Legends League Cricket: ਲੀਜੈਂਡਜ਼ ਲੀਗ ਕ੍ਰਿਕਟ ‘ਚ ਹੁਣ ਲੱਗੇਗਾ ਪੰਜਾਬੀ ਕਮੈਂਟਰੀ ਦਾ ਤੜਕਾ, ਜਾਣੋ ਪੂਰੀ ਡਿਟੇਲ

By  Lajwinder Kaur March 10th 2026 11:23 AM -- Updated: March 10th 2026 11:34 AM

ਕ੍ਰਿਕਟ ਪ੍ਰੇਮੀਆਂ ਲਈ ਇੱਕ ਖੁਸ਼ਖਬਰੀ ਹੈ ਕਿ ਹੁਣ ਸੈਟੇਲਾਈਟ ਟੈਲੀਵਿਜ਼ਨ ਦੇ ਇਤਿਹਾਸ ਵਿੱਚ ਪਹਿਲੀ ਵਾਰ ਲੀਜੈਂਡਜ਼ ਲੀਗ ਕ੍ਰਿਕਟ ਦਾ ਰੋਮਾਂਚ ਪੰਜਾਬੀ ਭਾਸ਼ਾ ਵਿੱਚ ਸੁਣਨ ਨੂੰ ਮਿਲੇਗਾ। 11 ਮਾਰਚ 2026 ਤੋਂ ਕ੍ਰਿਕਟ ਪ੍ਰਸਾਰਣ ਦਾ ਇੱਕ ਨਵਾਂ ਅਧਿਆਏ ਸ਼ੁਰੂ ਹੋਣ ਜਾ ਰਿਹਾ ਹੈ, ਜਿੱਥੇ ਪੂਰੇ ਟੂਰਨਾਮੈਂਟ ਦੀ ਕਮੈਂਟਰੀ ਖਾਸ ਤੌਰ 'ਤੇ GTC Punjabi ਚੈਨਲ 'ਤੇ ਪੰਜਾਬੀ ਵਿੱਚ ਕੀਤੀ ਜਾਵੇਗੀ। ਹੁਣ ਜਦੋਂ ਮੈਦਾਨ ਵਿੱਚ ਬੱਲਾ ਬੋਲੇਗਾ, ਤਾਂ ਉਸਦੀ ਗੂੰਜ ਪੰਜਾਬੀ ਬੋਲੀ ਵਿੱਚ ਸੁਣਾਈ ਦੇਵੇਗੀ, ਜੋ ਖੇਡ ਦੇ ਰੋਮਾਂਚ ਨੂੰ ਹੋਰ ਵੀ ਵਧਾ ਦੇਵੇਗੀ।

ਲੰਬੇ-ਲੰਬੇ ਛੱਕਿਆਂ ਤੋਂ ਲੈ ਕੇ ਆਖਰੀ ਓਵਰ ਦੇ ਰੋਮਾਂਚਕ ਪਲਾਂ ਤੱਕ, ਕ੍ਰਿਕਟ ਦੇ ਦਿੱਗਜਾਂ ਨਾਲ ਸਜੀ ਇਸ ਲੀਗ ਦਾ ਹਰ ਪਲ ਹੁਣ ਉਸ ਭਾਸ਼ਾ ਵਿੱਚ ਸੁਣਾਇਆ ਜਾਵੇਗਾ ਜੋ ਪੰਜਾਬ ਅਤੇ ਦੁਨੀਆ ਭਰ ਵਿੱਚ ਵੱਸਦੇ ਪੰਜਾਬੀ ਭਾਈਚਾਰੇ ਦੇ ਦਿਲਾਂ ਦੇ ਬੇਹੱਦ ਕਰੀਬ ਹੈ। ਇਸ ਟੂਰਨਾਮੈਂਟ ਵਿੱਚ ਕਈ ਨਾਮੀ ਟੀਮਾਂ ਅਤੇ ਮਸ਼ਹੂਰ ਕ੍ਰਿਕਟਰ ਹਿੱਸਾ ਲੈ ਰਹੇ ਹਨ। ਇਹ ਮੁਕਾਬਲੇ 11 ਮਾਰਚ ਤੋਂ 27 ਮਾਰਚ ਤੱਕ ਭਾਰਤ ਦੇ ਪੰਜ ਪ੍ਰਮੁੱਖ ਸ਼ਹਿਰਾਂ— ਹਲਦਵਾਨੀ, ਗਵਾਲੀਅਰ, ਅੰਮ੍ਰਿਤਸਰ, ਗ੍ਰੇਟਰ ਨੋਇਡਾ ਅਤੇ ਆਗਰਾ ਵਿੱਚ ਖੇਡੇ ਜਾਣਗੇ।

