Cricketer Rinku Singh: ਕ੍ਰਿਕਟਰ ਰਿੰਕੂ ਸਿੰਘ ਨੂੰ ਵੱਡਾ ਸਦਮਾ, ਪਿਤਾ ਦਾ ਹੋਇਆ ਦਿਹਾਂਤ, ਕੈਂਸਰ ਨਾਲ ਲੜ ਰਹੇ ਸੀ ਜੰਗ, ਖੇਡ ਜਗਤ 'ਚ ਸੋਗ ਦੀ ਲਹਿਰ

By:  Lajwinder Kaur February 27th 2026 01:32 PM -- Updated: February 27th 2026 01:40 PM

Rinku Singh’s Father Passes Away: ਖੇਡ ਜਗਤ ਤੋਂ ਬਹੁਤ ਹੀ ਦੁਖਦਾਇਕ ਖਬਰ ਸਾਹਮਣੇ ਆ ਰਹੀ ਹੈ। ਜੀ ਹਾਂ ਭਾਰਤੀ ਟੀਮ ਦੇ ਸਟਾਰ ਖਿਡਾਰੀ ਰਿੰਕੂ ਸਿੰਘ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਉਨ੍ਹਾਂ ਦੇ ਪਿਤਾ ਖਾਨਚੰਦਰ ਸਿੰਘ ਇਸ ਫਾਨੀ ਸੰਸਾਰ ਤੋਂ ਰੁਖਸਤ ਹੋ ਗਏ ਹਨ। ਮਿਲੀ ਜਾਣਕਾਰੀ ਅਨੁਸਾਰ ਰਿੰਕੂ ਸਿੰਘ ਦੇ ਪਿਤਾ ਖਾਨਚੰਦਰ ਸਿੰਘ ਦਾ ਸਟੇਜ-4 ਲੀਵਰ ਕੈਂਸਰ ਨਾਲ ਜੂਝ ਰਹੇ ਸਨ, ਜਿਸ ਕਰਕੇ ਉਨ੍ਹਾਂ ਦਾ ਦਿਹਾਂਤ ਹੋ ਗਿਆ। ਇਸ ਦੁਖਦਾਈ ਘਟਨਾ ਤੋਂ ਬਾਅਦ ਟੀ-20 ਵਿਸ਼ਵ ਕੱਪ ਵਿੱਚ ਖੇਡ ਰਹੇ ਰਿੰਕੂ ਦੇ ਲਈ ਇਹ ਬਹੁਤ ਹੀ ਮੁਸ਼ਕਿਲ ਸਮੇਂ ਹੈ। ਭਾਰਤੀ ਟੀਮ ਇਸ ਸਮੇਂ ਸੈਮੀਫਾਈਨਲ ਦੀ ਦੌੜ ਵਿੱਚ ਹੈ ਅਤੇ ਉਸ ਦਾ ਅਗਲਾ ਮੁਕਾਬਲਾ ਕੋਲਕਾਤਾ ਵਿੱਚ ਵੈਸਟਇੰਡੀਜ਼ ਨਾਲ ਹੋਣਾ ਹੈ।

