ਮੁੜ ਤੋਂ ਵੱਡਾ ਪ੍ਰਸ਼ਾਸਨਿਕ ਫੇਰਬਦਲ, 14 IAS ਅਫਸਰਾਂ ਦੇ ਅਚਾਨਕ ਤਬਾਦਲੇ, ਇਨ੍ਹਾਂ ਅਧਿਕਾਰੀਆਂ ਨੂੰ ਮਿਲੀ ਵੱਡੀ ਜ਼ਿੰਮੇਵਾਰੀ

ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਤਬਾਦਲਿਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸ ਤਹਿਤ ਬੀਤੇ ਐਤਵਾਰ ਨੂੰ ਸਰਕਾਰ ਵੱਲੋਂ ਅਚਾਨਕ 14 ਆਈ.ਏ.ਐਸ. (IAS) ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਗਏ ਹਨ।

By:  Lajwinder Kaur September 14th 2026 03:20 PM -- Updated: September 14th 2026 03:25 PM

ਪਿਛਲੇ ਕੁੱਝ ਸਮੇਂ ਤੋਂ ਵੱਖ-ਵੱਖ ਸੂਬਿਆਂ ਦੇ ਵਿੱਚ ਵੱਡੇ ਪ੍ਰਸ਼ਾਸਨਿਕ ਫੇਰਬਦਲ ਕੀਤੇ ਜਾ ਰਹੇ ਹਨ। ਅਜਿਹੇ ‘ਚ ਇੱਕ ਵਾਰ ਫਿਰ ਤੋਂ ਯੂ.ਪੀ ਦੇ ਵੱਡਾ ਫੇਰਬਦਲ ਕੀਤਾ ਗਿਆ ਹੈ। ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਤਬਾਦਲਿਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸ ਤਹਿਤ ਬੀਤੇ ਐਤਵਾਰ ਨੂੰ ਸਰਕਾਰ ਵੱਲੋਂ ਅਚਾਨਕ 14 ਆਈ.ਏ.ਐਸ. (IAS) ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਗਏ ਹਨ।

ਮੁੱਖ ਤਬਾਦਲਿਆਂ ਦੀ ਸੂਚੀ:

ਸੁਮਿਤ ਰਾਜੇਸ਼ ਮਹਾਜਨ: ਸਹਾਰਨਪੁਰ ਦੇ ਮੁੱਖ ਵਿਕਾਸ ਅਧਿਕਾਰੀ (CDO) ਰਹੇ ਸੁਮਿਤ ਰਾਜੇਸ਼ ਮਹਾਜਨ ਨੂੰ ਹੁਣ ਉੱਤਰ ਪ੍ਰਦੇਸ਼ ਸਟਾਰਟ-ਅਪ ਮਿਸ਼ਨ ਦਾ ਮੁੱਖ ਕਾਰਜਪਾਲਕ ਅਧਿਕਾਰੀ (CEO) ਬਣਾਇਆ ਗਿਆ ਹੈ।

ਸੁਨੀਲ ਕੁਮਾਰ ਵਰਮਾ: ਰਾਜ ਕਰ (ਸਟੇਟ ਟੈਕਸ) ਦੇ ਵਧੀਕ ਕਮਿਸ਼ਨਰ ਸੁਨੀਲ ਕੁਮਾਰ ਵਰਮਾ ਨੂੰ ਸਹਾਰਨਪੁਰ ਦੇ ਨਵੇਂ ਮੁੱਖ ਵਿਕਾਸ ਅਧਿਕਾਰੀ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।

ਰਾਹੁਲ ਸਿੰਘ: ਆਈ.ਟੀ. ਅਤੇ ਇਲੈਕਟ੍ਰਾਨਿਕਸ ਵਿਭਾਗ ਦੇ ਮੁੱਖ ਸਕੱਤਰ ਰਾਹੁਲ ਸਿੰਘ ਨੂੰ ਲੋਕ ਨਿਰਮਾਣ ਵਿਭਾਗ ਦਾ ਵਿਸ਼ੇਸ਼ ਸਕੱਤਰ ਬਣਾਇਆ ਗਿਆ ਹੈ।

ਅਭਿਸ਼ੇਕ ਕੁਮਾਰ: ਲਖੀਮਪੁਰ ਖੀਰੀ ਦੇ ਮੁੱਖ ਵਿਕਾਸ ਅਧਿਕਾਰੀ ਅਭਿਸ਼ੇਕ ਕੁਮਾਰ ਨੂੰ ਆਈ.ਟੀ. ਅਤੇ ਇਲੈਕਟ੍ਰਾਨਿਕਸ ਵਿਭਾਗ ਦਾ ਵਿਸ਼ੇਸ਼ ਸਕੱਤਰ ਬਣਾਇਆ ਗਿਆ ਹੈ।

ਯੋਗਾਨੰਦ ਪਾਂਡੇ: ਅਯੁੱਧਿਆ ਨਗਰ ਦੇ ਵਧੀਕ ਜ਼ਿਲ੍ਹਾ ਅਧਿਕਾਰੀ ਯੋਗਾਨੰਦ ਪਾਂਡੇ ਨੂੰ ਲਖੀਮਪੁਰ ਖੀਰੀ ਦਾ ਮੁੱਖ ਵਿਕਾਸ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ।