'ਪੰਜਾਬੀ ਭਾਸ਼ਾ ਜੋਸ਼, ਹਾਸੇ ਅਤੇ ਸਿੱਧੀ ਦਿਲ ਨਾਲ ਜੁੜੀ ਹੋਈ ਹੈ’- GTC ਨੈੱਟਵਰਕ ਦੇ ਸੰਸਥਾਪਕ

GTC ਨੈੱਟਵਰਕ ਦੇ ਸੰਸਥਾਪਕ ਰਬਿੰਦਰ ਨਾਰਾਇਣ - “ਕ੍ਰਿਕਟ ਵਿੱਚ ਹਮੇਸ਼ਾ ਤੋਂ ਹੀ ਜਨੂੰਨ ਰਿਹਾ ਹੈ ਅਤੇ ਪੰਜਾਬ ਵਿੱਚ ਵੀ ਜਨੂੰਨ ਦੀ ਕੋਈ ਕਮੀ ਨਹੀਂ ਹੈ। ਅਸੀਂ ਬਸ ਇਨ੍ਹਾਂ ਦੋਵਾਂ ਨੂੰ ਇੱਕ ਦੂਜੇ ਨਾਲ ਜੋੜ ਦਿੱਤਾ ਹੈ। ਜਦੋਂ ਕ੍ਰਿਕਟ ਦੀ ਕਮੈਂਟਰੀ ਪੰਜਾਬੀ ਵਿੱਚ ਹੋਵੇਗੀ, ਤਾਂ ਸਟੇਡੀਅਮ ਵਿੱਚ ਸਿਰਫ਼ ਤਾੜੀਆਂ ਹੀ ਨਹੀਂ ਗੂੰਜਣਗੀਆਂ, ਸਗੋਂ ਜਸ਼ਨ ਮਨਾਇਆ ਜਾਵੇਗਾ।” ਉਨ੍ਹਾਂ ਨੇ ਅੱਗੇ ਕਿਹਾ, “ਪੰਜਾਬੀ ਭਾਸ਼ਾ ਊਰਜਾ, ਹਾਸ-ਰਸ ਅਤੇ ਸਿੱਧੀ ਦਿਲ ਨਾਲ ਜੁੜੀ ਹੋਈ ਭਾਸ਼ਾ ਹੈ। ਪੰਜਾਬੀ ਕਮੈਂਟਰੀ ਦੇ ਨਾਲ ਕ੍ਰਿਕਟ ਦੇਖਣਾ ਅਜਿਹਾ ਮਹਿਸੂਸ ਹੋਵੇਗਾ ਜਿਵੇਂ ਮੈਚ ਤੁਹਾਡੇ ਆਪਣੇ ਵਿਹੜੇ ਵਿੱਚ ਹੀ ਖੇਡਿਆ ਜਾ ਰਿਹਾ ਹੋਵੇ।”


11 ਮਾਰਚ ਤੋਂ ਹੋਵੇਗਾ ਲੀਗ ਦਾ ਆਗਾਜ਼

ਲੀਗ ਦੀ ਸ਼ੁਰੂਆਤ 11 ਮਾਰਚ ਨੂੰ ਹਲਦਵਾਨੀ ਵਿੱਚ ਮੁੰਬਈ ਸਪਾਰਟੰਸ ਅਤੇ ਇੰਡੀਆ ਕੈਪੀਟਲਸ ਦੇ ਵਿਚਕਾਰ ਹੋਣ ਵਾਲੇ ਪਹਿਲੇ ਮੁਕਾਬਲੇ ਨਾਲ ਹੋਵੇਗੀ। ਇਸ ਤੋਂ ਬਾਅਦ ਪੂਰੇ ਟੂਰਨਾਮੈਂਟ ਦੌਰਾਨ ਵੱਖ-ਵੱਖ ਸ਼ਹਿਰਾਂ ਵਿੱਚ ਮੈਚ ਖੇਡੇ ਜਾਣਗੇ। ਅੰਮ੍ਰਿਤਸਰ ਵਿੱਚ ਕਈ ਮੁਕਾਬਲੇ ਦੁਪਹਿਰ ਵੇਲੇ ਹੋਣਗੇ, ਜਦਕਿ ਗਵਾਲੀਅਰ ਅਤੇ ਗ੍ਰੇਟਰ ਨੋਇਡਾ ਵਿੱਚ ਅਹਿਮ ਮੈਚ ਸ਼ਾਮ ਦੇ ਸਮੇਂ ਆਯੋਜਿਤ ਕੀਤੇ ਜਾਣਗੇ।