ਪਿਤਾ ਦਾ ਕੈਂਸਰ ਨਾਲ ਲੰਬਾ ਸੰਘਰਸ਼

ਰਿੰਕੂ ਸਿੰਘ ਦੇ ਪਿਤਾ ਖਾਨਚੰਦਰ ਸਿੰਘ ਪਿਛਲੇ ਕਾਫ਼ੀ ਸਮੇਂ ਤੋਂ ਲੀਵਰ ਕੈਂਸਰ ਨਾਲ ਜੂਝ ਰਹੇ ਸਨ। ਉਨ੍ਹਾਂ ਦੀ ਹਾਲਤ ਅਚਾਨਕ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ ਗ੍ਰੇਟਰ ਨੋਇਡਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਡਾਕਟਰਾਂ ਦੀ ਨਿਗਰਾਨੀ ਹੇਠ ਉਨ੍ਹਾਂ ਨੂੰ ਵੈਂਟੀਲੇਟਰ ਸਪੋਰਟ 'ਤੇ ਰੱਖਿਆ ਗਿਆ ਅਤੇ ਲਗਾਤਾਰ 'ਰੀਨਲ ਰਿਪਲੇਸਮੈਂਟ ਥੈਰੇਪੀ' ਦਿੱਤੀ ਗਈ। ਬਿਮਾਰੀ ਆਖਰੀ ਪੜਾਅ 'ਤੇ ਪਹੁੰਚ ਚੁੱਕੀ ਸੀ ਅਤੇ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ।

ਪਿਤਾ ਦੀ ਸਿਹਤ ਵਿਗੜਨ 'ਤੇ ਘਰ ਪਰਤੇ ਰਿੰਕੂ

ਜਦੋਂ ਪਿਤਾ ਦੀ ਹਾਲਤ ਗੰਭੀਰ ਹੋਈ ਤਾਂ ਰਿੰਕੂ ਸਿੰਘ ਭਾਰਤੀ ਟੀਮ ਦਾ ਸਾਥ ਛੱਡ ਕੇ ਤੁਰੰਤ ਘਰ ਪਹੁੰਚ ਗਏ ਸਨ। ਉਸ ਸਮੇਂ ਟੀਮ ਚੇਨਈ ਦੇ ਚੇਪੌਕ ਸਟੇਡੀਅਮ ਵਿੱਚ ਜ਼ਿੰਬਾਬਵੇ ਵਿਰੁੱਧ ਮੁਕਾਬਲੇ ਦੀ ਤਿਆਰੀ ਕਰ ਰਹੀ ਸੀ। ਹਾਲਾਂਕਿ, ਪਿਤਾ ਨਾਲ ਮੁਲਾਕਾਤ ਕਰਨ ਤੋਂ ਬਾਅਦ ਰਿੰਕੂ ਦੁਬਾਰਾ ਟੀਮ ਨਾਲ ਜੁੜਨ ਲਈ ਚੇਨਈ ਪਰਤ ਆਏ ਸਨ। ਪਰ ਹੁਣ ਅੰਤਿਮ ਸੰਸਕਾਰ ਦੀਆਂ ਰਸਮਾਂ ਲਈ ਉਹ ਫਿਰ ਤੋਂ ਟੀਮ ਤੋਂ ਦੂਰ ਹੋ ਸਕਦੇ ਹਨ।

ਅਲੀਗੜ੍ਹ ਵਿੱਚ ਹੋਵੇਗਾ ਅੰਤਿਮ ਸੰਸਕਾਰ

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਪਰਿਵਾਰਕ ਮੈਂਬਰ ਪਾਰਥਿਵ ਦੇਹ ਨੂੰ ਲੈ ਕੇ ਆਪਣੇ ਜੱਦੀ ਜ਼ਿਲ੍ਹੇ ਅਲੀਗੜ੍ਹ ਲਈ ਰਵਾਨਾ ਹੋ ਗਏ ਹਨ। ਰਿੰਕੂ ਸਿੰਘ ਦੀ ਸਫਲਤਾ ਦੇ ਪਿੱਛੇ ਉਨ੍ਹਾਂ ਦੇ ਪਿਤਾ ਦਾ ਬਹੁਤ ਵੱਡਾ ਯੋਗਦਾਨ ਮੰਨਿਆ ਜਾਂਦਾ ਹੈ। ਸੰਘਰਸ਼ ਦੇ ਦਿਨਾਂ ਵਿੱਚ ਉਨ੍ਹਾਂ ਨੇ ਆਪਣੇ ਪੁੱਤਰ ਦਾ ਹੌਸਲਾ ਵਧਾਇਆ ਅਤੇ ਹਰ ਕਦਮ 'ਤੇ ਉਸ ਦੇ ਨਾਲ ਖੜ੍ਹੇ ਰਹੇ। ਇਸ ਦੁਖਦਾਈ ਘੜੀ ਵਿੱਚ ਖੇਡ ਜਗਤ ਅਤੇ ਪ੍ਰਸ਼ੰਸਕ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰ ਰਹੇ ਹਨ। 