ਸਾਹਬ ਸਿੰਘ: ਪ੍ਰਯਾਗਰਾਜ ਦੇ ਰਾਜਸਵ ਪਰਿਸ਼ਦ ਦੇ ਨਿਆਇਕ ਮੈਂਬਰ ਸਾਹਬ ਸਿੰਘ ਨੂੰ ਸਕੱਤਰਾਲਿਆ ਪ੍ਰਸ਼ਾਸਨ ਵਿਭਾਗ ਦਾ ਸਕੱਤਰ ਬਣਾਇਆ ਗਿਆ ਹੈ।

ਡਾ. ਵਿਸ਼ਰਾਮ: ਵਿੰਧਿਆਂਚਲ ਮੰਡਲ ਦੇ ਵਧੀਕ ਕਮਿਸ਼ਨਰ ਡਾ. ਵਿਸ਼ਰਾਮ ਨੂੰ ਪ੍ਰਯਾਗਰਾਜ ਦੇ ਰਾਜਸਵ ਪਰਿਸ਼ਦ ਦਾ ਮੈਂਬਰ (ਨਿਆਇਕ) ਬਣਾਇਆ ਗਿਆ ਹੈ।

ਦੇਵੇਂਦਰ ਕੁਮਾਰ ਸਿੰਘ ਕੁਸ਼ਵਾਹਾ: ਰੇਸ਼ਮ ਵਿਭਾਗ ਦੇ ਵਿਸ਼ੇਸ਼ ਸਕੱਤਰ ਅਤੇ ਨਿਰਦੇਸ਼ਕ ਦੇਵੇਂਦਰ ਕੁਮਾਰ ਸਿੰਘ ਕੁਸ਼ਵਾਹਾ ਨੂੰ ਵੀ ਰਾਜਸਵ ਪਰਿਸ਼ਦ ਦਾ ਮੈਂਬਰ (ਨਿਆਇਕ) ਨਿਯੁਕਤ ਕੀਤਾ ਗਿਆ ਹੈ।

ਆਨੰਦ ਕੁਮਾਰ ਸ਼ੁਕਲਾ: ਅੰਬੇਡਕਰਨਗਰ ਦੇ ਸੀ.ਡੀ.ਓ. ਆਨੰਦ ਕੁਮਾਰ ਸ਼ੁਕਲਾ ਨੂੰ ਰੇਸ਼ਮ ਵਿਭਾਗ ਦਾ ਵਿਸ਼ੇਸ਼ ਸਕੱਤਰ ਅਤੇ ਨਿਰਦੇਸ਼ਕ ਬਣਾਇਆ ਗਿਆ ਹੈ।

ਵੈਭਵ ਮਿਸ਼ਰਾ: ਕੁਸ਼ੀਨਗਰ ਦੇ ਵਧੀਕ ਜ਼ਿਲ੍ਹਾ ਅਧਿਕਾਰੀ (ਵਿੱਤ/ਰਾਜਸਵ) ਵੈਭਵ ਮਿਸ਼ਰਾ ਨੂੰ ਅੰਬੇਡਕਰਨਗਰ ਦਾ ਨਵਾਂ ਸੀ.ਡੀ.ਓ. ਬਣਾਇਆ ਗਿਆ ਹੈ।

ਅਸ਼ੋਕ ਕੁਮਾਰ ਕੰਨੌਜੀਆ: ਯੁਵਾ ਕਲਿਆਣ ਵਿਭਾਗ ਦੇ ਸੰਯੁਕਤ ਨਿਰਦੇਸ਼ਕ ਅਸ਼ੋਕ ਕੁਮਾਰ ਕੰਨੌਜੀਆ ਨੂੰ ਮਾਧਿਅਮਿਕ ਸਿੱਖਿਆ ਵਿਭਾਗ ਦਾ ਵਿਸ਼ੇਸ਼ ਸਕੱਤਰ ਬਣਾਇਆ ਗਿਆ ਹੈ।

ਅਰੁਣ ਕੁਮਾਰ: ਅਲੀਗੜ੍ਹ ਮੰਡਲ ਦੇ ਵਧੀਕ ਕਮਿਸ਼ਨਰ ਅਰੁਣ ਕੁਮਾਰ ਨੂੰ ਗ੍ਰਾਮੀਣ ਵਿਕਾਸ ਵਿਭਾਗ ਦਾ ਵਿਸ਼ੇਸ਼ ਸਕੱਤਰ ਬਣਾਇਆ ਗਿਆ ਹੈ।

ਪਰਦੀਪ ਕੁਮਾਰ ਯਾਦਵ: ਨਗਰ ਨਿਗਮ ਸਹਾਰਨਪੁਰ ਦੇ ਵਧੀਕ ਨਗਰ ਆਯੁਕਤ ਪਰਦੀਪ ਕੁਮਾਰ ਯਾਦਵ ਨੂੰ ਅਲੀਗੜ੍ਹ ਮੰਡਲ ਦਾ ਵਧੀਕ ਕਮਿਸ਼ਨਰ ਬਣਾਇਆ ਗਿਆ ਹੈ।

ਨੇਹਾ ਸ਼ਰਮਾ: ਚਿਕਿਤਸਾ ਸਿੱਖਿਆ ਵਿਭਾਗ ਦੀ ਮਹਾਨਿਰਦੇਸ਼ਕ ਅਤੇ ਸਕੱਤਰ ਨੇਹਾ ਸ਼ਰਮਾ ਨੂੰ ਸਕੱਤਰ, ਚਿਕਿਤਸਾ ਸਿੱਖਿਆ ਵਿਭਾਗ ਦੇ ਅਹੁਦੇ ਤੋਂ ਮੁਕਤ ਕਰ ਦਿੱਤਾ ਗਿਆ ਹੈ।

© Copyright Galactic Television & Communications Pvt. Ltd. 2026. All rights reserved.