GTC Punjabi ਲਿਆਇਆ ਹੈ ਕ੍ਰਿਕਟ ਪ੍ਰੇਮੀਆਂ ਲਈ ਤੋਹਫ਼ਾ

ਦਰਸ਼ਕਾਂ ਲਈ ਇਹ ਸਿਰਫ਼ ਇੱਕ ਖੇਡ ਪ੍ਰਸਾਰਣ ਨਹੀਂ, ਸਗੋਂ ਇੱਕ ਸੱਭਿਆਚਾਰਕ ਪਲ ਵੀ ਹੈ। ਪਹਿਲੀ ਵਾਰ ਪੰਜਾਬੀ ਦਰਸ਼ਕ ਆਪਣੀ ਹੀ ਭਾਸ਼ਾ ਵਿੱਚ ਕ੍ਰਿਕਟ ਦਾ ਰੋਮਾਂਚ ਮਹਿਸੂਸ ਕਰਨਗੇ—ਚੌਕਿਆਂ ਦੀ ਖੁਸ਼ੀ, ਆਖਰੀ ਓਵਰ ਦਾ ਤਣਾਅ ਅਤੇ ਵਿਕਟ ਡਿੱਗਣ ਦੀ ਗੂੰਜ—ਸਭ ਕੁਝ ਪੰਜਾਬੀ ਰੰਗ ਵਿੱਚ ਹੋਵੇਗਾ। 11 ਮਾਰਚ ਤੋਂ 27 ਮਾਰਚ ਤੱਕ ਲੈਜੈਂਡਸ ਲੀਗ ਕ੍ਰਿਕਟ 4.0 ਦਾ ਹਰ ਮੁਕਾਬਲਾ GTC Punjabi 'ਤੇ ਦੇਖਿਆ ਜਾ ਸਕੇਗਾ।


ਹੁਣ ਤੁਸੀਂ ਤਿਆਰ ਹੋ ਜਾਓ ਕਿਉਂਕਿ ਕ੍ਰਿਕਟ ਆਪਣੇ ਨਵੇਂ ਰੂਪ ਦੇ ਨਾਲ ਬਿਲਕੁਲ ਤਿਆਰ ਹੈ। ਯਕੀਨ ਮੰਨੋ ਕਿ ਇਸ ਵਾਰ ਕ੍ਰਿਕਟ ਪ੍ਰੇਮੀਆਂ ਨੂੰ ਬਹੁਤ ਮਜ਼ਾ ਆਉਣ ਵਾਲਾ ਹੈ, ਕਿਉਂਕਿ ਇਸ ਵਾਰ ਸਟੇਡੀਅਮ ਵਿੱਚ ਕ੍ਰਿਕਟ ਦੀ ਗੂੰਜ ਤਾਂ ਹੋਵੇਗੀ, ਪਰ ਉਸ ਦੇ ਸੁਰ ਪੰਜਾਬੀ ਵਿੱਚ ਹੋਣਗੇ।


Related Post

T20 World Cup 2026: ਭਾਰਤ ਦੀ ਇਤਿਹਾਸਕ ਜਿੱਤ, ਟੀ-20 ਵਰਲਡ ਕੱਪ ਜਿੱਤਣ 'ਤੇ ਹੋਈ ਕਰੋੜਾਂ ਦੀ ਬਾਰਿਸ਼, ਦੇਖੋ ਪੂਰੀ ਲਿਸਟ
T20 World Cup Final: ਭਾਰਤ ਬਨਾਮ ਨਿਊਜ਼ੀਲੈਂਡ T20 ਦਾ ਫਾਈਨਲ ਅੱਜ, ਸਿਰਫ਼ 10 ਸਕਿੰਟਾਂ ਲਈ ₹50 ਲੱਖ, ਬ੍ਰਾਂਡਿੰਗ ਦੇ ਨਵੇਂ ਯੁੱਗ ਦੀ ਸ਼ੁਰੂਆਤ...
Cricketer Rinku Singh: ਕ੍ਰਿਕਟਰ ਰਿੰਕੂ ਸਿੰਘ ਨੂੰ ਵੱਡਾ ਸਦਮਾ, ਪਿਤਾ ਦਾ ਹੋਇਆ ਦਿਹਾਂਤ, ਕੈਂਸਰ ਨਾਲ ਲੜ ਰਹੇ ਸੀ ਜੰਗ, ਖੇਡ ਜਗਤ 'ਚ ਸੋਗ ਦੀ ਲਹਿਰ
हरमनप्रीत कौर ने रचा इतिहास, महिला क्रिकेट में सबसे ज़्यादा इंटरनेशनल मैच खेलने वाली खिलाड़ी बनीं
लेजेंड्स लीग क्रिकेट: दिल्ली में सजेगा दिग्गजों का बाज़ार, जानिए क्या है इस LLC का इतिहास?
भारत-पाक मैच: महामुक़ाबला या महा-रुकावट? कोलंबो में बारिश का साया और ₹2200 करोड़ पर लगा है दांव

© Copyright Galactic Television & Communications Pvt. Ltd. 2026. All rights reserved.