Related Post

ਟੀ20 ਸੀਰੀਜ਼ ਦੇ ਵਿਚਾਲੇ ਕ੍ਰਿਕਟ ਜਗਤ ਨੂੰ ਵੱਡਾ ਘਾਟਾ: ਮਹਾਨ ਤੇਜ਼ ਗੇਂਦਬਾਜ਼ ਨੇ ਜਨਮਦਿਨ ਵਾਲੇ ਦਿਨ ਹੀ ਤੋੜਿਆ ਦਮ, ਖੇਡ ਜਗਤ ‘ਚ ਪਸਰਿਆ ਮਾਤਮ
ਭਾਰਤੀ ਖੇਡ ਜਗਤ ਨੂੰ ਵੱਡਾ ਘਾਟਾ: 9 ਗੋਲਡ ਮੈਡਲ ਜੇਤੂ ਜਸਪਾਲ ਰਾਣਾ ਦਾ ਦਿਹਾਂਤ, ਦੇਸ਼ ਭਰ 'ਚ ਸੋਗ ਦੀ ਲਹਿਰ
ਭਾਰਤ-ਅਫਗਾਨਿਸਤਾਨ ਕ੍ਰਿਕਟ ਸੀਰੀਜ਼ ਇਸ ਦਿਨ ਤੋਂ ਹੋਏਗੀ ਸ਼ੁਰੂ, ਸ਼ਡਿਊਲ ਸਣੇ ਜਾਣੋ ਕਿਵੇਂ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ
ਟੀ-20 ਕ੍ਰਿਕਟ 'ਚ ਵੱਡਾ ਫੇਰਬਦਲ: ਸੂਰਿਯਕੁਮਾਰ ਯਾਦਵ ਦੇ ਹੱਥੋਂ ਨਿਕਲੀ ਕਪਤਾਨੀ, ਹੁਣ ਇਸ ਖਿਡਾਰੀ ਨੂੰ ਸੌਂਪੀ ਜਾ ਸਕਦੀ ਟੀਮ ਇੰਡੀਆ ਦੀ ਕਮਾਨ, ਜਾਣੋ ਕੌਣ ਹੋਏਗਾ ਉਪ-ਕਪਤਾਨ
ਜੇਤੂ RCB ਨੂੰ ਮਿਲਿਆ ਛੱਪੜ ਫਾੜ ਕੇ ਖਜ਼ਾਨਾ, ਵੈਭਵ ਸੂਰਯਵੰਸ਼ੀ 'ਤੇ ਕਿੰਨੇ ਕਰੋੜਾਂ ਦੀ ਬਰਸਾਤ; ਜਾਣੋ ਕਿਹੜੇ ਖਿਡਾਰੀ ਨੂੰ ਮਿਲੀ ਕਿੰਨੇ ਪ੍ਰਾਈਜ਼ ਮਨੀ!
ਕ੍ਰਿਕਟ ਜਗਤ ਤੋਂ ਚਿੰਤਾਜਨਕ ਖਬਰ! ਸਾਬਕਾ ਭਾਰਤੀ ਬੱਲੇਬਾਜ਼ ਵਿਨੋਦ ਕਾਂਬਲੀ ਨੂੰ ਬ੍ਰੇਨ ਸਟ੍ਰੋਕ ਦਾ ਖ਼ਤਰਾ, ਦੋਸਤ ਨੇ ਕੀਤਾ ਵੱਡਾ ਖੁਲਾਸਾ

© Copyright Galactic Television & Communications Pvt. Ltd. 2026. All rights reserved.