ਮੋਹਾਲੀ ਨਗਰ ਨਿਗਮ ਚੋਣਾਂ ਨੂੰ ਲੈ ਕੇ ਭਾਜਪਾ ਨੇ ਮਾਰੀ ਬਾਜ਼ੀ, 50 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ, ਇੱਥੇ ਦੇਖੋ ਪੂਰੀ ਲਿਸਟ

By:  Lajwinder Kaur May 14th 2026 12:38 PM -- Updated: May 14th 2026 12:43 PM

ਮੋਹਾਲੀ ਦੀ ਨਗਰ ਨਿਗਮ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਚੋਣ ਮੈਦਾਨ ਵਿੱਚ ਸਭ ਤੋਂ ਪਹਿਲਾਂ ਕਦਮ ਵਧਾਉਂਦੇ ਹੋਏ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਅੱਜ ਆਪਣੇ 50 ਉਮੀਦਵਾਰਾਂ ਦੀ ਲਿਸਟ ਜਾਰੀ ਕਰ ਦਿੱਤੀ ਹੈ। ਭਾਜਪਾ ਵੱਲੋਂ ਲਿਸਟ ਜਾਰੀ ਕੀਤੇ ਜਾਣ ਤੋਂ ਬਾਅਦ ਹੁਣ ਦੂਜੀਆਂ ਸਿਆਸੀ ਪਾਰਟੀਆਂ 'ਤੇ ਵੀ ਦਬਾਅ ਵਧ ਗਿਆ ਹੈ।

ਦੂਜੀਆਂ ਪਾਰਟੀਆਂ ‘ਚ ਅਜੇ ਵੀ ਦੁਚਿੱਤੀ

ਜਿੱਥੇ ਭਾਜਪਾ ਨੇ ਆਪਣੇ ਪੱਤੇ ਖੋਲ੍ਹ ਦਿੱਤੇ ਹਨ, ਉੱਥੇ ਹੀ ਕਾਂਗਰਸ, ਆਮ ਆਦਮੀ ਪਾਰਟੀ (AAP) ਅਤੇ ਸ਼੍ਰੋਮਣੀ ਅਕਾਲੀ ਦਲ ਵਿੱਚ ਉਮੀਦਵਾਰਾਂ ਦੀ ਚੋਣ ਨੂੰ ਲੈ ਕੇ ਅਜੇ ਵੀ ਅਸਮੰਜਸ ਵਾਲੀ ਸਥਿਤੀ ਬਣੀ ਹੋਈ ਹੈ। ਸੂਤਰਾਂ ਅਨੁਸਾਰ ਇਨ੍ਹਾਂ ਪਾਰਟੀਆਂ ਵਿੱਚ ਟਿਕਟਾਂ ਦੀ ਵੰਡ ਨੂੰ ਲੈ ਕੇ ਮੰਥਨ ਆਖਰੀ ਦੌਰ ਵਿੱਚ ਹੈ।


ਅੱਜ ਸ਼ਾਮ ਤੱਕ ਆ ਸਕਦੀਆਂ ਨੇ ਹੋਰ ਲਿਸਟਾਂ

ਚਰਚਾ ਹੈ ਕਿ ਵਿਰੋਧੀ ਪਾਰਟੀਆਂ ਵੀ ਹੁਣ ਜ਼ਿਆਦਾ ਦੇਰ ਨਹੀਂ ਕਰਨਗੀਆਂ। ਉਮੀਦ ਜਤਾਈ ਜਾ ਰਹੀ ਹੈ ਕਿ ਅੱਜ ਦੇਰ ਸ਼ਾਮ ਤੱਕ ਕਾਂਗਰਸ, 'ਆਪ' ਅਤੇ ਅਕਾਲੀ ਦਲ ਵੱਲੋਂ ਵੀ ਆਪੋ-ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਜਾ ਸਕਦਾ ਹੈ।

ਨਗਰ ਨਿਗਮ ਦੀਆਂ ਇਨ੍ਹਾਂ ਚੋਣਾਂ ਵਿੱਚ ਇਸ ਵਾਰ ਮੁਕਾਬਲਾ ਕਾਫੀ ਦਿਲਚਸਪ ਹੋਣ ਦੀ ਉਮੀਦ ਹੈ, ਕਿਉਂਕਿ ਸਾਰੀਆਂ ਪਾਰਟੀਆਂ ਸ਼ਹਿਰ ਦੇ ਵਿਕਾਸ ਅਤੇ ਸਥਾਨਕ ਮੁੱਦਿਆਂ ਨੂੰ ਲੈ ਕੇ ਚੋਣ ਮੈਦਾਨ ਵਿੱਚ ਨਿੱਤਰ ਰਹੀਆਂ ਹਨ।

