Mohali Kings vs Amritsar Soormas: ਸ਼ੇਰ-ਏ-ਪੰਜਾਬ ਟੀ-20 ਦਾ ਪਹਿਲਾ ਰੋਮਾਂਚਕ ਸੈਮੀਫਾਈਨਲ, ਇਸ ਟੀਮ ਨੇ 172 ਦੌੜਾਂ ਬਣਾ ਫਾਈਨਲ ‘ਚ ਮਾਰੀ ਐਂਟਰੀ

ਸ਼ੇਰ-ਏ-ਪੰਜਾਬ ਟੀ-20 ਲੀਗ 2026 ਦਾ ਪਹਿਲਾ ਰੋਮਾਂਚਕ ਸੈਮੀਫਾਈਨਲ ਹੋ ਗਿਆ ਹੈ। ਜਿਸ ਵਿੱਚ ਮੋਹਾਲੀ ਕਿੰਗਜ਼ ਤੇ ਅੰਮ੍ਰਿਤਸਰ ਸੂਰਮਾਸ ਦੇ ਵਿਚਾਲੇ ਸ਼ਾਨਦਾਰ ਮੁਕਾਬਲਾ ਦੇਖਣ ਨੂੰ ਮਿਲੀ। ਮੈਚ ਕਾਫੀ ਦਿਲਚਸਪ ਰਿਹਾ, ਪਰ ਅੰਮ੍ਰਿਤਸਰ ਵੱਲੋਂ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਫਾਈਨਲ 'ਚ ਐਂਟਰੀ ਕਰ ਲਈ ਹੈ।

By:  Lajwinder Kaur September 12th 2026 04:55 PM -- Updated: September 12th 2026 05:19 PM

ਸ਼ੇਰ-ਏ-ਪੰਜਾਬ ਟੀ-20 ਲੀਗ 2026 ਦੇ ਪਹਿਲੇ ਰੋਮਾਂਚਕ ਸੈਮੀਫਾਈਨਲ ਮੁਕਾਬਲੇ ਵਿੱਚ ਅੰਮ੍ਰਿਤਸਰ ਸੂਰਮਾਸ (Amritsar Soormas) ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮੋਹਾਲੀ ਕਿੰਗਜ਼ (Mohali Kings) ਨੂੰ 7 ਵਿਕਟਾਂ ਨਾਲ ਹਰਾ ਕੇ ਫਾਈਨਲ ਦੀ ਟਿਕਟ ਪੱਕੀ ਕਰ ਲਈ ਹੈ। ਪੰਜਾਬ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ਵਿਖੇ ਖੇਡੇ ਗਏ ਇਸ ਮੈਚ ਵਿੱਚ ਅੰਮ੍ਰਿਤਸਰ ਦੀ ਟੀਮ ਨੇ ਸ਼ਾਨਦਾਰ ਪਾਰੀ ਖੇਡ ਵਾਹ-ਵਾਹੀ ਖੱਟੀ। 

ਮੋਹਾਲੀ ਕਿੰਗਜ਼ ਦੀ ਪਾਰੀ ਅਤੇ ਬੱਲੇਬਾਜ਼ੀ

ਮੈਚ ਵਿੱਚ ਮੋਹਾਲੀ ਕਿੰਗਜ਼ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਤ 20 ਓਵਰਾਂ ਵਿੱਚ 7 ਵਿਕਟਾਂ ਦੇ ਨੁਕਸਾਨ 'ਤੇ 169 ਦੌੜਾਂ ਬਣਾਈਆਂ।

ਮੋਹਾਲੀ ਵੱਲੋਂ ਅਨਮੋਲਪ੍ਰੀਤ ਸਿੰਘ ਨੇ 26 ਗੇਂਦਾਂ ਵਿੱਚ 43 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ।

