ਮੋਹਾਲੀ 'ਚ ਦਿਲ ਦਹਿਲਾਉਣ ਵਾਲੀ ਵਾਰਦਾਤ; ਬ੍ਰੇਕਅੱਪ ਦਾ ਬਦਲਾ ਲੈਣ ਲਈ ਬੁਆਏਫ੍ਰੈਂਡ ਬਣਿਆ ਦਰਿੰਦਾ, ਕੁੜੀ ਦਾ ਚਾਕੂ ਮਾਰ ਕੀਤਾ ਕਤਲ...

By:  Lajwinder Kaur June 5th 2026 10:24 AM -- Updated: June 5th 2026 03:47 PM

ਮੋਹਾਲੀ ਦੀ ਇੱਕ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਦੀ ਇੱਕ ਮੁਟਿਆਰ ਦਾ ਉਸਦੇ ਦਫ਼ਤਰ ਵਿੱਚ ਹੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮੁਲਜ਼ਮ ਉਸੇ ਦਫ਼ਤਰ ਵਿੱਚ ਕੰਮ ਕਰਦਾ ਸੀ ਅਤੇ ਲੜਕੀ ਨੂੰ ਪਹਿਲਾਂ ਤੋਂ ਜਾਣਦਾ ਸੀ। ਮੁਲਜ਼ਮ ਨੇ ਚਾਕੂ ਨਾਲ ਲੜਕੀ ਦੀ ਗਰਦਨ 'ਤੇ 30 ਤੋਂ ਵੱਧ ਵਾਰ ਕੀਤੇ, ਜਿਸ ਨਾਲ ਉਸਦੀ ਮੌਤ ਹੋ ਗਈ। ਇਸ ਤੋਂ ਬਾਅਦ ਮੁਲਜ਼ਮ ਨੇ ਖੁਦ ਵੀ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਇਸ ਵਿੱਚ ਕਾਮਯਾਬ ਨਹੀਂ ਹੋ ਸਕਿਆ।

ਦੋਵਾਂ ਨੂੰ ਗੰਭੀਰ ਹਾਲਤ ਵਿੱਚ ਫੋਰਟਿਸ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਲੜਕੀ ਨੂੰ ਮ੍ਰਿਤਕ ਐਲਾਨ ਦਿੱਤਾ, ਜਦਕਿ ਮੁਲਜ਼ਮ ਦੀ ਹਾਲਤ ਅਜੇ ਵੀ ਗੰਭੀਰ ਬਣੀ ਹੋਈ ਹੈ। ਇਸ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਵਾਰਦਾਤ ਦੀ ਸੂਚਨਾ ਮਿਲਦਿਆਂ ਹੀ ਫੇਜ਼-11 ਥਾਣੇ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਅੱਜ ਲੜਕੀ ਦੀ ਲਾਸ਼ ਦਾ ਪੋਸਟਮਾਰਟਮ ਕੀਤਾ ਜਾਵੇਗਾ।

ਪਹਿਲਾਂ ਜਾਣੋ ਸੀਸੀਟੀਵੀ (CCTV) ਫੁਟੇਜ ਵਿੱਚ ਕੀ ਦਿਸ ਰਿਹਾ ਹੈ…

ਵੀਡੀਓ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਲੜਕੀ ਦਫ਼ਤਰ ਵਿੱਚ ਆਪਣੀ ਸੀਟ 'ਤੇ ਬੈਠ ਕੇ ਕੰਮ ਕਰ ਰਹੀ ਹੈ। ਇਸੇ ਦੌਰਾਨ ਉਸਦਾ ਸਾਥੀ ਪਿੱਛੇ ਤੋਂ ਆਉਂਦਾ ਹੈ ਅਤੇ ਅਚਾਨਕ ਚਾਕੂ ਨਾਲ ਉਸਦੀ ਗਰਦਨ 'ਤੇ ਹਮਲਾ ਕਰ ਦਿੰਦਾ ਹੈ। ਉਹ ਲਗਾਤਾਰ 5 ਤੋਂ 6 ਵਾਰ ਕਰਦਾ ਹੈ। ਹਮਲੇ ਤੋਂ ਬਾਅਦ ਲੜਕੀ ਬਚਣ ਲਈ ਦਫ਼ਤਰ ਤੋਂ ਬਾਹਰ ਭੱਜਣ ਦੀ ਕੋਸ਼ਿਸ਼ ਕਰਦੀ ਹੈ, ਪਰ ਮੁਲਜ਼ਮ ਉਸਦਾ ਪਿੱਛਾ ਕਰਦਾ ਹੈ ਅਤੇ ਮੇਨ ਗੇਟ 'ਤੇ ਫੜ ਕੇ ਦੁਬਾਰਾ ਚਾਕੂਆਂ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੰਦਾ ਹੈ।