ਇਸ ਦਿਨ ਹੋਏਗੀ ਵੋਟਿੰਗ

ਚੋਣ ਸ਼ਡਿਊਲ ਅਨੁਸਾਰ ਉਮੀਦਵਾਰ 13 ਮਈ ਤੋਂ 16 ਮਈ ਤੱਕ ਸਵੇਰੇ 11:00 ਵਜੇ ਤੋਂ ਦੁਪਹਿਰ 3:00 ਵਜੇ ਤੱਕ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰ ਸਕਣਗੇ। ਚੋਣ ਕਮਿਸ਼ਨ ਦੇ ਅਧਿਕਾਰੀਆਂ ਅਨੁਸਾਰ, ਨਾਮਜ਼ਦਗੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾਵੇਗੀ ਅਤੇ ਉਮੀਦਵਾਰ ਨਿਰਧਾਰਤ ਸਮੇਂ ਦੇ ਅੰਦਰ ਆਪਣੇ ਨਾਮ ਵਾਪਸ ਲੈ ਸਕਣਗੇ।

ਜ਼ਿਕਰਯੋਗ ਹੈ ਕਿ ਪੰਜਾਬ ਵਿੱਚ 9 ਨਗਰ ਨਿਗਮਾਂ ਅਤੇ 102 ਨਗਰ ਕੌਂਸਲਾਂ ਦੀਆਂ ਚੋਣਾਂ ਕਰਵਾਈਆਂ ਜਾ ਰਹੀਆਂ ਹਨ, ਜਿਨ੍ਹਾਂ ਲਈ 26 ਮਈ ਨੂੰ ਵੋਟਾਂ ਪੈਣਗੀਆਂ ਅਤੇ 29 ਮਈ ਨੂੰ ਨਤੀਜੇ ਐਲਾਨੇ ਜਾਣਗੇ। ਦੱਸ ਦਈਏ ਇਸ ਵਾਰ ਚੋਣਾਂ ਈਵੀਐਮ ਦੀ ਬਜਾਏ ਬੈਲਟ ਪੇਪਰ ਨਾਲ ਹੋਣਗੀਆਂ।

Related Post

ED ਖਿਲਾਫ 'ਆਪ' ਦਾ ਮੋਰਚਾ: ਗਮਾਡਾ ਦਫ਼ਤਰ ਬਾਹਰ AAP ਦਾ ਜ਼ਬਰਦਸਤ ਪ੍ਰਦਰਸ਼ਨ, ਭੱਖਿਆ ਮਾਹੌਲ
ਚੰਡੀਗੜ੍ਹ-ਮੋਹਾਲੀ 'ਚ ਹੁਣ ਲੱਗਣ ਜਾ ਰਿਹਾ ਆਈਫੋਨ ਦਾ ਲੰਗਰ: ਔਰਤਾਂ ਨੂੰ ਮਿਲੇਗਾ ਮੁਫ਼ਤ ਆਈਫੋਨ, ਬਸ ਕਰਨਾ ਹੋਏਗਾ ਆਹ ਕੰਮ….
ਮੋਹਾਲੀ ਦੇ ਫੇਜ਼-8ਬੀ ਇੰਡਸਟਰੀਅਲ ਏਰੀਏ ਨੂੰ ਵੱਡੀ ਸੌਗਾਤ: UGSR ਪ੍ਰੋਜੈਕਟ ਸ਼ੁਰੂ, ਨਹਿਰੀ ਪਾਣੀ ਨਾਲ ਮਿਲੇਗਾ ਸ਼ੁੱਧ ਪੀਣ ਦਾ ਪਾਣੀ
ਮੋਹਾਲੀ ਤੋਂ ਮੰਦਭਾਗੀ ਘਟਨਾ! ASI ਦੀ ਗੋਲੀ ਲੱਗਣ ਨਾਲ ਮੌਤ, ਪਤਨੀ ਤੇ ਬੱਚਿਆਂ ਦਾ ਰੋ-ਰੋ ਬੁਰਾ ਹਾਲ
ਗੋਲੀਆਂ ਦੇ ਨਾਲ ਦਹਿਲਿਆ ਮੋਹਾਲੀ! ਜਨਮਦਿਨ ਪਾਰਟੀ ਦੌਰਾਨ ਹੋਈ ਫਾਇਰਿੰਗ, 12ਵੀਂ ਜਮਾਤ ਦਾ ਵਿਦਿਆਰਥੀ ਗੰਭੀਰ ਜ਼ਖਮੀ
ਮੋਹਾਲੀ ਦੇ ਡਿੰਪਲ ਕਤਲਕਾਂਡ 'ਚ 300 ਪੰਨਿਆਂ ਦੀ ਚਾਰਜਸ਼ੀਟ: 35 ਗਵਾਹ, ਚਾਕੂ ਆਨਲਾਈਨ ਮੰਗਵਾਏ, ਬੈਂਕ ਡਿਟੇਲ ਦਾ ਜ਼ਿਕਰ; ਦਫ਼ਤਰ 'ਚ ਵੜ ਕੇ ਕੀਤਾ ਸੀ ਕਤਲ

© Copyright Galactic Television & Communications Pvt. Ltd. 2026. All rights reserved.