲਿਆਂ ਲਈ ਆਪ੍ਰੇਸ਼ਨਲ ਬੇਸ ਵਜੋਂ ਵਰਤੇ ਜਾ ਰਹੇ ਸਨ।

ਅਫਗਾਨ ਵੱਲੋਂ ਪਾਕਿ ਨੂੰ ਮੂੰਹ ਤੋੜਵਾਂ ਜਵਾਬ

ਇਨ੍ਹਾਂ ਹਮਲਿਆਂ ਵਿੱਚ ਕਿਲਾ ਅਬਦੁੱਲਾ ਜ਼ਿਲ੍ਹੇ ਦੇ ਗੁਲਿਸਤਾਨ ਇਲਾਕੇ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਦੱਸਣਯੋਗ ਹੈ ਕਿ ਪਾਕਿਸਤਾਨ ਪਿਛਲੇ ਕੁਝ ਦਿਨਾਂ ਤੋਂ ਅਫਗਾਨਿਸਤਾਨ 'ਤੇ ਲਗਾਤਾਰ ਹਮਲੇ ਕਰ ਰਿਹਾ ਸੀ, ਜਿਸ ਤੋਂ ਬਾਅਦ ਅਫਗਾਨਿਸਤਾਨ ਨੇ ਪਾਕਿਸਤਾਨ ਤੋਂ ਬਦਲਾ ਲੈਣ ਦੀ ਚੇਤਾਵਨੀ ਦਿੱਤੀ ਸੀ।

ISIS ਦੇ ਟਿਕਾਣੇ ਤਬਾਹ

ਅਫਗਾਨਿਸਤਾਨ ਦੇ ਰੱਖਿਆ ਮੰਤਰਾਲੇ ਨੇ 'ਐਕਸ' (X) 'ਤੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਅਫਗਾਨਿਸਤਾਨ ਦੇ ਇਸਲਾਮਿਕ ਅਮੀਰਾਤ ਦੀ ਹਵਾਈ ਸੈਨਾ ਨੇ ਪਾਕਿਸਤਾਨ ਦੇ ਬਲੋਚਿਸਤਾਨ ਅਤੇ ਖੈਬਰ ਪਖਤੂਨਖਵਾ ਸੂਬਿਆਂ ਵਿੱਚ ISIS ਦੇ ਟਿਕਾਣਿਆਂ 'ਤੇ ਕਈ ਹਵਾਈ ਹਮਲੇ ਕੀਤੇ ਹਨ। ਮੰਤਰਾਲੇ ਮੁਤਾਬਕ, ਇਨ੍ਹਾਂ ਥਾਵਾਂ ਦੀ ਵਰਤੋਂ ਕੁਝ ਦੁਸ਼ਮਣ ਖੁਫੀਆ ਏਜੰਸੀਆਂ ਦੀ ਮਦਦ ਨਾਲ ਅਫਗਾਨਿਸਤਾਨ ਵਿਰੁੱਧ ਹਮਲਿਆਂ ਦੀ ਯੋਜਨਾ ਬਣਾਉਣ ਅਤੇ ਉਨ੍ਹਾਂ ਨੂੰ ਤਾਲਮੇਲ ਕਰਨ ਲਈ ਕੀਤੀ ਜਾਂਦੀ ਸੀ। ਨਾਲ ਹੀ, ਇਹ ਇਲਾਕੇ ਪਹਿਲਾਂ ਵੀ ਕਈ ਘਾਤਕ ਹਮਲਿਆਂ ਦੀ ਸਾਜ਼ਿਸ਼ ਰਚਣ ਅਤੇ ਉਨ੍ਹਾਂ ਨੂੰ ਅੰਜਾਮ ਦੇਣ ਲਈ ਆਪ੍ਰੇਸ਼ਨਲ ਬੇਸ ਵਜੋਂ ਵਰਤੇ ਜਾ ਰਹੇ ਸਨ।

ਰੱਖਿਆ ਮੰਤਰਾਲੇ ਨੇ ਦੱਸਿਆ ਕਿ ਇਨ੍ਹਾਂ ਹਮਲਿਆਂ ਦੌਰਾਨ ਕਿਲਾ ਅਬਦੁੱਲਾ ਜ਼ਿਲ੍ਹੇ ਦੇ ਗੁਲਿਸਤਾਨ ਇਲਾਕੇ ਦੇ ਵੱਖ-ਵੱਖ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਦੇ ਨਾਲ ਹੀ, ਬਲੋਚਿਸਤਾਨ ਦੇ ਚਾਗੀ ਜ਼ਿਲ੍ਹੇ ਦੇ ਸ਼ਕਰ ਅਤੇ ਜੰਗਲ ਗਾਰਡੀ ਇਲਾਕਿਆਂ ਵਿੱਚ ਵੀ ਕਾਰਵਾਈ ਕੀਤੀ ਗਈ, ਜਿੱਥੇ ISIS ਦੇ ਅੱਤਵਾਦੀਆਂ ਅਤੇ ਹੋਰ ਦੁਸ਼ਮਣ ਤੱਤਾਂ ਦੁਆਰਾ ਵਰਤੀਆਂ ਜਾਂਦੀਆਂ ਸਾਂਝੀਆਂ ਸਹੂਲਤਾਂ (ਜੁਆਇੰਟ ਫੈਸਿਲਿਟੀਜ਼) 'ਤੇ ਸਫਲਤਾਪੂਰਵਕ ਹਮਲੇ ਕੀਤੇ ਗਏ।

© Copyright Galactic Television & Communications Pvt. Ltd. 2026. All rights reserved.