ਸਾਥੀਆਂ ਨੂੰ ਵੀ ਦਿੱਤੀ ਧਮਕੀ: ਹਮਲਾ ਹੁੰਦਾ ਦੇਖ ਦਫ਼ਤਰ ਵਿੱਚ ਮੌਜੂਦ ਹੋਰ ਕਰਮਚਾਰੀ ਲੜਕੇ ਨੂੰ ਰੋਕਣ ਅਤੇ ਲੜਕੀ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹਨ, ਪਰ ਮੁਲਜ਼ਮ ਉਨ੍ਹਾਂ ਨੂੰ ਚਾਕੂ ਦਿਖਾ ਕੇ ਧਮਕਾਉਂਦਾ ਹੈ। ਡਰ ਦੇ ਮਾਰੇ ਕੁਝ ਸਾਥੀ ਪਿੱਛੇ ਹਟ ਜਾਂਦੇ ਹਨ। ਇਸ ਦੌਰਾਨ ਇੱਕ ਹੋਰ ਨੌਜਵਾਨ ਆਉਂਦਾ ਹੈ ਅਤੇ ਹਮਲਾਵਰ ਤੋਂ ਚਾਕੂ ਖੋਹ ਲੈਂਦਾ ਹੈ।

ਖੁਦਕੁਸ਼ੀ ਦੀ ਕੋਸ਼ਿਸ਼: ਜਦੋਂ ਸਾਥੀ ਨੌਜਵਾਨ ਹਮਲਾਵਰ ਤੋਂ ਚਾਕੂ ਖੋਹ ਲੈਂਦੇ ਹਨ, ਤਾਂ ਮੁਲਜ਼ਮ ਇੱਕ ਹੋਰ ਚਾਕੂ ਕੱਢ ਕੇ ਆਪਣੇ ਗਲੇ 'ਤੇ ਵਾਰ ਕਰਨਾ ਸ਼ੁਰੂ ਕਰ ਦਿੰਦਾ ਹੈ। ਉਹ ਆਪਣੇ ਆਪ 'ਤੇ ਕਈ ਵਾਰ ਤੇਜ਼ੀ ਨਾਲ ਹਮਲੇ ਕਰਦਾ ਹੈ।

ਕਤਲ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ 'ਚ ਜੁਟੀ ਪੁਲਿਸ: ਪੁਲਿਸ ਨੇ ਸਬੂਤ ਇਕੱਠੇ ਕਰਕੇ ਦਫ਼ਤਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕਬਜ਼ੇ ਵਿੱਚ ਲੈ ਲਈ ਹੈ। ਐਸ.ਐਚ.ਓ. ਅਮਨ ਬੈਦਵਾਨ ਅਨੁਸਾਰ, ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਫਿਲਹਾਲ ਕਤਲ ਦੇ ਕਾਰਨਾਂ ਅਤੇ ਮੁਲਜ਼ਮ ਤੇ ਮ੍ਰਿਤਕਾ ਦੇ ਆਪਸੀ ਸਬੰਧਾਂ ਦੀ ਜਾਂਚ ਕਰ ਰਹੀ ਹੈ। 

ਮੋਹਾਲੀ ਵਿੱਚ ਹੋਏ ਕਤਲ ਕਾਂਡ ਦੀ ਮ੍ਰਿਤਕਾ ਦੀ ਪਛਾਣ 29 ਸਾਲਾ ਡਿੰਪਲ ਵਜੋਂ ਹੋਈ ਹੈ, ਜਦਕਿ ਮੁਲਜ਼ਮ 34 ਸਾਲਾ ਹਰਜਿੰਦਰ ਮਾਨ ਹੈ। ਇਹ ਦੋਵੇਂ ਪਟਿਆਲਾ ਦੇ ਰਹਿਣ ਵਾਲੇ ਸਨ ਅਤੇ ਮੋਹਾਲੀ ਦੀ ਇੱਕ ਨਿੱਜੀ ਕੰਪਨੀ ਵਿੱਚ ਇਕੱਠੇ ਕੰਮ ਕਰਦੇ ਸਨ।