ਰਮਨਦੀਪ ਨੇ 28 ਗੇਂਦਾਂ ਵਿੱਚ 42 ਦੌੜਾਂ ਦਾ ਯੋਗਦਾਨ ਪਾਇਆ।

ਹਰਪ੍ਰੀਤ ਨੇ ਨਾਬਾਦ ਰਹਿੰਦਿਆਂ 27 ਗੇਂਦਾਂ ਵਿੱਚ 33 ਦੌੜਾਂ ਬਣਾਈਆਂ, ਜਦਕਿ ਐੱਸ. ਧਾਲੀਵਾਲ ਨੇ 13 ਗੇਂਦਾਂ ਵਿੱਚ 26 ਦੌੜਾਂ ਬਣਾਈਆਂ।

ਅੰਮ੍ਰਿਤਸਰ ਵੱਲੋਂ ਗੇਂਦਬਾਜ਼ੀ ਕਰਦਿਆਂ ਜੈਪ੍ਰਤਾਪ ਨੇ ਘਾਤਕ ਗੇਂਦਬਾਜ਼ੀ ਕਰਦਿਆਂ 3 ਵਿਕਟਾਂ ਹਾਸਲ ਕੀਤੀਆਂ, ਜਦਕਿ ਏ. ਪਾਂਡੇ ਨੇ 2 ਅਤੇ ਸੰਧੂ ਨੇ 1 ਵਿਕਟ ਲਈ।

ਅੰਮ੍ਰਿਤਸਰ ਸੂਰਮਾਸ ਦੀ ਸ਼ਾਨਦਾਰ ਜਿੱਤ

170 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਮੈਦਾਨ ‘ਚ ਉਤਰੀ ਅੰਮ੍ਰਿਤਸਰ ਸੂਰਮਾਸ ਦੀ ਟੀਮ ਨੇ ਸ਼ੁਰੂ ਤੋਂ ਹੀ ਹਮਲਾਵਰ ਰੁਖ ਅਪਣਾਇਆ। ਅੰਮ੍ਰਿਤਸਰ ਨੇ 16.3 ਓਵਰਾਂ ਵਿੱਚ ਹੀ 3 ਵਿਕਟਾਂ ਗੁਆ ਕੇ 172 ਦੌੜਾਂ ਬਣਾ ਲਈਆਂ ਅਤੇ ਮੈਚ 7 ਵਿਕਟਾਂ ਨਾਲ ਆਪਣੇ ਨਾਂ ਕਰ ਲਿਆ।

ਅੰਮ੍ਰਿਤਸਰ ਦੀ ਜਿੱਤ ਵਿੱਚ 'ਨਮਨ ਧੀਰ ' ਨੇ ਤੂਫ਼ਾਨੀ ਬੱਲੇਬਾਜ਼ੀ ਕਰਦਿਆਂ ਸਿਰਫ਼ 37 ਗੇਂਦਾਂ ਵਿੱਚ 91 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ।

ਅਭੈ ਨੇ 38 ਗੇਂਦਾਂ ਵਿੱਚ ਨਾਬਾਦ 48 ਦੌੜਾਂ ਬਣਾਈਆਂ ਅਤੇ ਆਰ. ਕੁਮਾਰ ਨੇ 16 ਗੇਂਦਾਂ ਵਿੱਚ ਨਾਬਾਦ 26 ਦੌੜਾਂ ਦਾ ਯੋਗਦਾਨ ਦਿੱਤਾ।

ਇਸ ਤਰ੍ਹਾਂ ਅੰਮ੍ਰਿਤਸਰ ਸੂਰਮਾਸ ਨੇ 21 ਗੇਂਦਾਂ ਬਾਕੀ ਰਹਿੰਦਿਆਂ ਹੀ ਮੁਕਾਬਲਾ ਜਿੱਤ ਕੇ ਟੂਰਨਾਮੈਂਟ ਦੇ ਫਾਈਨਲ ਵਿੱਚ ਸ਼ਾਨਦਾਰ ਐਂਟਰੀ ਕਰ ਲਈ ਹੈ।

© Copyright Galactic Television & Communications Pvt. Ltd. 2026. All rights reserved.