ਇਸ ਮਾਮਲੇ 'ਚ ਪੁਲਿਸ ਦਾ ਬਿਆਨ ਵੀ ਸਾਹਮਣੇ ਆਇਆ। ਜਿਸ 'ਚ ਉਨ੍ਹਾਂ ਨੇ ਦੱਸਿਆ ਕਿ ਮੁੰਡੇ ਵੱਲੋਂ ਕੁੜੀ ਉੱਤੇ 30 ਤੋ ਂ35 ਵਾਰ ਕੀਤੇ ਗਏ ਸਨ, ਜਿਸ ਕਰਕੇ ਲੜਕੀ ਦੀ ਮੌਤ ਹੋ ਗਈ ਅਤੇ ਬਾਅਦ ਵਿੱਚ ਵੀ ਨੌਜਵਾਨ ਵੱਲੋਂ ਖੁਦ 10 ਤੋਂ ਵੱਧ ਵਾਰ ਖੁਦ ਦੇ ਗਲੇ ਉੱਤੇ ਵੀ ਵਾਰ ਕੀਤੇ ਗਏ। ਪੁਲਿਸ ਅਫਸਰ ਨੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਹੋਰ ਜਾਂਚ ਕੀਤੀ ਜਾ ਰਹੀ ਹੈ।


Related Post

ਮੋਹਾਲੀ ਤੋਂ ਮੰਦਭਾਗੀ ਘਟਨਾ! ASI ਦੀ ਗੋਲੀ ਲੱਗਣ ਨਾਲ ਮੌਤ, ਪਤਨੀ ਤੇ ਬੱਚਿਆਂ ਦਾ ਰੋ-ਰੋ ਬੁਰਾ ਹਾਲ
ਗੋਲੀਆਂ ਦੇ ਨਾਲ ਦਹਿਲਿਆ ਮੋਹਾਲੀ! ਜਨਮਦਿਨ ਪਾਰਟੀ ਦੌਰਾਨ ਹੋਈ ਫਾਇਰਿੰਗ, 12ਵੀਂ ਜਮਾਤ ਦਾ ਵਿਦਿਆਰਥੀ ਗੰਭੀਰ ਜ਼ਖਮੀ
ਮੋਹਾਲੀ ਦੇ ਡਿੰਪਲ ਕਤਲਕਾਂਡ 'ਚ 300 ਪੰਨਿਆਂ ਦੀ ਚਾਰਜਸ਼ੀਟ: 35 ਗਵਾਹ, ਚਾਕੂ ਆਨਲਾਈਨ ਮੰਗਵਾਏ, ਬੈਂਕ ਡਿਟੇਲ ਦਾ ਜ਼ਿਕਰ; ਦਫ਼ਤਰ 'ਚ ਵੜ ਕੇ ਕੀਤਾ ਸੀ ਕਤਲ
ਰੱਖੜੀ ਵਾਲੇ ਦਿਨ 3 ਭੈਣਾਂ ਦੇ ਇਕਲੌਤੇ ਭਰਾ ਦੀ ਦਰਦਨਾਕ ਮੌਤ; ਘਰ ਦਾ ਇਕਲੌਤਾ ਕਮਾਉਣ ਵਾਲਾ ਮੈਂਬਰ ਸੀ, ਮਾਂ ਤੇ ਭੈਣਾਂ ਦਾ ਰੋ-ਰੋ ਬੁਰਾ ਹਾਲ
ਘੜੂੰਆਂ 'ਚ ਖੁਦਾਈ ਦੌਰਾਨ ਮਿਲਿਆ ਚਾਂਦੀ ਦੇ ਪੁਰਾਣੇ ਸਿੱਕਿਆਂ ਨਾਲ ਭਰਿਆ ਮਿੱਟੀ ਦਾ ਘੜਾ, ਪਿੰਡ ‘ਚ ਮਚੀ ਸਨਸਨੀ
ਪੰਜਾਬ ਸੜਕਾਂ ਅਤੇ ਪੁਲ ਵਿਕਾਸ ਬੋਰਡ ਦੇ ਦਫ਼ਤਰ ‘ਚ ਲੱਗੀ ਭਿਆਨਕ ਅੱਗ; ਇਲਾਕੇ ‘ਚ ਮੱਚ ਗਈ ਹਾਹਾਕਾਰ….

© Copyright Galactic Television & Communications Pvt. Ltd. 2026. All rights reserved.